ਸਮੱਗਰੀ 'ਤੇ ਜਾਓ

ਅਦਿਤੀ ਮਹਾਵਿਦਿਆਲਿਆ

ਗੁਣਕ: 28°47′44″N 77°02′13″E / 28.795612°N 77.036836°E / 28.795612; 77.036836 (Aditi Mahavidyalaya)
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

28°47′44″N 77°02′13″E / 28.795612°N 77.036836°E / 28.795612; 77.036836 (Aditi Mahavidyalaya)

ਅਦਿਤੀ ਮਹਾਵਿਦਿਆਲਿਆ
ਤਸਵੀਰ:Aditi Mahavidyalaya.jpg
ਕਾਲਜ ਲੋਗੋ
ਮਾਟੋਸਰਵ ਸੱਤਿਆ ਪ੍ਰਤੀਸਥਮ
ਕਿਸਮਪਬਲਿਕ
ਸਥਾਪਨਾ1994
ਪ੍ਰਿੰਸੀਪਲਡਾ.ਮਮਤਾ ਸ਼ਰਮਾ
ਵਿੱਦਿਅਕ ਅਮਲਾ
59+
ਟਿਕਾਣਾ,
ਕੈਂਪਸਰੁਰਲ
ਵੈੱਬਸਾਈਟaditi.du.ac.in

ਅਦਿਤੀ ਮਹਾਵਿਦਿਆਲਿਆ ਦਿੱਲੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਮਹਿਲਾ ਕਾਲਜ ਹੈ। ਇਹ ਦਿੱਲੀ ਅਚੰਡੀ ਰੋਡ, ਬਵਾਨਾ, ਨਵੀਂ ਦਿੱਲੀ, ਭਾਰਤ 'ਚ ਸਥਿਤ ਹੈ।[1] ਇਸ ਦੀ ਸਥਾਪਨਾ 1994 ਵਿਚ ਉੱਚ ਸਿੱਖਿਆ ਦੀ ਸੰਸਥਾ ਵਜੋਂ ਕੀਤੀ ਗਈ ਸੀ।[2]

ਪ੍ਰੋਗਰਾਮ[ਸੋਧੋ]

ਕਾਲਜ ਮੁੱਖ ਤੌਰ 'ਤੇ ਬੈਚਲਰ ਦੀ ਡਿਗਰੀ[3] ਲਈ ਹੇਠ ਦਿੱਤੇ ਕੋਰਸ ਪੇਸ਼ਕਸ਼ ਕਰਦਾ ਹੈ:

ਗਤੀਵਿਧੀਆਂ ਅਤੇ ਸਭਿਆਚਾਰ[ਸੋਧੋ]

ਕਾਲਜ ਵੱਖ ਵੱਖ ਪ੍ਰੋਗਰਾਮ ਮਨਾਉਂਦਾ ਅਤੇ ਆਯੋਜਿਤ ਕਰਦਾ ਹੈ[4] ਜਿਵੇਂ ਕਿ:

 • ਨਵਿਆ - ਇੱਕ ਸਲਾਨਾ ਕਾਲਜ ਰਸਾਲਾ ਜੋ ਵਿਦਿਆਰਥੀਆਂ ਨੂੰ ਆਪਣੇ ਹੁਨਰ ਅਤੇ ਪ੍ਰਤਿਭਾ ਦੇ ਨਾਲ ਆਉਣ ਦੇ ਮੌਕੇ ਪ੍ਰਦਾਨ ਕਰਦਾ ਹੈ।
 • ਅਰੋਹੀ - ਬੀ.ਐਲ.ਐਡ ਵਿਭਾਗ ਦੁਆਰਾ ਇੱਕ ਨਿਊਜ਼ਲੈਟਰ ਹੈ।
 • ਅਦਿਤੀ-ਸਮਾਚਾਰ - ਹਿੰਦੀ ਪੱਤਰਕਾਰੀ ਦੇ ਵਿਭਾਗ ਦੁਆਰਾ ਇੱਕ ਨਿਊਜ਼ਲੈਟਰ
 • ਇਕੁਅਲਟੀ ਓਪਰਚੁਨਟੀ ਸੈੱਲ (ਈ.ਓ.ਸੀ.) - ਇਸਦੀ ਸ਼ੁਰੂਆਤ ਕਈ ਸਾਲ ਪਹਿਲਾਂ ਦਿੱਲੀ ਯੂਨੀਵਰਸਿਟੀ ਨੇ ਸਮਾਜ ਦੇ ਪੱਛੜੇ ਵਰਗਾਂ ਜਿਵੇਂ ਐਸ.ਸੀ., ਐਸ.ਟੀ., ਓ.ਬੀ.ਸੀ. ਅਤੇ ਅਪਾਹਜ ਲੋਕਾਂ ਨੂੰ ਉਤਸ਼ਾਹਤ ਕਰਨ ਲਈ ਕੀਤੀ ਸੀ। ਇਸ ਪ੍ਰੋਗਰਾਮ ਦਾ ਉਦੇਸ਼ ਅਕਾਦਮਿਕ ਭਾਈਚਾਰੇ ਨੂੰ ਸੰਵੇਦਨਸ਼ੀਲ ਕਰਨਾ ਹੈ।[5]
 • ਸਟੂਡੈਂਟਸ ਯੂਨੀਅਨ - ਕੁਝ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਪੱਧਰ 'ਤੇ ਕਾਲਜ ਦੀ ਨੁਮਾਇੰਦਗੀ ਕਰਨ ਲਈ ਮੈਂਬਰਸ਼ਿਪ ਦੀ ਪੇਸ਼ਕਸ਼ ਕੀਤੀ ਗਈ।
 • ਸਲਾਨਾ ਤਿਉਹਾਰ - ਉਤਸਵ - ਕਾਲਜ ਸਾਲਾਨਾ ਤਿਉਹਾਰ (ਉਤਸਵ) ਮਨਾਉਂਦਾ ਹੈ ਜਿਸ ਵਿੱਚ ਵਿਦਿਆਰਥੀ ਹਿੱਸਾ ਲੈਂਦੇ ਹਨ ਅਤੇ ਵੱਖ ਵੱਖ ਪ੍ਰੋਗਰਾਮਾਂ ਜਿਵੇਂ ਕਿ ਨਾਚ ਅਤੇ ਗਾਉਣ ਦੇ ਮੁਕਾਬਲੇ ਕਰਵਾਉਂਦੇ ਹਨ।
 • ਫਰੈਸ਼ਰ ਓਰੀਐਂਟੇਸ਼ਨ ਡੇਅ - ਇਸ ਗਤੀਵਿਧੀ ਦੇ ਤਹਿਤ ਨਵੇਂ ਆਉਣ ਵਾਲੇ ਮੁੱਖ ਤੌਰ 'ਤੇ ਪਹਿਲੇ ਸਾਲ ਆਉਣ ਵਾਲੇ ਵਿਦਿਆਰਥੀਆਂ ਦਾ ਕਾਲਜ ਅਤੇ ਪੁਰਾਣੇ ਵਿਦਿਆਰਥੀਆਂ ਦੁਆਰਾ ਸਵਾਗਤ ਕੀਤਾ ਜਾਂਦਾ ਹੈ।
 • ਏਡਜ਼, ਤਪਦਿਕ ਅਤੇ ਮਲੇਰੀਆ ਵਰਗੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਕਾਲਜ ਗਲੋਬਲ ਫੰਡ ਟੂ ਫਾਇਟ ਏਡਜ਼ (ਜੀ.ਐਫ.ਏ.ਟੀ.ਐਮ) ਨਾਲ ਜੁੜਿਆ ਹੋਇਆ ਹੈ।

ਹਵਾਲੇ[ਸੋਧੋ]

 1. "Aditi Mahavidyalaya - University of Delhi". du.ac.in. Archived from the original on 21 July 2014. Retrieved 19 July 2014.
 2. "In Delhi's Aditi Mahavidyalaya, there's less campus and more country". Times of India. Retrieved 19 July 2014.
 3. "Aditi Mahavidyalaya - University of Delhi". du.ac.in. Archived from the original on 21 July 2014. Retrieved 19 July 2014.
 4. "Various Activities in the College". amv94.org. Archived from the original on 27 July 2014. Retrieved 19 July 2014.
 5. "EOC Web". eoc.du.ac.in. Retrieved 19 July 2014.

ਬਾਹਰੀ ਲਿੰਕ[ਸੋਧੋ]