ਅਰੁਣਾ ਚੌਧਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਰੁਣਾ ਚੌਧਰੀ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2002 - 2007
ਸਾਬਕਾਰੂਪ ਰਾਣੀ
ਉੱਤਰਾਧਿਕਾਰੀਸੀਤਾ ਰਾਮ ਕਸ਼ਿਅਪ
ਹਲਕਾਦੀਨਾ ਨਗਰ
ਦਫ਼ਤਰ ਵਿੱਚ
2012 -ਹੁਣ
ਸਾਬਕਾਸੀਤਾ ਰਾਮ ਕਸ਼ਿਅਪ
ਉੱਤਰਾਧਿਕਾਰੀਹੁਣ
ਹਲਕਾਦੀਨਾ ਨਗਰ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਪਤੀ/ਪਤਨੀਅਸ਼ੋਕ ਚੌਧਰੀ
ਰਿਹਾਇਸ਼ਅਵਾਂਖਾ, ਗੁਰਦਾਸਪੁਰ, ਪੰਜਾਬ, ਭਾਰਤ

ਅਰੁਣਾ ਚੌਧਰੀ, ਇੱਕ ਭਾਰਤੀ ਸਿਆਸਤਦਾਨ ਅਤੇ ਭਾਰਤੀ ਰਾਸ਼ਟਰੀ ਕਾਗਰਸ ਦੀ ਮੈਂਬਰ ਹੈ। ਉਹ ਪੰਜਾਬ ਵਿਧਾਨ ਸਭਾ ਦੀ ਮੈਂਬਰ (ਵਿਧਾਇਕ) ਹੈ ਅਤੇ ਦੀਨਾ ਨਗਰ ਦੀ ਨੁਮਾਇੰਦਗੀ ਕਰਦੀ ਹੈ। ਉਹ ਚਾਰ-ਵਾਰ ਵਿਧਾਇਕ ਰਹੇ ਜੈ ਮੁਨੀ ਚੌਧਰੀ ਦੀ ਨੂੰਹ ਹੈ। ਹੁਣ ਦੀ ਕੈਪਟਨ ਵਜ਼ਾਰਤ ਵਿੱਚ ਉਹ ਸਿੱਖਿਆ ਮੰਤਰੀ ਹੈ।

ਨਿੱਜੀ ਜ਼ਿੰਦਗੀ[ਸੋਧੋ]

ਅਰੁਣਾ ਚੌਧਰੀ ਦੇ ਪਤੀ ਦਾ ਨਾਮ ਅਸ਼ੋਕ ਚੌਧਰੀ ਹੈ।

ਸਿਆਸੀ ਕੈਰੀਅਰ [ਸੋਧੋ]

ਉਹ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਲਈ 2002 ਵਿੱਚ ਦੀਨਾ ਨਗਰ ਤੋਂ ਚੁਣੀ ਗਈ ਸੀ।[1] 2012 ਵਿਚ, ਉਹ ਮੁੜ-ਦੀਨਾ ਨਗਰ ਤੋਂ ਚੁਣੀ ਗਈ।[2] ਉਹ ਉਹਨਾਂ 42 ਵਿਧਾਇਕਾਂ ਵਿੱਚੋਂ ਇੱਕ ਹੈ ਜਿਹਨਾਂ ਨੇ ਭਾਰਤ ਦੀ ਸੁਪਰੀਮ ਕੋਰਟ ਵਲੋਂ ਸਤਲੁਜ-ਯਮੁਨਾ ਲਿੰਕ (ਐਸ.ਵਾਈ.ਐਲ) ਦੇ ਪਾਣੀ ਬਾਰੇ ਪੰਜਾਬ ਦੀ ਸਮਾਪਤੀ ਦੇ ਫੈਸਲੇ ਨੂੰ ਗੈਰ ਸੰਵਿਧਾਨਕ ਕਰਾਰ ਦੇਣ ਦੇ ਰੋਸ ਵਿੱਚ ਆਪਣੇ ਅਸਤੀਫੇ ਦਿੱਤੇ ਸੀ।[3]

ਹਵਾਲੇ[ਸੋਧੋ]