ਅਥਿਆ ਸ਼ੈੱਟੀ
ਅਥਿਆ ਸ਼ੈੱਟੀ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਕੈਥੀਡ੍ਰਲ ਅਤੇ ਜੌਹਨ ਕਾਨਨ ਸਕੂਲ ਅਮਰੀਕਨ ਸਕੂਲ ਆਫ਼ ਬੋਂਬੇ |
ਪੇਸ਼ਾ | ਅਦਾਕਾਰਾ |
ਸਰਗਰਮੀ ਦੇ ਸਾਲ | 2015–ਵਰਤਮਾਨ |
ਜੀਵਨ ਸਾਥੀ | [1] |
Parent(s) | ਸੁਨੀਲ ਸ਼ੈੱਟੀ (ਪਿਤਾ) ਮਾਨਾ ਸ਼ੈੱਟੀ (ਮਾਂ) |
ਰਿਸ਼ਤੇਦਾਰ | See Shetty family |
ਅਥਿਆ ਸ਼ੈੱਟੀ (ਜਨਮ 5 ਨਵੰਬਰ 1992)[2] ਇੱਕ ਭਾਰਤੀ ਫ਼ਿਲਮ ਅਦਾਕਾਰ ਹੈ ਜਿਸਨੇ ਬਾਲੀਵੁੱਡ ਵਿੱਚ ਆਪਣੀ ਪਛਾਣ ਬਣਾਈ।ਇਸਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਰੁਮਾਂਟਿਕ ਐਕਸ਼ਨ ਫ਼ਿਲਮ ਹੀਰੋ ਤੋਂ ਕੀਤੀ ਜਿਸ ਲਈ ਉਸਨੇ ਦਾਦਾਸਾਹੇਬ ਫਾਲਕੇ ਐਕਸੇਲੈਂਸ ਅਵਾਰਡ ਜਿੱਤਿਆ ਅਤੇ ਬੇਸਟ ਫ਼ੀਮੇਲ ਡੇਬਿਊ ਲਈ ਫ਼ਿਲਮਫ਼ੇਅਰ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ।[3]
ਮੁੱਢਲਾ ਜੀਵਨ ਅਤੇ ਕੈਰੀਅਰ
[ਸੋਧੋ]ਸ਼ੈੱਟੀ ਦਾ ਜਨਮ 5 ਨਵੰਬਰ 1992 ਨੂੰ ਮੁੰਬਈ ਵਿੱਖੇ ਅਦਾਕਾਰ ਸੁਨੀਲ ਸ਼ੈੱਟੀ, ਬਾਲੀਵੁੱਡ ਦਾ ਇੱਕ ਪ੍ਰਸਿੱਧ ਅਦਾਕਾਰ, ਅਤੇ ਮਾਨਾ ਸ਼ੈੱਟੀ, ਇੱਕ ਫ਼ਿਲਮ ਨਿਰਦੇਸ਼ਕ ਦੇ ਘਰ ਹੋਇਆ।[4] ਉਸਦਾ ਪਿਤਾ ਤੁਲੂਵਾ ਹੈ[5] ਅਤੇ ਉਸਦੀ ਮਾਤਾ ਅਰਧ ਮੁਸਲਿਮ ਅਤੇ ਅਰਧ ਪੰਜਾਬੀ ਕਪੂਰ ਹੈ।[6]
ਸ਼ੈਟੀ ਨੇ ਸ਼ਾਨਦਾਰ ਕੈਥੀਡ੍ਰਲ ਅਤੇ ਜੌਹਨ ਕਾਨਨ ਸਕੂਲ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਅਮਰੀਕਨ ਸਕੂਲ ਆਫ਼ ਬੋਂਬੇ ਵਿੱਚ ਦਾਖ਼ਿਲਾ ਲੈ ਲਿਆ।[7] ਉਥੇ ਹੀ, ਉਸਨੇ ਸ਼ਰਧਾ ਕਪੂਰ ਅਤੇ ਟਾਈਗਰ ਸ਼ਰਾਫ ਦੇ ਨਾਲ ਸਕੂਲੀ ਨਾਟਕਾਂ ਵਿੱਚ ਹਿੱਸਾ ਲਿਆ।[8] ਫ਼ਿਲਮਾਂ ਵਿੱਚ ਕੰਮ ਕਰਨ ਦੇ ਸ਼ੌਂਕ ਵਜੋਂ, 18 ਸਾਲ ਦੀ ਉਮਰ ਵਿੱਚ, ਉਹ ਫ਼ਿਲਮ ਅਕਾਦਮੀ ਵਿੱਚ ਦਾਖ਼ਿਲਾ ਲੈਣ ਲਈ ਇਕੱਲੀ ਨਿਊਯਾਰਕ ਸ਼ਹਿਰ ਵਿੱਚ ਵੱਸ ਗਈ ਜਿਸਦਾ ਕਾਰਨ ਹੀ ਉਸਦਾ ਫਿਲਮਾਂ ਵਿੱਚ ਕੰਮ ਕਰਨ ਦੀ ਚਾਹਤ ਸੀ।
2015 ਵਿੱਚ, ਉਸਨੇ ਰੋਮਾਂਟਿਕ ਐਕਸ਼ਨ ਫ਼ਿਲਮ ਹੀਰੋ ਤੋਂ ਆਪਣੇ ਫ਼ਿਲਮੀ ਕੈਰੀਅਰ ਦਾ ਅਰੰਭ ਕੀਤਾ ਸੀ। ਇਹ ਫ਼ਿਲਮ ਸਲਮਾਨ ਖ਼ਾਨ ਦੁਆਰਾ ਨਿਰਮਿਤ ਅਤੇ ਨੀਖਿਲ ਅਡਵਾਨੀ ਦੁਆਰਾ ਨਿਰਦੇਸ਼ਤ ਕੀਤੀ ਗਈ ਸੀ, ਫਿਲਮ ਨੇ 33.37 ਕਰੋੜ ਰੁਪਏ (5.1 ਮਿਲੀਅਨ ਅਮਰੀਕੀ ਡਾਲਰ) ਦਾ ਕੁੱਲ ਮੁਨਾਫ਼ਾ ਹਾਸਿਲ ਕੀਤਾ। ਸ਼ੈਟੀ ਨੇ ਰਾਧਾ ਮਾਥੁਰ ਨਾਂ ਦੀ ਲੜਕੀ ਦੀ ਭੂਮਿਕਾ ਨੂੰ ਦਰਸਾਇਆ ਜਿਸਨੇ ਇੱਕ ਅਗਵਾਕਾਰ ਨਾਲ ਪਿਆਰ ਕੀਤਾ ਜੋ ਉਸਦੇ ਅਗਵਾ ਕਰਨ ਕਰਕੇ ਉਸਦੇ ਪਿਤਾ ਤੋਂ ਫ਼ਿਰੌਤੀ ਦੀ ਮੰਗ ਕਰਦਾ ਹੈ। ਰਾਧਾ ਦੀ ਭੂਮਿਕਾ ਲਈ ਉਨ੍ਹਾਂ ਨੂੰ ਬੈਸਟ ਫ਼ੀਮੇਲ ਡੇਬਿਊ ਲਈ ਫਿਲਮਫੇਅਰ ਅਵਾਰਡ ਨਾਮਜ਼ਦ ਕੀਤਾ ਗਿਆ।[9] ਭਾਰਤ ਦੀ ਇੱਕ ਪ੍ਰਮੁੱਖ ਵੈਬਸਾਈਟ ਬਾਲੀਵੁੱਡ ਹੰਗਾਮਾ ਨੇ ਲਿਖਿਆ ਕਿ "ਸ਼ੈੱਟੀ ਨੂੰ ਆਪਣੇ ਅਭਿਆਸ ਦੇ ਹੁਨਰ ਨੂੰ ਬਿਹਤਰ ਬਣਾਉਣ ਲਈ ਕੁਝ ਹੋਰ ਸਮਾਂ ਚਾਹੀਦਾ ਹੈ"।[10] ਸ਼ੁਰੂਆਤ ਹੋਣ ਤੋਂ ਬਾਅਦ, ਉਹ ਮੇਬੇਲਿਨ ਨਿਊਯਾਰਕ ਦੀ ਭਾਰਤੀ ਫਰੈਂਚਾਈਜ਼ੀ ਲਈ ਬ੍ਰਾਂਡ ਅੰਬੈਸਡਰ ਬਣ ਗਈ[11] ਅਤੇ ਉਸਨੂੰ ਹਾਇਪਰਪ੍ਰੋਫਾਈਲ ਮੈਗਜ਼ੀਨ ਦੇ ਭਾਰਤੀ ਸੰਸਕਰਣ, ਜਿਵੇਂ ਕਿ ਕੌਸਮੋਪੋਲਿਟਨ, ਵੇਰਵ, ਹਾਰਪਰ'ਸ ਬਜ਼ਾਰ ਅਤੇ ਕਈ ਹੋਰ ਵਿੱਚ ਪ੍ਰਦਰਸ਼ਤ ਕੀਤੀ ਗਈ।[12][13][14]
ਫ਼ਿਲਮੋਗ੍ਰਾਫੀ
[ਸੋਧੋ]ਸਾਲ | ਫਿਲਮਾਂ | ਰੋਲ | ਨੋਟਸ |
---|---|---|---|
2015 | ਹੀਰੋ | ਰਾਧਾ ਮਾਥੁਰ | ਮੁੱਖ ਭੂਮਿਕਾ |
2017 | ਮੁਬਾਰਕਾਂ | ਬਿੰਕਲ ਸੰਧੂ | ਦੂਜੀ-ਮੁੱਖ ਭੂਮਿਕਾ |
ਹਵਾਲੇ
[ਸੋਧੋ]- ↑ "EXCLUSIVE: Athiya Shetty, KL Rahul ditch 5-star hotels, to get married at Shetty's Khandala Bungalow". PINKVILLA (in ਅੰਗਰੇਜ਼ੀ). 5 September 2022. Retrieved 28 September 2022.
- ↑ KBR, Upala (8 November 2010). "Sunil Shetty had a swell Diwali". Mid-Day. Retrieved 21 November 2015.
{{cite web}}
: CS1 maint: numeric names: authors list (link) - ↑ "Sooraj Pancholi, Athiya Shetty bag best debut at Dada Saheb Phalke awards". mid-day. 29 April 2016. Retrieved 2016-08-20.
- ↑ "Acting with dad will be weird: Athiya Shetty". indianexpress.com. Retrieved 12 October 2015.
- ↑ "Tuluvas hardworking: Sunil Shetty". deccanherald.com. Retrieved 2 July 2016.
- ↑ Gupta, Priya (7 May 2014). "Mumbai girls were safe when Balasaheb was alive: Suniel Shetty". Times of India. Retrieved 19 August 2015.
{{cite web}}
: CS1 maint: numeric names: authors list (link) - ↑ "Athiya Shetty: Lesser known facts". The Times of India. Retrieved 2 July 2016.
- ↑ "Athiya Shetty: My grandfather is larger than life for me as he has never discriminated between a boy and a girl". timesofindia.com. Retrieved 12 October 2015.
- ↑ "Sooraj Pancholi, Athiya Shetty bag best debut at Dada Saheb Phalke awards". mid-day.com. Retrieved 2 July 2016.
- ↑ "Hero Review". bollywoodhungama.com. Retrieved 12 October 2015.
- ↑ Marwah, Navdeep Kaur (9 February 2014). "Athiya is definitely debuting opposite Sooraj: Suniel Shetty". Hindustan Times. Archived from the original on 2016-06-08. Retrieved 2016-06-06.
- ↑ "7 Times Athiya Shetty's Style Was On Point". cosmopolitan. Archived from the original on 30 ਜੂਨ 2016. Retrieved 2 July 2016.
- ↑ "Check out: Athiya Shetty on the cover of Harper's Bazaar India". bollywoodhungama.com. Retrieved 2 July 2016.
- ↑ "GETTING TO KNOW ATHIYA SHETTY". vervemagazine.in. Retrieved 2 July 2016.