ਅਫ਼ਜ਼ਲ ਤੌਸੀਫ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਫ਼ਜ਼ਲ ਤੌਸੀਫ਼
ਜਨਮਅਫ਼ਜ਼ਲ ਤੌਸੀਫ਼
(1936-05-18)18 ਮਈ 1936
ਪਿੰਡ ਕੂਮਕਲਾਂ, ਜ਼ਿਲ੍ਹਾ ਲੁਧਿਆਣਾ, ਪੰਜਾਬ, ਬਰਤਾਨਵੀ ਭਾਰਤ
ਮੌਤ30 ਦਸੰਬਰ 2014(2014-12-30) (ਉਮਰ 86)
ਕੌਮੀਅਤਪਾਕਿਸਤਾਨੀ
ਕਿੱਤਾਲੇਖਕ, ਕਹਾਣੀਕਾਰ, ਪੱਤਰਕਾਰ
ਪ੍ਰਮੁੱਖ ਕੰਮਟਾਹਲੀ ਮੇਰੇ ਬੱਚੜੇ
ਵਿਧਾਕਹਾਣੀ, ਵਾਰਤਕ

ਅਫ਼ਜ਼ਲ ਤੌਸੀਫ਼ (18 ਮਈ 1936[1] - 30 ਦਸੰਬਰ 2014[2]) ਉਰਦੂ ਅਤੇ ਪੰਜਾਬੀ ਦੀ ਪੰਜਾਬ ਦੇ ਦੋਹੀਂ ਪਾਸੀਂ ਪ੍ਰਸਿੱਧ ਲੇਖਿਕਾ ਅਤੇ ਚਿੰਤਕ ਸੀ।

ਜ਼ਿੰਦਗੀ[ਸੋਧੋ]

ਅਫ਼ਜ਼ਲ ਤੌਸੀਫ਼ ਦਾ ਜਨਮ ਜ਼ੁਬੈਦਾ ਬੀਬੀ ਦੀ ਕੁੱਖੋਂ 18 ਮਈ 1936 ਨੂੰ ਨਾਨਕਾ ਪਿੰਡ ਕੂਮਕਲਾਂ, ਜ਼ਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਚੌਧਰੀ ਮਹਿੰਦੀ ਖਾਂ ਸੀ। ਉਸ ਦਾ ਜੱਦੀ ਪਿੰਡ ਸਿੰਬਲੀ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੈ। ਉਸ ਦਾ ਦਾਦਾ ਗੁਲਾਮ ਗੌਂਸ ਤੇ ਦਾਦੇ ਦਾ ਭਰਾ ਫਤਹਿ ਖਾਂ 30 ਘੁਮਾਂ ਦੇ ਮਾਲਕ ਸਨ।[1] ਗੁਲਾਮ ਗੌਂਸ ਦੇ ਤਿੰਨ ਮੁੰਡੇ ਨਿਆਮਤ ਖਾਂ, ਫੱਜਲ ਮੁਹੰਮਦ ਤੇ ਮਹਿੰਦੀ ਖਾਂ ਸਨ। ਅਫ਼ਜ਼ਲ ਤੌਸੀਫ਼ ਦਾ ਬਾਪ ਮਹਿੰਦੀ ਖਾਂ ਕੋਇਟੇ ਪੁਲਿਸ ਅਫ਼ਸਰ ਸੀ। ਸੰਤਾਲੀ ਦੇ ਦੰਗਿਆਂ ਸਮੇਂ ਮਹਿੰਦੀ ਖਾਂ ਪਿੰਡੋਂ ਬਾਹਰ ਗਏ ਹੋਣ ਕਰ ਕੇ ਬੱਚ ਗਏ। ਅਫ਼ਜ਼ਲ ਤੌਸੀਫ਼ ਵੀ ਆਪਣੀ ਮਾਂ ਨਾਲ ਲਾਹੌਰ ਚਲੀ ਗਈ ਸੀ।[1]

ਉਸਨੇ ਗੌਰਮਿੰਟ ਕਾਲਜ ਲਾਹੌਰ ਤੋਂ ਤਾਲੀਮ ਹਾਸਲ ਕੀਤੀ ਅਤੇ ਐਜੂਕੇਸ਼ਨ ਕਾਲਜ ਲਾਹੌਰ ਵਿੱਚ ਪ੍ਰੋਫ਼ੈਸਰ ਰਹੀ; ਉਥੋਂ ਈ ਰਿਟਾਇਰ ਹੋਈ। ਅਫ਼ਜ਼ਲ ਤੌਸੀਫ਼ ਨੇ 1970 ਦੇ ਦਹਾਕੇ ਵਿੱਚ ਉਰਦੂ ਵਿੱਚ ਲਿਖਣ ਲੱਗੀ। ਮਗਰੋਂ ਪੰਜਾਬੀ ਵੱਲ ਆ ਗਈ।

ਅਫ਼ਜ਼ਲ ਤੌਸੀਫ਼ ਨੇ ਕਹਾਣੀ, ਨਾਵਲਿਟ, ਜੀਵਨੀ ਆਦਿ ਵਿਧਾਵਾਂ ਦੇ ਇਲਾਵਾ ਰਾਜਸੀ ਤੇ ਸਮਾਜੀ ਮਸਲਿਆਂ ਬਾਰੇ ਖੂਬ ਲਿਖਿਆ ਹੈ।

ਕਿਤਾਬਾਂ[ਸੋਧੋ]

 • ਲਾਵਾਰਸ (ਨਾਵਲਿਟ)
 • ਹਨੇਰਿਆਂ ਦਾ ਸਫ਼ਰ
 • ਹਾਰੀ ਰਿਪੋਰਟ ਤੋਂ ਆਖ਼ਰੀ ਫੈਸਲੇ ਤੀਕ
 • ਜ਼ਮੀਨ ਉੱਤੇ ਪਰਤ ਆਉਣ ਦਾ ਦਿਨ
 • ਚੋਣ ਲੋਕ-ਰਾਜ ਤੇ ਮਾਰਸ਼ਲ-ਲਾਅ
 • ਗੁਲਾਮ ਨਾ ਹੋ ਜਾਵੇ ਪੂਰਬ
 • ਸੋਵੀਅਤ ਯੂਨੀਅਨ ਦੀ ਆਖਰੀ ਆਵਾਜ਼
 • ਲਿਲੀਆ ਸਾਜਿਸ਼ ਕੇਸ
 • ਸ਼ਹਿਰ ਦੇ ਹੰਝੂ
 • ਕੌੜਾ ਸੱਚ
 • ਮੇਰੀ ਦੁਨੀਆ ਮੇਰੀ ਜ਼ਿੰਦਗੀ
 • ਗੁਜ਼ਰੇ ਥੇ ਹਮ ਯਹਾਂ ਸੇ
 • ਟਾਹਲੀ ਮੇਰੇ ਬੱਚੜੇ (ਕਹਾਣੀ ਸੰਗ੍ਰਹਿ)
 • ਪੰਝੀਵਾਂ ਘੰਟਾ (ਕਹਾਣੀ ਸੰਗ੍ਰਹਿ)
 • ਮਨ ਦੀਆਂ ਬਸਤੀਆਂ (ਸਵੈ-ਜੀਵਨੀ)
 • ਕੀਹਦਾ ਨਾਂ ਪੰਜਾਬ
 • ਵੇਲੇ ਦੇ ਪਿੱਛੇ ਪਿੱਛੇ (ਭਾਰਤ ਦਾ ਸਫ਼ਰਨਾਮਾ)[3]

ਹਵਾਲੇ[ਸੋਧੋ]