ਸਮੱਗਰੀ 'ਤੇ ਜਾਓ

ਆਤਾਪੁਇਰਕਾ ਪਹਾੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਤਾਪੁਏਰਕਾ ਪਹਾੜੀਆਂ ਤੋਂ ਮੋੜਿਆ ਗਿਆ)
Archaeological Site of Atapuerca
UNESCO World Heritage Site
A karst cave in Atapuerca.
Criteriaਸੱਭਿਆਚਾਰਕ: iii, v
Reference989
Inscription2000 (24ਵਾਂ Session)

ਅਤਾਪੁਇਰਕਾ ਪਹਾੜੀਆਂ (ਸਪੇਨੀ ਭਾਸ਼ਾ ਵਿੱਚ : Sierra de Atapuerca) ਬਰਗੋਸ, ਕਾਸਤੀਯ ਅਤੇ ਲਿਓਨ ਦੇ ਸੂਬਿਆਂ ਵਿੱਚ ਮੌਜੂਦ ਹੈ। ਇਹ ਅਤਾਪੁਇਰਕਾ (Atapuerca) ਅਤੇ ਇਬੇਸ ਦੇ ਜੁਆਰਾਸ (Ibeas de Juarros) ਦੇ ਕੋਲ ਮੌਜੂਦ ਹਨ। ਇਸ ਵਿੱਚ ਕਈ ਗੁਫਾਵਾਂ ਸ਼ਾਮਿਲ ਹਨ। ਇੱਥੇ ਹੋਮੀਨਿਨੀ ਦੇ ਸਭ ਤੋਂ ਪਹਿਲੇ ਪੂਰਵਜਾਂ ਦੀਆਂ ਹੱਡੀਆਂਮਿਲੀਆਂ ਹਨ। ਇਹ ਹੱਡੀਆਂ ਲਗਭਗ 1.2 ਕਰੋੜ ਸਾਲ ਪੁਰਾਣੀਆਂ ਹਨ। ਇਸਦੀ ਵਿਰਾਸਤ ਨੂੰ ਦੇਖਦੇ ਹੋਏ ਯੂਨੈਸਕੋ ਨੇ ਇਸਨੂੰ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਸ਼ਾਮਿਲ ਕਰ ਲਿਆ।

ਅਤਾਪੁਇਰਕਾ ਪਹਾੜੀਆਂ ਦੀ ਭੂਗੋਲਿਕ ਸਥਿਤੀ

[ਸੋਧੋ]
ਅਤਾਪੁਏਰਕਾ ਪਹਾੜੀਆਂ ਦਾ ਇੱਕ ਦ੍ਰਿਸ਼
ਅਤਾਪੁਏਰਕਾ ਪਹਾੜੀਆਂ ਦਾ ਇੱਕ ਦ੍ਰਿਸ਼
ਰੇਲਵੇ ਲਈ ਖੁਦਾਈ

ਬੁਰੇਬਾ ਦਰਾ ਇਬਰੋ ਨਦੀ ਨਾਲ ਜੁੜੀ ਵਾਦੀ ਨੂੰ ਭੂ-ਮੱਧ ਸਾਗਰ ਨਾਲ ਜੋੜਦਾ ਹੈ। ਦੁਇਰੋ ਘਾਟੀ ਇਸ ਨਦੀ ਤੋਂ ਨਿਕਲਣ ਵਾਲੇ ਰਸਤੇ ਨੂੰ ਸਿਧਾ ਅਟਲਾਂਟਿਕ ਸਾਗਰ ਤੱਕ ਲੈ ਜਾਂਦੀ ਹੈ। ਕਿਸੇ ਤਰ੍ਹਾਂ ਨਾਲ ਇਹ ਰੋਮਨ ਸੇਤੂ ਅਤੇ ਸੇਂਟ ਜੇਮਜ਼ ਦਾ ਰਾਹ ਦੀ ਤੀਰਥ ਯਾਤਰਾ ਦੇ ਮਾਰਗ ਦਾ ਹਿੱਸਾ ਸੀ। ਇਹ ਹੁਣ ਐਨ-1 ਅਤੇ ਏਪ-1 ਦੇ ਰਾਜਮਾਰਗ ਬਣਾਉਣ ਲਈ ਤੈਅ ਹੋ ਚੁਕਿਆ ਹੈ।

ਅਤਾਪੁਇਰਕਾ ਦੇ ਖੁਦਾਈ ਦੀ ਜਗ੍ਹਾ

[ਸੋਧੋ]

ਇਸ ਇਲਾਕੇ ਨੂੰ ਰੇਲਵੇ ਦੇ ਨਿਰਮਾਣ ਲਈ ਖੁਦਾਈ ਦੇ ਦੌਰਾਨ ਪਾਇਆ ਗਿਆ। ਇਸ ਦੌਰਾਨ ਗ੍ਰੇਨ ਦੋਲੀਨਾ (Gran Dolina), ਗਲੇਰੀਆ (Galeria), ਏਲਫਾਂਤੇ (Elefante) ਅਤੇ ਸੀਮਾ ਦੇ ਲਾਸ ਹੁਏਸਾਸ (Sima de los Huesos) ਦੀ ਗੁਫਾ ਪਾਈਆਂ ਗਈਆਂ। ਇਹ ਖੁਦਾਈ ਲੰਬੇ ਅਖਬਾਰਾਂ ਵਿੱਚ ਲੰਬੀ ਚਰਚਾ ਦਾ ਵਿਸ਼ਾ ਬਣੀ ਰਹੀ। ਵਿਗਿਆਨਿਕ ਖੁਦਾਈ ਦਾ ਕੰਮ 1964 ਵਿੱਚ ਸ਼ੁਰੂ ਹੋਇਆ, ਇਸ ਤੋਂ ਅਲੱਗ ਅਲੱਗ ਇਨਸਾਨਾਂ ਦੇ ਇੱਥੇ ਰਹਿਣ ਦਾ ਪਤਾ ਚਲਦਾ ਹੈ ਜਿਵੇਂ:

  1. ਸਭ ਤੋਂ ਪਹਿਲੇ ਦੌਰ ਦੇ ਇਨਸਾਨ
  2. ਕਾਂਸੀ ਯੁੱਗ ਦੇ ਇਨਸਾਨ
  3. ਅੱਜ ਦੇ ਸਮੇਂ ਦੇ ਇਨਸਾਨ

ਖੁਦਾਈ ਦੇ ਦੌਰਾਨ ਪੱਥਰ ਦੇ ਨਕਾਸ਼ੀ ਵੀ ਮਿਲੀ ਸੀ। ਖੁਦਾਈ ਦੀ ਦੇਖ-ਰੇਖ 1978 ਤੋਂ 1990 ਦੌਰਾਨ ਏਮਲੀਆਨੋ ਅਗੁਈਰੇ (Emiliano Aguirre) ਅਤੇ 1990 ਤੋਂ ਹੁਣ ਤੱਕ ਇਉਦਾਦ ਕਾਰਬੋਨੇਲ (Eudald Carbonell), ਖੋਸੇ ਮਾਰੀਆ ਬ੍ਰਮੁਦੇਜ਼ ਦੇ ਕਾਸਤਰੋ (José María Bermúdez de Castro) ਅਤੇ ਜੁਆਂ ਲੁਇਸ ਅਰਸੁਆਗਾ (Juan Luis Arsuaga) ਨੇ ਕੀਤੀ।

ਕਾਸਤੀਲੇ ਅਤੇ ਲੇਓਨ ਇਲਾਕੇ ਦੀ ਸਰਕਾਰ ਨੇ ਇਸ ਜਗ੍ਹਾ ਨੂੰ ਸਪੇਨੀ ਸਭਿਅਤਾ (Espacio cultural) ਨਾਲ ਜੁੜੀ ਜਗ੍ਹਾ ਦਾ ਦਰਜਾ ਦਿੱਤਾ ਹੈ। ਜੋਨਾ ਆਰਕੇਓਲੋਜੀਕਾ ਸਿਏਰੇ ਦੇ ਅਤਾਪੁਏਰਕਾ (Zona Arqueológica sierra de Atapuerca) ਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਵੀ ਸ਼ਾਮਿਲ ਕੀਤਾ ਗਿਆ ਹੈ। ਇਸਨੂੰ ਧਿਆਨ ਵਿੱਚ ਰੱਖਦੇ ਹੋਏ ਯੂਨੇਸਕੋ ਨੇ ਇਸਨੂੰ 2000 ਈ. ਵਿੱਚ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕਰ ਲਿਆ।

ਗਾਲੇਰੀਆ ਦੇ ਲਾ ਏਦੁਆਰਦ ਏ ਏਲ ਕੋਲਾਰਾ (1972)

[ਸੋਧੋ]

ਗਾਲੇਰੀਆ ਦੇ ਲਾ ਏਦੁਆਰਦ ਏ ਏਲ ਕੋਲਾਰਾ (Galería de la Eduarda y el Kolora) ਦੀ ਖੋਜ 1972 ਵਿੱਚ ਇੱਕ ਸਥਾਨਕ ਸਪੇਲੇਓਲੋਜੀ ਗਰੁਪ (speleology group) ਵੱਲੋਂ ਕੀਤੀ ਗਈ ਸੀ। ਇਸ ਗੁਫਾ ਵਿੱਚ ਚਿੱਤਰਕਲਾ ਬਹੁਤ ਬਣਾਈ ਹੋਈ ਹੈ।

ਗਲੇਰੀਆ

[ਸੋਧੋ]

ਇੱਥੇ ਜਬਾੜੇ ਦਾ ਸਭ ਤੋਂ ਵੱਡਾ ਟੁਕੜਾ 1970 ਵਿੱਚ ਮਿਲਿਆ ਸੀ ਅਤੇ 1995 ਈ. ਵਿੱਚ ਖੋਪੜੀ ਦਾ ਇੱਕ ਟੁਕੜਾ ਦੋਵੇਂ 6,00,000-4,00,000 ਸਾਲ ਪਹਿਲਾਂ ਨਾਲ ਸਬੰਧਿਤ ਸਨ। ਇੱਥੇ ਕਈ ਜਾਨਵਰਾਂ ਜਿਵੇਂ ਬੱਬਰ ਸ਼ੇਰ ਅਤੇ ਕਈ ਦਰੱਖਤ ਅਤੇ ਔਜਾਰਾਂ ਦੇ ਟੁਕੜੇ ਵੀ ਮਿਲੇ। ਇਹ ਵੀ ਲਗਭਗ 400,000 ਸਾਲ ਪਹਿਲਾਂ ਦੇ ਸਨ।

ਸੀਮਾ ਦੇਲ ਏਲਫ਼ਾਨਤੇ (Sima del Elefante (1996-))

[ਸੋਧੋ]

ਖੋਸੇ ਮਾਰੀਆ ਬਰਮੁਨਦੇਜ਼ ਦੇ ਕਾਸਤਰੋ (José María Bermúdez de Castro) ਦੇ ਅਨੁਸਾਰ ਇੱਥੇ ਹੋਈ ਖੋਜ ਤੋਂ ਇਹ ਸਿੱਧ ਹੋ ਚੁਕਿਆ ਹੈ ਕਿ ਇੱਥੇ ਇੱਕ ਮਿਲੀਅਨ ਸਾਲ ਪਹਿਲਾਂ ਔਜਾਰਾਂ ਦਾ ਇਸਤੇਮਾਲ ਸ਼ੁਰੂ ਹੋ ਚੁਕਿਆ ਸੀ।[1][2]


ਕੁਏਵਾ ਦੇਲ ਮਿਰਾਦੋਰ (Cueva del Mirador (1999-))

[ਸੋਧੋ]

ਇਸ ਜਗ੍ਹਾ ਤੋਂ ਪਤਾ ਚਲਦਾ ਹੈ ਕਿ ਖੇਤੀਬਾੜੀ ਅਤੇ ਫਲ ਉਗਾਉਣ ਦਾ ਕੰਮ ਪੱਥਰ ਯੁੱਗ ਤੋਂ ਲੈ ਕੇ ਕਾਂਸੀ ਯੁੱਗ ਦੇ ਦੌਰ ਤੱਕ ਇੱਥੇ ਖੂਬ ਹੁੰਦਾ ਰਿਹਾ ਹੈ।ब होते जा रहा था।

ਓਰਚਿਡ ਘਾਟੀ (Orchids Valley (2000-2001)) ਅਤੇ ਹੁੰਦੀਦਰੋ(Hundidero (2004–2005))

[ਸੋਧੋ]

ਇੱਥੇ ਪੁਰਾਣੇ ਪੱਥਰ ਦੇ ਦੌਰ ਦੇ ਪੱਥਰ ਦੇ ਔਜਾਰ ਮਿਲੇ ਹਨ।

ਹੋਟਲ ਕੈਲੀਫੋਰਨੀਆ (2006)

[ਸੋਧੋ]

ਇਹ ਪੁਰਾਣੇ ਸਮੇਂ ਵਿੱਚ ਖੁੱਲੀ ਹਵਾ ਦੀ ਬਸਤੀ ਦੇ ਜਗ੍ਹਾ ਨੂੰ ਨਾਮ ਦਿੱਤਾ ਗਿਆ ਹੈ।

ਇਤਿਹਾਸ

[ਸੋਧੋ]

ਅਤਾਪੁਏਰਕਾ ਵਿੱਚ 1054ਈ. ਵਿੱਚ ਕਾਸਤੀਲੇ ਦੇ ਫਰਨਾਂਡਿਸ ਪਹਿਲੇ ਅਤੇ ਉਸਦੇ ਭਰਾ ਨਵਾਰੇ ਦੇ ਗਾਰਸ਼ੀਆ ਪੰਜਵੇਂ ਵਿਚਕਾਰ ਅਤਾਪੁਏਰਕਾ ਦੀ ਲੜਾਈ ਹੋਈ ਸੀ।

ਹਵਾਲੇ

[ਸੋਧੋ]
  1. "'First west Europe tooth' found". BBC News. 2007-06-30.
  2. "'Fossil find is oldest European yet'". Nature News. 2008-03-26.

ਬਾਹਰੀ ਲਿੰਕ

[ਸੋਧੋ]