ਪੰਜਾਬ ਖੇਤਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦੁਨੀਆਂ ਦੇ ਨਕਸ਼ੇ ਵਿਚ ਖ਼ਿੱਤਾ ਪੰਜਾਬ
ਪੰਜਾਬ ਖੇਤਰ ਦਾ ਹਿੱਸਾ ਜਿੱਥੇ ਜ਼ਿਆਦਾਤਰ ਪੰਜਾਬੀ ਬੋਲੀ ਜਾਂਦੀ ਹੈ

ਪੰਜਾਬ (ਗੁਰਮੁਖੀ: ਪੰਜਾਬ; ਸ਼ਾਹਮੁਖੀ: پنجاب; ਅੰਗਰੇਜ਼ੀ: Punjab) ਦੱਖਣੀ ਏਸ਼ੀਆ ਦਾ ਇਕ ਭੂਗੋਲਿਕ ਖ਼ਿੱਤਾ ਹੈ, ਜੋ ਉੱਤਰ-ਪੂਰਬੀ ਭਾਰਤ ਤੋਂ ਲੈ ਕੇ ਉੱਤਰ-ਪੱਛਮੀ ਪਾਕਿਸਤਾਨ ਤੱਕ ਫੈਲਿਆ ਹੋਇਆ ਹੈ। ੧੯੪੭ ਦੀ ਤਕਸੀਮ ਦੌਰਾਨ ਇਹ ਖ਼ਿੱਤਾ ਭਾਰਤ ਅਤੇ ਪਾਕਿਸਤਾਨ ਵਿਚ ਵੰਡਿਆ ਗਿਆ ਜਿਨ੍ਹਾਂ ਨੂੰ ਹੁਣ ਚੜ੍ਹਦਾ ਪੰਜਾਬ (ਭਾਰਤ ਵਿਚਲਾ ਪੂਰਬੀ ਹਿੱਸਾ) ਅਤੇ ਲਹਿੰਦਾ ਪੰਜਾਬ (ਪਾਕਿਸਤਾਨ ਵਿਚਲਾ ਪੱਛਮੀ ਹਿੱਸਾ) ਦੇ ਨਾਂਵਾਂ ਨਾਲ਼ ਵੀ ਜਾਣਿਆ ਜਾਂਦਾ ਹੈ।

ਵੱਡੇ ਪੰਜਾਬ ਖ਼ਿੱਤੇ ਵਿਚ ਹਾਲੀਆ ਭਾਰਤੀ ਪੰਜਾਬ ਅਤੇ ਪਾਕਿਸਤਾਨੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਦਿੱਲੀ ਦਾ ਇਲਾਕਾ ਆਉਂਦਾ ਹੈ।

ਇੱਥੋਂ ਦੇ ਰਹਿਣ ਵਾਲ਼ਿਆਂ ਅਤੇ ਓਹਨਾਂ ਦੀ ਬੋਲੀ ਨੂੰ ਪੰਜਾਬੀ ਕਿਹਾ ਜਾਂਦਾ ਹੈ।

ਨਾਂ[ਸੋਧੋ]

ਵੱਖ-ਵੱਖ ਸਮਿਆਂ ਵਿਚ ਇਸ ਖ਼ਿੱਤੇ ਦੇ ਵੱਖ-ਵੱਖ ਨਾਂ ਰਹੇ ਹਨ, ਜਿਵੇਂ ਕਿ ਸਪਤਸਿੰਧੂ ਅਤੇ ਪੰਚਨਦ, ਪਰ ਇਸਦਾ ਹਾਲੀਆ ਨਾਂ ਫ਼ਾਰਸੀ ਬੋਲੀ ਦੇ ਦੋ ਲਫ਼ਜ਼ਾਂ ਪੰਜ ਅਤੇ ਆਬ ਤੋਂ ਪਿਆ ਜਿੰਨ੍ਹਾਂ ਦਾ ਮਤਲਬ ਤਰਤੀਬਵਾਰ ਅਤੇ ਪਾਣੀ ਹੈ। ਇਸ ਤਰ੍ਹਾਂ ਇਸਦਾ ਮਤਲਬ ਹੈ ਪੰਜ ਪਾਣੀਆਂ ਦੀ ਧਰਤੀ। ਇਹ ਪੰਜ ਪਾਣੀ ਜਾਂ ਦਰਿਆ ਹਨ,[੧]ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ। ਸਿੰਧ ਦਰਿਆ ਦੇ ਇਹਨਾਂ ਸਾਰੇ ਸਹਾਇਕ ਦਰਿਆਵਾਂ ਵਿਚੋਂ ਜੇਹਲਮ ਦਰਿਆ ਸਭ ਤੋਂ ਵੱਡਾ ਹੈ।

ਇਤਿਹਾਸ[ਸੋਧੋ]

ਪੰਜਾਬ ਇਤਿਹਾਸਿਕ ਅਤੇ ਸੱਭਿਆਚਾਰਕ ਤੌਰ ਤੇ ਹਿੰਦ-ਇਰਾਨੀ (ਆਰਿਆਈ) ਵਿਰਾਸਤ ਨਾਲ਼ ਜੁੜਿਆ ਹੋਇਆ ਹੈ। ਪਹਿਲਾਂ ਤੋਂ ਹੀ ਇਹ ਖ਼ਿੱਤਾ ਪੱਛਮੀ ਹਮਲਾਵਰਾਂ ਲਈ ਭਾਰਤੀ ਉਪਮਹਾਂਦੀਪ ਦਾ ਦਰਵਾਜ਼ਾ ਰਿਹਾ ਹੈ। ਇਹਨਾਂ ਹਮਲਿਆਂ ਦੇ ਸਿੱਟੇ ਵੱਜੋਂ ਹੀ ਇੱਥੇ ਕਈ ਜਾਤ-ਬਰਾਦਰੀਆਂ, ਧਰਮਾਂ ਅਤੇ ਸੱਭਿਆਚਾਰ ਵਿਰਾਸਤ ਦਾ ਜਨਮ ਹੋਇਆ। ਪਰਿ-ਇਤਿਹਾਸਿਕ ਸਮੇਂ ਦੱਖਣੀ ਏਸ਼ੀਆ ਦੇ ਸਭ ਤੋਂ ਪਹਿਲੇ ਸੱਭਿਆਚਾਰਾਂ ’ਚੋਂ ਇਕ ਹੜੱਪਾ ਸੱਭਿਆਚਾਰ ਪੰਜਾਬ ਵਿਚ ਸੀ।

ਇੱਥੋਂ ਦੇ ਰਹਿਣ ਵਾਲ਼ੇ ਹਿੰਦ-ਆਰੀਆਈ ਬੋਲੀ ਬੋਲਦੇ ਹਨ, ਜਿਸਨੂੰ ਪੰਜਾਬੀ ਆਖਦੇ ਹਨ। ਇੱਥੇ ਯੂਨਾਨੀ, ਅਰਬ, ਤੁਰਕ, ਮੁਗ਼ਲ, ਅਫ਼ਗ਼ਾਨ, ਬਲੌਚੀ ਅਤੇ ਅੰਗਰੇਜ਼ ਵੀ ਰਹੇ।

ਪੰਜਾਬ ਖੇਤਰ ੧੯੦੩ ਦੌਰਾਨ
ਪੰਜਾਬ ੧੯੦੭ ਵਿਚ

ਇਹ ਖ਼ਿੱਤਾ ਹੁਣ ਵੱਡੇ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਜਿਸਦੀ ੧੯੪੭ ਵਿਚ ਹੋਈ ਤਕਸੀਮ ਦੌਰਾਨ ਇਹ ਭਾਰਤ ਅਤੇ ਪਾਕਿਸਤਾਨ ਵਿਚ ਵੰਡਿਆ ਗਿਆ। ਵੱਡਾ ਹਿੱਸਾ, ਤਕਰੀਬਨ ੬੦ ਫ਼ੀਸਦੀ, ਪਾਕਿਸਤਾਨ ਵਿਚ ਆਇਆ ਅਤੇ ੪੦ ਫ਼ੀਸਦੀ ਹਿੰਦੁਸਤਾਨ ਵਿਚ ਆਇਆ। ਪੰਜਾਂ ਵਿਚੋਂ ਤਿੰਨ ਦਰਿਆ ਪਾਕਿਸਤਾਨ ਵਿਚ ਆਏ। ਭਾਰਤ ਵਿਚ ਇਸਨੂੰ ਮੁੜ ਪੰਜਾਬ, ਹਰਿਆਣਾ ਅਤੇ ਹਿਮਾਚਲ ਰਿਆਸਤਾਂ ਵਿਚ ਤਕਸੀਮ ਕਰ ਦਿੱਤਾ ਗਿਆ।

ਪੰਜਾਬੀ ਦੋਹਾਂ ਪੰਜਾਬਾਂ ਦੀ ਸਾਂਝੀ ਬੋਲੀ ਹੈ। ਪੰਜਾਬੀ ਲਿਖਣ ਲਈ ਲਹਿੰਦੇ ਪੰਜਾਬ ਵਿਚ ਸ਼ਾਹਮੁਖੀ ਅਤੇ ਚੜ੍ਹਦੇ ਪੰਜਾਬ ਵਿਚ ਗੁਰਮੁਖੀ ਲਿਪੀ ਵਰਤੀ ਜਾਂਦੀ ਹੈ।

ਪਾਕਿਸਤਾਨੀ ਪੰਜਾਬ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਪੰਜਾਬ, ਪਾਕਿਸਤਾਨ

ਪਾਕਿਸਤਾਨੀ ਪੰਜਾਬ ਨੂੰ ਲਹਿੰਦਾ ਪੰਜਾਬ ਅਤੇ ਪੱਛਮੀ ਪੰਜਾਬ ਵੀ ਆਖਦੇ ਹਨ। ਇਹ ਪਾਕਿਸਤਾਨ ਦਾ ਸਭ ਤੋਂ ਵੱਧ ਅਬਾਦੀ ਵਾਲ਼ਾ ਸੂਬਾ ਹੈ ਜਿਸਦੀ ਅਬਾਦੀ ੮੬,੦੮੪,੦੦੦ ਅਤੇ ਇਲਾਕਾ ੨੦੫,੩੪੪ ਵਰਗ ਕਿਲੋਮੀਟਰ ਹੈ।

ਭਾਰਤੀ ਪੰਜਾਬ[ਸੋਧੋ]

1rightarrow.png ਮੁੱਖ ਲੇਖ ਲਈ ਵੇਖੋ: ਪੰਜਾਬ, ਭਾਰਤ

ਭਾਰਤੀ ਪੰਜਾਬ ਨੂੰ ਆਮ ਤੌਰ ’ਤੇ ਚੜ੍ਹਦਾ ਪੰਜਾਬ ਜਾਂ ਪੂਰਬੀ ਪੰਜਾਬ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ। ਭਾਰਤ ਵਿਚ, ਸਰਕਾਰ ਨੇ ਪੰਜਾਬ ਨੂੰ ਅੱਗੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਸੂਬਿਆਂ ਵਿਚ ਤਕਸੀਮ ਕਰ ਦਿੱਤਾ ਸੀ। ਇਸਦੀ ਅਬਾਦੀ ਤਕਰੀਬਨ ੨੪,੨੮੯,੨੯੬ ਅਤੇ ਇਲਾਕਾ ੫੦,੩੬੨ ਵਰਗ ਕਿਲੋਮੀਟਰ ਹੈ।

ਧਰਮ[ਸੋਧੋ]

ਸਿੱਖੀ, ਇਸਲਾਮ ਅਤੇ ਹਿੰਦੂ ਪੰਜਾਬ ਦੇ ਮੁੱਖ ਧਰਮ ਹਨ। ਇਨ੍ਹਾਂ ਤੋਂ ਬਿਨਾਂ ਇਸਾਈ, ਜੈਨ ਅਤੇ ਬੌਧ ਇਤਿਆਦਿ ਧਰਮਾਂ ਦੇ ਲੋਕ ਵੀ ਇੱਥੇ ਵਸਦੇ ਹਨ।

ਹਵਾਲੇ[ਸੋਧੋ]

  1. Singh, Pritam (2008). Federalism, Nationalism and Development: India and the Punjab Economy. London; New York: Routledge. p. 3. ISBN 0-415-45666-5.