ਅਰਜਨ ਢਿੱਲੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰਜਨ ਢਿੱਲੋਂ
ਜਨਮ (1994-12-14) ਦਸੰਬਰ 14, 1994 (ਉਮਰ 29)[1]
ਭਦੌੜ, ਪੰਜਾਬ, ਭਾਰਤ
ਵੰਨਗੀ(ਆਂ)ਪੰਜਾਬੀ ਲੋਕ
ਕਿੱਤਾਗਾਇਕ , ਗੀਤਕਾਰ
ਸਾਜ਼ਵੋਕਲ
ਸਾਲ ਸਰਗਰਮ2017-ਹੁਣ ਤੱਕ
ਲੇਬਲਬਰਾਊਨ ਸਟੂਡੀਓਜ਼

ਅਰਜਨ ਢਿੱਲੋਂ ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਹੈ । ਉਸਨੇ ਆਪਣੇ ਸੰਗੀਤਕ ਕੈਰੀਅਰ ਦੀ ਸ਼ੁਰੂਆਤ ਇੱਕ ਗੀਤਕਾਰ ਵਜੋਂ ਕੀਤੀ । ਦਿਲਜੀਤ ਦੋਸਾਂਝ, ਰਣਜੀਤ ਬਾਵਾ, ਨਿਮਰਤ ਖਹਿਰਾ, ਗੁਰਨਾਮ ਭੁੱਲਰ ਸਮੇਤ ਕਈ ਪੰਜਾਬੀ ਕਲਾਕਾਰ ਅਰਜਨ ਦੇ ਲਿਖੇ ਗੀਤ ਗਾ ਚੁੱਕੇ ਹਨ । ਅਰਜਨ ਨੇ ਆਪਣੇ ਕਲਾਕਾਰੀ ਸਫ਼ਰ ਦੀ ਸ਼ੁਰੂਆਤ 2018 ਵਿੱਚ ਅਫ਼ਸਰ ਮੂਵੀ ਲਈ "ਇਸ਼ਕ ਜਾ ਹੋ ਗਿਆ" ਗੀਤ ਗਾਕੇ ਕੀਤੀ ।

ਅਰਜਨ ਨੇ ਗੀਤਕਾਰ ਵਜੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਨਿਮਰਤ ਖਹਿਰਾ ਲਈ "ਸੂਟ" ਗੀਤ ਲਿਖ ਕੇ ਕੀਤੀ, ਜੋ ਕਿ ਅਕਤੂਬਰ 2017 ਵਿੱਚ ਰਿਲੀਜ਼ ਕੀਤਾ ਗਿਆ ਸੀ ।[2] ਇਸਦੇ ਬਾਅਦ ਨਿਮਰਤ ਖਹਿਰਾ ਨੇ ਅਰਜਨ ਦੇ ਲਿਖੇ ਕਈ ਗੀਤ ਗਾਏ, ਜਿਸ ਵਿੱਚ "ਟੌਹਰ", "ਰਾਣੀਹਾਰ" ਅਤੇ "ਲਹਿੰਗਾ" ਗੀਤ ਸ਼ਾਮਿਲ ਹਨ । 2018 ਵਿੱਚ ਅਰਜਨ ਨੇ ਅਫ਼ਸਰ ਮੂਵੀ ਲਈ 4 ਗੀਤ ਲਿਖੇ, ਜੋ ਕਿ ਰਣਜੀਤ ਬਾਵਾ, ਨਿਮਰਤ ਖਹਿਰਾ, ਗੁਰਨਾਮ ਭੁੱਲਰ ਦੁਆਰਾ ਗਾਏ ਗਏ ਸਨ । ਉਸਨੇ ਅਫ਼ਸਰ ਮੂਵੀ ਵਿੱਚ "ਇਸ਼ਕ ਜਾ ਹੋ ਗਿਆ" ਗੀਤ ਗਾਕੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕੀਤੀ । ਅਰਜਨ ਨੇ ਆਪਣਾ ਪਹਿਲਾ ਸਿੰਗਲ ਟਰੈਕ "ਸ਼ੇਰਾ ਸਾਂਭ ਲੈ" ਜੂਨ 2019 ਵਿੱਚ ਰਿਲੀਜ਼ ਕੀਤਾ । ਅਕਤੂਬਰ 2020 ਵਿੱਚ ਰਿਲੀਜ਼ ਕੀਤੇ ਗੀਤ "ਬਾਈ ਬਾਈ" ਨੇ ਅਰਜਨ ਨੂੰ ਨਵੀਂ ਪਹਿਚਾਣ ਦਿੱਤੀ । ਅਰਜਨ ਨੇ ਆਪਣੀ ਪਹਿਲੀ ਈ.ਪੀ. "ਦ ਫਿਊਚਰ" ਨਵੰਬਰ 2020 ਅਤੇ ਪਹਿਲੀ ਸਟੂਡੀਓ ਐਲਬਮ "ਅਵਾਰਾ" ਨਵੰਬਰ 2021 ਵਿੱਚ ਰਿਲੀਜ਼ ਕੀਤੀ ।

ਹਵਾਲੇ[ਸੋਧੋ]

  1. arjandhillonofficial (14 December 2020). "Arjan Dhillon on instagram:"thank you all for the birthday wishes". Instagram. Retrieved 4 June 2022.
  2. "Suit (Feat. Mankirt Aulakh) - Single by Nimrat Khaira". Apple Music. 15 March 2020. Retrieved 4 June 2022.