ਸ਼ਰਧਾ ਕਪੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸ਼ਰਧਾ ਕਪੂਰ
Shraddha Kapoor at IBJA awards and fashion showcase.jpg
2014 ਵਿੱਚ ਸ਼ਰਧਾ ਕਪੂਰ
ਜਨਮ ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾ ਭਾਰਤੀ
ਪੇਸ਼ਾ ਅਦਾਕਾਰਾ
ਸਰਗਰਮੀ ਦੇ ਸਾਲ 2010–ਹੁਣ ਤਕ
ਸੰਬੰਧੀ ਸ਼ਕਤੀ ਕਪੂਰ (ਪਿਤਾ)
ਸਿਧਾਂਤ ਕਪੂਰ (ਭਾਈ)

ਸ਼ਰਧਾ ਕਪੂਰ ਇੱਕ ਭਾਰਤੀ(ਬਾਲੀਵੁੱਡ) ਅਦਾਕਾਰਾ ਅਤੇ ਗਾਇਕਾ ਹੈ। ਇਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੀਨ ਪੱਤੀ ਫਿਲਮ ਨਾਲ ਕੀਤੀ, ਜਿਸ ਲਈ ਇਸਨੂੰ ਸਰਵਸ਼੍ਰੇਸ਼ਠ ਨਵੀਂ ਅਦਾਕਾਰਾ ਦੇ ਪੁਰਸਕਾਰ ਲਈ ਨਾਮਜਦ ਕੀਤਾ ਗਿਆ ਸੀ। ਇਸਤੋਂ ਬਾਅਦ ਮੁੱਖ ਭੂਮਿਕਾ ਵਿੱਚ ਇਸਦੀ ਪਹਿਲੀ ਫਿਲਮ ਲਵ ਕਾ ਦੀ ਐਂਡ (2011)।

ਮੁਢਲਾ ਜੀਵਨ[ਸੋਧੋ]

ਸ਼ਰਧਾ ਕਪੂਰ ਦਾ ਜਨਮ 3 ਮਾਰਚ 1989 ਨੂੰ ਮੁੰਬਈ ਵਿੱਚ ਹੋਇਆ। ਇਸਦਾ ਪਿਤਾ ਸ਼ਕਤੀ ਕਪੂਰ ਪੰਜਾਬੀ ਮੂਲ ਦਾ ਹੈ ਅਤੇ ਇਸਦੀ ਮਾਂ ਸ਼ਿਵਾਨਗੀ ਕੋਲਹਪੂਰੇ ਕਪੂਰ ਮਰਾਠੀ ਮੂਲ ਦੀ ਹੈ।[1] ਸ਼ਰਧਾ ਆਪਣੀ ਮਾਂ ਵਾਂਗ ਆਪਣੇ-ਆਪ ਨੂੰ ਵੀ ਮਰਾਠੀ ਹੀ ਮੰਨਦੀ ਹੈ।

ਸ਼ਰਧਾ ਦੀ ਪੜ੍ਹਾਈ ਅਮਰੀਕਨ ਸਕੂਲ ਆਫ਼ ਬਾਂਬੇ ਵਿਚ ਹੋਈ ਹੈ। ਉੱਥੇ ਉਹ ਫੁੱਟਬਾਲ ਅਤੇ ਹੈਂਡਬਾਲ ਖੇਡਣ ਦੀ ਸ਼ੌਕੀਨ ਸੀ। ਇਸਤੋਂ ਬਾਅਦ ਵਿਚ ਉਹ ਪੜ੍ਹਨ ਲਈ ਬਾਸਟਨ ਗਈ ਪਰ ਪ੍ਰੋਡਿਊਸਰ ਅੰਬੀਕਾ ਹਿੰਦੂਜਾ ਨੇ ਉਸਨੂੰ ਫੇਸਬੁੱਕ ਤੇ ਦੇਖਣ ਤੋਂ ਬਾਅਦ ਆਪਣੀ ਫਿਲਮ ਤੀਨ ਪੱਤੀ ਵਿਚ ਇੱਕ ਪਾਤਰ ਦੇ ਰੋਲ ਕਰਨ ਲਈ ਚੁਣਿਆ।

ਫ਼ਿਲਮੀ ਜੀਵਨ[ਸੋਧੋ]

ਸ਼ਰਧਾ ਕਪੂਰ ਨੇ ਫ਼ਿਲਮੀ ਦੁਨੀਆਂ ਵਿਚ ਪ੍ਰਵੇਸ਼ ਫ਼ਿਲਮ ਤੀਨ ਪੱਤੀ ਨਾਲ ਕੀਤਾ ਜਿਸ ਵਿਚ ਅਮੀਤਾਭ ਬੱਚਨ, ਬੇਨ ਕਿਂਗਸਲੇ ਅਤੇ ਆਰ ਮਾਧਵਨ ਨੇ ਵੀ ਰੋਲ ਕੀਤਾ। ਇਸ ਫ਼ਿਲਮ ਵਿਚ ਸ਼ਰਧਾ ਨੇ ਅਪਰਣਾ ਖੰਨਾ ਨਾਮ ਵਜੋਂ ਇੱਕ ਕਾਲਜ ਦੀ ਵਿਦਿਆਰਥਣ ਦਾ ਰੋਲ ਅਦਾ ਕੀਤਾ। ਇਸ ਰੋਲ ਵਜੋਂ ਉਸਨੂੰ ਫਿਲਮਫੇਅਰ ਸਰਵਸ਼੍ਰੇਸ਼ਠ ਮਹਿਲਾ ਅਭੀਨੇਤ੍ਰੀ ਦੇ ਪੁਰਸਕਾਰ ਲਈ ਵੀ ਨਾਮਜ਼ਦ ਕੀਤਾ ਗਿਆ ਸੀ ਪਰ ਇਹ ਫ਼ਿਲਮ ਬਾਕਸ ਆਫਿਸ ਤੇ ਅਸਫਲ ਰਹੀ। ਇਸਤੋਂ ਬਾਅਦ ਉਸਨੇ ਯਸ਼ ਰਾਜ ਫਿਲਮਸ ਦੇ ਨਾਲ ਤਿੰਨ ਫਿਲਮਾਂ ਕਰਨ ਦਾ ਸੌਦਾ ਕੀਤਾ ਅਤੇ ਟੀਨ ਕਾਮੇਡੀ - ਲਵ ਕਾ ਦੀ ਐਂਡ ਫਿਲਮ ਵਿਚ ਨਜ਼ਰ ਆਈ। ਇਸ ਵਿਚ ਸ਼ਰਧਾ ਨੇ ਇੱਕ ਕਿਸ਼ੋਰ ਕਾਲਜ ਵਿਦਿਆਰਥਣ ਦਾ ਰੋਲ ਕੀਤਾ ਜੋ ਕਿ ਆਪਣੇ ਪ੍ਰੇਮੀ ਦੇ ਧੋਖਾ ਦੇਣ ਤੋਂ ਬਾਅਦ ਉੁਸ ਖਿਲਾਫ਼ ਸਾਜ਼ਿਸ਼ ਰਚਦੀ ਹੈ। ਪਰ ਉਸਦੀ ਇਹ ਫਿਲਮ ਵੀ ਬਾਕਸ ਆਫ਼ਿਸ ਤੇ ਨਹੀਂ ਚੱਲੀ। ਇਸ ਫ਼ਿਲਮ ਦੀ ਭਾਵੇਂ ਰਲਵੀਂ ਆਲੋਚਨਾ ਹੋਈ ਪਰ ਸ਼ਰਧਾ ਕਪੂਰ ਨੂੰ ਜ਼ਰੂਰ ਸਕਾਰਾਤਮਕ ਆਲੋਚਨਾ ਪ੍ਰਾਪਤ ਹੋਈ। ਆਪਣੇ ਕਾਰਜ ਲਈ ਸ਼ਰਧਾ ਨੂੰ ਸਰਵਸ਼੍ਰੇਸ਼ਠ ਅਭਿਨੇੇਤਰੀ ਦਾ ਪੁਰਸਕਾਰ ਵੀ ਪ੍ਰਾਪਤ ਹੋਇਆ। ਇਸ ਤੋਂ ਬਾਅਦ ਯਸ਼ ਰਾਜ ਨੇ ਫ਼ਿਲਮ ਔਰੰਗਜ਼ੇਬ ਵਿਚ ਮਪੱਖ ਭੂਮਿਕਾ ਦੇਣ ਬਾਰੇ ਪੇਸ਼ਕਸ਼ ਰੱਖੀ। ਪਰ ਸ਼ਰਧਾ ਨੇ ਮਹੇਸ਼ ਭੱਟ ਦੀ ਫ਼ਿਲਮ ਆਸ਼ਿਕੀ ੨ ਕਰਨ ਨੈ ਫੈਸਲਾ ਲਿਆ। ਇਸਦੇ ਨਾਲ ਹੀ ਉਸਦਾ ਯਸ਼ ਰਾਜ ਫਿਲਮਸ ਨਾਲ ਤਿੰਨ ਫ਼ਿਲਮਾਂ ਕਰਨ ਦੈ ਕਾਂਟ੍ਰੈਕਟ ਰੱਦ ਹੋ ਗਿਆ।

2013 ਵਿਚ ਰੋਮਾਂਟਿਕ ਗੀਤਾਂ ਨਾਲ ਭਰਪੂਰ ਆਈ ਆਸ਼ਿਕੀ ੨, 1991 ਦੀ ਕਲਾਸਿਕ ਆਸ਼ਿਕੀ ਦੀ ਅਗਲੀ ਕੜੀ ਸੀ ਜਿਸ ਵਿਚ ਸ਼ਰਧਾ ਕਪੂਰ ਸ਼ਾਮਿਲ ਸੀ। ਇਸ ਫ਼ਿਲਮ ਵਿਚ ਉਹ ਆਰੋਹੀ ਕੇਸ਼ਵ ਸ਼ਿਰਕੇ ਦੀ ਭੂਮਿਕਾ ਨਿਭਾਉਂਦੀ ਹੈ ਜੋ ਕਿ ਛੋਟੇ ਸ਼ਹਿਰ ਵਿਚ ਇੱਕ ਬਾਰ ਗਾਇਕਾ ਹੈ। ਪਰ ਇੱਕ ਮਸ਼ਹੂਰ ਗਾਇਕ ਰਾਹੁਲ ਜਯਕਰ ਦੀ ਮਦਦ ਨਾਲ ਇੱਕ ਵੱਡੀ ਸਫ਼ਲ ਗਾਇਕਾ ਬਣਦੀ ਹੈ। ਸ਼ਰਧਾ ਦੀ ਇਸ ਫ਼ਿਲਮ ਨੇ ਬਾਕਸ ਆਫ਼ਿਸ ਸੇ ਭਰਪੂਰ ਸਫ਼ਲਤ੍ ਹਾਸਿਲ ਕੀਤੀ ਅਤੇ 100 ਕਰੋੜ ਤੋਂ ਵੱਧ ਕਮਾਈ ਕੀਤੀ। ਇਸਨੂੰ ਬਾਕਸ ਆਫ਼ਿਸ ਦੁਆਰਾ ਬਲਾਕਬਸਟਰ ਵੀ ਘੋਸ਼ਿਤ ਕੀਤਾ ਗਿਆ। ਇਸਂ ਸਾਲ ਹੀ ਸ਼ਰਧਾ ਇੱਕ ਹੋਰ ਫ਼ਿਲਮ ਗੌਰੀ ਤੇਰੇ ਪਿਆਰ ਮੇਂ ਵਿਚ ਨਜ਼ਰ ਆਉਂਦੀ ਹੈ। ਇਸ ਫ਼ਿਲਮ ਵਿਚ ਉਹ ਇਮਰਾਨ ਖਾਨ ਦੀ ਮੰਗੇਤਰ ਦੀ ਭੂਮਿਕੈ ਨਿਭਾਉਂਦੀ ਹੈ। ਮਗਰੋਂ 2013 ਵਿਚ FHM India ਦੁਆਰਾ ਕਰਾਏ ਗਏ ਇੱਕ ਸਰਵੇਖਣ ਦੁਨੀਆਂ 2013 ਵਿਚ 200 ਯੈਕਸੀ ਮਹਿਲਾਵਾਂ ਵਿਚੋਂ ਸ਼ਰਧਾ ਕਪੂਰ #5ਵੀਂ ਥਾਂ ਤੇ ਰਹੀ।

ਇਸਤੋਂ ਬਾਅਦ 2014 ਵਿਚ ਸ਼ਰਧਾ ਮੋਹਿਤ ਸੁਰੀ ਦੀ ਫ਼ਿਲਮ ek villain ਵਿਚ ਨਜ਼ਰ ਆਈ, ਜਿਸ ਵਿਚ ਉਸਨੇ ਗਲ਼ੀਆਂ ਨਾਮ ਦਾ ਗੀਤ ਵੀ ਗਾਇਆ। ਇਸ ਫ਼ਿਲਮ ਇੱਕ ਅਪਰਾਧੀ(ਸਿਧਾਰਥ ਮਲਹੋਤਰਾ) ਦੇ ਦੁਆਲੇ ਚੱਲਦੀ ਹੈ, ਜਿਸਦੀ ਬਿਮਾਰ ਪਤਨੀ(ਸ਼ਰਧਾ ਕਪੂਰ) ਕਿਸੇ ਦੁਆਰਾ ਬੇਰਹਮੀ ਨਾਲ ਮਾਰ ਦਿੱਤੀ ਜਾਂਦੀ ਹੈ। ਇਸ ਫ਼ਿਲਮ ਨੂੰ ਆਮ ਤੌਰ ਤੇ ਕੋਰੀਅਨ ਫ਼ਿਲਮ ਆਈ ਸਾਅ ਦੀ ਡੇਵਿਲ ਤੋਂ ਚੋਰੀ ਕੀਤਾ ਸਮਝਿਆ ਜਾਂਦਾ ਹੈ, ਪਰ ਸੂਰੀ ਇਸ ਫ਼ਿਲਮ ਦੇ ਮੌਲਿਕ ਹੋਣ ਦਾ ਦਾਅਵਾ ਕਰਦਾ ਹੈ। ਸ਼ਰਧਾ ਦੀ ਇਹ ਫਿਲਮ ਵੀ ਸਫ਼ਲ ਰਹੀ। ਇਸੇ ਸਾਲ ਹੀ ਉਸਨੇ ਵਿਸ਼ਾਲ ਭਰਦਵਾਜ ਨਾਲ ਹੈਦਰ ਫ਼ਿਲਮ ਕੀਤੀ। ਜੋ ਕਿ 1995 ਦੇ ਕਸ਼ਮੀਰੀ ਟਕਰਾਅ ਦੀ ਕਹਾਣੀ ਬਿਆਨ ਕਰਦੀ ਹੈ। ਇਹ ਕਹਾਣੀਵਿਵੀਅਮ ਸ਼ੇਕਸਪੀਅਰ ਦੇ ਹੈਮਲਟ ਦੇ ਅਨੁਕੂਲ ਵਿਚਰਦੀ ਹੈ। ਸ਼ਰਧਾ ਇਸ ਫ਼ਿਲਮ ਵਿਚ ਇਕ ਪੱਤਰਕਾਰ ਅਰਸ਼ੀਆ ਦੇ ਤੌਰ ਤੇ ਓਫ਼ੇਲੀਆ ਦਾ ਕਿਰਦਾਰ ਨਿਭਾਉਂਦੀ ਹੈ, ਉਸਦੇ ਨਾਲ ਹੀ ਇਸ ਫ਼ਲਮ ਵਿਚ ਸ਼ਾਹਿਦ ਕਪੂਰ ਅਤੇ ਤੱਬੂ ਵੀ ਮੁੱਖ ਭੂਮਿਕਾ ਅਦਾ ਕਰਦੇ ਹਨ। ਇਸੇ ਸਾਲ ਹੀ ਸ਼ਰਧਾ ਕਰਣ ਜੌਹਰ ਨਿਰਮਿਤ ਫ਼ਿਲਮ ਉਂਗਲੀ ਵਿਚ ਆਈਟਮ ਗਾਣਾ ਕਰਦੀ ਹੈ।


ਅਗਲੇ ਸਾਲ 2015 ਵਿਚ ਸ਼ਰਧਾ ABCD ਫ਼ਿਲਮ ਦੇ ਅਗਲੇ ਭਾਗ ABCD-2 ਵਿਚ ਨਜ਼ਰ ਆਉਂਦੀ ਹੈ। ਉਹ ਹਿਪ-ਹਾਪ ਡਾਂਸਰ ਦਾ ਰੋਲ ਨਿਭਾਉਂਦੀ ਹੈ ਜੋ ਕਿ ਆਪਣੇ ਬਚਪਨ ਦੇ ਦੋਸਤ ਸੁਰੇਸ਼ ਮੁਕੁੰਦ(ਵਰੁਨ ਧਵਨ ਦਵਾਰਾ ਖੇਡਿਆ ਗਿਆ) ਨਾਲ ਵਿਸ਼ਵ ਸਤਰੀ ਹਿਪ ਹੋਪ ਖੇਡ ਵਿਚ ਹਿੱਸਾ ਲੈਂਦੀ ਹੈ। ਇਸ ਫ਼ਿਲਮ ਵਿਚ ਆਪਣੀ ਡਾਂਸਰ ਦੀ ਭੂਮਿਕਾ ਨਿਭਾਉਣ ਲਈ ਸ਼ਰਧਾ ਨੇ ਕੋਰਿਆਗਰਾਫ਼ਰ ਪ੍ਰਭੂਦੇਵਾ ਅਤੇ ਰੈਮੋ ਡਿਸੂਜ਼ਾ ਤੋਂ ਨਾਚ ਦੇ ਕਈ ਰੂਪ ਸਿੱਖੇ। ਵਾਲਟ ਡਿਜ਼ਨੀ ਪਿਕਚਰ ਦੁਆਰਾ ਨਿਰਮਿਤ ਇਸ ਫ਼ਿਲਮ ਨੇ ਪੂਰੀ ਦੁਨਿਆ ਵਿਚ 1.57 ਬਿਲੀਅਨ ਰੁਪਏ ਕੱਠੇ ਕੀਤੇ।

ਫ਼ਿਲਮਾਂ[ਸੋਧੋ]

ਕੁੰਜੀ
ਫ਼ਿਲਮਾਂ ਜੋ ਹੁਣ ਤੱਕ ਰਿਲੀਜ਼ ਹੋਈਆਂ ਹਨ ਫ਼ਿਲਮਾਂ ਜੋ ਅਜੇ ਤਾਈਂ ਰਿਲੀਜ਼ ਨਹੀਂ ਹੋਈਆਂ
ਸਾਲ ਫ਼ਿਲਮ ਕਿਰਦਾਰ ਟਿੱਪਣੀ
2010 ਤੀਨ ਪੱਤੀ ਅਪਰਣਾ ਖੰਨਾ
201 ਲਵ ਕਾ ਦੀ ਐਂਡ ਰਿਆ ਦੇਲਦਾਸ
2013 ਆਸ਼ਕੀ 2 ਆਰੋਹੀ ਕੇਸ਼ਵ ਸ਼ਿਰਕੇ
2013 ਗੋਰੀ ਤੇਰੇ ਪਿਆਰ ਮੇਂ ਵਸੁਧਾ ਅਤਿਥੀ ਭੂਮਿਕਾ
2014 ਏਕ ਵਿਲਿਅਨ ਆਏਸ਼ਾ ਨਾਲ ਹੀ "ਤੇਰੀ ਗਲੀਆਂ" ਗਾਣਾ ਗਾਇਆ
2014 ਹੈਦਰ ਅਰਸ਼ਿਆ ਲਾਨ
2014 "ਉਂਗਲੀ ਬਸੰਤੀ ਵਿਸ਼ੇਸ਼ ਉਪਸਥਿਤੀ
2015 ABCD 2 ਵਿੰਨੀ
2016 ਬਾਗ਼ੀ ਸਿਆ
2016 ਏ ਫ਼ਲਾਇੰਗ ਜੱਟ ਕੈਮੀਓ ਦੀ ਭੂਮਿਕਾ[2]
2016 ਰਾਕ ਆਨ २ ਜਿਆ ਸ਼ਰਮਾ
2017 ਓਕੇ ਜਾਨੂ ਤਾਰਾ
2017 ਹਾਫ਼ ਗਰਲਫ਼੍ਰੈਂਡ ਰਿਆ ਸੋਮਾਨੀ ਫ਼ਿਲਮਿਂਗ
2017 ਹਸੀਨਾ : ਦ ਕਵੀਨ ਆਫ਼ ਮੁੰਬਈ ਹਸੀਨਾ ਪਾਰਕਰ ਫ਼ਿਲਮਿਂਗ
2018 ਸਾਹੋFilms that have not yet been released ਕਾਵਿਆ ਫ਼ਿਲਮ ਆਉਣ ਤੋਂ ਬਾਅਦ
2018 ਇਸਤ੍ਰੀFilms that have not yet been released TBA ਫ਼ਿਲਮਿਂਗ
2018 ਨਵਾਬਜ਼ਾਦੇFilms that have not yet been released ਸ਼ਰਧਾ ਖੁਦ High Rated Gabhroo ਗੀਤ ਵਿਚ ਮੁੱਖ ਭੂਮਿਕਾ ਵਜੋਂ
  1. "I'm playing a complete marathi mulgi: Shraddha Kapoor". hindustantimes.com. Retrieved 13 दिसम्बर 2013.  Check date values in: |access-date= (help)
  2. "Shraddha Kapoor shoots for a cameo in A Flying Jatt". Bollywood Hungama. 9 January 2016. Retrieved 27 January 2016.