ਅਫ਼ਸ਼ਾਂ ਅੰਜੁਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਫ਼ਸ਼ਾਂ ਅੰਜੁਮ
ਜਨਮ
ਅਲਮਾ ਮਾਤਰਦਿੱਲੀ ਯੂਨੀਵਰਸਿਟੀ
ਜੀਵਨ ਸਾਥੀਦਾਨਿਸ਼ ਅਜ਼ੀਜ਼
ਵੈੱਬਸਾਈਟkhabar.ndtv.com/topic/afshan-anjum

ਅਫ਼ਸ਼ਾਂ ਅੰਜੁਮ (ਹਿੰਦੀ: अफ़शां अंजुम) ਇੱਕ ਭਾਰਤੀ ਟੈਲੀਵਿਜ਼ਨ ਪੱਤਰਕਾਰ ਅਤੇ ਐਂਕਰ ਹੈ। ਉਸਨੇ ਐਨਡੀਟੀਵੀ ਇੰਡੀਆ ਵਿਚ ਇਕ ਸੀਨੀਅਰ ਨਿਊਜ਼ ਐਡੀਟਰ ਵਜੋਂ ਕੰਮ ਕੀਤਾ ਹੈ।[1] ਅੰਜੁਮ ਆਈਸੀਸੀ ਵਰਲਡ ਕੱਪ ਕ੍ਰਿਕਟ ਟੂਰਨਾਮੈਂਟਾਂ ਦੀ ਕਵਰੇਜ ਲਈ ਮਸ਼ਹੂਰ ਹੈ ਅਤੇ ਐਨ.ਡੀ.ਟੀ.ਵੀ. ਇੰਡੀਆ 'ਤੇ ਰੋਜ਼ਾਨਾ ਖੇਡ ਸ਼ੋਅ 'ਖੇਲ ਇੰਡੀਆ' ਅਤੇ 'ਗੂਗਲੀ' ਦੀ ਮੇਜ਼ਬਾਨੀ ਕਰਦੀ ਹੈ। ਉਸਨੇ ਦਰਸ਼ਕਾਂ ਅਧਾਰਿਤ ਪ੍ਰਸਿੱਧ ਚੈਟ ਸ਼ੋਅ 'ਕਿੱਸਾ ਕ੍ਰਿਕਟ ਕਾ' ਦਾ ਐਂਕਰ ਵਜੋਂ ਕੰਮ ਕੀਤਾ ਅਤੇ ਪੰਜ ਵਾਰ ਵੱਕਾਰੀ ਐਨ.ਟੀ. ਅਵਾਰਡ ਜਿੱਤਿਆ ਹੈ।

ਨਿੱਜੀ ਜ਼ਿੰਦਗੀ[ਸੋਧੋ]

ਅੰਜੁਮ ਦਾ ਜਨਮ ਨਵੀਂ ਦਿੱਲੀ ਵਿਚ ਹੋਇਆ ਸੀ। ਉਸ ਦੇ ਪਿਤਾ ਐਵਰੀ ਇੰਡੀਆ ਲਿਮਟਿਡ ਵਿਚ ਕੰਮ ਕਰਦੇ ਸਨ। ਉਸ ਦੇ ਦੋ ਵੱਡੇ ਭਰਾ ਹਨ, ਜਿਨ੍ਹਾਂ ਵਿਚੋਂ ਇਕ ਇੰਟਰਨੈਸ਼ਨਲ ਸੈਂਟਰ ਫਾਰ ਜੈਨੇਟਿਕ ਇੰਜੀਨੀਅਰਿੰਗ ਅਤੇ ਬਾਇਓਟੈਕਨਾਲੌਜੀ ਵਿਚ ਇਕ ਵਿਗਿਆਨੀ ਹੈ ਅਤੇ ਦੂਜਾ ਆਪਣਾ ਕਾਰੋਬਾਰ ਚਲਾਉਂਦਾ ਹੈ। ਉਸ ਦਾ ਵਿਆਹ ਦਾਨਿਸ਼ ਅਜ਼ੀਜ਼ ਨਾਲ ਹੋਇਆ ਹੈ, ਜੋ ਯੂਨੀਸੈਫ ਦੇ ਵਿਕਾਸ ਲਈ ਕੰਮ ਕਰਦਾ ਹੈ। ਉਹ ਇਸ ਵੇਲੇ ਸ੍ਰੀਨਗਰ ਵਿਚ ਰਹਿੰਦੀ ਹੈ।

ਕਰੀਅਰ[ਸੋਧੋ]

ਅੰਜੁਮ ਨੇ ਦਿੱਲੀ ਯੂਨੀਵਰਸਿਟੀ ਤੋਂ ਪੱਤਰਕਾਰੀ ਵਿੱਚ ਬੈਚਲਰ ਦੀ ਡਿਗਰੀ ਹਾਸਿਲ ਕੀਤੀ ਹੈ ਅਤੇ ਉਸਨੂੰ 2006 ਵਿੱਚ ਥੌਮਸਨ ਫਾਊਂਡੇਸ਼ਨ ਨਾਲ ਕਾਰਡਿਫ ਯੂਨੀਵਰਸਿਟੀ, ਵੇਲਜ਼, ਯੂਨਾਈਟਿਡ ਕਿੰਗਡਮ ਵਿੱਚ ਪ੍ਰਸਾਰਣ ਪੱਤਰਕਾਰੀ ਵਿੱਚ ਭਾਰਤ ਦੇ ਯੰਗ ਜਰਨਲਿਸਟਸ ਲਈ ਬ੍ਰਿਟਿਸ਼ ਚੇਵੈਨਿੰਗ ਸਕਾਲਰਸ਼ਿਪ ਲਈ ਚੁਣਿਆ ਗਿਆ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਜ ਤਕ ਲਈ ਰਿਪੋਰਟਰ ਵਜੋਂ ਕੀਤੀ ਅਤੇ 2003 ਵਿਚ ਐਨ.ਡੀ.ਟੀ.ਵੀ. ਵਿਚ ਚਲੀ ਲਈ ਗਈ। ਉਸ ਸਮੇਂ ਤੋਂ ਉਸਨੇ ਖੇਡਾਂ ਲਈ ਰਿਪੋਰਟਰ ਤੋਂ ਲੈ ਕੇ ਸੀਨੀਅਰ ਨਿਊਜ਼ ਸੰਪਾਦਕ ਬਣਨ ਤੱਕ ਕੰਮ ਕੀਤਾ।

ਉਸਨੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨਾਲ ਆਪਣੇ ਸ਼ੋਅ 'ਕਿੱਸਾ ਕ੍ਰਿਕਟ ਕਾ ਨਾਲ ਪ੍ਰਸਿੱਧੀ ਹਾਸਿਲ ਕੀਤੀ।

ਭਾਰਤ ਵਿਚ ਹਿੰਦੀ ਭਾਸ਼ਾ ਦੀ ਖੇਡ ਪੱਤਰਕਾਰੀ ਦੇ ਪ੍ਰਮੁੱਖ ਨਾਮਾਂ ਵਿਚੋਂ ਇਕ ਅੰਜੁਮ ਨੇ ਭਾਰਤ ਦੇ ਖੇਡ ਇਤਿਹਾਸ ਵਿਚ ਕੁਝ ਬਹੁਤ ਹੀ ਦਿਲਚਸਪ ਘਟਨਾਵਾਂ ਨੂੰ ਕਵਰ ਕੀਤਾ ਹੈ, ਜਿਸ ਵਿਚ 2004 ਵਿਚ ਭਾਰਤ ਦਾ ਇਤਿਹਾਸਕ ਪਾਕਿਸਤਾਨੀ ਟੂਰ ਅਤੇ 2007, 2011 ਅਤੇ 2015 ਵਿਚ ਆਈ.ਸੀ.ਸੀ. ਵਰਲਡ ਕੱਪ ਕ੍ਰਿਕਟ ਟੂਰਨਾਮੈਂਟ ਸ਼ਾਮਿਲ ਹਨ।[2]

ਅਵਾਰਡ ਅਤੇ ਪ੍ਰਸ਼ੰਸਾ[ਸੋਧੋ]

ਅੰਜੁਮ 2007 ਅਤੇ 2014 ਦਰਮਿਆਨ ਪੰਜ ਵਾਰ ‘ਹਿੰਦੀ ਵਿੱਚ ਸਰਬੋਤਮ ਸਪੋਰਟਸ ਪੇਸ਼ਕਾਰੀ’ ਲਈ ਐਨ.ਟੀ. ਪੁਰਸਕਾਰ ਜਿੱਤ ਚੁੱਕੀ ਹੈ।[3][4][5][6] ਉਸਨੇ ਕਈ ਹੋਰ ਵੱਕਾਰੀ ਪੁਰਸਕਾਰ ਵੀ ਹਾਸਿਲ ਕੀਤੇ ਹਨ ਜਿਵੇਂ ਕਿ ਮਾਧਵ ਜੋਤੀ ਅਲੰਕਾਰ ਆਦਿ।

ਉਸਨੇ ਜੈ ਜਵਾਨ[7] ਨੂੰ ਕ੍ਰਿਕਟਰ ਐਮ.ਐਸ. ਧੋਨੀ ਨਾਲ ਪੇਸ਼ ਕੀਤਾ, ਜਿਸਨੇ 'ਬੈਸਟ ਟੈਲੀਵਿਜ਼ਨ ਈਵੈਂਟ' ਲਈ ਆਈ.ਟੀ.ਏ. ਪੁਰਸਕਾਰ ਜਿੱਤਿਆ।[8]

ਹਵਾਲੇ[ਸੋਧੋ]

  1. "Afshan anjum". ndtv.com.
  2. "NDTV India Blog".
  3. "NT Awards 2008". Archived from the original on 14 August 2019. Retrieved 9 July 2015.
  4. "NT Awards 2010". Archived from the original on 16 August 2014. Retrieved 9 July 2015.
  5. "NT Awards 2013". Archived from the original on 14 August 2019. Retrieved 9 July 2015.
  6. "NT Awards 2014". Archived from the original on 12 July 2014. Retrieved 8 July 2015.
  7. "Best of Jai Jawan: MS Dhoni plays cricket with Air Force personnel".
  8. "Indian Television Academy Awards".