ਅਨੁਸ਼ਕਾ ਸ਼ੇੱਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੁਸ਼ਕਾ ਸ਼ੇੱਟੀ
Anushka at the trailer launch of Baahubali.jpg
ਅਨੁਸ਼ਕਾ ਸ਼ੇੱਟੀ ਬਾਹੁਬਲੀ: ਦ ਬਿਗਨਿੰਗ (2015) ਦੇ ਟ੍ਰੇਲਰ ਲਾਂਚ ਸਮੇਂ, ਮੁੰਬਈ, ਭਾਰਤ ਵਿੱਚ
ਜਨਮਸਵੀਟੀ ਸ਼ੇੱਟੀ[1]
(1981-11-07) 7 ਨਵੰਬਰ 1981 (ਉਮਰ 40)[2]
ਪੁਤੂਰ,ਮੈਂਗਲੂਰ, ਕਰਨਾਟਕ, ਭਾਰਤ
ਰਿਹਾਇਸ਼ਹੈਦਰਾਬਾਦ, ਤੇਲਂਗਾਨਾ, ਭਾਰਤ[3]
ਸਿੱਖਿਆਬੀਸੀਏ
ਪੇਸ਼ਾਅਦਾਕਾਰ, ਮਾਡਲ, ਯੋਗਾ ਸਿੱਖਿਅਕ
ਸਰਗਰਮੀ ਦੇ ਸਾਲ2005–ਵਰਤਮਾਨ
ਕੱਦ1.75 ਮੀ (5 ਫ਼ੁੱਟ 9 ਇੰਚ)[4]
ਪੁਰਸਕਾਰਕਲਾਈਮਮਾਨੀ, ਨੰਦੀ ਅਵਾਰਡ

ਸਵੀਟੀ ਸ਼ੇੱਟੀ (ਜਨਮ 7 ਨਵੰਬਰ, 1981), ਨੂੰ ਵਧੇਰੇ ਇਸਦੇ ਸਟੇਜੀ ਨਾਂ ਅਨੁਸ਼ਕਾ ਸ਼ੇੱਟੀ ਨਾਲ ਜਾਣਿਆ ਜਾਂਦਾ ਹੈ, ਇੱਕ ਭਾਰਤੀ ਅਦਾਕਾਰ ਅਤੇ ਮਾਡਲ ਹੈ। ਅਨੁਸ਼ਕਾ ਪ੍ਰਮੁੱਖ ਰੂਪ ਵਿੱਚ ਤੇਲਗੂ ਅਤੇ ਤਾਮਿਲ ਫ਼ਿਲਮਾਂ ਵਿੱਚ ਕੰਮ ਕਰਦੀ ਹੈ।

ਇਸਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ 2005 ਵਿੱਚ ਤੇਲਗੂ ਫ਼ਿਲਮ ਸੁਪਰ ਤੋਂ ਕੀਤੀ। ਕਈ ਤੇਲਗੂ ਫ਼ਿਲਮਾਂ, ਵਿਕ੍ਰਮਾਰਕੂੜੁ (2006), ਅਰੁਣਧਤੀ (2009), ਵੇਦਮ (2010), ਰੁਦਰਾਦੇਵੀ (2015), ਬਾਹੁਬਲੀ: ਦ ਬਿਗਨਿੰਗ (2015) ਅਤੇ (ਬਾਹੁਬਲੀ 2) (2017), ਵਿੱਚ ਕੰਮ ਕਰਕੇ ਇਸਨੇ ਤੇਲਗੂ ਫ਼ਿਲਮਾਂ ਦੇ ਸਟਾਰਾਂ ਵਿੱਚ ਆਪਣਾ ਨਾਂ ਬਣਾਇਆ। ਉੱਚ-ਬਜਟ ਦੀ ਪੇਸ਼ਕਾਰੀ ਦੀ ਇੱਕ ਲੜੀ ਵਿੱਚ ਅਭਿਨੈ ਕਰਨ ਤੋਂ ਬਾਅਦ, ਇਸਨੇ ਆਪਣੇ ਆਪ ਨੂੰ ਤੇਲਗੂ ਸਿਨੇਮਾ ਵਿੱਚ ਇੱਕ ਮੁੱਖ ਅਦਾਕਾਰਾ ਵਜੋਂ ਸਥਾਪਿਤ ਕੀਤਾ।.[5] ਇਸਨੇ ਆਪਣੇ ਟਾਇਟਲ ਨਾਂ "ਅਰੁਣਧਤੀ" ਦੇ ਚਰਿੱਤਰ ਲਈ[6] ਅਤੇ "ਵੇਦਮ" (2010) ਵਿੱਚ ਸਰੋਜਾ ਲਈ[7] ਅਤੇ ਰਾਣੀ ਰੁਦਰਾਦੇਵੀ ਲਈ ਬਹੁਤ ਸ਼ਲਾਘਾ ਪ੍ਰਾਪਤ ਕੀਤੀ ਅਤੇ ਰੁਦਰਾਦੇਵੀ ਨੇ ਤਿੰਨ ਫ਼ਿਲਮਫ਼ੇਅਰ, ਇੱਕ ਨੰਦੀ ਅਤੇ ਤਿੰਨ ਸਿਨੇਮਾ ਅਵਾਰਡ ਹਾਸਿਲ ਕੀਤੇ।

ਮੁੱਢਲਾ ਜੀਵਨ[ਸੋਧੋ]

ਅਨੁਸ਼ਕਾ ਦਾ ਜਨਮ 7 ਨਵੰਬਰ, 1981 ਨੂੰ ਮੈਂਗਲੂਰ, ਕਰਨਾਟਕ ਵਿੱਚ ਬਤੌਰ ਸਵੀਟੀ ਸ਼ੇੱਟੀ ਹੋਇਆ। ਇਸਦੇ ਮਾਤਾ-ਪਿਤਾ ਪ੍ਰਫ਼ੁਲ ਅਤੇ ਏ.ਐਨ.ਵਿਟਲ ਸ਼ੇੱਟੀ ਹਨ। ਇਸਦੇ ਦੋ ਭਰਾ ਗੁਨਾਰਾਜਨ ਸ਼ੇੱਟੀ ਅਤੇ ਸਾਈ ਰਮੇਸ਼ ਸ਼ੇੱਟੀ, ਜੋ ਕਾਸਮੇਟਿਕ ਸਰਜਨ ਹੈ, ਹਨ। ਅਨੁਸ਼ਕਾ ਨੇ ਆਪਣੀ ਸਕੂਲੀ ਪੜ੍ਹਾਈ ਬੰਗਲੌਰ ਤੋਂ ਕੀਤੀ ਅਤੇ ਮਾਉਂਟ ਕਾਰਮੇਲ ਕਾਲਜ, ਬੰਗਲੌਰ ਤੋਂ ਬੈਚੁਲਰ ਆਫ਼ ਕਮਪਿਉਟਰ ਐਪਲੀਕੇਸ਼ਨ ਪੂਰੀ ਕੀਤੀ। ਇਹ ਇੱਕ ਯੋਗਾ ਸਿੱਖਿਅਕ ਹੈ ਜਿਸਦੀ ਸਿਖਲਾਈ ਇਸਨੇ ਭਰਤ ਠਾਕੁਰ ਤੋਂ ਲਈ ਸੀ।

ਕੈਰੀਅਰ[ਸੋਧੋ]

ਤੇਲਗੂ ਵਿੱਚ ਸ਼ੁਰੂਆਤ ਅਤੇ ਪ੍ਰਸਿੱਧੀ: 2005-2008[ਸੋਧੋ]

ਅਨੁਸ਼ਕਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2005 ਵਿੱਚ, ਪੁਰੀ ਜਗਨਨਾਥ ਦੀ ਫ਼ਿਲਮ ਸੁਪਰ ਤੋਂ ਕੀਤੀ। 2006 ਵਿੱਚ ਇਸਨੇ ਐਸ.ਐਸ.ਰਾਜਮੋਲੀ ਦੀ ਫ਼ਿਲਮ ਵਿਕ੍ਰਮਾਰਕੂੜੁ ਵਿੱਚ ਸਫ਼ਲ ਭੂਮਿਕਾ ਅਦਾ ਕੀਤੀ। ਇਸ ਫ਼ਿਲਮ ਨੇ ਬਹੁਤ ਸਫ਼ਲਤਾ ਪ੍ਰਾਪਤ ਕੀਤੀ ਅਤੇ ਆਪਣੀ ਪਛਾਣ ਕਾਇਮ ਕੀਤੀ।

ਫ਼ਿਲਮੋਗ੍ਰਾਫੀ[ਸੋਧੋ]

ਅਨੁਸ਼ਕਾ ਸ਼ੇੱਟੀ ਫ਼ਿਲਮੋਗ੍ਰਾਫੀ

ਅਵਾਰਡ[ਸੋਧੋ]

ਅਨੁਸ਼ਕਾ ਸ਼ੇੱਟੀ ਦੇ ਅਵਾਰਡਾਂ ਅਤੇ ਨਾਮਜ਼ਦਗੀ ਦੀ ਸੂਚੀ

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]