ਅਨੂਸ਼ੀ ਅਸ਼ਰਫ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਨੂਸ਼ੀ ਅਸ਼ਰਫ (ਜਨਮ : ਕਰਾਚੀ 14 ਅਪਰੈਲ 1983) ਇੱਕ ਪਾਕਿਸਤਾਨੀ ਵੀਜੇ ਅਤੇ ਅਦਾਕਾਰਾ ਹੈ। ਉਹ ਪਹਿਲੀ ਵਾਰ ਐਮਟੀਵੀ ਪਾਕਿਸਤਾਨ ਵਿੱਚ ਵੀਜੀ ਵਜੋਂ ਪੇਸ਼ ਹੋ ਸੀ। ਉਹ ਪੀਟੀਵੀ ਦੇ ਵੀ ਇੱਕ ਸੀਰੀਅਲ ਵਿੱਚ ਵੀ ਨਜ਼ਰ ਆ ਹੈ ਜੋ ਸਾਇਰਾ ਕਾਜ਼ਮੀ ਵਲੋਂ ਨਿਰਦੇਸ਼ਿਤ ਸੀ। 13 ਕੜੀਆਂ ਵਾਲੇ ਇਸ ਸੀਰੀਅਲ ਵਿੱਚ ਉਸਨੇ ਮਰੀਨਾ ਖ਼ਾਨ ਦੀ ਪੱਕੀ ਸਹੇਲੀ ਦਾ ਕਿਰਦਾਰ ਨਿਭਾਇਆ ਸੀ। ਉਹ ਹੁਣ ਕ ਵਿਗਿਆਪਨਾਂ ਲ ਜਿਵੇਂ ਪੌਂਡਸ, ਵਰੀਦ ਟੈਲੀਕਾਮ, ਲੌਰੇਲ, ਚਿਨਯਰ ਅਤੇ ਐਮਟੀਵੀ ਆਦਿ ਲ ਕੰਮ ਕਰਦੀ ਹੈ।

ਜੀਵਨੀ[ਸੋਧੋ]

ਮੁੱਢਲਾ ਜੀਵਨ[ਸੋਧੋ]

ਅਨੂਸ਼ੀ ਅਸ਼ਰਫ ਕਰਾਚੀ, ਪਾਕਿਸਤਾਨ ਵਿੱਚ ਇੱਕ ਮੁਸਲਿਮ ਪਰਿਵਾਰ ਵਿੱਚ ਪੈਦਾ ਹੋ। ਉਸਦੇ ਪਿਤਾ ਪੂਰਬੀ ਪਾਕਿਸਤਾਨ, ਹੁਣ ਬੰਗਲਾਦੇਸ਼ ਵਿੱਚ ਇੱਕ ਤੇਲ ਨਿਰਮਾਣ ਦੀ ਫੈਕਟਰੀ ਚਲਾਉਂਦੇ ਹਨ। ਉਹਦੀਆਂ ਦੋ ਭੈਣਾਂ ਨਤਾਸ਼ਾ ਅਤੇ ਐਜ਼ਲੀ ਹੈ। ਏ ਲੈਵਲ ਕਰਨ ਤੋਂ ਬਾਅਦ ਉਸਨੇ ਅੰਗਰੇਜੀ ਸਾਹਿਤ ਵਿੱਚ ਬੀਏ ਕੀਤੀ। ਉਸਨੇ ਆਪਣਾ ਕੈਰੀਅਰ 2002 ਵਿੱਚ ਸ਼ੁਰੂ ਕੀਤਾ।

ਨਿਜੀ ਜੀਵਨ[ਸੋਧੋ]

ਅਨੂਸ਼ੀ ਅਸ਼ਰਫ ਹੁਣ ਇੰਡਸ ਟੀਵੀ ਵਿੱਚ ਕੰਮ ਕਰ ਰਹੀ ਹੈ। ਉਸਨੂੰ ਤੈਰਨਾ ਅਤੇ ਘੁੰਮਣਾ ਪਸੰਦ ਹੈ। ਉਹ ਪਸ਼ੂ-ਪ੍ਰੇਮੀ ਹੈ। ਉਸਦੀ ਵੱਡੀ ਭੈਣ ਨਤਾਸ਼ਾ ਕੁਜ਼ੀਲੀਬਸ਼ ਕ ਗੀਤ ਵੀਡੀਓਸ ਵਿੱਚ ਨਜ਼ਰ ਆ ਚੁੱਕੀ ਹੈ ਜਿਸ ਵਿੱਚ ਜ਼ਾਲਿਮ ਨਜ਼ਰੋਂ ਸੇ ਅਤੇ ਗੋਰੇ ਰੰਗ ਕਾ ਜ਼ਮਾਨਾ ਆਦਿ ਸ਼ਾਮਿਲ ਹਨ।

ਕੈਰੀਅਰ[ਸੋਧੋ]

ਅਨੂਸ਼ੀ ਅਸ਼ਰਫ ਪਾਕਿਸਤਾਨ ਵਿੱਚ ਨੌਜਵਾਨਾਂ ਵਿੱਚ ਹਰਮਨ ਪਿਆਰੀ ਹਸਤੀ ਹੈ। ਉਸਨੇ ਆਪਣਾ ਕੈਰੀਅਰ ਵੀਜੇ ਅਤੇ ਫੈਸ਼ਨ ਮਾਡਲਿੰਗ ਵਜੋਂ ਸ਼ੁਰੂ ਕੀਤਾ ਸੀ। ਉਸਨੂੰ ਪਹਿਲੀ ਵਾਰ ਚਰਚਾ ਹਾਸਲ ਹੋ ਜਦ ਉਹ 2002 ਵਿੱਚ ਇੰਡਸ ਮਿਉੂਸਿਕ ਦੀ ਇੱਕ ਵੀਡੀਓ ਵਿੱਚ ਨਜ਼ਰ ਆ। ਇਸ ਤੋਂ ਮਗਰੋਂ ਉਸਨੇ ਸਾਇਰਾ ਕਾਜ਼ਮੀ ਦਾ ਸੀਰੀਅਲ ਕੀਤਾ।

ਸਿਤੰਬਰ 2012 ਵਿਚ ਅਨੂਸ਼ੀ ਨੇ ਹੈਲਥ ਟੀਵੀ ਇਕ ਮੇਜ਼ਬਾਨ ਵਜੋਂ ਜੁਆਇਨ ਕਰ ਲਿਆ।[1]

ਟਰੈਂਡਸੈੱਟਰ[ਸੋਧੋ]

ਅਸ਼ਰਫ ਨੇ ਪੀਟੀਵੀ ਅਤੇ ਇੰਡਸ ਟੀਵੀ ਨਾਲ ਕੰਮ ਕੀਤਾ ਹੈ ਅਤੇ ਹੁਣ ਐਮਟੀਵੀ ਪਾਕਿਸਤਾਨ, ਏਆਰਯਾ ਮਿਊਸਿਕ ਅਤੇ ਸਟਾਲ 360 ਵਿੱਚ ਕੰਮ ਕਰ ਰਹੀ ਹੈ। ਉਹ ਐਮਟੀਵੀ ਇੰਡੀਆ ਦੀ ਟੀਮ ਨੂੰ ਮਿਲਣ ਭਾਰਤ ਵੀ ਆ ਚੁੱਕੀ ਹੈ।

ਪਾਕਿਸਤਾਨ ਆਇਡਲ[ਸੋਧੋ]

ਅਨੂਸ਼ੀ ਨੇ ਮੋਹਿਬ ਮਿਰਜ਼ਾ ਨਾਲ ਪਾਕਿਸਤਾਨ ਆਇਡਲ ਨਾਂ ਦਾ ਗਾਇਕੀ ਨਾਲ ਸੰਬੰਧਿਤ ਰਿਆਲਟੀ ਸ਼ੋਅ ਦੀ ਮੇੇਜ਼ਬਾਨੀ ਕੀਤੀ ਹੈ।[2][3]

ਟੈਲੀਵਿਜਨ[ਸੋਧੋ]

ਕੈਰੀਅਰ[ਸੋਧੋ]

ਇਕ ਅਦਾਕਾਰਾ ਵਜੋਂ, ਉਹ ਇਕੋ ਇੱਕ ਡਰਾਮੇ ਸਹਿਰਾ ਮੇਂ ਸਫਰ ਵਿੱਚ ਨਜ਼ਰ ਆ ਹੈ। ਇਸ  ਵਿੱਚ ਉਸਦੇ ਸਹਿ-ਕਲਾਕਾਰ ਅਲੀ ਕਾਜ਼ਮੀ, ਇਮਾਦ ਅਰਫਾਨੀ ਅਤੇ ਜ਼ਾਰਨਿਸ਼ ਸੀ।[4][5]

ਹਵਾਲੇ[ਸੋਧੋ]

  1. http://www.awamiweb.com/anoushey-joins-health-tv-as-morning-show-host-55419.html
  2. "Anoushey Ashraf joins Pakistan Idol as Female Host". Pakium. Archived from the original on 17 ਜਨਵਰੀ 2014. Retrieved 16 January 2014. {{cite web}}: Unknown parameter |dead-url= ignored (|url-status= suggested) (help)
  3. "Anoushey Ashraf in Pakistan Idol". JawanPak.com. Archived from the original on 17 ਜਨਵਰੀ 2014. Retrieved 16 January 2014.
  4. Haq, Irfan Ul (17 December 2015). "Long time coming: Anoushey Ashraf returns to acting with Sehra Mein Safar". Images. Retrieved 1 November 2016.
  5. "Anoushey Ashraf makes a mark with Sehra Main Safar". www.thenews.com.pk. Retrieved 1 November 2016.

ਬਾਹਰੀ ਕੜੀਆਂ[ਸੋਧੋ]