ਅਬਦੁੱਲਾ ਹੁਸੈਨ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਬਦੁੱਲਾ ਹੁਸੈਨ
ਅਬਦੁੱਲਾ ਹੁਸੈਨ 1982 ਵਿੱਚ
ਜਨਮ
ਮੁਹਮਦ ਖਾਂ

14 ਅਗਸਤ 1931
ਮੌਤ4 ਜੁਲਾਈ 2015 (83 ਸਾਲ)
ਰਾਸ਼ਟਰੀਅਤਾਪਾਕਿਸਤਾਨੀ
ਪੇਸ਼ਾਨਾਵਲਕਾਰ
ਜ਼ਿਕਰਯੋਗ ਕੰਮਉਦਾਸ ਨਸਲੇਂ
ਪੁਰਸਕਾਰAdamjee Literary Award
Kamal-e-Fun Award
ਦਸਤਖ਼ਤ

ਅਬਦੁੱਲਾ ਹੁਸੈਨ ( Urdu: عبداللہ حسین), (14 ਅਗਸਤ 1931 – 4 ਜੁਲਾਈ 2015) ਰਾਵਲਪਿੰਡੀ ਤੋਂ ਇੱਕ ਉਰਦੂ ਨਾਵਲਕਾਰ ਅਤੇ ਨਿੱਕੀ ਕਹਾਣੀ ਲੇਖਕ ਸੀ।

ਨਿੱਜੀ ਜੀਵਨ[ਸੋਧੋ]

ਉਨ੍ਹਾਂ ਦੇ ਪੁਰਖੇ ਬੰਨੂ ਤੋਂ ਪੰਜਾਬ ਆ ਗਏ ਸਨ। ਉਸਦੇ ਪਿਤਾ ਨੇ ਐਕਸਾਈਜ਼ ਇੰਸਪੈਕਟਰ ਵਜੋਂ ਕੰਮ ਕੀਤਾ ਅਤੇ ਬਾਅਦ ਵਿੱਚ ਕਿਸਾਨ ਬਣ ਗਿਆ। ਅਬਦੁੱਲਾ ਉਸ ਦਾ ਇਕਲੌਤਾ ਅਤੇ ਤਿੰਨ ਹੋਰ ਬੱਚਿਆਂ ਵਿੱਚੋਂ ਸਭ ਤੋਂ ਛੋਟਾ ਪੁੱਤਰ ਸੀ। ਜਦੋਂ ਅਬਦੁੱਲਾ ਸਿਰਫ਼ ਛੇ ਮਹੀਨੇ ਦਾ ਸੀ ਤਾਂ ਉਸਦੀ ਮਾਂ ਦੀ ਮੌਤ ਹੋ ਗਈ। ਉਸ ਦਾ ਪਿਤਾ ਉਸ ਦੀ ਬਹੁਤ ਹੀ ਜਿਆਦਾ ਰਾਖੀ ਰੱਖਦਾ ਸੀ। ਉਸ ਦੀ ਤਰਜੀਹ ਹੁੰਦੀ ਕਿ ਅਬਦੁੱਲਾ ਨੂੰ ਆਪਣੇ ਖਾਲੀ ਸਮੇਂ ਵਿੱਚ ਉਸਦੇ ਨਾਲ ਰਹੇ। ਇਸ ਬੰਧਨ ਦਾ ਪ੍ਰਤੀਬਿੰਬ ਅਕਸਰ ਉਸ ਦੀਆਂ ਲਿਖਤਾਂ ਵਿਚ ਵੀ ਦੇਖਣ ਨੂੰ ਮਿਲਦਾ ਹੈ।

ਸਾਹਿਤਕ ਕੈਰੀਅਰ[ਸੋਧੋ]

ਅਬਦੁੱਲਾ ਹੁਸੈਨ ਨੇ ਆਪਣੇ ਨਾਵਲ ਉਦਾਸ ਨਸਲੇਂ اُداس نسلیں ਉਰਦੂ ਸਾਹਿਤ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। [1] ਇਸ ਪਹਿਲੇ ਨਾਵਲ ਲਈ ਉਸ ਨੂੰ ਆਦਮਜੀ ਸਾਹਿਤਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਦਾਸ ਨਸਲੇਂ ਇੱਕ ਮੀਲ ਪੱਥਰ ਮੰਨਿਆ ਜਾਂਦਾ ਹੈ। ਇਹ ਇੱਕ ਆਮ ਆਦਮੀ ਦੀ ਕਹਾਣੀ ਹੈ ਜੋ ਵਿਆਹ ਕਰਕੇ ਕੁਲੀਨ ਵਰਗ ਵਿੱਚ ਦਾਖਲ ਹੋ ਜਾਂਦਾ ਹੈ ਪਰ ਇਸ ਦਾ ਸਾਮ੍ਹਣਾ ਨਹੀਂ ਕਰ ਪਾਉਂਦਾ ਅਤੇ ਆਖਰਕਾਰ ਵਾਪਸ ਆ ਜਾਂਦਾ ਹੈ।

ਉਸਨੇ 1982 ਵਿੱਚ ਬਾਘ باگھ ਵੀ ਲਿਖਿਆ, ਜੋ ਕਸ਼ਮੀਰ ਦੀ ਆਜ਼ਾਦੀ 'ਤੇ ਕੇਂਦਰਿਤ ਹੈ। ਬਾਘ ਹਰ ਕਿਸੇ ਲਈ ਦਹਿਸ਼ਤ ਦਾ ਪ੍ਰਤੀਕ ਹੈ। ਉਸਦਾ 1989 ਦਾ ਨਾਵਲ 'ਕ਼ੈਦ' ਇੱਕ ਨਵਜੰਮੇ ਬੱਚੇ ਦੀ ਕਹਾਣੀ ਹੈ ਜਿਸਦਾ ਕਰਾਚੀ ਵਿੱਚ ਕਤਲ ਕਰ ਦਿੱਤਾ ਗਿਆ ਸੀ। 1994 ਵਿੱਚ ਪ੍ਰਕਾਸ਼ਿਤ ‘ਰਾਤ’ ਵੀ ਉਨ੍ਹਾਂ ਦਾ ਇਸੇ ਵਿਧਾ ਦਾ ਨਾਵਲ ਸੀ। ਬਾਅਦ ਵਿੱਚ ਉਸਨੇ 1996 ਵਿੱਚ ਨਾਦਾਰ ਲੋਗ ਲਿਖਿਆ ਜੋ ਭਾਰਤ ਅਤੇ ਪਾਕਿਸਤਾਨ ਵਿਚਕਾਰ 1971 ਦੀ ਜੰਗ 'ਤੇ ਅਧਾਰਤ ਹੈ। ਨਾਵਲ ਪਾਕਿਸਤਾਨੀ ਫੌਜੀ ਸਰਫਰਾਜ਼ ਦੀ ਕਹਾਣੀ 'ਤੇ ਕੇਂਦਰਿਤ ਹੈ ਜੋ ਪੂਰਬੀ ਪਾਕਿਸਤਾਨ ਵਿੱਚ ਨਿਯੁਕਤ ਸੀ ਅਤੇ ਇੱਕ ਜੰਗੀ ਕੈਦੀ ਬਣ ਗਿਆ ਸੀ ਅਤੇ ਢਾਕਾ ਦੇ ਗਿਰਾਵਟ ਦੇ ਕਾਰਨਾਂ ਦਾ ਖੁਲਾਸਾ ਕਰਦਾ ਹੈ।

ਉਸਨੇ ਅਫਗਾਨ ਜਿਹਾਦ ਬਾਰੇ ਨਿੱਕੀਆਂ ਕਹਾਣੀਆਂ ਦੇ ਸੰਗ੍ਰਹਿ ਨਸ਼ਾਇਬ نشیب ਅਤੇ 'ਫਰਾਇਬ' فریب, ਅਤੇ ਅੰਗਰੇਜ਼ੀ ਵਿੱਚ ਇੱਕ ਨਾਵਲ ਵੀ ਲਿਖਿਆ ਹੈ।

ਮੌਤ[ਸੋਧੋ]

ਉਹ ਕਈ ਸਾਲਾਂ ਤੋਂ ਬਲੱਡ ਕੈਂਸਰ ਤੋਂ ਪੀੜਤ ਸਨ। ਹਾਲਤ ਵਿਗੜਨ 'ਤੇ ਉਸ ਨੂੰ ਨੈਸ਼ਨਲ ਡਿਫੈਂਸ ਹਸਪਤਾਲ ਲਿਜਾਇਆ ਗਿਆ। ਬਾਅਦ ਵਿੱਚ ਉਸ ਨੂੰ ਵਾਪਸ ਆਪਣੇ ਘਰ ਲਿਆਂਦਾ ਗਿਆ ਜਿੱਥੇ 4 ਜੁਲਾਈ 2015 ਨੂੰ ਉਸ ਦੀ ਮੌਤ ਹੋ ਗਈ। [2]

ਸਾਹਿਤਕ ਰਚਨਾਵਾਂ[ਸੋਧੋ]

  • ਉਦਾਸ ਨਸਲੇਂ (ਨਾਵਲ)
  • ਨਦਾਰ ਲੌਗ (ਨਾਵਲ)
  • ਬਾਘ (ਨਾਵਲ)
  • ਕ਼ੈਦ (ਛੋਟਾ ਨਾਵਲ)
  • ਰਾਤ (ਛੋਟਾ ਨਾਵਲ)
  • ਵਾਪਸੀ ਕਾ ਸਫ਼ਰ (ਨਾਵਲ)
  • ਨਸ਼ਾਇਬ (ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ)
  • ਫਰਾਇਬ (ਨਿੱਕੀਆਂ ਕਹਾਣੀਆਂ ਦਾ ਸੰਗ੍ਰਹਿ)

ਹਵਾਲੇ[ਸੋਧੋ]

  1. Udaas Naslien. Lahore: Sang e meel. 2015. p. 502. ISBN 978-9693500738.
  2. "Renowned novelist Abdullah Hussain passes away". Muslim Global. Retrieved 8 September 2017.