ਅਨੰਤਹਰੀ ਮਿੱਤਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਨੰਤਹਰੀ ਮਿੱਤਰਾ

ਅਨੰਤਹਰੀ ਮਿੱਤਰਾ (1906 – 28 ਸਤੰਬਰ, 1926) ਇੱਕ ਬੰਗਾਲੀ ਭਾਰਤੀ ਸੁਤੰਤਰਤਾ ਅੰਦੋਲਨ ਕਾਰਕੁਨ ਸੀ।

ਮੁੱਢਲਾ ਜੀਵਨ[ਸੋਧੋ]

ਰਾਮਲਾਲ ਮਿੱਤਰਾ ਦੇ ਪੁੱਤਰ ਅਨੰਤਹਰੀ ਦਾ ਜਨਮ ਬਰਤਾਨਵੀ ਭਾਰਤ ਦੇ ਚੁਆਡੰਗਾ ਜ਼ਿਲ੍ਹੇ ਦੇ ਬੇਗਮਪੁਰ ਪਿੰਡ ਵਿੱਚ ਹੋਇਆ ਸੀ।[1] ਉਸਨੇ ਇੱਕ ਵਿਦਿਆਰਥੀ ਸਕਾਲਰਸ਼ਿਪ ਪ੍ਰਾਪਤ ਕੀਤੀ ਅਤੇ ਚਟਗਰਾਮ ਚਲਾ ਗਿਆ। ਦਾਖਲਾ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਮਿੱਤਰਾ ਨੇ ਆਈ.ਐਸ.ਸੀ. ਦੀ ਪੜ੍ਹਾਈ ਕਰਨ ਲਈ ਬੰਗਾਬਾਸੀ ਕਾਲਜ ਵਿੱਚ ਦਾਖਲਾ ਲਿਆ।[2] 

ਮਿੱਤਰਾ ਦਾ ਪਰਿਵਾਰ ਜੋਸ਼ੌਰ ਦਾ ਸੀ।  ਉਸਦੇ ਛੋਟੇ ਭਰਾਵਾਂ ਵਿੱਚੋਂ ਇੱਕ, ਕੇ.ਡੀ. ਮਿੱਤਰਾ, ਇੱਕ ਸੁਤੰਤਰਤਾ ਸੈਨਾਨੀ ਵੀ ਸੀ, ਜਿਸਨੇ ਬ੍ਰਿਟਿਸ਼ ਫੌਜਾਂ ਦੇ ਖਿਲਾਫ਼ ਲੜਾਈ ਲੜੀ ਸੀ। ਉਸਦੇ ਇੱਕ ਚਾਚੇ ਨੇ ਜੋ ਪੁਲਿਸ ਵਿੱਚ ਸੀ ਉਹਨਾਂ ਨੂੰ ਸੂਚਿਤ ਕੀਤਾ ਕਿ ਅੰਗਰੇਜ਼ਾਂ ਨੇ ਕੇਡੀ ਮਿੱਤਰਾ ਨੂੰ ਉਸਦੇ ਕੁਝ ਸਾਥੀਆਂ ਸਮੇਤ "ਦੇਖਦਿਆਂ ਹੀ ਗੋਲੀ ਮਾਰਨ" ਦਾ ਹੁਕਮ ਦਿੱਤਾ ਸੀ। ਇਸ ਲਈ ਉਹ ਆਪਣੇ ਪਰਿਵਾਰ ਸਮੇਤ ਬਨਾਰਸ ਚਲੇ ਗਏ। ਉਹ ਡਾਕ ਅਤੇ ਟੈਲੀਗ੍ਰਾਮ ਵਿਭਾਗ ਵਿਚ ਭਰਤੀ ਹੋ ਗਿਆ। ਵਰਤਮਾਨ ਵਿੱਚ ਮਿੱਤਰਾ ਦਾ ਪਰਿਵਾਰ ਇਲਾਹਾਬਾਦ ਵਿੱਚ ਰਹਿੰਦਾ ਹੈ।

ਇਨਕਲਾਬੀ ਗਤੀਵਿਧੀਆਂ[ਸੋਧੋ]

1921 ਵਿੱਚ ਕਾਲਜ ਵਿੱਚ ਪੜ੍ਹਦਿਆਂ ਮਿੱਤਰਾ ਅਸਹਿਯੋਗ ਅੰਦੋਲਨ ਵਿੱਚ ਸ਼ਾਮਲ ਹੋ ਗਿਆ। ਉਸ ਤੋਂ ਬਾਅਦ ਮਿੱਤਰਾ, ਰਾਸ਼ਟਰਵਾਦੀ ਕ੍ਰਾਂਤੀਕਾਰੀ ਕਵੀ ਬਿਜੈਲਾਲ ਚਟੋਪਾਧਿਆਏ ਨਾਲ ਮੁਲਾਕਾਤ ਕੀਤੀ ਅਤੇ ਕ੍ਰਿਸ਼ਨਾਨਗਰ, ਨਾਦੀਆ ਆ ਗਿਆ, ਜਿੱਥੇ ਉਸਨੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ।[3] 1924 ਵਿੱਚ ਮਿੱਤਰਾ ਨੇ ਇਨਕਲਾਬੀ ਸੁਤੰਤਰਤਾ ਸੰਗਰਾਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਦਕਸ਼ੀਨੇਸ਼ਵਰ ਲਈ ਰਵਾਨਾ ਹੋ ਗਿਆ। ਪੁਲਿਸ ਨੇ 10 ਨਵੰਬਰ 1925 ਨੂੰ ਦਕਸ਼ੀਨੇਸ਼ਵਰ ਵਿਖੇ ਉਸਦੇ ਨਿਵਾਸ 'ਤੇ ਛਾਪਾ ਮਾਰਿਆ ਅਤੇ ਮਿੱਤਰਾ ਨੂੰ ਹੋਰ ਕਾਰਕੁਨਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਉਸ ਨੂੰ 1926 ਵਿੱਚ ਦਕਸ਼ੀਨੇਸ਼ਵਰ ਸਾਜ਼ਿਸ਼ ਕੇਸ ਨਾਲ ਸਬੰਧ ਹੋਣ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।[4][5]

ਮੌਤ[ਸੋਧੋ]

ਮਿੱਤਰਾ ਅਤੇ ਉਸਦੇ ਸਾਥੀਆਂ ਨੇ ਖੁਫੀਆ ਸ਼ਾਖਾ ਦੇ ਇੱਕ ਬਦਨਾਮ ਡਿਪਟੀ ਸੁਪਰਡੈਂਟ ਆਫ ਪੁਲਿਸ ਭੂਪੇਨ ਚੈਟਰਜੀ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਕੈਦੀਆਂ ਦੀ ਜਾਸੂਸੀ ਕਰਦਾ ਸੀ। ਇਸ ਲਈ ਮਿੱਤਰਾ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ । 28 ਸਤੰਬਰ 1926 ਨੂੰ ਮਿੱਤਰਾ ਅਤੇ ਪ੍ਰਮੋਦ ਰੰਜਨ ਚੌਧਰੀ ਨੂੰ ਅਲੀਪੁਰ ਜੇਲ੍ਹ, ਕੋਲਕਾਤਾ ਵਿੱਚ ਫਾਂਸੀ ਦੇ ਦਿੱਤੀ ਗਈ ਸੀ।[6][7][8]

ਹਵਾਲੇ[ਸੋਧੋ]

  1. "Prominent Martyrs Of India's Freedom Struggle". Retrieved November 25, 2017.
  2. Swadhinata Sangrame Nadia (Bengali). Krishnagar: Nadia Jela Nagarik Parishad. 1973. pp. 207, 208.
  3. Swadhinata Sangrame Nadia (Bengali). Krishnagar: Nadia Jela Nagarik Parishad. 1973. pp. 207, 208.Swadhinata Sangrame Nadia (Bengali). Krishnagar: Nadia Jela Nagarik Parishad. 1973. pp. 207, 208.
  4. Part I, Arun Chandra Guha. Indias Struggle Quarter of Century 1921 to 1946. ISBN 9788123022741. Retrieved November 25, 2017.
  5. Vol - I, Subodh S. Sengupta & Anjali Basu (2002). Sansad Bangali Charitavidhan (Bengali). Kolkata: Sahitya Sansad. p. 14. ISBN 81-85626-65-0.
  6. "Prominent Martyrs Of India's Freedom Struggle". Retrieved November 25, 2017."Prominent Martyrs Of India's Freedom Struggle". Retrieved November 25, 2017.
  7. Part I, Arun Chandra Guha. Indias Struggle Quarter of Century 1921 to 1946. ISBN 9788123022741. Retrieved November 25, 2017.Part I, Arun Chandra Guha. Indias Struggle Quarter of Century 1921 to 1946. ISBN 9788123022741. Retrieved November 25, 2017.
  8. Durba Ghosh (20 July 2017). Gentlemanly Terrorists: Political Violence and the Colonial State in India. ISBN 9781107186668. Retrieved November 25, 2017.