ਸਮੱਗਰੀ 'ਤੇ ਜਾਓ

ਅਮਰਨਾ ਚਿੱਠੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮਰਨਾ ਚਿੱਠੀਆਂ ਵਿੱਚੋਂ ਇੱਕ

ਅਮਰਨਾ ਚਿੱਠੀਆਂ ਸੁੱਕੀ ਮਿੱਟੀ ਦੀਆਂ ਫੱਟੀਆਂ ਉੱਪਰ ਲਿਖੀਆਂ ਗਈਆਂ, ਅਤੇ ਇਹ ਮਿਸਰ ਦੀ ਸਰਕਾਰ ਅਰੇ ਕਨਾਨ ਅਤੇ ਅਮੁਰੂ ਦੇ ਉਹਨਾਂ ਦੇ ਅਹਿਲਕਾਰਾਂ ਵਿਚਲੀ ਖ਼ਤੋ-ਕਿਤਾਬਤ ਹੈ। ਇਹ ਮਿਸਰ ਵਿਚਲੇ ਅਮਰਨਾ ਨਾਂਅ ਦੇ ਪੁਰਾਤਤਵੀ ਮੁਕਾਮ ਵਿਖੇ ਮਿਲੀਆਂ ਸਨ। ਇਹ ਨਿਵੇਕਲੀਆਂ ਇਸ ਕਰਕੇ ਹਨ ਕਿਉਂਕਿ ਇਨ੍ਹਾਂ ਨੂੰ ਅੱਕਾਦੀ ਭਾਸ਼ਾ ਵਿੱਚ ਲਿਖਿਆ ਗਿਆ ਹੈ ਜੋ ਮਿਸਰ ਦੀ ਨਹੀਂ ਬਲਕਿ ਮੈਸੋਪੋਟਾਮੀਆ ਦੀ ਭਾਸ਼ਾ ਸੀ।[1] 

ਅਮਰਨਾ ਚਿੱਠੀਆਂ ਬਾਈਬਲ ਅਤੇ ਸਾਮੀ ਸਾਹਿਤ ਦੇ ਸੋਧਕਾਰਾਂ ਲਈ ਖਾਸ ਤੌਰ ਉੱਤੇ ਲਾਹੇਵੰਦ ਹਨ ਕਿਉਂਕਿ ਇਹ ਬਾਈਬਲ ਦੇ ਸਮੇਂ ਤੋਂ ਪਹਿਲਾਂ ਦੇ ਕਨਾਨ ਵਿੱਚ ਲੋਕਾਂ ਦੇ ਜੀਵਨ ਉੱਤੇ ਚਾਨਣਾ ਪਾਉਂਦੀਆਂ ਹਨ।[2][3]

ਹਵਾਲੇ

[ਸੋਧੋ]