ਅਮੀਨ ਕਾਮਿਲ
ਅਮੀਨ ਕਾਮਿਲ | |
---|---|
ਜਨਮ | ਮੁਹੰਮਦ ਅਮੀਨ ਨੇਂਗਰੂ 3 ਅਗਸਤ 1924 ਕਪਰੀਨ, ਜੰਮੂ-ਕਸ਼ਮੀਰ, ਬ੍ਰਿਟਿਸ਼ ਭਾਰਤ |
ਮੌਤ | 30 ਅਕਤੂਬਰ 2014 ਜੰਮੂ, ਜੰਮੂ ਅਤੇ ਕਸ਼ਮੀਰ, ਭਾਰਤ | (ਉਮਰ 90)
ਕਿੱਤਾ | ਕਵੀ, ਗਲਪ ਲੇਖਕ, ਸਾਹਿਤਕ ਆਲੋਚਕ ਅਤੇ ਸੰਪਾਦਕ |
ਨਾਗਰਿਕਤਾ | ਕਸ਼ਮੀਰੀ |
ਸਿੱਖਿਆ | ਬੀਏ, ਐਲਐਲਬੀ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ, ਲਾਹੌਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ |
ਕਾਲ | 1940–1942 |
ਸਾਹਿਤਕ ਲਹਿਰ | ਆਧੁਨਿਕਤਾ |
ਪ੍ਰਮੁੱਖ ਅਵਾਰਡ | ਸਾਹਿਤ ਅਕਾਦਮੀ ਅਵਾਰਡ (1967), ਪਦਮ ਸ਼੍ਰੀ (2005) |
ਅਮੀਨ ਕਾਮਿਲ (1924 – 2014) ਕਸ਼ਮੀਰੀ ਕਵਿਤਾ ਦੀ ਇੱਕ ਵੱਡੀ ਅਵਾਜ਼ ਸੀ ਅਤੇ ਭਾਸ਼ਾ ਵਿੱਚ ਆਧੁਨਿਕ ਗ਼ਜ਼ਲ ਦਾ ਇੱਕ ਪ੍ਰਮੁੱਖ ਕਾਰਕ।[1] ਉਸਦੇ ਪ੍ਰਭਾਵ ਨੂੰ ਉਸਦੇ ਸਮਕਾਲੀ ਅਤੇ ਬਾਅਦ ਦੀਆਂ ਪੀੜ੍ਹੀਆਂ ਦੁਆਰਾ ਵਿਆਪਕ ਤੌਰ ਤੇ ਸਵੀਕਾਰਿਆ ਗਿਆ ਹੈ।[2] ਕਾਮਿਲ, ਇੱਕ ਕਵੀ ਹੋਣ ਦੇ ਨਾਲ, ਛੋਟੀਆਂ ਕਹਾਣੀਆਂ ਲਿਖੀਆਂ ਅਤੇ ਇੱਕ ਨਾਵਲ ਲਿਖਿਆ ਹੈ ਅਤੇ ਸਾਹਿਤਕ ਆਲੋਚਨਾ ਦੀਆਂ ਰਚਨਾਵਾਂ ਵੀ ਲਿਖੀਆਂ।[3] ਉਸਨੇ ਰੇਡੀਓ ਲਈ ਬਹੁਤ ਸਾਰੇ ਨਾਟਕ ਅਤੇ ਸੰਗੀਤ ਵੀ ਲਿਖੇ ਹਨ। ਸੂਫੀ ਕਵਿਤਾ ਦਾ ਉਸਦਾ ਅਲੋਚਨਾਤਮਕ ਸੰਪਾਦਿਤ ਸੰਗ੍ਰਹਿ (ਸੂਫੀ ਸ਼ੇਅਰ, 3 ਖੰਡ, 1964-65) ਇੱਕ ਐਸਾ ਟੈਕਸਟ ਹੈ ਜਿਸਦੀ ਵਿਆਪਕ ਤੌਰ ਤੇ ਪ੍ਰਸ਼ੰਸਾ ਕੀਤੀ ਹੋਈ ਹੈ। ਉਸਨੇ ਨੰਦ ਰਿਸ਼ੀ ਦੀ ਅਤੇ ਹੱਬਾ ਖ਼ਾਤੂਨ ਦੀ ਸਮੁਚੀ ਬਾਣੀ,[4] ਦੀ ਸੰਪਾਦਨਾ ਵੀ ਕੀਤੀ ਹੈ। ਕਾਮਿਲ ਨੂੰ ਉੱਚ ਯੋਗਤਾ ਦੇ ਵਿਦਵਾਨ ਵਜੋਂ ਵੀ ਜਾਣਿਆ ਜਾਂਦਾ ਹੈ।
ਕਾਮਿਲ ਨੇ ਸਾਨੂੰ ਨਜ਼ਮ ਰੂਪ ਵਿੱਚ ਕੁਝ ਯਾਦਗਾਰੀ ਕਵਿਤਾਵਾਂ ਵੀ ਦਿੱਤੀਆਂ ਹਨ। ਉਸਨੇ ਕੁਝ ਸਮੇਂ ਲਈ ਸੁਤੰਤਰ ਰਸਾਲਾ ਨਿਆਬ ਸੰਪਾਦਨ ਕੀਤਾ। ਇੱਕ ਆਲੋਚਕ ਹੋਣ ਦੇ ਨਾਤੇ ਉਸਨੇ ਵਿਸ਼ਾਲ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਸਨੇ ਮੌਜੂਦਾ ਸਮੇਂ ਕਸ਼ਮੀਰੀ ਭਾਸ਼ਾ ਲਈ ਵਰਤੇ ਜਾਣ ਵਾਲੀ ਸੋਧੀ ਹੋਈ ਵਰਣਮਾਲਾ ਨੂੰ ਬਣਾਉਣ ਵਿੱਚ ਵੀ ਸਹਾਇਤਾ ਕੀਤੀ। ਕਾਮਿਲ ਨੇ ਅਨੁਵਾਦ ਦੇ ਖੇਤਰ ਵਿੱਚ ਵੀ ਯੋਗਦਾਨ ਪਾਇਆ ਹੈ। ਟੈਗੋਰ ਦੇ ਡਾਕ ਘਰ ਦਾ ਅਤੇ ਉਰਦੂ ਕਵੀ ਇਕਬਾਲ ਦੀ ਕਵਿਤਾ ਦਾ ਉਸਦਾ ਅਨੁਵਾਦ ਕਸ਼ਮੀਰੀ ਵਿੱਚ ਉਪਲਬਧ ਅਨੁਵਾਦਿਤ ਸਾਹਿਤ ਦੇ ਸੰਗ੍ਰਹਿ ਵਿੱਚ ਮਹੱਤਵਪੂਰਣ ਵਾਧਾ ਹੈ।
ਕਾਮਿਲ ਦਾ ਜਨਮ ਦੱਖਣੀ ਕਸ਼ਮੀਰ ਦੇ ਇੱਕ ਪਿੰਡ ਕਪਰੀਨ ਵਿਖੇ ਹੋਇਆ ਸੀ। ਉਸਨੇ ਪੰਜਾਬ ਯੂਨੀਵਰਸਿਟੀ ਤੋਂ ਆਰਟਸ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਪ੍ਰਾਪਤ ਕੀਤੀ। ਉਹ 1947 ਵਿੱਚ ਬਾਰ ਵਿੱਚ ਸ਼ਾਮਲ ਹੋਇਆ ਅਤੇ 1949 ਤਕ ਕਾਨੂੰਨ ਦੀ ਪ੍ਰੈਕਟਿਸ ਕਰਦਾ ਰਿਹਾ। ਫਿਰ ਉਹ ਸ੍ਰੀਨਗਰ ਦੇ ਸ੍ਰੀ ਪ੍ਰਤਾਪ ਕਾਲਜ ਵਿੱਚ ਲੈਕਚਰਾਰ ਨਿਯੁਕਤ ਹੋ ਗਿਆ। ਉਹ ਉਸ ਸਮੇਂ ਦੇ ਪ੍ਰਗਤੀਵਾਦੀ ਲੇਖਕਾਂ ਦੇ ਅੰਦੋਲਨ ਨਾਲ ਨੇੜਿਓਂ ਜੁੜਿਆ ਹੋਇਆ ਸੀ ਅਤੇ ਇਸ ਦੇ ਪ੍ਰਭਾਵ ਅਧੀਨ ਉਰਦੂ ਤੋਂ ਲੈ ਕੇ ਕਸ਼ਮੀਰੀ ਤਕ ਉਸ ਦੇ ਪ੍ਰਗਟਾਵੇ ਦਾ ਮਾਧਿਅਮ ਬਣ ਗਿਆ। ਉਹ 1958 ਵਿੱਚ ਸਥਾਪਿਤ ਕੀਤੀ ਗਈ ਰਾਜ ਸਭਿਆਚਾਰਕ ਅਕਾਦਮੀ ਵਿੱਚ ਸ਼ਾਮਲ ਹੋ ਗਿਆ ਅਤੇ ਕਸ਼ਮੀਰੀ ਭਾਸ਼ਾ ਲਈ ਕਨਵੀਨਰ ਨਿਯੁਕਤ ਕਰ ਲਿਆ ਗਿਆ। ਬਾਅਦ ਵਿੱਚ ਉਹ ਕਸ਼ਮੀਰੀ ਲਈ ਸੰਪਾਦਕ ਬਣ ਗਿਆ ਅਤੇ ਅਕੈਡਮੀ ਦੇ ਦੋ ਰਸਾਲਿਆਂ- ਸ਼ੀਰਾਜ਼ਾ ਅਤੇ ਸੋਨ ਆਦਬ ਦਾ ਸੰਪਾਦਨ ਕਈ ਸਾਲਾਂ ਤੱਕ ਸ਼ਾਨਦਾਰ ਤਰੀਕੇ ਨਾਲ ਕੀਤਾ। ਉਹ 1979 ਵਿੱਚ ਅਕੈਡਮੀ ਤੋਂ ਸੇਵਾ ਮੁਕਤ ਹੋਇਆ।
ਹਵਾਲੇ
[ਸੋਧੋ]- ↑ Modern Indian Literature, an Anthology (By K. M. George)
- ↑ Shafi Shauq and Naji Munawar, History of Kashmiri Literature, University of Kashmir, Srinagar.
- ↑ I. Vi. Rāmakriṣṇan, Indian Short Stories 1900–2000, p. 347, Sahitya Akedemi, New Delhi.
- ↑ Ghulam Nabi Gauhar, Encyclopedia of Indian Literature, Vol 5, p. 4082, Shitya Akademi, New Delhi.