ਅਦਿਤੀ ਰਾਓ ਹੈਦਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਦਿਤੀ ਰਾਓ ਹੈਦਰੀ
Aditi Rao Hydari snapped promoting her film ‘Bhoomi’.jpg
2017 ਵਿੱਚ ਹੈਦਰੀ ਭੂਮੀ ਦੀ ਪ੍ਰਮੋਸ਼ਨ ਦੌਰਾਨ
ਜਨਮ28 October
ਹੈਦਰਾਬਾਦ ਤੇਲਂਗਾਨਾ ਭਾਰਤ
ਅਲਮਾ ਮਾਤਰਲੇਡੀ ਸ਼੍ਰੀ ਰਾਮ ਕਾਲਜ
ਪੇਸ਼ਾ
  • Actress
  • singer
ਸਰਗਰਮੀ ਦੇ ਸਾਲ2007–ਵਰਤਮਾਨ
ਸਾਥੀਸੱਤਿਆਦੀਪ ਮਿਸ਼ਰਾ (ਵਿ. 2020; separated 2013)
ਮਾਤਾ-ਪਿਤਾਅਹਿਸਾਨ ਹੈਦਰੀ
ਵਿੱਦਿਆ ਰਾਓ
ਸੰਬੰਧੀਕਿਰਨ ਰਾਓ (ਕਜ਼ਨ)
See Rao-Hydari family

ਅਦਿਤੀ ਰਾਓ ਹੈਦਰੀ ਇੱਕ ਭਾਰਤੀ ਅਦਾਕਾਰਾ ਹੈ ਜੋ ਮੁੱਖ ਤੌਰ ਉੱਤੇ ਹਿੰਦੀ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕਰਦੀ ਹੈ। ਉਸਦਾ ਜਨਮ ਹੈਦਰਾਬਾਦ, ਤੇਲੰਗਾਨਾ ਵਿੱਚ 28 ਅਕਤੂਬਰ 1976 ਨੂੰ ਹੋਇਆ ਸੀ।[1] ਉਹ ਸ਼ਾਸਤਰੀ ਨਾਚ ਭਰਤਨਾਟਿਅਮ ਵਿੱਚ ਨਿਪੁਣ ਹੈ। ਉਸਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। 2016 ਦੀ ਫਿਲਮ ਵਜ਼ੀਰ ਵਿੱਚ ਵੀ ਉਸਨੇ ਅਦਾਕਾਰੀ ਕੀਤੀ ਹੈ।

ਅਦਿਤੀ ਰਾਓ ਹੈਦਰੀ

ਅਦਿਤੀ ਰਾਓ ਹੈਦਰੀ ਸ਼ਾਹੀ ਪਰਿਵਾਰ ਨਾਲ ਸਬੰਧਿਤ ਸੀ ਅਦਿਤੀ ਰਾਓ ਹੈਦਰੀ ਅਕਬਰ ਹੈਦਰੀ ਦੀ ਪੋਤੀ ਸੀ ਜੋ ਕਿ ਹੈਦਰਾਬਾਦ ਦਾ ਮੁੱਖ ਮੰਤਰੀ ਸੀ।ਅਦਿੱਤੀ ਰਾਓ ਹੈਦਰੀ ਮੁਹੰਮਦ ਸਲਾਹਾਂ ਅਕਬਰ ਦੀ ਭਤੀਜੀ ਸੀ ਜੋ ਕਿ ਅਸਾਮ ਦਾ ਗਵਰਨਰ ਸੀ।ਹੈਦਰੀ ਦੇ ਮਾਤਾ ਪਿਤਾ ਅਲੱਗ ਰਹਿਣ ਲੱਗੇ ਜਦੋਂ ਤੋਂ ਉਸ ਦੀ ਉਮਰ ਦੋ ਸਾਲ ਦੀ ਸੀ ਉਸ ਦੀ ਮਾਤਾ ਦਿੱਲੀ ਆ ਗਈ ਤੇ ਪਿਤਾ ਨੇ ਦੁਬਾਰਾ ਵਿਆਹ ਕਰਵਾ ਲਿਆ ਜਿਸ ਤੋਂ ਉਨ੍ਹਾਂ ਨੂੰ ਕੋਈ ਬੱਚਾ ਨਹੀਂ ਸੀ।ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਹੈਦਰੀ ਨੇ ਆਪਣਾ ਬਚਪਨ ਦਿੱਲੀ ਤੇ ਹੈਦਰਾਬਾਦ ਦੋਵਾਂ ਜਗ੍ਹਾਂ ਤੇ ਹੀ ਬਿਤਾਇਆ।ਛੇ ਸਾਲ ਦੀ ਉਮਰ ਵਿੱਚ ਹੀ ਹੈਦਰੀ ਨੇ ਭਾਰਤ ਨਾਟਿਅਮ ਸਿੱਖਣਾ ਸ਼ੁਰੂ ਕੀਤਾ।ਹੈਦਰੀ ਨੇ ਦੱਸਿਆ ਕਿ ਉਹ ਆਪਣੀ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਐਕਟਿੰਗ ਵਿੱਚ ਜਾਣਾ ਚਾਹੁੰਦੀ ਸੀ ਜਿਸ ਕਰਕੇ ਉਸ ਨੇ ਸਭ ਤੋਂ ਪਹਿਲਾਂ ਸਾਊਥ ਫ਼ਿਲਮ ਇੰਡਸਟਰੀ ਵਿੱਚ ਕੰਮ ਕੀਤਾ ਅਤੇ ਨਾਲ ਹੀ ਆਪਣੀ ਕਿਸਮਤ ਅਜ਼ਮਾਉਣ ਲਈ ਬਾਲੀਵੁੱਡ ਵਿੱਚ ਐਂਟਰੀ ਕਰਨ ਲਈ ਮੁੰਬਈ ਆ ਗਈ।

ਮੁੱਢਲਾ ਜੀਵਨ[ਸੋਧੋ]

ਅਦੀਤੀ ਰਾਓ ਹੈਦਰੀ 28 ਅਕਤੂਬਰ ਨੂੰ ਹੈਦਰਾਬਾਦ ਵਿੱਚ ਪੈਦਾ ਹੋਈ ਸੀ[1] ਜੋ ਅਹਿਸਾਨ ਹੈਦਰੀ ਅਤੇ ਉਸਦੀ ਪਤਨੀ ਵਿਦਿਆ ਰਾਓ, ਥਿਮਰੀ ਅਤੇ ਸੰਗੀਤ ਸ਼ੈਲੀ ਦੀਆਂ ਗਾਣਿਆਂ ਲਈ ਮਸ਼ਹੂਰ ਇੱਕ ਮਸ਼ਹੂਰ ਕਲਾਸੀਕਲ ਗਾਇਕ, ਕੋਲ ਜੰਮੀ।[2][3]

ਕੈਰੀਅਰ[ਸੋਧੋ]

ਹੈਦਰੀ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਭਾਰਤ ਨਾਟਿਅਮ ਲੀਲਾ ਸੈਮਸਨ ਨਾਲ ਸ਼ੁਰੂ ਕੀਤਾ ਅਤੇ ਉਹ ਕਾਫੀ ਟਾਈਮ ਲੀਲਾ ਸੈਮਸਨ ਦੇ ਗਰੁੱਪ ਵਿੱਚ ਵੀ ਕੰਮ ਕਰਦੀ ਰਹੀ। 2004 ਵਿੱਚ ਹੈਦਰੀ ਨੇ ਪਹਿਲੀ ਫਿਲਮ "ਸ੍ਰੀਨਗਾਰਾਮ" ਵਿੱਚ ਕੰਮ ਕੀਤਾ ਜਿਸ ਵਿੱਚ ਉਸ ਨੇ ਦੇਵਦਾਸੀ ਦਾ ਕਿਰਦਾਰ ਨਿਭਾਇਆ।[4] ਇਸ ਤੋਂ ਇਲਾਵਾ ਦੋ ਹਜ਼ਾਰ ਗਿਆਰਾਂ ਵਿੱਚ ਹੈਦਰੀ ਨੇ ਯੇ ਸਾਲੀ ਜ਼ਿੰਦਗੀ ਫ਼ਿਲਮ ਵਿੱਚ ਵੀ ਅਦਾਕਾਰੀ ਕੀਤੀ ਜਿਸ ਤੋਂ ਅਸੀਂ ਕਹਿ ਸਕਦੇ ਹਾਂ ਕਿ ਅਦਿੱਤੀ ਦੇ ਕੈਰੀਅਰ ਦੀ ਸ਼ੁਰੂਆਤ ਕਾਫ਼ੀ ਚੰਗੀ ਹੋ ਰਹੀ ਸੀ।

ਹੈਦਰੀ, ਰਣਦੀਪ ਹੁੱਡਾ ਅਤੇ ਸਾਰਾ ਲਾਰੇਨ ਨਾਲ, 2013 ਵਿੱਚ ਮਰਡਰ 3 ਦੀ ਪ੍ਰਮੋਸ਼ਨ ਦੌਰਾਨ

2013 ਵਿੱਚ ਹੈਦਰੀ ਮਹੇਸ਼ ਭੱਟ ਦੀ ਫਿਲਮ "ਮਰਡਰ" ਫ੍ਰੈਂਚਾਇਜ਼ੀ ਦਾ ਹਿੱਸਾ ਬਣੀ, ਜਦੋਂ ਉਸਨੇ ਮਰਡਰ 3 ਵਿੱਚ ਰਣਦੀਪ ਹੁੱਡਾ ਦੇ ਓਪੋਜ਼ਿਟ ਰੌਸ਼ਨੀ ਦਾ ਕਿਰਦਾਰ ਦੀ ਭੂਮਿਕਾ ਨਿਭਾਈ।[5][6] ਇਸ ਤੋਂ ਇਲਾਵਾ ਉਸ ਨੇ ਅਮਿਤਾਭ ਬੱਚਨ ਰਣਬੀਰ ਕਪੂਰ ਤੇ ਹੋਰ ਬਹੁਤ ਸਾਰੇ ਪ੍ਰਸਿੱਧ ਅਦਾਕਾਰਾਂ ਨਾਲ ਅਦਾਕਾਰੀ ਕੀਤੀ।

ਅਵਾਰਡ[ਸੋਧੋ]

"ਯੇ ਸਾਲੀ ਜ਼ਿੰਦਗੀ" ਫ਼ਿਲਮ ਲਈ ਇਸ ਸਕਰੀਨ ਐਵਾਰਡ ਮਿਲਿਆ ਅਤੇ "ਰਾਕ ਸਟਾਰ" ਫਿਲਮ ਲਈ ਬੈਸਟ ਐਕਟਰ ਐਂਡ ਸਪੋਰਟਿੰਗ ਰੋਲ ਲਈ ਵੀ ਅਵਾਰਡ ਮਿਲਿਆ ਅਤੇ ਮਰਡਰ ਥ੍ਰੀ ਲਈ ਬਿੱਗ ਸਟਾਰ ਐਂਟਰਟੇਨਮੈਂਟ ਅਵਾਰਡ ਮਿਲਿਆ। ਅਦਿਤੀ ਨੂੰ ਤਾਮਿਲ ਫ਼ਿਲਮ ਲਈ ਵੀ ਅਵਾਰਡ ਦਿੱਤਾ ਗਿਆ।

ਨਿੱਜੀ ਜ਼ਿੰਦਗੀ[ਸੋਧੋ]

੨੦੦੫ਵਿੱਚ ਅਦਿੱਤੀ ਦਾ ਵਿਆਹ ਸੱਤਿਆ ਦੀਪ ਮਿਸ਼ਰਾ ਜੋ ਕਿ ਇੱਕ ਟੈਲੀਵਿਜ਼ਨ ਐਕਟਰ ਸੀ ਉਸ ਨਾਲ ਹੋਇਆ।ਸਤਿਆ ਦੀਪ ਮਿਸ਼ਰਾ ਤੇ ਅਦਿੱਤੀ ਇਸ ਤਰ੍ਹਾਂ ੧੭ ਸਾਲ ਦੀ ਉਮਰ ਤੋਂ ਹੀ ਰਿਲੇਸ਼ਨਸ਼ਿਪ ਵਿੱਚ ਸਨ।ਮੁੰਬਈ ਦੋ ਹਜ਼ਾਰ ਪੰਜ ਵਿੱਚ ਵਿਆਹ ਕਰਵਾਉਣ ਤੋਂ ਬਾਅਦ ੨੦੧੩ ਵਿੱਚ ਅਦਿਤੀ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਅਤੇ ਸਤਿਆ ਦੀਪ ਮਿਸ਼ਰਾ ਹੁਣ ਅਲੱਗ ਹੋ ਗਏ ਹਨ। ਅਦਿਤੀ ਰਾਓ ਹੈਦਰੀ ਦੇ ਸਤਿਆ ਦੀਪ ਮਿਸਰਾ ਅਲੱਗ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਦੋਸਤ ਹਨ ਇਹ ਗੱਲ ਅਦਿੱਤੀ ਰਾਓ ਹੈਦਰੀ ਨੇ ਇੱਕ ਇੰਟਰਵਿਊ ਵਿੱਚ ਦੱਸੀਂ। ਅਦਿਤੀ ਰਾਓ ਹੈਦਰੀ ਦਾ ਕੈਰੀਅਰ ਕਾਫੀ ਤੇਜ਼ ਰਫਤਾਰ ਨਾਲ ਅੱਗੇ ਵਧ ਰਿਹਾ ਹੈ ਉਸ ਦਾ ਨਾਂ ਹੁਣ ਵੀ ਨਾਮਵਰ ਹੀਰੋਇਨ੍ਹਾਂ ਵਿੱਚ ਲਿਆ ਜਾਣ ਲੱਗਿਆ ਹੈ।

ਹਵਾਲੇ[ਸੋਧੋ]

  1. 1.0 1.1 Adivi, Sashidhar (26 November 2017). "I always consider myself a Hyderabadi: Aditi Rao Hydari". The Deccan Chronicle (in ਅੰਗਰੇਜ਼ੀ). Retrieved 3 March 2018. 
  2. Panicker, Anahita (20 September 2017). "'I feel like a kid in a candy shop!'". The Hindu (in ਅੰਗਰੇਜ਼ੀ). Retrieved 25 November 2017. 
  3. Stephen, Rosella (21 July 2017). "Doing desi-boho like Aditi". The Hindu (in ਅੰਗਰੇਜ਼ੀ). Retrieved 12 November 2017. 
  4. https://timesofindia.indiatimes.com/city/bengaluru/Dance-to-me-has-been-like-a-marriage/articleshow/643904.cms
  5. "I've always struggled with my relationship with my father: Aditi". Times of India. 23 February 2013. Retrieved 2 July 2013. 
  6. "'Murder 3' review: But where's the murder?". Deccan Chronicle. 16 February 2013. Archived from the original on 24 February 2013. Retrieved 1 July 2013.