ਬੈਂਕਾਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੈਂਕਾਕ
กรุงเทพมหานคร
Bangkok montage 2.jpg

ਨਕਸ਼ਾ ਝੰਡਾ
Thailand Bangkok.png
Flag of Bangkok.svg
ਠੱਪਾ
Seal Bangkok.png
ਦੇਸ਼  ਥਾਈਲੈਂਡ
ਸੂਬਾ ਬੈਂਕਾਕ ਸੂਬਾ
ਭੂਗੋਲਿਕ ਫੈਲਾ 13°45′08″N 100°29′38″E / 13.75222°N 100.49389°E / 13.75222; 100.49389
ਸਥਾਪਤ 21 ਅਪ੍ਰੈਲ 1782
ਖੇਤਰਫਲ:
- ਕੁੱਲ 1 568,737 ਕਿ०ਸੀ²
ਉਚਾਈ 5 ਮੀਟਰ
ਅਬਾਦੀ:
- ਕੁੱਲ (2009) 9 100 000
- ਅਬਾਦੀ ਘਣਤਾ 5 801/ਕਿ०ਸੀ²
ਟਾਈਮ ਜ਼ੋਨ UTC +7
ਮੇਅਰ ਸੁਕਹੁਮਭੰਡ ਪਰਿਬਤੱਰ
ਸਰਕਾਰੀ ਵੈੱਬਸਾਈਟ city.bangkok.go.th Archived 2010-05-28 at the Wayback Machine.

ਬੈਂਕਾਕ (ਥਾਈ: กรุงเทพมหานคร, ਉਚਾਰਨ: [krūŋ tʰêːp mahǎː nákʰɔ̄ːn] ( ਸੁਣੋ)) ਦੱਖਣੀ-ਪੂਰਬੀ ਏਸ਼ੀਆਈ ਦੇਸ਼ ਥਾਈਲੈਂਡ ਦੀ ਰਾਜਧਾਨੀ ਹੈ। ਇਹ ਸ਼ਹਿਰ ਲਗਭਗ 1,568.7 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਹ ਸ਼ਹਿਰ ਚਾਓ ਫਰਾਇਆ ਨਦੀ ਦੇ ਆਲੇ-ਦੁਆਲੇ ਫੈਲਿਆ ਹੋਇਆ ਹੈ। ਬੈਂਕਾਕ ਦੀ ਆਬਾਦੀ ਲਗਭਗ 8 ਲੱਖ ਹੈ, ਇਹ ਦੇਸ਼ ਦੀ ਆਬਾਦੀ ਦਾ 12.6 ਪ੍ਰਤੀਸ਼ਤ ਹਿੱਸਾ ਹੈ।

ਇਤਿਹਾਸ[ਸੋਧੋ]

ਬੈਂਕਾਕ ਦਾ ਇਤਿਹਾਸ 15ਵੀਂ ਸਦੀ ਨਾਲ ਜੁੜਿਆ ਹੋਇਆ ਹੈ ਜਦੋਂ ਇਹ ਅਯੁਥਿਆ ਰਾਜ ਅਧੀਨ ਚਾਓ ਫਰਾਇਆ ਨਦੀ ਦੇ ਦੁਆਲੇ ਵਸਿਆ ਇੱਕ ਛੋਟਾ ਜਿਹਾ ਪਿੰਡ ਸੀ। ਆਪਣੀ ਸਥਿਤੀ ਕਰਕੇ ਇਸ ਪਿੰਡ ਨੇ ਇੱਕ ਮਹੱਤਵਪੂਰਨ ਜਗ੍ਹਾ ਹਾਸਿਲ ਕਰ ਲਈ। ਬੈਂਕਾਕ ਸ਼ੁਰੂ ਵਿੱਚ ਚਾਓ ਫਰਾਇਆ ਨਦੀ ਦੇ ਦੁਆਲੇ ਇੱਕ ਚੌਂਕੀ ਵੱਜੋਂ ਕੰਮ ਕਰਦਾ ਰਿਹਾ। 1668ਈ. ਵਿੱਚ ਬੈਂਕਾਕ ਦੀ ਘੇਰਾਬੰਦੀ ਦੌਰਾਨ ਫਰਾਂਸੀਸੀਆਂ ਨੂੰ ਇੱਥੋਂ ਖਦੇੜ ਦਿੱਤਾ ਗਿਆ। ਅਯੁਥਿਆ ਰਾਜ ਦੇ ਪਤਨ ਤੋਂ ਬਾਅਦ ਕੋਨਬਾਉਂਗ ਰਾਜਵੰਸ਼ ਦੇ ਰਾਜਾ ਤਕਸ਼ਿਨ ਨੇ ਇਸਨੂੰ ਆਪਣੀ ਰਾਜਧਾਨੀ ਬਣਾਇਆ।

ਨਾਮ[ਸੋਧੋ]

ਬੈਂਕਾਕ ਨਾਂ ਦੀ ਉੱਤਪਤੀ ਸਪਸ਼ਟ ਨਹੀਂ ਹੈ। ਥਾਈ ਭਾਸ਼ਾ ਵਿੱਚ ਬੈਂਗ ਦਾ ਅਰਥ ਹੈ ਨਦੀ ਦੇ ਕਿਨਾਰੇ ਸਥਿਤ ਪਿੰਡ ਅਤੇ ਕੋ ਦਾ ਅਰਥ ਹੈ ਟਾਪੂ, ਅਰਥਾਤ ਧਰਤੀ ਦਾ ਉਹ ਹਿੱਸਾ ਜਿਹੜਾ ਨਦੀਆਂ ਅਤੇ ਨਹਿਰਾਂ ਦੁਆਰਾ ਘਿਰਿਆ ਹੋਵੇ।

ਭੂਗੋਲ[ਸੋਧੋ]

ਬੈਂਕਾਕ ਸ਼ਹਿਰ 1,568.7 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਹ ਥਾਈਲੈਂਡ ਦੇ 76 ਪ੍ਰਦੇਸ਼ਾਂ ਵਿੱਚੋਂ 69ਵੇਂ ਸਥਾਨ ਤੇ ਹੈ। ਦੁਨੀਆ ਵਿੱਚ ਇਸਨੂੰ ਸਿਟੀ ਮੇਅਰ ਫਾਊਡੇਸ਼ਨ ਦੁਆਰਾ ਖੇਤਰ ਦੇ ਅਧਾਰ ਤੇ 73ਵਾਂ ਸਥਾਨ ਦਿੱਤਾ ਗਿਆ ਹੈ।

ਹਵਾਲੇ[ਸੋਧੋ]