ਸਮੱਗਰੀ 'ਤੇ ਜਾਓ

7 ਨਵੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
<< ਨਵੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2
3 4 5 6 7 8 9
10 11 12 13 14 15 16
17 18 19 20 21 22 23
24 25 26 27 28 29 30
2024

7 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 311ਵਾਂ (ਲੀਪ ਸਾਲ ਵਿੱਚ 312ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 54 ਦਿਨ ਬਾਕੀ ਹਨ। ਅੱਜ ਦਿਨ 'ਬੁੱਧਵਾਰ' ਹੈ ਅਤੇ ਨਾਨਾਕਸ਼ਾਹੀ ਜੰਤਰੀ(ਕਲੈਡਰ) ਮੁਤਾਬਕ ਇਹ ਦਿਨ '23 ਕੱਤਕ' ਬਣਦਾ ਹੈ।

ਅੰਤਰ-ਰਾਸ਼ਟਰੀ, ਰਾਸ਼ਟਰੀ ਤੇ ਖੇਤਰੀ ਦਿਵਸ

[ਸੋਧੋ]
 • ਹੰਗਰੀਅਨ ਓਪੇਰਾ ਦਿਵਸ - ਹੰਗਰੀ।
 • ਰਾਸ਼ਟਰੀ ਦਿਵਸ-ਉਤਰੀ ਕੈਟੇਲੋਨੀਆ ਵਿੱਚ(1659 ਈ: ਦੀ ਪਾਈਰੀਨੀਜ਼ ਦੀ ਸੰਧੀ ਪਿੱਛੋਂ।) - ਫ਼ਰਾਂਸ।
 • ਰਾਸ਼ਟਰੀ ਕ੍ਰਾਂਤੀ ਤੇ ਫ਼ੌਜ ਦਿਵਸ - ਬੰਗਲਾਦੇਸ਼।
 • ਅਕਤੂਬਰ ਕ੍ਰਾਂਤੀ ਦਿਵਸ - ਕਿਰਗਿਸਤਾਨ(ਅਜੋਕਾ ਬੇਲਾਰੂਸ)।
 • ਲੋਕ ਨਾਥ ਕਬੀਲੇ ਦਾ 'ਟੋਕੂ ਅਮੰਗ ਉਤਸਵ'(ਟੋਕੂ ਅਮੰਗ ਦਾ ਅਰਥ ਹੈ- ਟੋਲਿਆਂ ਦੇ ਰੂਪ ਵਿੱਚ ਘਰਾਂ ਤੋਂ ਬਾਹਰ ਘਰ-ਘਰ ਜਾ ਕੇ ਭੋਜਨ ਤੇ ਸ਼ਰਾਬ ਮੰਗਣੀ।) - ਨਾਗਾਲੈਂਡ(ਭਾਰਤ)।

ਵਾਕਿਆ

[ਸੋਧੋ]
 • 335 – ਅਤਨਾਸੀਅਸ ਨੂੰ ਤਾਹੀਰ ਨੂੰ ਭਜਾ ਦਿੱਤਾ ਗਿਆ, ਇਸ ਲਈ ਉਹ ਇਸ ਗੱਲ ਤੇ ਇਲਜ਼ਾਮ ਲਗਾਉਂਦਾ ਹੈ ਕਿ ਉਸਨੇ ਇੱਕ ਅਨਾਜ ਫਲੀਟ ਨੂੰ 'ਕਾਂਸਟੈਂਟੀਨੋਪਲ' ਤੱਕ ਪਹੁੰਚਾਉਣ ਤੋਂ ਰੋਕਿਆ ਸੀ।
 • 1680 – ਛੇਵੀਂ ਏਕੁਮੈਨਿਕਲ ਕੌਂਸਲ ਕਾਂਸਟੈਂਟੀਨੋਪਲ ਬਣੀ।
 • 1665 – ਸਭ ਤੋਂ ਪੁਰਾਣੀ ਜਿਊਂਦੀ ਜਰਨਲ(ਪੱਤਰਿਕਾ)' ਲੰਡਨ ਗਜ਼ਟ' ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਗਈ ਹੈੇੇ।
 • 1760ਲਾਹੌਰ ਉੱਤੇ ਸਿੱਖਾਂ ਦਾ ਘੇਰਾ ਅਤੇ ਹਮਲੇ।
 • 1786 – ਅਮਰੀਕਾ ਵਿੱਚ ਸਭ ਤੋਂ ਪੁਰਾਣੀ ਸੰਗੀਤਕ ਸੰਸਥਾ 'ਸਟੋਟਨ ਸੰਗੀਤ' ਸੰਸਥਾ ਵਜੋਂ ਸਥਾਪਤ ਕੀਤੀ ਗਈ।
 • 1861 – ਪਹਿਲੇ 'ਮੈਲਬੌਰਨ ਕੱਪ' ਦੇ ਘੋੜੇ ਦੀ ਦੌੜ 'ਮੈਲਬੌਰਨ' (ਆਸਟਰੇਲੀਆ) ਵਿੱਚ ਕੀਤੀ ਗਈ।
 • 1874 – ਹਾਰਪਰ ਦੇ ਵੀਕਲੀ ਵਿੱਚ ਥਾਮਸ ਨਾਸਟ ਦੁਆਰਾ ਇੱਕ ਕਾਰਟੂਨ ਪੇਸ਼ ਕੀਤਾ, ਜਿਸਨੂੰ ਅਮਰੀਕਾ ਦੀ ਰਿਪਬਲਿਕਨ ਪਾਰਟੀ ਲਈ ਇੱਕ ਸੰਕੇਤ ਦੇ ਤੌਰ ਜਾਂ ਇੱਕ ਹਾਥੀ ਦੀ ਪਹਿਲੀ ਮਹੱਤਵਪੂਰਨ ਵਰਤੋਂ ਮੰਨਿਆ ਜਾਂਦਾ ਹੈੇੇ।
 • 1885ਕੈਨੇਡਾ ਦੀ ਪਹਿਲੀ ਅੰਤਰ-ਕੌਂਕੋਂਟਿੰਨਲ ਰੇਲਵੇ ਦਾ ਪੂਰਾ ਸੰਕੇਤ ਬ੍ਰਿਟੇਨ ਦੇ ਕਰੈਗੇਲੈਚੀ(ਬ੍ਰਿਟਿਸ਼ ਕੋਲੰਬੀਆ) ਵਿਖੇ ਆਖ਼ਰੀ ਸਪਾਈਕ ਸਮਾਰੋਹ ਦੁਆਰਾ ਦਰਸਾਇਆ ਗਿਆ ਹੈ।
 • 1893 – ਔਰਤਾਂ ਦੇ ਵੋਟ ਪਾਉਣ ਦੇ ਸੰਦਰਭ 'ਚ ਅਮਰੀਕਾ ਦੇ 'ਕੋਲੋਰਾਡੋ ਰਾਜ' ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਦਿੱਤਾ ਗਿਆ ਹੈ, ਇਹ ਅਜਿਹਾ ਕਰਨ ਵਾਲ਼ਾ ਦੂਸਰਾ ਰਾਜ ਹੈੇੇ।
 • 1900ਕਿਊਬਾ 'ਚ ਲੋਕਪੱਖੀ ਪਾਰਟੀ ਦੀ ਨੀਂਹ ਰੱਖੀ ਗਈ।
 • 1916 – ਜੈਨਟ ਰੈਨਕਿਨ ਅਮਰੀਕਾ ਦੀ ਕਾਂਗਰਸ (ਪਾਰਲੀਮੈਂਟ) ਦੀ ਪਹਿਲੀ ਔਰਤ ਮੈਂਬਰ ਬਣੀ।
 • 1917ਅਕਤੂਬਰ ਇਨਕ਼ਲਾਬ ਦੀ ਜਾਰਜੀਅਨ ਕਲੰਡਰ ਅਨੁਸਾਰ ਤਾਰੀਖ਼, ਜੂਲੀਅਨ ਕਲੰਡਰ ਅਨੁਸਾਰ ਇਹ ਤਾਰੀਖ਼ 25 ਅਕਤੂਬਰ ਬਣਦੀ ਹੈ, ਜਿਸ ਤੋਂ ਇਸ ਘਟਨਾ ਦਾ ਨਾਮ ਪਿਆ। 1917 ਵਿੱਚ ਵਲਾਦੀਮੀਰ ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਬਜ਼ਾ ਕਰ ਲਿਆ ਗਿਆ ਸੀ।
 • 1921ਦਰਬਾਰ ਸਾਹਿਬ ਦੇ ਤੋਸ਼ਾਖਾਨੇ ਦੀਆਂ ਚਾਬੀਆਂ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ।
 • 1921ਬੇਨੀਤੋ ਮੁਸੋਲੀਨੀ ਨੇ ਆਪਣੇ ਆਪ ਨੂੰ ਇਟਲੀ ਦੀ ਨੈਸ਼ਨਲਿਸਟ ਫ਼ਾਸਿਸਟ ਪਾਰਟੀ ਦਾ ਮੁਖੀ ਐਲਾਨਿਆ।
 • 1929 – 'ਮਿਊਜੀਅਮ ਆਫ਼ ਮੌਡਰਨ ਅਰਟ' ਲੋਕਾਂ ਲਈ ਖੋਲਿਆ ਗਿਆ।
 • 1944ਥਿਓਡੋਰ ਰੂਜ਼ਵੈਲਟ, 'ਥਾਮਸ ਡਿਊਈ' ਨੂੰ ਹਰਾ ਕੇ, ਚੌਥੀ ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣਿਆ।
 • 1963 – 'ਇਟ ਇਜ਼ ਮੈਡ ਮੈਡ ਮੈਡ ਮੈਡ ਵਰਲਡ' ਦਾ ਪ੍ਰੀਮੀਅਮ ਸ਼ੋਅ ਹੋਇਆ।
 • 1973ਅਮਰੀਕਨ ਕਾਂਗਰਸ ਨੇ ਰਾਸ਼ਟਰਪਤੀ ਰਿਚਰਡ ਨਿਕਸਨ ਦੇ ਉਸ ਬਿਲ ਨੂੰ ਵੀਟੋ ਕਰ ਦਿੱਤਾ, ਜਿਸ ਹੇਠ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਚੀਫ਼ ਐਗਜ਼ੈਕਟਿਵ ਆਪ ਹੀ ਜੰਗ ਦਾ ਐਲਾਨ ਕਰ ਸਕਦਾ ਸੀ।
 • 2001ਬੰਬਈ/ਮੁੰਬਈ ਵਿੱਚ ਕਈ ਥਾਂ ਹੋਏ ਬੰਬ ਧਮਾਕਿਆਂ ਦੀ ਲੜੀ ਦੌਰਾਨ 209 ਲੋਕ ਮਾਰੇ ਗਏ।
 • 2012 – ਗੁਆਟੇਮਾਲਾ ਦੇ ਪ੍ਰਸ਼ਾਂਤ ਸਮੁੰਦਰੀ ਕਿਨਾਰੇ ਭੂਚਾਲ ਨੇ ਘੱਟੋ-ਘੱਟ 52 ਲੋਕਾਂ ਨੂੰ ਮਾਰਿਆ।
 • 2017 – ਸੰਯੁਕਤ ਰਾਜ ਦੇ ਗਵਰਨਰ ਦੀਆਂ ਚੋਣਾਂ ਵਿੱਚ, ਫਿਲ ਮਰਫੀ ਨੂੰ 'ਨਿਊ ਜਰਸੀ' ਦਾ ਗਵਰਨਰ ਚੁਣਿਆ ਗਿਆ ਹੈ ਅਤੇ ਰਾਲਫ਼ ਨਾਰਥਮ ਨੂੰ 'ਵਰਜੀਨੀਆ' ਦੇ ਗਵਰਨਰ ਚੁਣਿਆ ਗਿਆ।
 • 2017 – ਸ਼ਮਸ਼ਾਦ ਟੀ.ਵੀ. 'ਤੇ ਹਥਿਆਰਬੰਦ ਬੰਦੂਕਧਾਰੀਆਂ ਅਤੇ ਆਤਮਘਾਤੀ ਬੰਬ ਹਮਲਾਵਰਾਂ ਨੇ ਹਮਲਾ ਕੀਤਾ, ਜਿਸ ਨਾਲ਼ ਇੱਕ ਸੁਰੱਖਿਆ ਕਰਮਚਾਰੀ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਹੋ ਗਏ। ਆਈ.ਐਸ.ਆਈ.ਐਸ.(I.S.I.S.) ਨੇ ਦਾਅਵਾ ਕਰਕੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਜਨਮ

[ਸੋਧੋ]
ਚੰਦਰਸ਼ੇਖਰ ਵੈਂਕਟ ਰਾਮਨ
ਮੈਰੀ ਕਿਊਰੀ
ਜੇਮਜ਼ ਕੁੱਕ
ਅਲਬੇਰ ਕਾਮੂ
 • 13 ਈਸਵੀ ਪੂਰਬਜਾਪਾਨ ਦੇ ਸਮਰਾਟ 'ਕੇਓਕੋ' ਦਾ ਜਨਮ।
 • 994 – ਅ਼ਰਬੀ ਫ਼ਿਲਾਸਫ਼ਰ ਅਤੇ ਵਿਦਵਾਨ 'ਇਬਨ ਹਸਮ' ਦਾ ਜਨਮ।
 • 1186 – ਮੰਗੋਲ ਸ਼ਾਸਕ, ਮੰਗੋਲ ਸਾਮਰਾਜ ਦੇ ਦੂਜਾ ਵੱਡੇ 'ਖ਼ਾਨਉਗੇਗੀਈ ਖ਼ਾਨ' ਦਾ ਜਨਮ।
 • 1598 – ਸਪੇਨੀ ਚਿੱਤਰਕਾਰ 'ਫ੍ਰਾਂਸਿਸਕੋ ਡੇ ਜੁਰਬਰਾਨ' ਦਾ ਜਨਮ।
 • 1706 – ਇਤਾਲਵੀ ਵਾਇਲਨ-ਵਾਦਕ ਅਤੇ ਸੰਗੀਤਕਾਰ 'ਕਾਰਲੋ ਸੇਸੇਰ' ਦਾ ਜਨਮ।
 • 1728 – ਅੰਗਰੇਜ਼ ਮੁਹਿੰਮਬਾਜ਼, ਖੋਜੀ, ਜਹਾਜ਼ਰਾਨ ਅਤੇ ਨਕਸ਼ਾ-ਨਿਗਾਰ ਜੇਮਜ਼ ਕੁੱਕ ਦਾ ਜਨਮ।
 • 1832 – ਅਮਰੀਕੀ ਇਤਿਹਾਸਕਾਰ, ਅਕਾਦਮਿਕੀ, ਡਿਪਲੋਮੈਟ ਤੇ "ਕੌਰਨੈੱਲ ਯੂਨੀਵਰਸਿਟੀ" ਦੇ ਸਹਿ-ਸੰਥਾਪਕ 'ਐਂਡਰਿਊ ਡਿਕਸਨ ਵਾਈਟ" ਦਾ ਜਨਮ।
 • 1858 – ਭਾਰਤੀ ਅਕਾਦਮਿਕੀ ਤੇ ਕਾਰਕੁਨ(ਐਕਟੀਵਿਸਟ) 'ਬਿਪਨ ਚੰਦਰ ਪਾਲ' ਦਾ ਜਨਮ।
 • 1867 – ਪੋਲਿਸ਼-ਫ਼ਰਾਂਸੀਸੀ ਰਸਾਇਣ ਵਿਗਿਆਨੀ ਅਤੇ ਭੌਤਿਕ ਵਿਗਿਆਨੀ ਮੈਰੀ ਕਿਊਰੀ ਦਾ ਜਨਮ।
 • 1879 – ਰੂਸੀ ਮਾਰਕਸਵਾਦੀ ਕ੍ਰਾਂਤੀਕਾਰੀ ਅਤੇ ਸਿਧਾਂਤਕਾਰ ਤ੍ਰੋਤਸਕੀ ਦਾ ਜਨਮ।
 • 1884 – ਭਾਰਤੀ ਇਨਕ਼ਲਾਬੀ, ਵਿਦਵਾਨ, ਖੇਤੀਬਾੜੀ ਵਿਗਿਆਨੀ, ਅਤੇ ਇਤਿਹਾਸਕਾਰ ਪਾਂਡੂਰੰਗ ਸਦਾਸ਼ਿਵ ਖਾਨਖੋਜੇ ਦਾ ਜਨਮ।
 • 1888 – ਭਾਰਤੀ ਭੌਤਿਕ ਵਿਗਿਆਨੀ ਅਤੇ ਨੋਬਲ ਸਨਮਾਨ ਜੇਤੂ ਚੰਦਰਸ਼ੇਖਰ ਵੈਂਕਟ ਰਾਮਨ ਦਾ ਜਨਮ।
 • 1895 – ਰੂਸੀ ਦਾਰਸ਼ਨਿਕ, ਸਾਹਿਤਕ ਆਲੋਚਕ,ਚਿਹਨ-ਵਿਗਿਆਨੀ ਅਤੇ ਵਿਦਵਾਨ ਮਿਖਾਇਲ ਬਾਖ਼ਤਿਨ ਦਾ ਜਨਮ।
 • 1900 – ਭਾਰਤ ਦੇ ਆਜ਼ਾਦੀ ਸੰਗਰਾਮੀਏ, ਪਾਰਲੀਮੈਂਟੇਰੀਅਨ ਐਨ. ਜੀ. ਰੰਗਾ ਦਾ ਜਨਮ।
 • 1913 – ਫ਼ਰਾਂਸੀਸੀ, ਨੋਬਲ ਸਾਹਿਤ ਪੁਰਸਕਾਰ ਜੇਤੂ ਲੇਖਕ, ਪੱਤਰਕਾਰ, ਅਤੇ ਦਾਰਸ਼ਨਿਕ ਅਲਬੇਰ ਕਾਮੂ ਦਾ ਜਨਮ।
 • 1929 – ਆਸਟ੍ਰੀਅਨ-ਅਮਰੀਕੀ ਤੰਤੂ ਵਿਗਿਆਨਕ, ਮਨੋ-ਚਿਕਿਤਸਕ ਤੇ ਨੋਬਲ ਪੁਰਸਕਾਰ ਵਿਜੇਤਾ 'ਐਰਿਕ ਕੰਦਲ' ਦਾ ਜਨਮ।
 • 1936 – ਹਿੰਦੀ ਕਵੀ ਚੰਦਰਕਾਂਤ ਦੇਵਤਾਲੇ ਦਾ ਜਨਮ।
 • 1942ਪੰਜਾਬ ਦੇ ਸਾਹਿਤਕਾਰ ਤੇ ਚਿੰਤਕ ਡਾ. ਨਰੇਸ਼ ਦਾ ਜਨਮ।
 • 1943 – ਅਮਰੀਕੀ ਅਰਥਸ਼ਾਸਤਰੀ, ਅਕਾਦਮਿਕ ਤੇ ਨੋਬਲ ਪੁਰਸਕਾਰ ਵਿਜੇਤਾ 'ਮਾਈਕਲ ਸਪੈਨਸ' ਦਾ ਜਨਮ।
 • 1954 – ਦੱਖਣੀ ਭਾਰਤ ਦੇ 'ਵਿਸ਼ਵਰੂਪਮ' ਫ਼ਿਲਮ ਨਾਲ਼ ਨਾਮਣਾ ਖੱਟਣ ਵਾਲ਼ੇ ਪ੍ਰਸਿੱਧ ਅਦਾਕਾਰ 'ਕਮਲ ਹਸਨ' ਦਾ ਮਦਰਾਸ(ਹੁਣ ਤਮਿਲਨਾਡੂ) 'ਚ ਜਨਮ।
 • 1960 – ਭਾਰਤੀ ਫ਼ਿਲਮ-ਨਿਰਮਾਣਕਾਰ ਸ਼ਿਆਮਪ੍ਰਸ਼ਾਦ ਦਾ ਜਨਮ।
 • 1969 – ਭਾਰਤੀ ਫ਼ਿਲਮ ਅਦਾਕਾਰਾ ਅਤੇ ਨਿਰਦੇਸ਼ਕ ਨੰਦਿਤਾ ਦਾਸ ਦਾ ਜਨਮ।
 • 1981ਬਾਹੂਬਲੀ ਫ਼ਿਲਮ ਨਾਲ਼ ਨਾਮਣਾ ਖੱਟਣ ਵਾਲ਼ੀ ਦੱਖਣੀ ਭਾਰਤ ਦੀ ਪ੍ਰਸਿੱਧ ਅਦਾਕਾਰਾ ਅਨੁਸ਼ਕਾ ਸ਼ੈਟੀ(ਅਸਲ ਨਾਂ ਸਵੀਟੀ ਸ਼ੈਟੀ) ਦਾ ਪੁੱਤਰ(ਕਰਨਾਟਕਾ) 'ਚ ਜਨਮ।
 • 1989 – ਰੂਸੀ ਸੰਕਲਪੀ ਕਲਾਕਾਰ ਅਤੇ ਸਿਆਸੀ ਕਾਰਕੁਨ ਨਾਦੇਜ਼ਦਾ ਤੋਲੋਕੋਨੀਕੋਵਾ ਦਾ ਜਨਮ।

ਦਿਹਾਂਤ

[ਸੋਧੋ]
ਲਿਉ ਤਾਲਸਤਾਏ
 • 1627ਭਾਰਤ ਵਿੱਚ ਚੌਥੇੇ ਮੁਗ਼ਲ ਸਮਰਾਟ ਜਹਾਂਗੀਰ ਦਾ ਦਿਹਾਂਤ।
 • 1713 – ਅੰਗਰੇਜ਼ੀ ਅਦਾਕਾਰਾ 'ਅਲਿਜ਼ਾਬੈੱਥ ਬੈਰੀ'(ਜਨਮ 1658) ਦਾ ਦਿਹਾਂਤ।
 • 1862 – ਭਾਰਤ ਵਿੱਚ ਮੁਗ਼ਲ ਸਾਮਰਾਜ ਦੇ ਆਖ਼ਰੀ ਬਾਦਸ਼ਾਹ ਬਹਾਦੁਰ ਸ਼ਾਹ ਜ਼ਫ਼ਰ ਦਾ ਦਿਹਾਂਤ।
 • 1910 – ਰੂਸੀ ਲੇਖਕ ਲਿਉ ਤਾਲਸਤਾਏ ਦਾ ਦਿਹਾਂਤ।
 • 1916 – ਅਮਰੀਕੀ ਚਿੱਤਰਕਾਰ ਤੇ ਅਕਾਦਮਿਕ 'ਹੈਨਰੀ ਵਾਰਡ ਰੇਂਜਰ' ਦਾ ਜਨਮ ਹੋਇਆ।
 • 1923 – ਭਾਰਤੀ ਸਿੱਖਿਅਕ ਅਤੇ ਸਮਾਜ ਸੇਵੀ ਪ੍ਰਤੀਨਿਧ 'ਅਸ਼ਵਨੀ ਕੁਮਾਰ ਦੱਤਾ' ਦਾ ਦਿਹਾਂਤ।
 • 1981ਅਮਰੀਕਾ ਦਾ ਲੇਖਕ, ਇਤਿਹਾਸਕਾਰ ਅਤੇ ਦਾਰਸ਼ਨਿਕ ਵਿਲ ਡੁਰਾਂਟ ਦਾ ਦਿਹਾਂਤ।
 • 2000 – ਭਾਰਤੀ ਪ੍ਰਕਾਸ਼ਕ, ਰਾਜਨੀਤੀਵਾਨ, ਭਾਰਤੀ ਰੱਖਿਆ ਮੰਤਰੀ 'ਚਿਦੰਬਰਮ ਸੁਬਰਾਮਨੀਅਮ' (ਜਨਮ 1910) ਦਾ ਦਿਹਾਂਤ।
 • 2001 – ਫਿਲਪੀਨੋ ਅਦਾਕਾਰਾ 'ਨੀਡਾ ਬਲਾਕਾ'(ਜਨਮ 1936) ਦਾ ਦਿਹਾਂਤ।
 • 2009ਮਰਾਠੀ ਦੀ ਲੇਖਿਕਾ ਸੁਨੀਤਾ ਦੇਸ਼ਪਾਂਡੇ ਦਾ ਦਿਹਾਂਤ।