ਅਲਕਾ ਸਰਾਵਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਨਮ (1960-11-17) 17 ਨਵੰਬਰ 1960 (ਉਮਰ 63)
ਕੋਲਕਾਤਾ, ਪੱਛਮ ਬੰਗਾਲ, ਭਾਰਤ
ਕਿੱਤਾਲੇਖਕ
ਰਾਸ਼ਟਰੀਅਤਾਭਾਰਤੀ

ਅਲਕਾ ਸਰਾਵਗੀ (ਹਿੰਦੀ:अलका सरावगी; ਜਨਮ 17 ਨਵੰਬਰ 1960) ਇੱਕ ਭਾਰਤੀ ਨਾਵਲਕਾਰ ਅਤੇ ਹਿੰਦੀ ਭਾਸ਼ਾ ਵਿੱਚ ਲਘੂ ਕਹਾਣੀਕਾਰ ਹੈ। ਉਸ ਨੂੰ ਆਪਣੇ ਨਾਵਲ ਕਲਿਕਥਾ:ਵਾਇਆ ਬਾਈਪਾਸ ਲਈ ਹਿੰਦੀ ਲਈ 2001 ਦੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਹੈ। ਇਸ ਵਿੱਚ ਨਾਇਕ ਕਿਸ਼ੋਰ ਬਾਬੂ ਅਤੇ ਉਸਦੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਦੀ ਕਹਾਣੀ ਬਿਆਨ ਕੀਤੀ ਗਈ ਹੈ, ਜੋ ਰਾਜਸਥਾਨ ਤੋਂ ਬੰਗਾਲ ਚਲਿਆ ਆਇਆ ਸੀ।

ਜੀਵਨੀ[ਸੋਧੋ]

ਅਲਕਾ ਸਰਾਵਗੀ ਦਾ ਜਨਮ ਕੋਲਕਾਤਾ ਵਿੱਚ ਰਾਜਸਥਾਨੀ ਮੂਲ ਦੇ ਇੱਕ ਮਾਰਵਾੜੀ ਪਰਿਵਾਰ ਵਿੱਚ ਹੋਇਆ ਸੀ। [1] ਉਸਨੇ ਕਲਕੱਤਾ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਰਘੁਵੀਰ ਸਹਾਏ ਦੀ ਕਵਿਤਾ ਬਾਰੇ ਆਪਣੇ ਥੀਸਸ ਨਾਲ ਪੀਐਚਡੀ ਪ੍ਰਾਪਤ ਕੀਤੀ। [2]

ਆਪਣੇ ਵਿਆਹ ਅਤੇ ਦੋ ਬੱਚਿਆਂ ਦੇ ਜਨਮ ਤੋਂ ਬਾਅਦ, ਸਰਾਵਗੀ ਨੇ ਛੋਟੀਆਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ।[3] ਉਸ ਦਾ ਪਹਿਲਾ ਪ੍ਰਕਾਸ਼ਿਤ ਕੰਮ ਸੀ ਆਪ ਕੀ ਹਾਂਸੀ। ਇਹ ਇੱਕ ਕਹਾਣੀ ਹੈ ਜਿਸ ਦਾ ਸਿਰਲੇਖ ਰਘੁਵੀਰ ਸਹਾਏ ਦੀ ਇੱਕ ਕਵਿਤਾ ਤੋਂ ਲਿਆ ਗਿਆ ਹੈ। ਸਰਾਵਗੀ ਦੇ ਸਲਾਹਕਾਰ ਅਸ਼ੋਕ ਸੇਕਸਰੀਆ ਨੇ ਇਸ ਨੂੰ ਹਿੰਦੀ ਸਾਹਿਤਕ ਰਸਾਲਾ ਵਰਤਮਾਨ ਸਾਹਿਤ ਨੂੰ ਭੇਜ ਦਿੱਤਾ, ਜਿੱਥੇ ਇਸ ਦਾ ਅਨੁਕੂਲ ਨੋਟਿਸ ਲਿਆ ਗਿਆ। ਫੇਰ ਉਸਨੇ 1996 ਵਿੱਚ ਕਹਾਨੀ ਕੀ ਤਲਾਸ਼ ਮੇ ਛੋਟੀਆਂ ਕਹਾਣੀਆਂ ਦਾ ਸੰਗ੍ਰਹਿ ਪ੍ਰਕਾਸ਼ਤ ਕੀਤਾ।

ਉਸ ਦਾ ਪਹਿਲਾ ਨਾਵਲ, ਕਲਿਕਥਾ: ਵਾਇਆ ਬਾਈਪਾਸ, 1998 ਵਿੱਚ ਪ੍ਰਕਾਸ਼ਤ ਹੋਇਆ। ਇਸ ਨੂੰ 2001 ਵਿੱਚ ਹਿੰਦੀ ਸਾਹਿਤ ਦੇ ਲਈ ਸਾਹਿਤ ਅਕਾਦਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ ਇਸ ਦੇ ਬਾਅਦ ਚਾਰ ਹੋਰ ਨਾਵਲ ਪ੍ਰਕਾਸ਼ਤ ਕੀਤੇ। ਨਵੀਨਤਮ – ਜਾਨਕੀਦਾਸ ਤੇਜਪਾਲ ਮੈਨਸ਼ਨ – 2015 ਵਿੱਚ ਪ੍ਰਕਾਸ਼ਤ ਹੋਇਆ।[2] 'ਜਾਨਕੀਦਾਸ ਤੇਜਪਾਲ ਮੈਨਸ਼ਨ' ਦਾ ਮੁੱਖ ਪਾਤਰ ਜੈਗੋਵਿੰਦ ਇੱਕ ਕੰਪਿਊਟਰ ਇੰਜੀਨੀਅਰ ਹੈ ਜੋ ਅਮਰੀਕਾ ਤੋਂ ਪੜ੍ਹਾਈ ਕਰਕੇ ਕਲਕੱਤੇ ਵਾਪਸ ਆਇਆ ਹੈ। ਉਹ ਆਪਣੇ ਆਪ ਨੂੰ ਇਸ ਸ਼ਹਿਰ ਨਾਲ ਜੋੜਨਾ ਚਾਹੁੰਦਾ ਹੈ ਪਰ ਇੱਥੇ ਦਾ ਮੂਡ ਉਸ ਦੇ ਮੂਡ ਨਾਲ ਮੇਲ ਨਹੀਂ ਖਾ ਰਿਹਾ। ਉਸ ਦਾ ਇੱਕ ਬੇਟਾ ਰੋਹਿਤ ਹੈ ਜੋ ਭਾਰਤ ਨੂੰ ਚਿੜੀਆਘਰ ਮੰਨਦਾ ਹੈ। ਐਨਆਰਆਈ ਦੋਸਤ ਵੀ ਹਨ ਜੋ ਲਾਗ ਦੇ ਡਰੋਂ ਭਾਰਤ ਨਹੀਂ ਆਉਂਦੇ।[4][5]

ਆਲੋਚਨਾਤਮਕ ਚਰਚਾ[ਸੋਧੋ]

ਭਾਸ਼ਾ ਅਤੇ ਸਭਿਆਚਾਰ[ਸੋਧੋ]

ਮਾਰਵਾੜੀ ਅਤੇ ਬੰਗਾਲੀਆਂ ਨੇ ਕੋਲਕਾਤਾ ਵਿੱਚ ਕਈ ਪੀੜ੍ਹੀਆਂ ਤੋਂ ਇਕੱਠਿਆਂ ਰਹਿਣ ਦੇ ਬਾਵਜੂਦ ਵੱਡੇ ਪੱਧਰ 'ਤੇ ਨਿਰਾਸ਼ਾਜਨਕ ਜ਼ਿੰਦਗੀ ਬਤੀਤ ਕੀਤੀ ਹੈ। ਬੰਗਾਲੀ ਸਾਹਿਤ ਅਤੇ ਕਲਾ ਵਿੱਚ, ਮਾਰਵਾੜੀ ਆਮ ਤੌਰ ਤੇ ਇੱਕ ਅੜੀਅਲ, ਪੈਸਾ ਕਮਾਉਣ ਵਾਲੇ ਪ੍ਰਤੀਕ੍ਰਿਆਵਾਦੀ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਸਰਾਵਗੀ ਦੀ ਲਿਖਤ ਹਿੰਦੀ ਵਿੱਚ ਹੈ, ਭਾਵੇਂ ਨਾ ਤਾਂ ਜ਼ਿਆਦਾ ਸੰਸਕ੍ਰਿਤ ਹੈ, ਅਤੇ ਨਾ ਹੀ ਲੋਕਪਸੰਦ ਹਿੰਦੀ ਫਿਲਮ ਉਦਯੋਗ ਵਾਲੀ ਭਾਸ਼ਾ ਵਰਤੀ ਗਈ ਹੈ।[6] ਹਾਲਾਂਕਿ ਉਹ ਅਕਸਰ ਆਪਣੇ ਨਾਵਲਾਂ ਵਿੱਚ ਬੰਗਾਲੀ ਪਰਗਟਾਵਿਆਂ ਦੀ ਵਰਤੋਂ ਕਰਦੀ ਹੈ, ਖ਼ਾਸਕਰ ਬੰਗਾਲੀ ਪਾਤਰਾਂ ਦੀ ਬੋਲੀ ਵਿੱਚ, [7] ਫਿਰ ਵੀ ਇਹ ਸਮੁੱਚੇ ਰੂਪ ਵਿੱਚ ਹਿੰਦੀ - ਅਤੇ ਬੰਗਾਲੀ ਭਾਸ਼ਾਈ ਭਾਈਚਾਰਿਆਂ ਦਰਮਿਆਨ ਖਾਈ ਨੂੰ ਪੂਰਨ ਵਿੱਚ ਨਾਕਾਮ ਰਹਿੰਦੀ ਹੈ। [7]

ਹਵਾਲੇ[ਸੋਧੋ]