ਅਬਦੁਲ ਹਲੀਮ ਸ਼ਰਰ
ਜਨਮ | 1860[1] ਲਖਨਊ, ਬਰਤਾਨਵੀ ਭਾਰਤ |
---|---|
ਮੌਤ | 1926 ਲਖਨਊ, ਬਰਤਾਨਵੀ ਭਾਰਤ |
ਭਾਸ਼ਾ | ਉਰਦੂ |
ਰਾਸ਼ਟਰੀਅਤਾ | ਭਾਰਤੀ |
ਸ਼ੈਲੀ | ਨਿਬੰਧ, ਨਾਵਲ |
ਪ੍ਰਮੁੱਖ ਕੰਮ | Guzishta Lucknow Firdos -e- Bareen |
ਅਬਦੁਲ ਹਲੀਮ ਸ਼ਰਰ (1860 - 1926)[1][2] ਹਿੰਦ ਉਪਮਹਾਦੀਪ ਦਾ ਇੱਕ ਵੱਡੇ ਉਰਦੂ ਲੇਖਕ ਅਤੇ ਪੱਤਰਕਾਰ ਸੀ। ਨਾਵਲਕਾਰੀ ਵਿੱਚ ਉਸ ਨੂੰ ਬੜੀ ਸ਼ੋਹਰਤ ਹਾਸਲ ਸੀ।
ਮੁਢਲੀ ਜ਼ਿੰਦਗੀ ਅਤੇ ਵਿਦਿਆ
[ਸੋਧੋ]ਅਬਦੁਲ ਹਲੀਮ 1860 ਨੂੰ ਲਖਨਊ ਵਿੱਚ ਪੈਦਾ ਹੋਇਆ। ਉਸ ਦੇ ਵਾਲਿਦ ਹਕੀਮ ਤਫ਼ਜ਼ਲ ਹੁਸੈਨ, ਵਾਜਿਦ ਅਲੀ ਸ਼ਾਹ ਦੇ ਦਰਬਾਰ ਨਾਲ ਤਾਅਲੁੱਕ ਰਖਦੇ ਸਨ। ਆਪਣੇ ਬਾਕੀ ਪਰਵਾਰ ਦੀ ਤਰ੍ਹਾਂ ਸ਼ਰਰ ਵੀ 9 ਸਾਲ ਦੀ ਉਮਰ ਵਿੱਚ ਆਪਣੀ ਮਾਂ ਨਾਲ ਕਲਕੱਤਾ ਚਲੇ ਗਿਆ ਅਤੇ ਉਹ ਮਟਿਆ ਬੁਰਜ ਰਹਿਣ ਲੱਗੇ।
ਕਲਕੱਤਾ ਰਿਹਾਇਸ਼ ਦੌਰਾਨ ਆਪਣੇ ਵਾਲਿਦ ਦੇ ਇਲਾਵਾ ਸੱਯਦ ਹੈਦਰ ਅਲੀ, ਮੌਲਵੀ ਮੁਹੰਮਦ ਹੈਦਰ, ਮਿਰਜ਼ਾ ਮੁਹੰਮਦ ਅਲੀ ਸਾਹਿਬ ਮੁਜਤਹੱਦ ਅਤੇ ਹਕੀਮ ਮੁਹੰਮਦ ਮਸੀਹ ਤੋਂ ਅਰਬੀ, ਫ਼ਾਰਸੀ, ਮੰਤਕ ਅਤੇ ਤਿੱਬ ਦੀ ਵਿਦਿਆ ਹਾਸਲ ਕੀਤੀ। ਇਸੇ ਜ਼ਮਾਨੇ ਵਿੱਚ ਅੰਗਰੇਜ਼ੀ ਵੀ ਪੜ੍ਹੀ ਲੇਕਿਨ ਇਸ ਦੀ ਬਾਕਾਇਦਾ ਪੜ੍ਹਾਈ ਨਹੀਂ ਕੀਤੀ।
1875 ਵਿੱਚ ਆਪਣੇ ਨਾਨਾ ਮੌਲਵੀ ਕਮਰ ਉੱਦ ਦੀਨ ਦੀ ਜਗ੍ਹਾ ਉਹ ਨਵਾਬ ਵਾਜਿਦ ਅਲੀ ਸ਼ਾਹ ਦੇ ਮੁਲਾਜ਼ਮ ਹੋ ਗਿਆ ਪਰ ਦੋ ਸਾਲ ਬਾਦ ਉਹ ਮੁਲਾਜ਼ਮਤ ਛੱਡ ਕੇ 1877 ਵਿੱਚ ਕਲਕੱਤਾ ਤੋਂ ਲਖਨਊ ਚਲੇ ਆਇਆ ਅਤੇ ਇੱਥੇ ਪੱਕੀ ਰਹਾਇਸ਼ ਕਰ ਲਈ। ਇਸੇ ਦੌਰਾਨ ਮੌਲਵੀ ਅਬਦ ਅਲ ਹਈ ਦੇ ਪਾਸ ਅਰਬੀ ਦੀ ਤਾਲੀਮ ਮੁਕੰਮਲ ਕੀਤੀ।
1879 ਵਿੱਚ ਮਾਮੂੰ ਦੀ ਬੇਟੀ ਨਾਲ ਸ਼ਾਦੀ ਦੇ ਇੱਕ ਸਾਲ ਬਾਦ ਸ਼ਰਰ ਦਿੱਲੀ ਚਲੇ ਗਿਆ ਜਿਥੇ ਸ਼ਮਸ-ਏ-ਅਲਾਲਮਾ ਮੀਆਂ ਨਜ਼ੀਰ ਹੁਸੈਨ ਮੁਹੱਦਿਸ ਦੇਹਲਵੀ ਤੋਂ ਹਦੀਸ ਦੀ ਤਾਲੀਮ ਲਈ।
ਪੱਤਰਕਾਰ ਵਜੋਂ ਜ਼ਿੰਦਗੀ ਦਾ ਆਗ਼ਾਜ਼
[ਸੋਧੋ]ਕਲਕੱਤਾ ਕਿਆਮ ਦੌਰਾਨ ਸ਼ਰਾਰ ਨੇ ਲਖਨਊ ਦੇ ਇੱਕ ਅਖ਼ਬਾਰ ਅਵਧ ਪੰਚ ਦੇ ਪੱਤਰਕਾਰ ਦੀ ਹੈਸੀਅਤ ਵਿੱਚ ਕੰਮ ਕੀਤਾ। ਦਿੱਲੀ ਤੋਂ ਲਖਨਊ ਵਾਪਸ ਆਕੇ ਮੁਣਸ਼ੀ ਅਹਿਮਦ ਅਲੀ ਕਸਮੰਡਵੀ ਨੇ ਅਖ਼ਬਾਰਾਂ ਵਿੱਚ ਮਜ਼ਮੂਨ ਲਿਖਣ ਵੱਲ ਧਿਆਨ ਦਿਵਾਇਆ। ਮਜ਼ਮੂਨ ਮਕਬੂਲ ਹੋਣ ਲੱਗੇ ਜਿਸ ਦੇ ਨਤੀਜੇ ਵਜੋਂ 1880 ਵਿੱਚ ਲਖਨਊ ਵਾਪਸ ਆਉਣ ਤੇ ਮੁਣਸ਼ੀ ਨਵਲ ਕਿਸ਼ੋਰ ਨੇ ਸ਼ਰਰ ਨੂੰ ਅਵਧ ਪੰਚ ਦੇ ਸੰਪਾਦਕੀ ਅਮਲੇ ਵਿੱਚ ਸ਼ਾਮਿਲ ਕਰ ਲਿਆ। ਇਸ ਅਖ਼ਬਾਰ ਵਿੱਚ ਉਸਨੇ 1884 ਤੱਕ ਕੰਮ ਕੀਤਾ।
ਅਵਧ ਪੰਚ ਦੀ ਮੁਲਾਜ਼ਮਤ ਦੌਰਾਨ ਸ਼ਰਰ ਨੇ ਆਪਣੇ ਇੱਕ ਦੋਸਤ ਮੌਲਵੀ ਅਬਦ ਅਲਬਾਸਤ ਦੇ ਨਾਮ ਨਾਲ ਮਹਿਸ਼ਰ ਨਾਮੀ ਹਫ਼ਤਾਵਾਰ ਰਿਸਾਲਾ ਜਾਰੀ ਕੀਤਾ। ਇਹ ਰਿਸਾਲਾ ਸ਼ਰਰ ਦੇ ਮਜ਼ਮੂਨਾਂ ਦੀ ਵਜ੍ਹਾ ਬੇਇੰਤਹਾ ਮਕਬੂਲ ਹੋਇਆ। ਖ਼ਿਆਲ ਕੀਤਾ ਜਾਂਦਾ ਹੈ ਕਿ ਉਸ ਰਸਾਲੇ ਦੀ ਸ਼ੋਹਰਤ ਦੀ ਵਜ੍ਹਾ ਨਾਲ ਉਸ ਨੂੰ ਹੈਦਰਾਬਾਦ ਵਿੱਚ ਅਵਧ ਪੰਚ ਦਾ ਵਿਸ਼ੇਸ਼ ਪ੍ਰਤਿਨਿਧ ਬਣਾ ਕੇ ਭੇਜ ਦਿਤਾ ਗਿਆ। ਹੈਦਰਾਬਾਦ ਵਿੱਚ ਛੇ ਮਹੀਨੇ ਕਿਆਮ ਕੀਤਾ। ਜਦ ਉਹਨਾਂ ਨੂੰ ਅਖ਼ਬਾਰ ਵਲੋਂ ਲਖਨਊ ਵਾਪਸ ਆਉਣ ਦੀ ਇਜ਼ਾਜ਼ਤ ਨਾ ਮਿਲੀ ਤਾਂ ਉਹ ਅਵਧ ਪੰਚ ਤੋਂ ਅਸਤੀਫਾ ਦੇ ਕੇ ਵਾਪਸ ਲਖਨਊ ਆ ਗਿਆ।
ਅਦਬੀ ਜ਼ਿੰਦਗੀ
[ਸੋਧੋ]ਸ਼ਰਰ ਨੇ ਆਪਣੇ ਪਹਿਲੇ ਨਾਵਲ ਦਿਲਚਸਪ ਦਾ ਪਹਿਲਾ ਹਿੱਸਾ 1885 ਵਿੱਚ ਅਤੇ ਦੂਸਰਾ ਹਿੱਸਾ 1886 ਵਿੱਚ ਪ੍ਰਕਾਸ਼ਿਤ ਕੀਤਾ। ਇਸ ਤਰ੍ਹਾਂ ਉਸ ਦੀ ਬਾਕਾਇਦਾ ਅਦਬੀ ਜ਼ਿੰਦਗੀ ਦਾ ਆਗ਼ਾਜ਼ ਹੋ ਗਿਆ। ਉਸ ਨੇ 1886 ਵਿੱਚ ਹੀ ਬੰਕਿਮ ਚੰਦਰ ਚੈਟਰਜੀ ਦੇ ਨਾਵਲ ਦਰਗਰਸ਼ ਨੰਦਨੀ ਦਾ ਅੰਗਰੇਜ਼ੀ ਤੋਂ ਉਰਦੂ ਵਿੱਚ ਤਰਜਮਾ ਕੀਤਾ।
1887 ਵਿੱਚ ਅਪਣਾ ਮਸ਼ਹੂਰ ਰਿਸਾਲਾ ਦਿਲਗੁਦਾਜ਼ ਜਾਰੀ ਕੀਤਾ ਜੋ 1926 ਤੱਕ ਛਪਦਾ ਰਿਹਾ। ਇਸ ਵਿੱਚ ਮੌਲਾਨਾ ਨੇ ਦਰਜ਼ਨਾਂ ਮਜ਼ਮੂਨ ਲਿਖੇ ਜੋ ਬਾਦ ਵਿੱਚ ਕਈ ਜਿਲਦਾਂ ਵਿੱਚ ਮਜ਼ਾਮੀਨ ਸ਼ਰਰ ਨਾਮ ਨਾਲ ਛਪੇ। ਇਨ੍ਹਾਂ ਰਸਾਲਿਆ ਵਿੱਚ ਉਸ ਨੇ ਆਜ਼ਾਦ ਨਜ਼ਮ ਅਤੇ ਮਾਰਾ-ਏ-ਨਜ਼ਮ ਦੇ ਤਜਰਬੇ ਕੀਤੇ ਅਤੇ ਇਸ ਤਰ੍ਹਾਂ ਉਰਦੂ ਸ਼ਾਇਰੀ ਵਿੱਚ ਨਜ਼ਮ ਦੇ ਹਵਾਲੇ ਨਾਲ ਅਹਿਮ ਮੀਲ ਪੱਥਰ ਦੀ ਸੂਰਤ ਇਖ਼ਤਿਆਰ ਕੀਤੀ।
ਮਲਕ ਅਬਦ ਅਲ ਅਜ਼ੀਜ਼ ਵਰਜਨਾ ਉਸ ਦਾ ਪਹਿਲਾ ਇਤਿਹਾਸਕ ਨਾਵਲ ਸੀ ਜੋ 1888 ਵਿੱਚ ਕਿਸਤਵਾਰ ਛਪਿਆ। ਇਸ ਦੇ ਬਾਦ 1889 ਵਿੱਚ ਹੁਸਨ ਅਨਜਲੀਨਾ ਅਤੇ 1890 ਵਿੱਚ ਮਨਸੂਰ ਮੋਹਨਾ ਨਾਮੀ ਨਾਵਲ ਪ੍ਰਕਾਸ਼ਿਤ ਹੋਏ। 1890 ਵਿੱਚ ਹੀ ਸ਼ਰਰ ਨੇ ਇਸਲਾਮੀ ਸ਼ਖ਼ਸੀਆਤ ਦੇ ਬਾਰੇ ਮਹਜ਼ਬ ਨਾਮੀ ਰਿਸਾਲਾ ਜਾਰੀ ਕੀਤਾ ਜੋ ਮਾਲੀ ਮੁਸ਼ਕਲਾਂ ਦੀ ਵਜ੍ਹਾ ਨਾਲ ਇੱਕ ਸਾਲ ਦੇ ਅੰਦਰ ਹੀ ਬੰਦ ਹੋ ਗਿਆ। ਬਾਦ ਨੂੰ, 1891 ਵਿੱਚ, ਕੇਸਵ ਲਬਨਾਈ ਨਾਮੀ ਨਾਵਲ ਛਪਿਆ।
ਇੰਗਲਿਸਤਾਨ ਦਾ ਦੌਰਾ
[ਸੋਧੋ]1891 ਵਿੱਚ ਹੀ ਸ਼ਰਰ ਨੂੰ ਨਵਾਬ ਵਕਾਰ ਉਲ ਮਲਿਕ ਦੇ ਪਾਸ ਹੈਦਰਾਬਾਦ ਵਿੱਚ ਮੁਲਾਜ਼ਮਤ ਮਿਲ ਗਈ। 1892 ਵਿੱਚ ਨਵਾਬ ਨੇ ਉਸਨੂੰ ਆਪਣੇ ਬੇਟੇ ਦਾ ਗਾਰਡੀਅਨ ਬਣਾ ਕੇ ਇੰਗਲਿਸਤਾਨ ਭੇਜ ਦਿੱਤਾ ਜਿਥੇ ਉਹ 1896 ਤੱਕ ਰਿਹਾ। ਰਵਾਨਗੀ ਤੋਂ ਪਹਿਲਾਂ ਸ਼ਰਰ ਨੇ ਤਿੰਨ ਨਾਵਲ, ਦਿਲਕਸ਼, ਜ਼ੈਦ ਵ ਹਿਲਾਵੋਹ ਔਰ ਯੂਸੁਫ਼ ਵ ਨਜਮਾ ਲਿਖਣੇ ਸ਼ੁਰੂ ਕੀਤੇ ਹੋਏ ਸਨ, ਜਿਹਨਾਂ ਨੂੰ ਉਸ ਦੀ ਗ਼ੈਰ ਮੌਜੂਦਗੀ ਵਿੱਚ ਕਿਸੇ ਹੋਰ ਨੇ ਮੁਕੰਮਲ ਕੀਤਾ। ਇਨ੍ਹਾਂ ਵਿੱਚੋਂ ਆਖ਼ਰੀ ਦੋ ਨੂੰ ਬਾਦ ਵਿੱਚ ਸ਼ਰਰ ਨੇ ਖ਼ੁਦ ਵੀ ਮੁਕੰਮਲ ਕੀਤਾ, ਲੇਕਿਨ ਜ਼ੈਦ ਵ ਹਿਲਾਵੋਹ ਦਾ ਨਾਮ ਤਬਦੀਲ ਕਰ ਕੇ ਫ਼ਲੋਰਾ ਫਲੋਰੰਡਾ ਰੱਖ ਦਿੱਤਾ।
ਲਿਖਤਾਂ
[ਸੋਧੋ]1896 ਵਿੱਚ ਇੰਗਲਿਸਤਾਨ ਤੋਂ ਵਾਪਸ ਆ ਕੇ ਸ਼ਰਰ ਦੁਬਾਰਾ ਹੈਦਰਾਬਾਦ ਜਾ ਵਸਿਆ ਅਤੇ ਉਥੋਂ ਹੀ ਦਿਲ ਗੁਦਾਜ਼ ਨੂੰ ਜਾਰੀ ਕੀਤਾ। 1899 ਤੱਕ ਉਹ ਹੈਦਰਾਬਾਦ ਰਿਹਾ ਅਤੇ ਇਸੇ ਦੌਰਾਨ ਆਪਣੇ ਨਾਵਲ ਅਯਾਮ ਅਰਬ ਦਾ ਪਹਿਲਾ ਹਿੱਸਾ ਛਪਵਾਇਆ। ਇਸੇ ਅਰਸੇ ਵਿੱਚ ਸ਼ਰਰ ਨੇ ਕੁਛ ਇਤਿਹਾਸਕ ਤਹਿਕੀਕ ਦਾ ਕੰਮ ਕੀਤਾ ਅਤੇ ਇਸ ਨੂੰ ਸਕੀਨਾ ਬਿੰਤ ਹੁਸੈਨ ਵਿੱਚ ਪ੍ਰਕਾਸ਼ਿਤ ਕੀਤਾ। ਇਸ ਦੀ ਇਸ਼ਾਇਤ ਦੇ ਬਾਦ ਹੈਦਰਾਬਾਦ ਦੇ ਇੱਕ ਹਲਕੇ ਵਿੱਚ ਸ਼ਰਰ ਦੀ ਜ਼ੋਰਦਾਰ ਮੁਖ਼ਾਲਫ਼ਤ ਸ਼ੁਰੂ ਹੋ ਗਈ ਜਿਸ ਦੇ ਨਤੀਜੇ ਵਜੋਂ ਉਸਨੂੰ 1899 ਵਿੱਚ ਹੈਦਰਾਬਾਦ ਛੱਡਣਾ ਪਿਆ।
ਲਖਨਊ ਵਾਪਸ ਆ ਕੇ ਉਸਨੇ ਦਿਲ ਗੁਦਾਜ਼ ਨੂੰ ਦੁਬਾਰਾ ਜਾਰੀ ਕੀਤਾ ਅਤੇ 1900 ਵਿੱਚ ਪਰਦਾ ਇਸਮਤ ਦੇ ਨਾਮ ਤੇ ਇੱਕ ਪੰਦਰਾ ਰੋਜ਼ਾ ਰਿਸਾਲਾ ਕਢਿਆ। ਲਖਨਊ ਦਾ ਕਿਆਮ 1901 ਤੱਕ ਰਿਹਾ ਅਤੇ ਇਹੀ ਉਹ ਦੌਰ ਸੀ ਜਿਸ ਵਿੱਚ ਸ਼ਰਰ ਨੇ ਅਪਣਾ ਸ਼ਹਿਰ-ਏ-ਆਫ਼ਾਕ ਨਾਵਲ ਫ਼ਿਰਦੌਸ ਬਰੇਂ ਲਿਖਿਆ। ਇਹ ਨਾਵਲ 1899 ਵਿੱਚ ਪ੍ਰਕਾਸ਼ਿਤ ਹੋਇਆ।
ਇਸ ਦੌਰ ਦੀਆਂ ਹੋਰ ਲਿਖਤਾਂ ਇਹ ਹਨ:
- ਹੁਸਨ ਬਿਨ ਸੁਬਾਹ (ਇਤਿਹਾਸਕ ਰਿਸਾਲਾ)
- ਅਯਾਮ ਅਰਬ (ਹਿੱਸਾ ਦੋਮ) (1900.)
- ਮੁਕੱਦਸ ਨਾਜ਼ਨੀਨ (1900)
- ਡਾਕੂ ਕੀ ਦੁਲਹਨ (ਇਕ ਅੰਗਰੇਜ਼ੀ ਨਾਵਲ ਦਾ ਤਰਜਮਾ) (1900)
- ਬਦਰ ਉਲਨਿਸਾ-ਏ-ਕੀ ਮੁਸੀਬਤ (1901)
ਭਾਵੇਂ 1899 ਵਿੱਚ ਸ਼ਰਰ ਵਾਪਸ ਲਖਨਊ ਆ ਗਿਆ ਸੀ ਲੇਕਿਨ ਉਸ ਦੀ ਹੈਦਰਾਬਾਦ ਵਾਲੀ ਨੌਕਰੀ ਬਦਸਤੂਰ ਜਾਰੀ ਰਹੀ, ਅਤੇ ਨਵਾਬ ਵਕਾਰ ਉਲ ਮਲਿਕ ਅਤੇ ਮੌਲਵੀ ਅਜ਼ੀਜ਼ ਮਿਰਜ਼ਾ ਦੀ ਵਜ੍ਹਾ ਨਾਲ ਉਸਨੂੰ ਤਨਖ਼ਾਹ ਨਿਰਵਿਘਨ ਲਖਨਊ ਪਹੁੰਚਦੀ ਰਹੀ।
1901 ਵਿੱਚ ਉਸਨੂੰ ਵਾਪਸ ਹੈਦਰਾਬਾਦ ਸੱਦ ਲਿਆ ਗਿਆ ਜਿਸ ਕਾਰਨ ਦਿਲ ਗੁਦਾਜ਼ਅਤੇ ਪਰਦਾ ਇਸਮਤ ਉਸਨੂੰ ਬੰਦ ਕਰਨੇ ਪਏ। ਲੇਕਿਨ ਹੈਦਰਾਬਾਦ ਪਹੁੰਚਦੇ ਹੀ ਨਵਾਬ ਵਕਾਰ ਉਲਮੁਲਕ ਮੁਲਾਜ਼ਮਤ ਤੋਂ ਅਲਿਹਦਾ ਹੋ ਗਏ ਅਤੇ ਫਿਰ ਉਹਨਾਂ ਦਾ ਇੰਤਕਾਲ ਹੋ ਗਿਆ ਜਦ ਕਿ ਮੌਲਵੀ ਅਜ਼ੀਜ਼ ਮਿਰਜ਼ਾ ਦਾ ਤਬਾਦਲਾ ਅਜ਼ਲਾਅ ਹੋ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ 1903 ਵਿੱਚ ਸ਼ਰਰ ਨੂੰ ਨੌਕਰੀ ਤੋਂ ਬਰਤਰਫ਼ ਕੇਆਰ ਦਿੱਤਾ ਗਿਆ ਅਤੇ ਉਹ ਵਾਪਸ ਲਖਨਊ ਆ ਗਿਆ।
1904 ਵਿੱਚ ਦਿਲ ਗੁਦਾਜ਼ ਇੱਕ ਵਾਰ ਫਿਰ ਜਾਰੀ ਕੀਤਾ। 1907 ਤੱਕ ਆਪਣੇ ਕਿਆਮ ਦੌਰਾਨ ਸ਼ਰਰ ਨੇ ਜੋ ਕਿਤਾਬਾਂ ਲਿਖੀਆਂ ਉਹਨਾਂ ਦੀ ਸੂਚੀ ਹੇਠਲੀ ਹੈ:
- ਸ਼ੌਕੀਨ ਮਲਿਕਾ
- ਯੂਸੁਫ਼ ਵ ਨਜਮਾ
- ਸਵਾਨ੍ਹਿ ਹਯਾਤ ਹਜ਼ਰਤ ਜੁਨੈਦ ਬਗ਼ਦਾਦੀ
- ਤਾਰੀਖ਼ ਸਿੰਧ
- ਸਵਾਨ੍ਹਿ ਹਯਾਤ ਹਜ਼ਰਤ ਅਬੂ ਬਕਰ ਸ਼ਿਬਲੀ
1907 ਵਿੱਚ ਸ਼ਰਰ ਨੂੰ ਹੈਦਰਾਬਾਦ ਵਿੱਚ ਮਹਿਕਮਾ-ਏ-ਤਾਲੀਮ ਦਾ ਅਸਿਸਟੈਂਟ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ। 1908 ਵਿੱਚ ਉਥੋਂ ਦਿਲ ਗੁਦਾਜ਼ ਫਿਰ ਜਾਰੀ ਕਿਆ। ਲੇਕਿਨ ਨਿਜ਼ਾਮ ਹੈਦਰਾਬਾਦ ਦੀ ਕਿਸੇ ਬਾਤ ਪਰ ਨਰਾਜ਼ਗੀ ਦੀ ਵਜ੍ਹਾ ਨਾਲ ਹੈਦਰਾਬਾਦ ਫਿਰ ਛੱਡਣਾ ਪਿਆ। ਇੱਥੇ ਕਿਆਮ ਦੌਰਾਨ ਜੋ ਜੋ ਕਿਤਾਬਾਂ ਲਿਖੀਆਂ ਉਹ ਇਹ ਹਨ:
- ਆਗ਼ਾ ਸਾਦਿਕ ਕੀ ਸ਼ਾਦੀ (ਸਮਾਜਿਕ ਨਾਵਲ)
- ਮਾਹ ਮੁਲਕ (ਇਤਿਹਾਸਕ ਨਾਵਲ)
ਆਖ਼ਰੀ ਦੌਰ
[ਸੋਧੋ]ਲਖਨਊ ਵਾਪਸ ਆ ਕੇ ਸ਼ਰਰ ਨੇ 1910 ਵਿੱਚ ਦਿਲ ਗੁਦਾਜ਼ ਫਿਰ ਜਾਰੀ ਕੀਤਾ ਅਤੇ ਉਸ ਫਿਰ ਉਸ ਦਾ ਛਪਣਾ ਸਾਰੀ ਉਮਰ ਜਾਰੀ ਰਿਹਾ। 1910 ਤੋਂ 1926 ਤੱਕ ਉਸ ਦੀ ਅਦਬੀ ਜ਼ਿੰਦਗੀ ਦਾ ਅਹਿਮ ਤਰੀਂ ਦੌਰ ਸਮਝਿਆ ਜਾਂਦਾ ਹੈ। ਇਸ ਦੌਰਾਨ ਉਸ ਨੇ ਪੜ੍ਹਨ ਲਿਖਣ ਦਾ ਕੰਮ ਨਿਰੰਤਰ ਜਾਰੀ ਰੱਖਿਆ ਅਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਜਿਹਨਾਂ ਦੀ ਸੂਚੀ ਇਹ ਹੈ:
- 1910: ਫ਼ਲਪਾਨਾ (ਇਤਿਹਾਸਕ ਨਾਵਲ)
- 1911: ਗ਼ੈਬ ਦਾਨ ਦੁਲਹਨ (ਨਾਵਲ)
- 1912: 1.ਜ਼ਵਾਲ ਬਗ਼ਦਾਦ (ਇਤਿਹਾਸਕ ਨਾਵਲ) 2.ਤਾਰੀਖ਼ ਅਸਰ ਕਦੀਮ (ਮੁਕੰਮਲ)
- 1913: 1.ਰੋਮૃ ਅਲ ਕਿਬਰਿਆ (ਇਤਿਹਾਸਕ ਨਾਵਲ) 2.ਹੁਸਨ ਕਾ ਡਾਕੂ (ਪਹਿਲਾ ਹਿੱਸਾ)
- 1914: 1.ਹੁਸਨ ਕਾ ਡਾਕੂ (ਦੂਸਰਾ ਹਿੱਸਾ) 2.ਇਸਰਾਰ ਦਰਬਾਰ ਰਾਮ ਪਰ (ਦੋ ਹਿੱਸੇ)
- 1915: 1.ਖ਼ੌਫ਼ਨਾਕ ਮੁਹੱਬਤ (ਨਾਵਲ) 2.ਉਲਫਾ ਨਸ੍ਵ (ਨਾਵਲ)
- 1916: ਫ਼ਾਤਿਹ ਵ ਮਫ਼ਤੋਹ (ਨਾਵਲ)
- 1917: 1.ਬਾਬਕ ਖ਼ੁਰਮੀ (ਨਾਵਲ - ਹਿੱਸਾ ਪਹਿਲਾ) 2.ਜੋ ਯਾਏ ਹੱਕ (ਨਾਵਲ - ਪਹਿਲਾ ਹਿੱਸਾ) 3.ਸਵਾਨ੍ਹਿ ਕਰૃ ਅਲਈਨ 4. ਤਾਰੀਖ਼ ਅਜ਼ੀਜ਼ ਮਿਸਰ। ਤਾਰੀਖ਼ ਮਸੀਹ ਵ ਮਸੀਹੀਤ
- 1918: 1.ਬਾਬਕ ਖ਼ੁਰਮੀ (ਨਾਵਲ - ਦੂਸਰਾ ਹਿੱਸਾ) 2.ਤਾਰੀਖ਼ ਅਰਬ ਕਬਲ ਇਸਲਾਮ
- 1919: 1.ਜੋ ਯਾਏ ਹੱਕ (ਨਾਵਲ - ਦੂਸਰਾ ਹਿੱਸਾ)। ਲਾਬਤ ਚੇਨ (ਨਾਵਲ) 2.ਤਾਰੀਖ਼ ਅਰਜ਼ ਮੁਕੱਦਸ, ਸਵਾਨ੍ਹਿ ਖ਼ਾਤਿਮ ਅਲ-ਮੁਰਸਲੀਨ, ਸਕਲੀਹ ਮੈਂ ਇਸਲਾਮੀ ਤਾਰੀਖ਼
- 1920: 1.ਅਜ਼ੀਜ਼-ਏ-ਮਿਸਰ (ਨਾਵਲ) 2. ਅਸੀਰ ਬਾਬਲ (ਨਾਵਲ)
- 1921: ਜੋ ਯਾਏ ਹੱਕ (ਨਾਵਲ - ਤੀਸਰਾ ਹਿੱਸਾ)
- 1923: ਤਾਹਿਰਾ (ਨਾਵਲ)
- 1925: ਮੀਨਾ ਬਾਜ਼ਾਰ
- 1926: ਸ਼ਹੀਦ ਵਫ਼ਾ, ਮੀਵ-ਏ-ਤਲਖ਼ ਅਤੇ ਨੇਕੀ ਕਾ ਫਲ਼ (ਡਰਾਮੇ)
ਹਵਾਲੇ
[ਸੋਧੋ]- ↑ 1.0 1.1 "Abdul Halim Sharar biography" (PDF). columbia.edu. Retrieved 1 January 2013.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
<ref>
tag defined in <references>
has no name attribute.