ਕਿਰਨ ਰਾਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਿਰਨ ਰਾਓ ਇਕ ਭਾਰਤੀ ਫਿਲਮ ਨਿਰਮਾਤਾ, ਪਟਕਥਾ ਅਤੇ ਡਾਇਰੈਕਟਰ ਹੈ।

ਮੁਢਲੀ ਜ਼ਿੰਦਗੀ [ਸੋਧੋ]

ਕਿਰਨ ਰਾਓ 7 ਨਵੰਬਰ 1973 ਨੂੰ ਤੇਲੰਗਾਨਾ ਦੇ ਇਕ ਪਰਿਵਾਰ ਵਿੱਚ ਪੈਦਾ ਹੋਈ ਸੀ।[1][2][3] ਉਸ ਦੇ ਦਾਦਾ ਜੇ ਰਾਮੇਸ਼ਵਰ ਰਾਓ, Wanaparthy ਦੇ ਰਾਜਾ ਸੀ। ਕਿਰਨ ਦਾ ਬਚਪਨ ਕੋਲਕਾਤਾ ਵਿੱਚ ਗੁਜਰਿਆ ਸੀ। ਉਥੇ ਉਸ ਨੇ ਲਾਰੇਟੋ ਹਾਊਸ ਤੋਂ ਪੜ੍ਹਾਈ ਕੀਤੀ।1992 ਵਿੱਚ, ਉਸ ਦੇ ਮਾਤਾ-ਪਿਤਾ ਨੇ ਕੋਲਕਾਤਾ ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਉਹ ਮੁੰਬਈ ਚਲੇ ਗਏ।[2] ਉਸ ਨੇ 1995 ਵਿਚ ਮਹਿਲਾ Sophia ਕਾਲਜ (ਮੁੰਬਈ) ਤੋਂ ਅਰਥਸ਼ਾਸਤਰ ਪ੍ਰਮੁੱਖ ਦੇ ਨਾਲ ਬੀਏ ਕੀਤੀ। ਉਸ ਨੇ ਦੋ ਮਹੀਨੇ ਲਈ Sophia ਬਹੁਤਕਨੀਕੀ ਵਿਖੇ ਸੋਸ਼ਲ ਕਮਿਊਨੀਕੇਸ਼ਨਜ਼ ਮੀਡੀਆ ਕੋਰਸ ਕੀਤਾ, ਪਰ ਫਿਰ ਛਡ ਦਿੱਤਾ ਅਤੇ ਦਿੱਲੀ ਲਈ ਰਵਾਨਾ ਹੋ ਗਈ।  ਉਸ ਨੇ ਆਪਣੀ ਮਾਸਟਰ ਦੀ ਡਿਗਰੀ AJK Mass Communication Research Center ਜਾਮੀਆ ਮਿਲੀਆ ਇਸਲਾਮੀਆ, ਦਿੱਲੀ ਤੋਂ ਕੀਤੀ।[4] ਉਸ ਦੀ ਪਹਿਲੀ ਮਮੇਰੀ ਭੈਣ, ਅਦਿਤੀ ਰਾਵ ਹੈਦਰੀ ਅਦਾਕਾਰਾ ਹੈ।

ਕੈਰੀਅਰ[ਸੋਧੋ]

Rao in August 2013

ਕਿਰਨ ਰਾਓ ਨੇ ਐਪਿਕ ਫਿਲਮ ਲਗਾਨ ਵਿੱਚ ਆਸ਼ੂਤੋਸ਼ ਗੋਵਾਰਿਕਰ ਨਾਲ ਇੱਕ ਸਹਾਇਕ ਨਿਰਦੇਸ਼ਕ ਦੇ ਤੌਰ ਤੇ ਆਪਣਾ ਕਰੀਅਰ ਸ਼ੁਰੂ ਕੀਤਾ। ਉਸ ਨਾਲ ਇਹ ਬਾਅਦ ਵਿੱਚ ਸਵਦੇਸ਼: ਵੀ, ਦ ਪੀਪਲ ਲਈ ਵੀ ਸਹਾਇਕ ਬਣੀ। ਲਗਾਨ ਵਿਦੇਸ਼ੀ ਭਾਸ਼ਾ ਫਿਲਮ ਸ਼੍ਰੇਣੀ ਵਿੱਚ 74ਵੇਂ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤੀ ਗਈ ਸੀ। ਆਮਿਰ ਖਾਨ ਉਸੇ ਫਿਲਮ ਦਾ ਨਿਰਮਾਤਾ ਅਤੇ ਸਿਤਾਰਾ ਸੀ। ਲਗਾਨ  ਤੋਂ ਪਹਿਲਾਂ ਉਸ ਨੇ  '' ਦਿਲ ਚਾਹਤਾ ਹੈ 'ਚ ਸਹਾਇਕ ਅਭਿਨੇਤਰੀ ਵਜੋਂ ਨਿੱਕੀ ਜਿਹੀ ਭੂਮਿਕਾ ਨਿਭਾਈ।[5] ਇਸਨੇ  Academy Award ਨਾਮਜਦ ਨਿਰਦੇਸ਼ਕ Mira Nair ਨਾਲ ਵੀ Monsoon Wedding ਦੇ ਦੂਜੇ ਸਹਾਇਕ ਨਿਰਦੇਸ਼ਕ ਦੇ ਤੌਰ ਤੇ  ਕੰਮ ਕੀਤਾ।[6]

ਉਸ ਨੇ ਫਿਲਮ ਧੋਬੀ ਘਾਟ, ਦੀ ਸਕਰਿਪਟ ਲਿਖੀ ਅਤੇ ਨਿਰਦੇਸ਼ਨ ਦਿੱਤਾ ਜੋ ਆਮਿਰ ਖਾਨ ਪ੍ਰੋਡਕਸ਼ਨਜ਼ ਦੇ ਤਹਿਤ ਜਨਵਰੀ 2011 ਵਿਚ ਰਿਲੀਸ ਕੀਤੀ ਗਈ ਸੀ।[7][8] ਉਸ ਨੇ ਆਪਣੀ ਅਗਲੀ ਫਿਲਮ ਲਿਖਣੀ ਸ਼ੁਰੂ ਕਰ ਦਿੱਤੀ ਹੈ  ਜਿਸਦੀਆਂ ਜੜ੍ਹਾਂ ਕੋਲਕਾਤਾ ਵਿਚ ਹੋਣਗੀਆਂ।[2]

ਨਿਜੀ ਜੀਵਨ[ਸੋਧੋ]

ਆਮਿਰ ਖਾਨ ਵਲੋਂ 2002 ਚ ਆਪਣੀ ਪਹਿਲੀ ਪਤਨੀ ਰੀਨਾ ਦੱਤਾ ਨੂੰ ਤਲਾਕ ਦੇਣ ਦੇ ਬਾਅਦ ਕਿਰਨ ਰਾਓ ਨੇ ਦਸੰਬਰ 2005 ਵਿਚ ਅਭਿਨੇਤਾ/ਫਿਲਮ ਨਿਰਦੇਸ਼ਕ ਆਮਿਰ ਖਾਨ ਨਾਲ ਵਿਆਹ ਕੀਤਾ। ਖਾਨ ਨਾਲ ਉਸਦੀ ਫਿਲਮ ਲਗਾਨ ਦੇ ਸੈੱਟ ਤੇ ਮੁਲਾਕਾਤ ਹੋਈ ਸੀ। ਰਾਓ ਉਸ ਫਿਲਮ ਦੇ ਸਹਾਇਕ ਨਿਰਦੇਸ਼ਕਾਂ ਵਿੱਚੋਂ ਇੱਕ ਸੀ। ਉਹ ਹੁਣ ਮੁੰਬਈ ਦੇ ਉਪਨਗਰ ਬਾਂਦਰਾ ਵਿੱਚ ਰਹਿੰਦੇ ਹਨ।[9] ਜੋੜੇ ਦਾ ਇੱਕ ਪੁੱਤਰ ਹੈ,   ਆਜ਼ਾਦ ਰਾਓ ਖਾਨ ( ਜਨਮ 5 ਦਸੰਬਰ 2011), ਜੋ  ਅਬੁਲ ਕਲਾਮ ਆਜ਼ਾਦ [10] ਦੇ ਨਾਮ ਤੇ ਰੱਖਿਆ ਗਿਆ ਹੈ। ਕਿਰਨ ਨਸਤਿਕ ਹੈ।[11]

ਕਿਰਨ ਰਾਓ ਅਤੇ ਅਦਾਕਾਰ ਅਦਿਤੀ ਰਾਓ ਹੈਦਰੀ ਮਮੇਰੀਆਂ ਭੈਣਾਂ ਹਨ। ਹੈਦਰੀ ਦੇ ਨਾਨਾ, ਜੇ ਰਾਮੇਸ਼ਵਰ ਰਾਓ ਵਨਪਾਰਥੀ, ਤੇਲੰਗਾਨਾ ਦੇ ਮਹਿਬੂਬਨਗਰ ਜ਼ਿਲ੍ਹੇ ਵਿਚ ਇਕ ਨਗਰ ਦੇ ਰਾਜਾ ਸੀ ਅਤੇ ਉਸ ਦੇ ਦਾਦਾ ਅਕਬਰ ਹੈਦਰੀ ਹੈਦਰਾਬਾਦ ਰਿਆਸਤ ਦੇ ਪ੍ਰਧਾਨ ਮੰਤਰੀ ਸੀ। [12][13]

ਫ਼ਿਲਮੋਗਰਾਫੀ[ਸੋਧੋ]

ਨਿਰਦੇਸ਼ਕ[ਸੋਧੋ]

  • Dhobi Ghat (Mumbai Diaries)[14] (2011)

ਸਹਾਇਕ ਨਿਰਦੇਸ਼ਕ[ਸੋਧੋ]

ਨਿਰਮਾਤਾ[ਸੋਧੋ]

  • Taare Zameen Par (2007) best film (ਅਸੋਸੀਏਟ ਨਿਰਮਾਤਾ)
  • Jaane Tu... Ya Jaane Na (2008) (ਸਹਾਇਕ ਨਿਰਮਾਤਾ)
  • Peepli Live (2010) (ਨਿਰਮਾਤਾ)
  • Dhobi Ghat (2011) (ਨਿਰਮਾਤਾ)
  • Delhi Belly (2011) (ਨਿਰਮਾਤਾ)
  • Talaash (2012) (ਨਿਰਮਾਤਾ)
  • Ship Of Theseus (2013)

ਹਵਾਲੇ [ਸੋਧੋ]

ਬਾਹਰੀ ਲਿੰਕ [ਸੋਧੋ]