ਸਮੱਗਰੀ 'ਤੇ ਜਾਓ

ਅਪਰੇਸ਼ਨ ਜਿਬਰਾਲਟਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਪਰੇਸ਼ਨ ਜਿਬਰਾਲਟਰ
ਭਾਰਤ-ਪਾਕਿਸਤਾਨ ਯੁੱਧ (1965) ਦਾ ਹਿੱਸਾ
ਮਿਤੀਅਗਸਤ, 1965
ਥਾਂ/ਟਿਕਾਣਾ
ਨਤੀਜਾ ਪਾਕਿਸਤਾਨ ਦੀ ਹਾਰ[1][2][3]
ਭਾਰਤ-ਪਾਕਿਸਤਾਨ ਯੁੱਧ (1965) ਦੀ ਸ਼ੁਰੂਆਤ
Belligerents

ਭਾਰਤ

ਪਾਕਿਸਤਾਨ
Commanders and leaders
ਜਰਨਲ ਜੇ. ਐਨ. ਚੌਧਰੀ
ਬ੍ਰਗੇਡੀਅਰ ਜ਼ੇ. ਸੀ। ਬਖਸ਼ੀ
ਅਖਤਰ ਹੁਸੈਨ ਮਲਿਕ[4][5]
Strength
100,000 – 200,000 5,000 – 40,000
Casualties and losses
ਪਤਾ ਨਹੀਂ ਪਤਾ ਨਹੀਂ

ਅਪਰੇਸ਼ਨ ਜਿਬਰਾਲਟਰ ਪਾਕਿਸਤਾਨ ਦੀ ਕਸ਼ਮੀਰ ਵਿੱਚ ਵੱਡੇ ਪੱਧਰ ‘ਤੇ ਘੁਸਪੈਠ ਕਰਨ ਦੀ ਚਾਲ ਨੂੰ ਦਿੱਤਾ ਗਿਆ ਗੁਪਤ ਨਾਮ ਸੀ। ਅਪਰੇਸ਼ਨ ਜਿਬਰਾਲਟਰ ਜ਼ਰੀਏ ਪਾਕਿਸਤਾਨ ਕਸ਼ਮੀਰ ਅੰਦਰ ਭਾਰਤੀ ਰਾਜ ਖਿਲਾਫ ਬਗਾਵਤ ਪੈਦਾ ਕਰਨਾ ਚਾਹੁੰਦਾ ਸੀ। ਜਿਬਰਾਲਟਰ ਫੋਰਸ, ਮੇਜਰ ਜਨਰਲ ਅਖਤਰ ਹੁਸੈਨ ਮਲਿਕ ਦੀ ਅਗਵਾਈ ਹੇਠ ਸੀ। ਇਨ੍ਹਾਂ ਟਰੂਪਸ ਨੂੰ 10 ਫੋਰਸਾਂ ਵਿੱਚ ਵੰਡਿਆ ਗਿਆ ਸੀ, ਜਿਹਨਾਂ ਅੰਦਰ ਅੱਗੇ 5-5 ਕੰਪਨੀਆਂ ਸਨ। ਹਰ ਫੋਰਸ ਨੂੰ ਵੱਖਰਾ ਕੋਡ ਨਾਮ ਦਿੱਤਾ ਗਿਆ ਸੀ। ਪਾਕਿਸਤਾਨੀ ਫੌਜ ਦੇ ਮੁਖੀ ਮੁਹੰਮਦ ਮੂਸਾ ਨੂੰ ਇਸ ਆਪਰੇਸ਼ਨ ਬਾਰੇ ਹਵਾਈ ਸੈਨਾ ਨੂੰ ਇਤਲਾਹ ਵੀ ਨਹੀਂ ਦਿੱਤੀ ਜਿਸ ਕਾਰਨ ਇਹ ਅਪਰੇਸ਼ਨ ਬਿਨ੍ਹਾਂ ਕਿਸੇ ਹੋਰ ਫੋਰਸ ਦੀ ਸਹਾਇਤਾ ਕਾਮਯਾਬ ਹੋ ਜਾਵੇਗਾ। ਪਾਕਿਸਤਾਨ ਸਥਾਨਕ ਕਸ਼ਮੀਰੀ ਮੁਸਲਮਾਨਾਂ ਅੰਦਰ ਅੱਤਵਾਦ ਤੇ ਭਾਰਤੀ ਹਕੂਮਤ ਖਿਲਾਫ ਬਗਾਵਤ ਦੇ ਬੀਜ ਬੀਜੇ ਜਾਣ ਅਤੇ ਸਫਲ ਹੋਣ ‘ਤੇ ਪਾਕਿਸਤਾਨ ਕਸ਼ਮੀਰ ਨੂੰ ਕਬਜ਼ਾ ਲਵੇ। ਸਾਲ 1965,ਜੁਲਾਈ ਅੰਤ ਜਾਂ ਅਗਸਤ ਸ਼ੁਰੂ ਵਿੱਚ ਅਜ਼ਾਦ ਕਸ਼ਮੀਰ ਰੈਜੀਮੈਂਟ ਫੋਰਸ ਦੇ ਦਸਤੇ ਪੀਰ ਪੰਜਾਲ ਰੇਂਜ ਥਾਈਂ ਭਾਰਤ ਸ਼ਾਸਿਤ ਕਸ਼ਮੀਰ ਦੇ ਗੁਲਮਰਗ, ਉਰੀ ਤੇ ਬਾਰਾਮੁੱਲ੍ਹਾ ਅੰਦਰ ਦਾਖਲ ਹੋ ਗਏ। ਭਾਰਤੀ ਸੂਤਰਾਂ ਮੁਤਾਬਕ 30,000-40,000 ਆਦਮੀ ਲਾਈਨ ਕਰੌਸ ਕਰਕੇ ਆਏ, ਜਦਕਿ ਪਾਕਿਸਤਾਨੀ ਸੂਤਰ ਇਹ ਅੰਕੜਾ ਸਿਰਪ 5,000-7,000 ਦੱਸਦੇ ਹਨ। ਇਹਨਾਂ ਪਾਕਿਸਤਾਨੀ ਦਲਾਂ ਨੂੰ ਜਿਬਰਾਲਟਰ ਫੋਰਸ ਕਿਹਾ ਗਿਆ।

ਹਵਾਲੇ

[ਸੋਧੋ]
  1. Schofield, Victoria (2003). Kashmir in conflict: India, Pakistan and the unending war. I.T. Tauris & Co Ltd, 2003. p. 109. ISBN 1-86064-898-3.
  2. Dossani, Rafiq. Prospects for peace in South Asia. Stanford University Press, 2005. ISBN 0-8047-5085-8.
  3. Wirsing, Robert (1994). India, Pakistan, and the Kashmir dispute: on regional conflict and its resolution. St. Martins Press, 1998. ISBN 0-312-17562-0.
  4. Ahmad, Mustasad (1997). Living up to heritage: history of the Rajput Regiment 1947-1970. Lancer Publishers,. p. 245.{{cite book}}: CS1 maint: extra punctuation (link)
  5. Singh, Sukhwant. India's Wars Since Independence. p. 416.

]