ਅਮਿਤਾਭ ਭੱਟਾਚਾਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਮਿਤਾਭ ਭੱਟਾਚਾਰੀਆ
ਜਨਮ (1977-11-16) 16 ਨਵੰਬਰ 1977 (ਉਮਰ 42)
ਲਖਨਊ, ਉੱਤਰ ਪ੍ਰਦੇਸ਼, ਭਾਰਤ
ਪੇਸ਼ਾਗੀਤਕਾਰ, ਗਾਇਕ

ਅਮਿਤਾਭ ਭੱਟਾਚਾਰੀਆ ਬੰਗਾਲੀ ਮੂਲ, ਉੱਤਰ ਪ੍ਰਦੇਸ਼ ਦਾ ਇੱਕ ਭਾਰਤੀ ਗੀਤਕਾਰ ਅਤੇ ਪਲੇਬੈਕ ਗਾਇਕ ਹੈ ਜੋ ਬਾਲੀਵੁੱਡ ਫਿਲਮਾਂ ਵਿੱਚ ਕੰਮ ਕਰਦਾ ਹੈ। ਉਸਨੂੰ ਦੇਵ ਡੀ ਫਿਲਮ ਦੇ ਸੁਪਰਹਿੱਟ ਗਾਣੇ ਇਮੋਸ਼ਨਲ ਅੱਤਿਆਚਾਰ ਨਾਲ ਸਫਲਤਾ ਮਿਲੀ।[1] ਉਹ ਲਗਾਤਾਰ ਬਾਲੀਵੁੱਡ ਦੀਆਂ ਫਿਲਮਾਂ ਲਈ ਗਾਣੇ ਲਿਖ ਅਤੇ ਗਾ ਰਿਹਾ ਹੈ। ਭੱਟਾਚਾਰੀਆ ਨੇ ਆਪਣੀ ਪਹਿਲੀ ਫ਼ਿਲਮ ਆਮਿਰ ਤੋਂ ਅਮਿਤ ਤ੍ਰਿਵੇਦੀ ਨਾਲ ਕਰੀਬੀ ਮਿੱਤਰਤਾ ਕਾਇਮ ਰੱਖੀ ਹੈ।

ਉਸ ਨੇ ਫਿਲਮ 'ਆਈ ਐਮ' ਦੇ ਗੀਤ "ਅਗਰ ਜ਼ਿੰਦਗੀ" ਲਈ ਰਾਸ਼ਟਰੀ ਪੁਰਸਕਾਰ ਜਿੱਤਿਆ ਹੈ। ਉਸ ਨੇ ਅਭੀ ਮੁਝ ਮੇਂ ਕਹੀਂ ਗਾਣੇ ਲਈ ਆਪਣਾ ਪਹਿਲਾ ਫਿਲਮਫੇਅਰ ਅਵਾਰਡ ਜਿੱਤਿਆ।[2] ਆਪਣੇ ਗੀਤ-ਲੇਖਕ ਕੈਰੀਅਰ ਵਿੱਚ ੳੇਸਨੇ ਹੁਣ ਤੱਕ ਚੰਨਾ ਮੇਰਿਆ ਗੀਤ ਲਈ ਸਭ ਤੋਂ ਜਿਆਦਾ ਪੁਰਸਕਾਰ (9) ਜਿੱਤੇ ਹਨ।

ਹਵਾਲੇ[ਸੋਧੋ]

  1. For eight years, I was a nobody: Amitabh Bhattacharya – The Times of India
  2. "For Eight years I was a no body". Retrieved 16 June 2017.