ਅਨੰਤਰਾਏ ਰਾਵਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਨੰਤਰਾਏ ਮਨੀਸ਼ੰਕਰ ਰਾਵਲ
ਤਸਵੀਰ:AnantraiRavalPic.jpg
ਜਨਮ(1912-01-01)1 ਜਨਵਰੀ 1912
ਗੁਜਰਾਤ ਵਿੱਚ ਅਮਰੇਲੀ
ਮੌਤ18 ਨਵੰਬਰ 1988(1988-11-18) (ਉਮਰ 76)

ਅਨੰਤਰਾਏ ਮਨੀਸ਼ੰਕਰ ਰਾਵਲ (1 ਜਨਵਰੀ 1912 - 18 ਨਵੰਬਰ 1988) ਭਾਰਤ ਤੋਂ ਇੱਕ ਗੁਜਰਾਤੀ ਆਲੋਚਕ ਅਤੇ ਸੰਪਾਦਕ ਸੀ। ਅਮਰੇਲੀ ਵਿੱਚ ਜੰਮਿਆ ਅਤੇ ਪੜ੍ਹਿਆ, ਉਹ ਇੱਕ ਰੋਜ਼ਾਨਾ ਅਖਬਾਰ ਵਿੱਚ ਕੰਮ ਕਰਨ ਲੱਗ ਪਿਆ। ਉਸਨੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਵਜੋਂ ਸਰਕਾਰੀ ਸੇਵਾ ਵਿੱਚ ਆਉਣ ਤੋਂ ਪਹਿਲਾਂ ਉਸ ਨੇ ਕਈ ਕਾਲਜਾਂ ਵਿੱਚ ਪੜ੍ਹਾਇਆ। ਉਸ ਨੇ ਮੁੱਖ ਤੌਰ ਤੇਸ਼ੌਨਕ ਦੇ ਕਲਮੀ ਨਾਮ ਹੇਠ ਆਲੋਚਨਾ ਲਿਖੀ ਅਤੇ ਗੁਜਰਾਤੀ ਸਾਹਿਤ ਅਤੇ ਸਾਹਿਤਕਾਰਾਂ ਦੀਆਂ ਕਈ ਰਚਨਾਵਾਂ ਦਾ ਸੰਪਾਦਨ ਕੀਤਾ।

ਜ਼ਿੰਦਗੀ[ਸੋਧੋ]

ਅਨੰਤਰਾਏ ਰਾਵਲ ਦਾ ਜਨਮ 1 ਜਨਵਰੀ 1912 ਨੂੰ ਗੁਜਰਾਤ ਦੇ ਅਮਰੇਲੀ ਵਿਖੇ ਹੋਇਆ ਸੀ। ਉਹ ਵਲਾਭੀਪੁਰ ਦਾ ਵਸਨੀਕ ਸੀ। ਉਸਨੇ ਆਪਣੀ ਮੁੱਢਲੀ ਅਤੇ ਸੈਕੰਡਰੀ ਵਿਦਿਆ ਅਮਰੇਲੀ ਤੋਂ ਪੂਰੀ ਕੀਤੀ। ਉਸਨੇ 1928 ਵਿੱਚ ਦਸਵੀਂ ਪਾਸ ਕੀਤੀ ਸੀ। ਉਸ ਨੇ ਸਾਮਲਦਾਸ ਕਾਲਜ, ਭਾਵਨਗਰ ਤੋਂ ਗੁਜਰਾਤੀ ਅਤੇ ਸੰਸਕ੍ਰਿਤ ਵਿੱਚ ਆਪਣੀ ਬੀ.ਏ. ਪੂਰੀ ਕੀਤੀ ਅਤੇ ਦੋ ਸਾਲ ਦੇ ਲਈ ਉਸੇ ਹੀ ਕਾਲਜ ਦਾ ਫੈਲੋ ਰਿਹਾ। ਉਸਨੇ 1934 ਵਿਚ ਗੁਜਰਾਤੀ ਅਤੇ ਅੰਗਰੇਜ਼ੀ ਨਾਲ ਮਾਸਟਰ ਆਫ਼ ਆਰਟਸ ਦੀ ਪੜ੍ਹਾਈ ਪੂਰੀ ਕੀਤੀ ਅਤੇ ਬੰਬੇ ਯੂਨੀਵਰਸਿਟੀ ਵਿਚ ਇਹ ਪਹਿਲਾ ਵਿਦਿਆਰਥੀ ਸੀ ਜਿਸ ਨੇ ਇਸ ਨੂੰ ਪਹਿਲੇ ਦਰਜੇ ਨਾਲ ਇਹ ਇਮਤਿਹਾਨ ਪਾਸ ਕੀਤਾ ਸੀ। [1] ਉਸਨੇ ਤਿੰਨ ਮਹੀਨਿਆਂ ਲਈ ਰੋਜ਼ਾਨਾ ਹਿੰਦੋਸਤਾਨ ਪ੍ਰਜਾਮਿਤ੍ਰ ਦੇ ਨਾਲ ਇੱਕ ਸਬ-ਐਡੀਟਰ ਵਜੋਂ ਕੰਮ ਕੀਤਾ। ਰਾਵਲ ਨੇ ਅਗਸਤ, 1934 ਵਿਚ ਅਹਿਮਦਾਬਾਦ ਦੇ ਗੁਜਰਾਤ ਕਾਲਜ ਵਿਚ ਚਲਾ ਗਿਆ ਅਤੇ ਡੇਢ ਸਾਲ ਤਕ ਡੀ ਕੇ ਵੀ ਕਾਲਜ, ਜਾਮਨਗਰ ਦੇ ਪ੍ਰਿੰਸੀਪਲ ਵਜੋਂ ਸੇਵਾ ਕੀਤੀ। ਉਸਨੇ ਇੱਕ ਦਹਾਕੇ ਲਈ ਗੁਜਰਾਤ ਸਰਕਾਰ ਦੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ ਅਤੇ 1970 ਵਿੱਚ ਇਸ ਅਹੁਦੇ ਤੋਂ ਸੇਵਾ ਮੁਕਤ ਹੋਇਆ। ਬਾਅਦ ਵਿਚ ਉਸਨੂੰ ਗੁਜਰਾਤ ਯੂਨੀਵਰਸਿਟੀ ਦੇ ਸਕੂਲ ਆਫ਼ ਲੈਂਗੁਏਜ ਐਂਡ ਲਿਟਰੇਚਰ ਵਿਚ ਗੁਜਰਾਤੀ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ। ਉਹ 1977 ਵਿਚ ਇਸ ਦੇ ਪ੍ਰਧਾਨ ਵਜੋਂ ਸੇਵਾਮੁਕਤ ਹੋਇਆ ਸੀ। ਉਸਨੇ ਗੁਜਰਾਤ ਸਰਕਾਰ ਦੇ ਕਾਨੂੰਨ ਕਮਿਸ਼ਨ ਦੇ ਮੈਂਬਰ ਵਜੋਂ ਸੇਵਾ ਨਿਭਾਈ। ਉਸਨੇ 1979 ਵਿਚ ਵਡੋਦਰਾ ਵਿਖੇ ਗੁਜਰਾਤੀ ਸਾਹਿਤ ਪਰਿਸ਼ਦ ਦੇ ਸੰਮੇਲਨ ਦੀ ਪ੍ਰਧਾਨਗੀ ਕੀਤੀ। 18 ਨਵੰਬਰ 1988 ਨੂੰ ਉਸਦੀ ਮੌਤ ਹੋ ਗਈ। [2] [3]

ਕੰਮ[ਸੋਧੋ]

ਉਸਦੇ ਮੁੱਖ ਯੋਗਦਾਨ ਅਲੋਚਨਾ ਅਤੇ ਸੰਪਾਦਨ ਦੇ ਖੇਤਰ ਵਿੱਚ ਹੈ। ਉਸਦਾ ਕਲਮੀ ਨਾਮ ਸ਼ੌਨਕ ਸੀ[2]

ਹਵਾਲੇ[ਸੋਧੋ]

  1. Maharashtra State Gazetteers: General Series. Directorate of Government Print., Stationery and Publications. 1971. pp. 380–381. 
  2. 2.0 2.1 "રાવળ અનંતરાય મણિશંકર". Gujarati Sahitya Parishad (in Gujarati). Retrieved 11 October 2014. 
  3. U. M. Chokshi; M. R. Trivedi (1991). Gujarat State Gazetteer. Director, Government Print., Stationery and Publications, Gujarat State. p. 408.