ਅਨਾਰਕਲੀ ਬਾਜ਼ਾਰ
ਦਿੱਖ
ਅਨਾਰਕਲੀ ਬਾਜ਼ਾਰ (ਉਰਦੂ: اناركلى بازار) ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਇੱਕ ਮਹੱਤਵਪੂਰਨ ਬਾਜ਼ਾਰ ਹੈ।[1] ਇਹ ਦੱਖਣੀ ਏਸ਼ੀਆ ਵਿੱਚ ਸਭ ਤੋਂ ਪੁਰਾਣੇ ਬਾਜ਼ਾਰਾਂ ਵਿੱਚੋਂ ਇੱਕ ਹੈ, ਅਤੇ ਘੱਟੋ ਘੱਟ 200 ਸਾਲ ਪੁਰਾਣਾ ਹੈ। ਇਹ ਸਮੁੰਦਰ ਤਲ ਤੋਂ 210 ਮੀਟਰ (692 ਫੁੱਟ) ਦੀ ਉਚਾਈ ਉੱਤੇ ਮੇਯੋ ਹਸਪਤਾਲ, ਲਾਹੌਰ ਦੇ ਫ਼ਾਟਕ ਦੇ ਬਹੁਤ ਹੀ ਨੇੜੇ, 31°34'0N 74°18'58E ਤੇ ਮਾਲ ਤੇ ਸਥਿਤ ਹੈ।[2]
ਮਾਰਕੀਟ ਦਾ ਇਹ ਨਾਮ ਇਸ ਦੇ ਨੇੜੇ ਸਥਿਤ ਅਨਾਰਕਲੀ ਦੇ ਮਕਬਰੇ ਤੋਂ ਪਿਆ ਹੈ। ਅਨਾਰਕਲੀ ਇੱਕ ਲਾਹੌਰ, ਪੰਜਾਬ (ਹਾਲ ਪਾਕਿਸਤਾਨ) ਵਿੱਚ ਰਹਿਣ ਵਾਲੀ ਦਾਸੀ ਸੀ। ਉਸਨੂੰ ਅਕਬਰ ਦੇ ਹਰਮ ਵਿੱਚ ਰਹਿਣ ਵਾਲੀ ਇੱਕ ਮਸ਼ਹੂਰ ਨਾਚੀ ਦੱਸਿਆ ਜਾਂਦਾ ਹੈ ਜਿਸ ਨੂੰ ਅਕਬਰ ਨੇ ਸ਼ਹਿਜ਼ਾਦੇ ਨੂਰਉੱਦੀਨ ਸਲੀਮ (ਭਵਿੱਖ ਦੇ ਬਾਦਸ਼ਾਹ ਜਹਾਂਗੀਰ) ਦੇ ਨਾਲ ਗ਼ੈਰਕਾਨੂੰਨੀ ਸੰਬੰਧ ਕਾਇਮ ਕਰਨ ਦੇ ਜੁਰਮ ਤਹਿਤ ਦੋ ਦੀਵਾਰਾਂ ਦੇ ਵਿੱਚ ਚਿਣਕੇ ਜਿੰਦਾ ਦਫਨ ਕਰਵਾ ਦਿੱਤਾ ਸੀ।
ਹਵਾਲੇ
[ਸੋਧੋ]- ↑ English Grammar and Composition for High Classes. Maqbool Academy. p. 508. Retrieved 25 October 2012.
- ↑ My travel to Lahore, Book by Asif Waraich