ਅਭਿਜੀਤ ਭੱਟਾਚਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਭਿਜੀਤ ਭੱਟਾਚਾਰੀਆ
ਜਨਮ ਦਾ ਨਾਂਅਭਿਜੀਤ
ਜਨਮਕਾਨਪੁਰ, ਉੱਤਰ ਪ੍ਰਦੇਸ਼ ਭਾਰਤ
ਵੰਨਗੀ(ਆਂ)ਬੋਲੀਵੁਡ, ਖੇਤਰ ਫ਼ਿਲਮੀ ਪਲੇਬੈਕ
ਕਿੱਤਾਗਾਇਕ, ਸੰਗੀਤਕਾਰ ਅਤੇ ਵਪਾਰ (ਅਚੱਲ ਸੰਪਤੀ)
ਸਰਗਰਮੀ ਦੇ ਸਾਲ1985–ਵਰਤਮਾਨ

ਅਭਿਜੀਤ ਭੱਟਾਚਾਰੀਆ ਇੱਕ ਭਾਰਤੀ ਗਾਇਕ ਹੈ। ਇਹ ਹੁਣ ਤੱਕ 15 ਤੋਂ ਵੱਧ ਭਾਸ਼ਾਵਾਂ ਵਿੱਚ ਗੀਤ ਗਾ ਚੁੱਕਿਆ ਹੈ।

ਮੁੱਢਲਾ ਜੀਵਨ[ਸੋਧੋ]

ਅਭਿਜੀਤ ਇੱਕ ਬੰਗਾਲੀ ਪਰਿਵਾਰ ਵਿੱਚ ਪੈਦਾ ਹੋਇਆ ਜੋ ਆਪਣੇ ਚਾਰ ਭੈਣ-ਭਰਾ ਵਿਚੋਂ ਸਬ ਤੋਂ ਛੋਟਾ ਸੀ। ਇਸਨੇ ਆਪਣੀ ਦਸਵੀਂ ਦੀ ਪ੍ਰੀਖਿਆ ਕਾਨਪੁਰ ਵਿੱਚ ਸਥਿਤ ਰਾਮਕ੍ਰਿਸ਼ਨਾ ਮਿਸ਼ਨ ਹਾਇਅਰ ਸੀਨੀਅਰ ਸਕੈੰਡਰੀ ਸਕੂਲ ਤੋਂ ਪਾਸ ਕੀਤੀ, ਬਾਰਵੀਂ ਦੀ ਪ੍ਰੀਖਿਆ ਬੀਐਨਐਸਡੀ(BNSD) ਇੰਟਰ ਕਾਲਜ ਚੁਨੀ ਗੰਜ, ਕਾਨਪੁਰ ਤੋਂ ਅਤੇ ਬੀ.ਕੋਮ 1977 ਵਿੱਚ ਕਰਾਇਸਟ ਚਰਚ ਕਾਲਜ, ਕਾਨਪੁਰ ਤੋਂ ਪਾਸ ਕੀਤੀ। ਇਸਨੇ 1970 ਵਿੱਚ ਮੰਚ ਉੱਪਰ ਗਾਣਾ ਸ਼ੁਰੂ ਕੀਤਾ। ਅਭਿਜੀਤ ਨੇ ਆਪਣੀ ਆਵਾਜ਼ ਦਾ ਵਿਕਾਸ ਅਤੇ ਗੀਤ ਗਾਉਣ ਦਾ ਢੰਗ ਮਸ਼ਹੂਰ ਗਾਇਕ ਕਿਸ਼ੋਰ ਕੁਮਾਰ ਦੇ ਗੀਤਾਂ ਨੂੰ ਸੁਣ ਕੇ ਕੀਤਾ।

ਅੰਕੜੇ[ਸੋਧੋ]

ਅਭਿਜੀਤ ਭੱਟਾਚਾਰੀਆ ਨੇ ਲਗਭਗ 423 ਫਿਲਮਾਂ ਵਿੱਚ 634 ਹਿੰਦੀ ਗੀਤ ਗਾਏ ਹਨ।[1]

ਕੈਰੀਅਰ[ਸੋਧੋ]

ਅਭਿਜੀਤ ਨੇ 1981 ਵਿੱਚ ਮੁੰਬਈ ਜਾਣ ਖ਼ਾਤਿਰ ਆਪਣਾ ਘਰ ਛਡ ਦਿੱਤਾ। ਇਸਨੇ ਚਾਰਟਰਡ ਅਕਾਊਂਟੈਂਟ ਬਣਨ ਦੀ ਥਾਂ, ਸੰਗੀਤ ਵੱਲ ਆਪਣੀ ਵਧੇਰੇ ਝੁਕਾ ਹੋਣ ਕਾਰਨ ਪਲੇਬੈਕ ਗਾਇਕ ਬਣਨ ਦਾ ਫ਼ੈਸਲਾ ਕੀਤਾ।

ਅਭਿਜੀਤ ਨੂੰ ਰਾਹੁਲ ਦੇਵ ਬਰਮਨ ਵਲੋਂ ਦੇਵ ਅਨੰਦ ਦੇ ਪੁੱਤਰ ਦੀ ਪਹਿਲੀ ਫ਼ਿਲਮ ਆਨੰਦ ਔਰ ਆਨੰਦ ਵਿੱਚ ਗੀਤ ਗਾਉਣ ਦਾ ਪ੍ਰਸਤਾਵ ਮਿਲਿਆ। ਇਸ ਫਿਲਮ ਵਿੱਚ ਉਸਨੂੰ ਆਪਣੇ ਆਈਡਲ ਕਿਸ਼ੋਰ ਕੁਮਾਰ ਨਾਲ ਗਾਉਣ ਦਾ ਅਵਸਰ ਮਿਲਿਆ।

1990 ਵਿੱਚ ਇਹ ਇੱਕ ਪਲੇਬੈਕ ਗੀਤਕਾਰ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ। ਇਸ ਤੋਂ ਬਾਅਦ ਇਸਨੇ ਬਾਗੀ ਫ਼ਿਲਮ ਵਿੱਚ ਵੀ ਗੀਤ ਗਾਏ: "ਇੱਕ ਚੰਚਲ ਸ਼ੋਖ ਹਸੀਨ", "ਚਾਂਦਨੀ ਰਾਤ ਹ", "ਹਰ ਕਸਮ ਸੀ ਬੜੀ ਹੈ"। ਇਸਨੇ ਖਿਲਾੜੀ ਅਤੇ ਸ਼ੋਲਾ ਔਰ ਸ਼ਬਨਮ ਵਰਗੀਆਂ ਸੁਪਰ ਹਿਟ ਫਿਲਮਾਂ ਵਿੱਚ ਵੀ ਗੀਤ ਗਾਏ। ਇਸ ਤੋਂ ਬਾਅਦ ਇਸਨੇ 1994 ਵਿੱਚ ਹੋਰ ਫਿਲਮਾਂ ਲਈ ਵੀ ਗੀਤ ਗਾਏ, ਜਿਵੇਂ: ਯੇ ਦਿਲਲਗੀ, ਅੰਜਾਮ, ਰਾਜਾ ਬਾਬੂ ਅਤੇ ਮੈਂ ਖਿਲਾੜੀ ਤੂੰ ਅਨਾੜੀ। ਇਸਨੂੰ 1997 ਵਿੱਚ ਯਸ ਬੋਸ ਫਿਲਮ ਲਈ ਬੇਸਟ ਪਲੇਬੈਕ ਗੀਤਕਾਰ ਦਾ ਫਿਲਮਫੇਅਰ ਅਵਾਰਡ ਮਿਲਿਆ। ਇਸਨੇ ਹੋਰ ਵੀ ਕਈ ਫਿਲਮਾਂ ਵਿੱਚ ਕੰਮ ਕਰ ਕੇ ਆਪਣਾ ਰਿਕਾਰਡ ਕਾਇਮ ਕੀਤਾ: ਬਾਦਸ਼ਾਹ, ਦਿਲ ਵਾਲੇ ਦੁਲਹਨੀਆ ਲੈ ਜਾਏਂਗੇ, ਜੋਸ਼, ਧੜਕਨ, ਚਲਤੇ ਚਲਤੇ, ਮੈਂ ਹੂੰ ਨਾ ਅਤੇ ਦਿਲ ਸੀ ਪੁਛ ਕਰ ਦੇਖ ਕਿਧਰ ਜਾਨਾ ਹੈ ਅਤੇ ਇਹਨਾਂ ਤੋਂ ਇਲਾਵਾ ਹੋਰ ਵੀ ਫਿਲਮਾਂ ਵਿੱਚ ਕੰਮ ਕੀਤਾ।

ਅਭਿਜੀਤ ਨੇ ਲਤਾ ਮੰਗੇਸ਼ਕਰ, ਆਸ਼ਾ ਭੋਸਲੇ, ਅਨੁਰਾਧਾ ਪੋਂਡਵਾਲ, ਸਾਧਨਾ ਸਰਗਮ, ਕਵਿਤਾ ਕ੍ਰਿਸ਼ਨਾਮੂਰਤੀ, ਕੇ.ਐਸ. ਚਿਤਰਾ, ਸੁਨਿਧੀ ਚੌਹਾਨ, ਸ਼੍ਰੇਆ ਘੋਸ਼ਾਲ ਵਰਗੀਆਂ ਕਈ ਮਸ਼ਹੂਰ ਔਰਤ ਗਾਇਕਾਂ ਨਾਲ ਮਿਲ ਕੇ ਗੀਤ ਗਾਏ। ਇਸਨੇ ਸਬ ਤੋਂ ਜ਼ਿਆਦਾ ਗੀਤ ਅਲਕਾ ਯਾਗਨਿਕ ਨਾਲ ਗਾਏ ਹਨ। ਇਸਨੇ ਫਿਲਮਾਂ ਵਿੱਚ ਗੀਤ ਗਾਉਣ ਤੋਂ ਬਿਨਾਂ ਦੋ ਐਲਬਮ ਮੈਂ ਦੀਵਾਨਾ ਹੂੰ ਅਤੇ ਟਪੋਰੀ ਨੰ, 1 ਵੀ ਰਿਲੀਜ਼ ਕੀਤੀਆਂ। ਇਹਨਾਂ ਤੋਂ ਬਾਅਦ ਇਸਨੇ ਆਸ਼ਕੀ ਲਾਂਚ ਕੀਤੀ। ਫਿਰ ਅਭਿਜੀਤ ਨੇ ਇੱਕ ਪੋਪ ਐਲਬਮ 'ਉੱਤੇਰੇ ਬਿਨਾ ਰਿਲੀਜ਼ ਕੀਤੀ।

3 ਮਈ, 2006 ਵਿੱਚ ਇਸ ਦੀ ਇੱਕ ਐਲਬਮ ਲਮਹੇ ਰਿਲੀਜ਼ ਹੋਈ। 2014 ਵਿੱਚ, ਇਸ ਦੀ ਜਿਹੜੀ ਐਲਬਮ ਰਿਲੀਜ਼ ਹੋਈ ਹੈ ਉਸ ਦਾ ਟਾਇਟਲ ਏਬੀ (AB) ਰੱਖਿਆ ਗਿਆ।[2]

ਹਵਾਲੇ[ਸੋਧੋ]