ਸਮੱਗਰੀ 'ਤੇ ਜਾਓ

ਅਫ਼ਰੀਕਾਂਸ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਅਫ਼੍ਰੀਕਾਂਸ ਭਾਸ਼ਾ ਤੋਂ ਮੋੜਿਆ ਗਿਆ)
ਆਫ਼੍ਰੀਕਾਂਸ
ਉਚਾਰਨਫਰਮਾ:IPA-af
ਜੱਦੀ ਬੁਲਾਰੇਦੱਖਣੀ ਅਫ਼ਰੀਕਾ, ਨਮੀਬੀਆ
Native speakers
7.1 ਮਿਲੀਅਨ (2011 ਦੀ ਮਰਦਮਸ਼ੁਮਾਰੀ)[1]
ਦੱਖਣੀ ਅਫ਼ਰੀਕਾ ਵਿੱਚ 10.3 ਮਿਲੀਅਨ ਦੂਜੀ ਭਾਸ਼ਾ ਬੁਲਾਰੇ (2002)[2]
ਇੰਡੋ-ਯੂਰਪੀਨ
Signed Afrikaans[3]
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਫਰਮਾ:RSA
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ
ਰੈਗੂਲੇਟਰਭਾਸ਼ਾ ਕਮਿਸ਼ਨ
ਭਾਸ਼ਾ ਦਾ ਕੋਡ
ਆਈ.ਐਸ.ਓ 639-1af
ਆਈ.ਐਸ.ਓ 639-2afr
ਆਈ.ਐਸ.ਓ 639-3afr
Glottologafri1274
ਭਾਸ਼ਾਈਗੋਲਾ52-ACB-ba
ਗੂੜ੍ਹਾ ਨੀਲਾ ਖੇਤਰ ਆਫ਼੍ਰੀਕਾਂਸ-ਬੋਲਦੇ ਭਾਈਚਾਰਿਆਂ ਨੂੰ ਵਿਖਾਉਂਦਾ ਹੈ
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਆਫ਼੍ਰੀਕਾਂਸ ਦੱਖਣ ਅਫ਼ਰੀਕਾ ਦੀਆਂ ਬੋਲੀਆਂ ਵਿੱਚੋਂ ਇੱਕ ਬੋਲੀ ਹੈ। ਇਹ ਇੱਕ ਪੱਛਮ ਜਰਮਨਿਕ ਭਾਸ਼ਾ ਹੈ ਜੋ ਦੱਖਣ ਅਫ਼ਰੀਕਾ, ਨਮੀਬੀਆ, ਅਤੇ ਕੁਝ-ਕੁਝ, ਬੋਟਸਵਾਨਾ ਅਤੇ ਜ਼ਿੰਬਾਬਵੇ ਵਿੱਚ ਬੋਲੀ ਜਾਂਦੀ ਹੈ। ਇਹ ਦੱਖਣ ਹਾਲੈਂਡ ਦੀ[4][5] ਡੱਚ ਭਾਸ਼ਾ ਵਿਚੋਂ ਨਿੱਕਲੀ ਹੈ[6][7] ਅਤੇ ਮੁੱਖ ਤੌਰ 'ਤੇ ਦੱਖਣ ਅਫ਼ਰੀਕਾ ਵਿੱਚ ਆ ਵਸੇ ਡੱਚ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇੱਥੇ 18ਵੀਂ ਸਾਡੀ ਵਿੱਚ ਇਸਦੀ ਉੱਨਤੀ ਸ਼ੁਰੂ ਹੋਈ।[8] ਸੋ ਇਸ ਤਰਾਂ, ਇਹ ਡੱਚ ਦੀ ਇੱਕ ਧੀ ਭਾਸ਼ਾ ਹੈ ਜਿਸਨੂੰ ਪਹਿਲਾਂ "ਕੇਪ ਦੀ ਡੱਚ" (ਕੇਪ ਡੱਚ, ਇੱਥੇ ਆਏ ਪਹਿਲੇ ਡੱਚ ਲੋਕਾਂ ਨੂੰ ਵੀ ਕਿਹਾ ਜਾਂਦਾ ਸੀ) ਜਾਂ "ਕਿਚਨ ਡੱਚ" (ਆਫ਼੍ਰੀਕਾਂਸ ਦੇ ਸ਼ੁਰੂਆਤੀ ਦਿਨਾਂ ਵਿੱਚ ਇਸ ਲਈ ਵਰਤਿਆ ਜਾਂਦਾ ਇੱਕ ਅਨਾਦਰਜਨਕ ਸ਼ਬਦ) ਕਿਹਾ ਜਾਂਦਾ ਸੀ।[n 1] ਇਹ ਸ਼ਬਦ ਡੱਚ ਸ਼ਬਦ "ਆਫ਼੍ਰੀਕਾਂਸ-ਹਾਲੈਂਡ" ਤੋਂ ਬਣਿਆ ਜਿਸ ਦਾ ਮਤਲਬ ਹੈ "ਅਫ਼ਰੀਕੀ ਡੱਚ"। ਦੱਖਣ ਅਫ਼ਰੀਕਾ ਵਿੱਚ ਵਸਣ ਵਾਲੇ ਡੱਚ ਲੋਕਾਂ ਦੇ ਵਾਰਸਾਂ ਅਤੇ ਦੱਖਣੀ ਅਫ਼ਰੀਕਾ ਦੇ ਰੰਗੀਨ ਲੋਕਾਂ ਦੀ ਇਹ ਪਹਿਲੀ ਭਾਸ਼ਾ ਹੈ।

ਹਾਲਾਂਕਿ ਆਫ਼੍ਰੀਕਾਂਸ ਨੇ ਕਈ ਹੋਰ ਬੋਲੀਆਂ, ਜਿਵੇਂ ਪੁਰਤਗਾਲੀ, ਬਾਂਟੂ ਭਾਸ਼ਾਵਾਂ, ਜਰਮਨ, ਮਲੇ ਇਤਿਆਦਿ, ਤੋਂ ਸ਼ਬਦ ਅਪਣਾਏ ਹਨ ਪਰ ਅੰਦਾਜ਼ਨ 90 ਤੋਂ 95 ਫ਼ੀਸਦੀ ਆਫ਼੍ਰੀਕਾਂਸ ਸ਼ਬਦਾਵਲੀ ਦੀ ਸਰੋਤ ਡੱਚ ਹੈ।[n 2] ਇਸੇ ਕਰਕੇ, ਡੱਚ ਨਾਲ਼ੋਂ ਫ਼ਰਕ ਆਫ਼੍ਰੀਕਾਂਸ ਦੇ ਡੂੰਘੇ ਰੂਪ-ਵਿਗਿਆਨ ਅਤੇ ਵਿਆਕਰਨ, ਅਤੇ ਅਜਿਹੇ ਹਿੱਜਿਆਂ ਵਿੱਚ ਹੈ ਜੋ ਮਿਆਰੀ ਡੱਚ ਉਚਾਰਨ ਦੀ ਬਜਾਇ ਆਫ਼੍ਰੀਕਾਂਸ ਉਚਾਰਨ ਜ਼ਾਹਰ ਕਰਦੇ ਹਨ।[n 3] ਦੋਹਾਂ ਬੋਲੀਆਂ ਵਿਚਾਲੇ ਇੱਕ ਵੱਡੀ ਸਾਂਝੀ ਸਮਝ ਵੀ ਹੈ — ਖ਼ਾਸ ਕਰ ਲਿਖਤੀ ਰੂਪ ਵਿੱਚ।[n 4]

ਦੱਖਣ ਅਫ਼ਰੀਕਾ ਵਿੱਚ ਤਕਰੀਬਨ 7 ਮਿਲੀਅਨ ਮੂਲ ਵਕਤਿਆਂ, ਜਾਂ ਅਬਾਦੀ ਦੇ 13.5% ਹਿੱਸੇ ਨਾਲ਼, ਇਹ ਦੇਸ਼ ਦੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।[9] ਦੱਖਣ ਅਫ਼ਰੀਕਾ ਦੀਆਂ ਸਾਰੀਆਂ ਅਧਿਕਾਰਿਤ ਭਾਸ਼ਾਵਾਂ ਨਾਲ਼ੋਂ ਇਸਦਾ ਸਭ ਤੋਂ ਵੱਧ ਜੁਗਰਾਫ਼ੀਆਈ ਅਤੇ ਨਸਲੀ ਪਸਾਰਾ ਹੈ ਅਤੇ ਇਹ ਦੂਜੀ ਜਾਂ ਤੀਜੀ ਭਾਸ਼ਾ ਦੇ ਤੌਰ 'ਤੇ ਬਹੁਤਾਤ ਵਿੱਚ ਬੋਲੀ ਅਤੇ ਸਮਝੀ ਜਾਂਦੀ ਹੈ।[n 5] ਇਹ ਦੱਖਣ ਅਫ਼ਰੀਕਾ ਦੇ ਪੱਛਮੀ ਅੱਧ — ਨਾਰਥਨ ਕੇਪ ਅਤੇ ਪੱਛਮੀ ਕੇਪ ਸੂਬੇ — ਦੀ ਮੁੱਖ ਬੋਲੀ ਹੈ ਅਤੇ 75.8 ਫ਼ੀਸਦੀ ਰੰਗੀਨ ਦੱਖਣ ਅਫ਼ਰੀਕੀਆਂ (3.4 ਮਿਲੀਅਨ ਲੋਕ), 60.8% ਚਿੱਟੇ ਦੱਖਣ ਅਫ਼ਰੀਕੀਆਂ (2.7 ਮਿਲੀਅਨ) ਦੀ ਪਹਿਲੀ ਭਾਸ਼ਾ ਹੈ ਅਤੇ 4.6% ਨਾਲ਼ ਏਸ਼ੀਆਈ ਦੱਖਣ ਅਫ਼ਰੀਕੀਆਂ (58,000) ਵਿੱਚ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਪਹਿਲੀ-ਭਾਸ਼ਾ ਹੈ। ਤਕਰੀਬਨ 1.5% ਕਾਲ਼ੇ ਦੱਖਣ ਅਫ਼ਰੀਕੀ (600,000 ਲੋਕ) ਇਸਨੂੰ ਆਪਣੀ ਪਹਿਲੀ ਭਾਸ਼ਾ ਦੇ ਤੌਰ 'ਤੇ ਬੋਲਦੇ ਹਨ।[10] ਬਾਂਟੂ ਭਾਸ਼ਾਵਾਂ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਅਤੇ ਅੰਗਰੇਜ਼ੀ-ਬੋਲਦੇ ਦੱਖਣ ਅਫ਼ਰੀਕੀ ਵੀ ਇਸਨੂੰ ਆਪਣੀ ਦੂਜੀ ਭਾਸ਼ਾ ਦੇ ਤੌਰ 'ਤੇ ਬੋਲਦੇ ਹਨ। ਇਹ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਅਤੇ ਤਕਰੀਬਨ 10.3 ਮਿਲੀਅਨ ਇਸਨੂੰ ਦੂਜੀ ਭਾਸ਼ਾ ਦੇ ਤੌਰ 'ਤੇ ਸਿੱਖਦੇ ਹਨ। ਆਫ਼੍ਰੀਕਾਂਸ ਦੇ ਪਸਾਰੇ ਦਾ ਇੱਕ ਕਾਰਨ ਇਸਦੀ ਪਬਲਿਕ ਉੱਨਤੀ ਵੀ ਹੈ ਜਿਹਾ ਕਿ ਇਹ ਅਖ਼ਬਾਰਾਂ, ਰੇਡੀਓ ਪ੍ਰੋਗਰਾਮਾਂ, ਟੀ.ਵੀ. ਆਦਿ 'ਤੇ ਆਮ ਵਰਤੀ ਜਾਂਦੀ ਰਹੀ ਹੈ ਅਤੇ 1933 ਵਿੱਚ ਪੂਰੇ ਹੋਏ ਪਹਿਲੇ ਤਰਜਮੇ ਤੋਂ ਲੈ ਕੇ ਬਾਈਬਲ ਦੇ ਕਾਫ਼ੀ ਉਲਥਾ ਇਸ ਬੋਲੀ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਹਨ।

ਗੁਆਂਢੀ ਨਮੀਬੀਆ ਵਿੱਚ ਆਫ਼੍ਰੀਕਾਂਸ ਬਹੁਤਾਤ ਵਿੱਚ ਦੂਜੀ ਭਾਸ਼ਾ ਅਤੇ ਸਾਂਝੀ ਬੋਲੀ ਦੇ ਤੌਰ ਦੇ ਬੋਲੀ ਜਾਂਦੀ ਹੈ,[n 6] ਜਦਕਿ ਮੂਲ ਬੋਲੀ ਵਜੋਂ ਇਹ 11% ਘਰਾਂ ਵਿੱਚ ਬੋਲੀ ਜਾਂਦੀ ਹੈ ਜੋ ਕਿ ਮੁੱਖ ਤੌਰ 'ਤੇ ਰਾਜਧਾਨੀ ਵਿੰਟਹੁਕ ਅਤੇ Hardap ਅਤੇ ǁKaras ਦੇ ਦੱਖਣੀ ਇਲਾਕਿਆਂ ਵਿੱਚ ਕੇਂਦਰਿਤ ਹਨ।[n 7] ਹੁਣ ਇਹ ਨਮੀਬੀਆ ਦੀ "ਦਫ਼ਤਰੀ ਭਾਸ਼ਾ" ਨਹੀਂ ਸਮਝੀ ਜਾਂਦੀ ਪਰ ਇੱਕ ਪਛਾਣੀ ਹੋਈ ਖੇਤਰੀ ਬੋਲੀ ਹੈ; 1990 ਵਿੱਚ ਵਿੰਟਹੁਕ ਦੀ 25% ਅਬਾਦੀ ਘਰ ਵਿੱਚ ਆਫ਼੍ਰੀਕਾਂਸ ਬੋਲਦੀ ਸੀ।

ਆਫ਼੍ਰੀਕਾਂਸ ਵਕਤਿਆਂ ਦੀ ਅੰਦਾਜ਼ਨ ਗਿਣਤੀ 15 ਤੋਂ 23 ਮਿਲੀਅਨ ਦੇ ਵਿਚਕਾਰ ਹੈ।[n 8]

ਹਵਾਲੇ

[ਸੋਧੋ]
  1. ਫਰਮਾ:Ethnologue18
  2. Webb, Vic. 2002. "Language in South Africa: the role of language in national transformation, reconstruction and development." Impact: Studies in language and society, 14:78
  3. Aarons & Reynolds, "South African Sign Language" in Monaghan (ed.), Many Ways to be Deaf: International Variation in Deaf Communities (2003).
  4. Herkomst en groei van het Afrikaans - G.G. Kloeke (1950)
  5. The origin of Afrikaans pronunciation: a comparison to west Germanic languages and Dutch dialects - Wilbert Heeringa, Febe de Wet (2007)
  6. K. Pithouse, C. Mitchell, R. Moletsane, Making Connections: Self-Study & Social Action, p.91
  7. J. A. Heese (1971). Die herkoms van die Afrikaner, 1657–1867 (in ਆਫ਼੍ਰੀਕਾਂਸ). Cape Town: A. A. Balkema. OCLC 1821706. OL 5361614M. {{cite book}}: Unknown parameter |trans_title= ignored (|trans-title= suggested) (help)CS1 maint: unrecognized language (link)
  8. Standaard Afrikaans (PDF). Afrikaner Pers. 1948. Retrieved 2014-09-17. {{cite book}}: |work= ignored (help)
  9. "Census 2011 – Home language". Statistics South Africa. Archived from the original (PDF) on 25 ਦਸੰਬਰ 2018. Retrieved 2 February 2010. {{cite web}}: Unknown parameter |dead-url= ignored (|url-status= suggested) (help)
  10. "Community profiles > Census 2011". Statistics South Africa Superweb. Archived from the original on 2013-09-30. Retrieved 21 ਅਗਸਤ 2013. {{cite web}}: Unknown parameter |dead-url= ignored (|url-status= suggested) (help)


ਹਵਾਲੇ ਵਿੱਚ ਗ਼ਲਤੀ:<ref> tags exist for a group named "n", but no corresponding <references group="n"/> tag was found