ਅਮਾਮ ਬਖ਼ਸ਼ ਕੁਰੈਸ਼ੀ
ਦਿੱਖ
ਮੀਆਂ ਇਮਾਮ ਬਖ਼ਸ਼ ਉਨ੍ਹੀਵੀਂ ਸਦੀ ਦਾ ਇੱਕ ਕਿੱਸਾਕਾਰ ਹੈ। ਮੀਆਂ ਇਮਾਮ ਬਖ਼ਸ਼ ਸਿੱਖਾਂ ਦੇ ਰਾਜ ਦੇ ਅੰਤ ਅਤੇ ਅੰਗਰੇਜੀ ਰਾਜ ਦੇ ਮੁਢਲੇ ਸਮੇਂ ਵਿਚ ਹੋਇਆ।[1]
ਜੀਵਨ
[ਸੋਧੋ]ਮੀਆਂ ਇਮਾਮ ਬਖ਼ਸ਼ ਦਾ ਜਨਮ 1778 ਈਸਵੀਂ ਵਿੱਚ ਪਿੰਡ ਪੱਸਿਆਂ ਵਾਲਾ ਜਿਲ੍ਹਾ ਸਿਆਲਕੋਟ ਵਿੱਚ ਹੋਇਆ। ਇਹ ਤਰਖਾਣ ਦਾ ਕੰਮ ਕਰਦਾ ਸੀ ਅਤੇ ਬੱਚਿਆਂ ਨੂੰ ਕੁਰਾਨ ਵੀ ਕੰਠ ਕਰਵਾਉਂਦਾ ਸੀ।[2] ਮੀਆਂ ਇਮਾਮ ਬਖ਼ਸ਼ ਲਗਪਗ 85 ਸਾਲ ਦੀ ਉਮਰ ਭੋਗ ਕੇ 1863 ਈ: ਦੁਨੀਆਂ ਤੋਂ ਇਦਾਇਗੀ ਲੈ ਲਈ।[3]
ਵਿੱਦਿਆ
[ਸੋਧੋ]ਮੀਆਂ ਇਮਾਮ ਬਖ਼ਸ਼ ਨੇ ਲਾਹੌਰ ਦੇ ਵਲੀਅਲਾ ਬਜ਼ੁਰਗ ਮੀਆ ਵੱਡਾ ਪਾਸੋਂ ਫੱਜ਼ ਪਾਇਆ ਤੇ ਉਨ੍ਹਾਂ ਪਾਸੋਂ ਹੀ ਕੁਰਾਨ ਮਜ਼ੀਦ ਕੰਠ ਕੀਤਾ।
ਰਚਨਾਵਾਂ
[ਸੋਧੋ]- ਸ਼ਾਹ ਬਹਿਰਾਮ[4]
- ਮਲਕਜ਼ਾਦਾ ਵਾ ਸ਼ਾਹਪੁਰੀ
- ਆਦਮ ਬਲਖੀ
- ਚੰਦਰ ਬਦਨ (1869)
- ਲੈਲਾ ਮਜਨੂੰ
- ਕਾਮ ਰੂਪ
- ਬਦੀਅ-ਉਲ-ਜਮਾਲ
- ਗੁਲ ਸਨੋਬਰ
- ਚੰਦਰ ਬਦਨ
- ਮਨਾਜਾਤ ਮੀਆਂ ਵੱਡਾ
- ਦਾਸਤਾਨਿ ਅਮੀਰ ਹਮਾਜ਼ਾ[5]
ਹਵਾਲੇ
[ਸੋਧੋ]- ↑ ‘ਬੁੱਧ ਸਿੰਘ’ ਬਬੀਹਾ ਬੋਲ ਪੰਨਾ 265
- ↑ ਪੰਜਾਬੀ ਸਾਹਿਤ ਦਾ ਨਵੀਨ ਇਤਿਹਾਸ(ਆਦਿ ਕਲ ਤੋਂ ਸਮਕਾਲ ਤੱਕ), ਡਾ.ਰਾਜਿੰਦਰ ਸਿੰਘ ਸੇਖੋਂ, ਲਾਹੋਰ ਬੁੱਕ ਸ਼ਾਪ, ਅਡੀਸ਼ਨ ਚੌਥਾ, ਪੰਨਾ ਨੰਬਰ-253
- ↑ ਸ਼ਾਹ ਬਹਿਰਾਮ, ਭੂਮਿਕਾ ਪੰਨਾ ਨੰ ੳ
- ↑ "ਤਸਵੀਰ:Shah Behram te husan bano.pdf - ਵਿਕੀਸਰੋਤ" (PDF). pa.wikisource.org. Retrieved 2020-02-04.
- ↑ ਡਾ. ਗੁਲਜਾਰ ਸਿੰਘ ਕੰਰਾ ਮੀਆਂ ਇਮਾਮ ਬਖ਼ਸ਼ ਜੀਵਨ ਤੇ ਰਚਨਾ।