ਚੰਦਰ ਬਦਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਹ ਸਿੱਖ ਰਾਜ ਦੇ ਅੰਤਲੇ ਸਮੇਂ ਦਾ ਕਿੱਸਾ ਹੈ ਜੋ ਮੀਆਂ ਅਮਾਮ ਬਖਸ਼ ਨੇ ਲਿਖਿਆ ਸੀ। ਚੰਦਰ ਬਦਨ ਪਟਨਾ ਦੇ ਇੱਕ ਰਾਜੇ ਦੀ ਧੀ, ਜਿਸਦਾ ਬੀਜਾਪੁਰ ਦੇ ਇੱਕ ਸੌਦਾਗਰ ਮਿਯਾਰ ਨਾਲ ਪਿਆਰ ਸੀ। ਚੰਦਰ ਬਦਨ ਦਾ ਮਿਯਾਰ ਵੱਲ ਖਿਆਲ ਨਹੀਂ ਸੀ, ਪਰ ਮਿਯਾਰ ਉਸਦੇ ਪਿਆਰ ਵਿੱਚ ਪਾਗਲ ਸੀ। ਉਹ ਘਰ ਵਾਰ ਨੀਂ ਤਿਆਗ ਕੇ ਫਕੀਰ ਬਣ ਗਿਆ। ਉਸਦਾ ਪਿਆਰ ਇੱਕ ਤਰਫ਼ਾ ਸੀ। ਜਦੋਂ ਬੀਜਾਪੁਰ ਦੇ ਰਾਜੇ ਨੂੰ ਇਸ ਦੀ ਖ਼ਬਰ ਹੋਈ ਤਾਂ ਉਹ ਵਜ਼ੀਰ ਨੂੰ ਲੇ ਕੇ ਪਟਨੇ ਪਹੁੰਚਿਆ। ਮਿਯਾਰ ਨੇ ਇੱਕ ਮੇਲੇ ਵਿੱਚ ਚੰਦਰ ਬਦਨ ਨੂੰ ਮਿਲ ਕੇ ਆਪਣੇ ਪਿਆਰ ਦਾ ਪ੍ਰਸਤਾਵ ਪੇਸ਼ ਕੀਤਾ। ਚੰਦਰ ਬਦਨ ਕਿਹਾ ਇਹ ਕਹਿ ਕਿ ਖੇਹਿੜਾ ਛਡਾ ਲਿਆ ਕਿ ਇੱਕ ਹਿੰਦੂ ਲੜਕੀ ਦਾ ਵਿਆਹ ਮੁਸਲਿਮ ਨਾਲ ਨਹੀਂ ਹੋ ਸਕਦਾ।[1]

ਇੱਕ ਵਾਰ ਫਿਰ ਅਗਲੇ ਦਿਨ ਮਿਯਾਰ ਨੇ ਮੇਲੇ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਤਾਂ ਚੰਦਰ ਬਦਨ ਨੇ ਕਿਹਾ ਕਿ ਕੀ ਉਹ ਉਸ ਲਈ ਮਰ ਸਕਦਾ ਹੈ, ਤਾਂ ਮਿਯਾਰ ਨੇ ਉਸੇ ਸਮੇਂ ਇੱਕ ਲੰਮਾ ਸਾਹ ਲੈਂਦਿਆ ਪ੍ਰਾਣ ਤਿਆਗ ਦਿੱਤੇ। ਇਹ ਦੇਖ ਕੇ ਚੰਦਰ ਬਦਨ ਦੇ ਦਿਲ ਵਿੱਚ ਉਸ ਲਈ ਪਿਆਰ ਜਾਗ ਗਿਆ ਅਤੇ ਉਹ ਬੇਚੈਨ ਹੋ ਗਈ। ਜਦੋਂ ਮਿਯਾਰ ਦਾ ਜਨਾਜ਼ਾ ਚੰਦਰ ਬਦਨ ਦੇ ਮਹਿਲਾਂ ਅੱਗੋਂ ਲਜਾਇਆ ਗਿਆ ਤਾਂ ਉਹ ਉਥੇ ਹੀ ਰੁਕ ਗਿਆ ਅੱਗੇ ਨਹੀਂ ਲੰਘਿਆ। ਕਿਹਾ ਜਾਂਦਾ ਹੈ ਕਿ ਚੰਦਰ ਬਦਨ ਨੇ ਪਹਿਲਾਂ ਇਸਲਾਮ ਕਬੂਲ ਕੀਤਾ ਅਤੇ ਫਿਰ ਉਸ ਦੇ ਜਨਾਜ਼ੇ ਉੱਪਰ ਡਿੱਗ ਕੇ ਪ੍ਰਾਣ ਤਿਆਗ ਦਿੱਤੇ।[1]

ਹਵਾਲੇ[ਸੋਧੋ]

  1. 1.0 1.1 ਡਾ ਸੋਹਿੰਦਰ ਸਿੰਘ ਵਣਜ਼ਾਰਾ ਵੇਦੀ. "ਪੰਜਾਬੀ ਲੋਕਧਾਰਾ ਵਿਸ਼ਵ ਕੋਸ਼". ਨੈਸ਼ਨਲ ਬੁੱਕ ਸ਼ਾਪ, ਚਾਂਦਨੀ ਚੌੰਕ ਦਿੱਲੀ. pp. 1302 1303.  Check date values in: |access-date= (help);