ਅਨੂ ਅਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੂ ਅਗਾ
Anu Aga.jpg
ਡਾਇਰੈਕਟਰ, ਥਰਮੈਕਸ ਲਿਮਿਟਿਡ.,ਪਦਮ ਸ਼੍ਰੀ ਅਵਾਰਡੀ, ਐਮਪੀ- ਰਾਜ ਸਭਾ ਮੈਂਬਰ- ਨੈਸ਼ਨਲ ਐਡਵਾਇਜ਼ਰੀ ਕੌਂਸਲ (ਜੀਓਸੀ)
ਰਾਜ ਸਭਾ ਦੀ ਐਮਪੀ (ਨਾਮਜ਼ਦ)
Member,

ਨੈਸ਼ਨਲ ਐਡਵਾਇਜ਼ਰੀ ਕੌਂਸਲ

ਪਰਸਨਲ ਜਾਣਕਾਰੀ
ਜਨਮ

(1942-08-03) 3 ਅਗਸਤ 1942 (ਉਮਰ75)
ਮੁੰਬਈ, ਭਾਰਤ

ਕੌਮੀਅਤ

ਭਾਰਤੀ

ਰਿਹਾਇਸ਼

ਪੂਨੇ, ਭਾਰਤ

ਅਲਮਾ ਮਾਤਰ

ਸੈਂਟ ਐਕਸਵਾਇਜ਼ਰ'ਸ ਕਾਲਜ, ਮੁੰਬਈ
ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼

ਕੰਮ-ਕਾਰ

ਥੇਰਮੈਕਸ ਲਿਮਿਟਿਡ ਦੀ ਸਾਬਕਾ ਪ੍ਰਧਾਨ (ਚੇਅਰਪਰਸਨ), ਸਮਾਜ ਸੇਵੀ

ਅਨੂ ਅਗਾ (ਜਨਮ 1942) ਇੱਕ ਭਾਰਤੀ ਕਾਰੋਬਾਰੀ ਔਰਤ ਅਤੇ ਸਮਾਜ ਸੇਵਿਕਾ ਹੈ, ਜਿਸਨੇ ਥਰਮੈਕਸ ਲਿਮਟਿਡ ਦੀ ਅਗਵਾਈ ਕੀਤੀ,ਉਸਦਾ ₹ 32.46 ਅਰਬ (ਯੂਐਸ $ 500 ਮਿਲੀਅਨ) ਊਰਜਾ ਅਤੇ ਵਾਤਾਵਰਨ ਇੰਜੀਨੀਅਰਿੰਗ ਕਾਰੋਬਾਰ ਹੈ, ਜਿਸਦੀ ਇਹ 1996-2004 ਤੱਕ ਪ੍ਰਧਾਨ (ਚੇਅਰਪਰਸਨ) ਰਹੀ।[1] ਉਹ ਭਾਰਤ ਦੀਆਂ ਸਭ ਤੋਂ ਅਮੀਰ ਅੱਠ ਔਰਤਾਂ ਵਿਚੋਂ ਇੱਕ ਸੀ, ਅਤੇ 2007 ਵਿੱਚ ਫੋਰਬਜ਼ ਮੈਗਜ਼ੀਨ ਦੇ ਮੁਤਾਬਕ 40 ਭਾਰਤੀ ਅਮੀਰਾਂ ਵਿਚੋਂ ਇੱਕ ਸੀ।[2][3] ਉਸਨੂੰ ਆਲ ਲੇਡੀਜ਼ ਲੀਗ, ਐਸੋਚੈਮ ਦਾ ਮਹਿਲਾ ਸਮੂਹ, ਦੁਆਰਾ ਮੁੰਬਈ ਦੀ ਦਹਾਕਾ ਮਹਿਲਾ ਲਈ ਸਨਮਾਨਿਤ ਕੀਤਾ ਗਿਆ ਸੀ।[4]

ਥੇਰਮੈਕਸ ਤੋਂ ਰਿਟਾਇਰ ਹੋਣ ਤੋਂ ਬਾਅਦ, ਉਹ ਸਮਾਜ ਸੇਵਿਕਾ ਬਣ ਗਈ, ਅਤੇ 2010 ਵਿੱਚ ਭਾਰਤੀ ਸਰਕਾਰ ਵਲੋਂ ਇਸਨੂੰ ਸਮਾਜ ਸੇਵਾ ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[5] ਇਹ ਇਸ ਸਮੇਂ "ਟੀਚ ਫ਼ਾਰ ਇੰਡੀਆ" ਦੀ ਪ੍ਰਧਾਨ (ਚੇਅਰਪਰਸਨ) ਸੀ।[6] ਉਸਨੂੰ 26 ਅਪ੍ਰੈਲ, 2012 ਨੂੰ ਰਾਜ ਸਭਾ, ਭਾਰਤੀ ਪਾਰਲੀਮੈਂਟ ਦਾ ਉਪਰਲਾ ਸਦਨ, ਲਈ ਪ੍ਰਤਿਭਾ ਪਾਟਿਲ ਦੁਆਰਾ ਨਾਮਜ਼ਦ ਕੀਤਾ ਗਿਆ ਸੀ।[7]

ਮੁੱਢਲਾ ਜੀਵਨ ਅਤੇ ਸਿੱਖਿਆ [ਸੋਧੋ]

ਅਨੂ ਅਗਾ ਦਾ ਜਨਮ 3 ਅਗਸਤ 1942 ਨੂੰ ਮੁੰਬਈ ਵਿੱਚ ਇੱਕ ਪਾਰਸੀ ਪਰਿਵਾਰ ਵਿੱਚ ਹੋਈ। 

ਉਸਨੇ ਸੈਂਟ ਐਗਸਵਾਇਰ'ਸ ਕਾਲਜ, ਮੁੰਬਈ ਤੋਂ ਅਰਥਵਿਗਿਆਨ ਵਿੱਚ ਬੀ.ਏ, ਕੀਤੀ,[8] ਅਤੇ ਟਾ"ਟਾ ਇੰਸਟੀਚਿਊਟ ਆਫ ਸੋਸ਼ਲ ਸਾਇੰਸਜ਼" (ਟੀਆਈਐਸਐਸ), ਮੁੰਬਈ ਤੋਂ ਮੈਡੀਕਲ ਅਤੇ ਮਨੋਵਿਗਿਆਨਿਕ ਸਮਾਜਿਕ ਕਾਰਜਾਂ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ। ਉਹ ਫੁਲਬ੍ਰਾਈਟ ਵਿਦਵਾਨ ਵੀ ਸੀ ਅਤੇ ਚਾਰ ਮਹੀਨੇ ਲਈ ਅਮਰੀਕਾ ਵਿੱਚ ਪੜ੍ਹਾਈ ਕੀਤੀ।

ਨਿਜੀ ਜੀਵਨ[ਸੋਧੋ]

ਅਨੂ ਨੇ ਰੋਹਿਨਟਨ ਅਗਾ, ਹਾਰਵਰਡ ਬਿਜ਼ਨੈਸ ਸਕੂਲ ਤੋਂ ਗ੍ਰੈਜੁਏਟ, ਨਾਲ ਵਿਆਹ ਕਰਵਾਇਆ ਅਤੇ ਇੱਕ ਬੇਟੀ ਮੇਹਰ ਅਤੇ ਇੱਕ ਬੇਟੇ ਕੁਰੁਸ਼ ਨੂੰ ਜਨਮ ਦਿੱਤਾ। ਰੋਹਿਨਟਨ ਦੀ ਮੌਤ  ਵੱਡੇ ਸਟ੍ਰੋਕ ਨਾਲ 1996 ਵਿੱਚ ਹੋਈ, ਅਤੇ ਉਸਦੇ ਇੱਕ ਸਾਲ ਬਾਅਦ ਉਸਦੇ ਪੁੱਤਰ ਕੁਰੁਸ਼ ਦੀ 25 ਸਾਲ ਦੀ ਉਮਰ ਵਿੱਚ ਮੌਤ ਹੋ ਗਈ।[9][10] ਇਸ ਸਮੇਂ ਅਨੂ ਅਗ ਪੂਨੇ, ਮਹਾਰਾਸ਼ਟਰ ਵਿੱਚ ਰਹਿ ਰਹੀ ਹੈ।[11]

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]