ਅਲੀਜਾ ਇੱਜ਼ਤਬੇਗੋਵਿੱਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਲੀਜਾ ਇੱਜ਼ਤਬੇਗੋਵਿੱਚ (ਬੋਸਨੀਆਈ ਉਚਾਰਨ: [ǎlija ǐzedbegoʋit͡ɕ]; 8 ਅਗਸਤ 1925 – 19 ਅਕਤੂਬਰ 2003)  ਇੱਕ ਬੋਸਨੀਆਈ ਸਿਆਸਤਦਾਨ, ਕਾਰਕੁਨ, ਵਕੀਲ, ਲੇਖਕ, ਅਤੇ ਦਾਰਸ਼ਨਿਕ ਸੀ ਜਿਹੜਾ 1990 ਬੋਸਨੀਆ ਅਤੇ ਹਰਜ਼ੇਗੋਵੀਨਾ ਦੀ ਪ੍ਰੈਜੀਡੈਂਸੀ ਦਾ ਪਹਿਲਾ ਚੇਅਰਮੈਨ ਬਣ ਗਿਆ। ਉਸ ਨੇ 1996 ਤੱਕ ਇਸ ਭੂਮਿਕਾ ਵਿੱਚ ਸੇਵਾ ਕੀਤੀ। ਫਿਰ ਉਹ ਬੋਸਨੀਆ ਅਤੇ ਹਰਜ਼ੇਗੋਵੀਨਾ ਦੀ ਪ੍ਰੈਜੀਡੈਂਸੀ ਦਾ ਮੈਂਬਰ ਬਣ ਗਿਆ ਅਤੇ 2000 ਤੱਕ ਇਸ ਅਹੁਦੇ ਤੇ ਸੇਵਾ ਕੀਤੀ। ਉਹ ਕਈ ਕਿਤਾਬਾਂ ਪੂਰਬ ਅਤੇ ਪੱਛਮ ਵਿੱਚ ਇਸਲਾਮ ਅਤੇ ਇਸਲਾਮੀ ਐਲਾਨਨਾਮੇ  ਦਾ ਲੇਖਕ ਵੀ ਹੈ।

ਆਰੰਭਿਕ ਜੀਵਨ[ਸੋਧੋ]

ਅਲੀਜਾ ਇੱਜ਼ਤਬੇਗੋਵਿੱਚ ਉੱਤਰੀ ਬੋਸਨੀਆ ਦੇ ਸ਼ਹਿਰ ਬੋਸਨਸਕੀ ਸ਼ਮਸ ਚ 8 ਅਗਸਤ 1925 ਵਿੱਚ ਬਲਗ਼ਰਾਦ ਦੀ ਉਸਮਾਨੀ ਅਸ਼ਰਾਫ਼ੀਆ ਦੇ ਇੱਕ ਖ਼ਾਨਦਾਨ ਪੈਦਾ ਹੋਇਆ।[1]   ਜਿਹੜਾ ਸਰਬੀਆ ਦੀ ਸਲਤਨਤ ਉਸਮਾਨੀਆ ਤੋਂ ਆਜ਼ਾਦੀ ਦੇ ਬਾਅਦ ਬੋਸਨੀਆ ਆ ਗਿਆ। ਉਸਦਾ ਦਾਦਾ ਅਲੀਜਾ ਬੋਸਨਸਕੀ ਸ਼ਮਸ ਸ਼ਹਿਰ ਦਾ ਮੇਅਰ ਸੀ। ਉਸਦੇ ਦਾਦੇ ਨੇ ਇੱਕ ਤਰਕ ਖ਼ਾਤੂਨ "ਸਦੀਕਾ ਖ਼ਾਨਮ" ਨਾਲ਼ ਵਿਆਹ ਕੀਤਾ ਜਦੋਂ ਉਹ ਸਲਤਨਤ ਉਸਮਾਨੀਆ ਦੀ ਅਸਕਿਦਾਰ ਵਿੱਚ ਸਿਪਾਹੀ ਸੀ। ਸ਼ਾਦੀ ਤੋਂ ਬਾਅਦ ਉਸਦਾ ਦਾਦਾ ਬੋਸਨਸਕੀ ਸ਼ਮਸ ਆ ਗਿਆ ਅਤੇ ਉਹਨਾਂ ਦੇ 5 ਬੱਚੇ ਸਨ। ਇੱਜ਼ਤਬੇਗੋਵਿੱਚ ਦਾ ਦਾਦਾ ਬਾਅਦ ਵਿੱਚ ਸ਼ਹਿਰ ਦੇ ਮੇਅਰ ਬਣ ਗਿਆ, ਅਤੇ ਇੱਕ ਰਿਪੋਰਟ ਅਨੁਸਾਰ ਜੂਨ 1914 ਵਿੱਚ ਗਵਰੀਲੋ ਪ੍ਰਿੰਸਿਪ ਦੁਆਰਾ ਆਸਟਰੀਆ ਦੇ Archduke Franz Ferdinand ਦੀ ਹੱਤਿਆ ਮਗਰੋਂ ਆਸਟ੍ਰੀਆ-ਹੰਗਰੀ ਅਧਿਕਾਰੀਆਂ ਦੇ ਹੱਥੋਂ ਫਾਹੇ ਲੱਗਣ ਤੋਂ ਚਾਲੀ ਸਰਬੀਆਈਆਂ ਨੂੰ ਬਚਾਇਆ ਸੀ।[2]

ਅਲੀਜਾ ਇੱਜ਼ਤਬੇਗੋਵਿਚ ਦਾ ਵਾਲਿਦ ਬੈਂਕ ਅਕਾਊਂਟੈਂਟ ਸੀ, ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਇਤਾਲਵੀ ਫਰੰਟ 'ਤੇ ਆਸਟ੍ਰੀਆ-ਹੰਗਰੀ ਫੌਜ ਲਈ ਲੜਾਈ ਲੜਿਆ ਅਤੇ ਗੰਭੀਰ ਜ਼ਖਮੀ ਹੋ ਗਿਆ ਸੀ, ਜਿਸ ਕਰਕੇ ਘੱਟੋ-ਘੱਟ ਇੱਕ ਦਹਾਕੇ ਲਈ ਉਹ ਅਧਰੰਗ ਦੀ ਹਾਲਤ ਵਿੱਚ ਰਿਹਾ। 1927 ਵਿੱਚ  ਉਹ ਆਪਣੇ ਖ਼ਾਨਦਾਨ ਨਾਲ਼ ਸਿਰਾਜੀਵੋ ਵਿੱਚ ਆਬਾਦ ਹੋ ਗਿਆ। ਇੱਜ਼ਤਬੇਗੋਵਿਚ ਦਾ ਬੋਸਨੀਆਈ ਮੁਆਸ਼ਰੇ ਨਾਲ਼ ਕਰੀਬੀ ਤਾਅਲੁੱਕ ਰਿਹਾ ਤੇ ਉਹ ਇੱਕ ਦੀਨਦਾਰ ਮੁਸਲਮਾਨ ਘਰਾਣੇ ਚ ਵੱਡਾ ਹੋਇਆ।ਉਸਨੇ ਸੈਕੂਲਰ ਸਿੱਖਿਆ ਹਾਸਲ ਕੀਤੀ। [3]

ਸਿਰਾਜੀਵੋ ਲਾ ਸਕੂਲ ਤੋਂ ਗਰੈਜੂਏਸ਼ਨ ਕਰਨ ਤੋਂ ਬਾਅਦ ਉਸਨੇ "ਮਾਲ਼ਾਦੀ ਮੁਸਲਮਾਨੀ" [ਨੌਜਵਾਨ ਮੁਸਲਮਾਨ] ਨਾਮ ਦੇ ਇਸਲਾਮੀ ਸੰਗਠਨ ਦੀ  ਸ਼ਮੂਲੀਅਤ ਇਖ਼ਤਿਆਰ ਕੀਤੀ। ਇਸ ਗਰੁੱਪ  'ਇਸਲਾਮੀ ਤਜਦੀਦ ਪਾਰਟੀ" ਨੇ ਦੂਜੇ ਗਰੁੱਪਾਂ ਨਾਲ਼ ਮਿਲ ਕੇ ਦੂਜੀ ਵੱਡੀ ਜੰਗ ਵਿੱਚ ਮਹਾਜਰ ਹੋਣ ਵਾਲੇ ਲੋਕਾਂ ਦੀ ਮਦਦ ਕੀਤੀ। ਇੱਜ਼ਤਬੇਗੋਵਿਚ ਨੇ ਦੂਜੀ ਵੱਡੀ ਜੰਗ ਦੇ ਸ਼ੁਰੂ ਚ ਮਾਰਸ਼ਲ ਟੀਟੂ ਦੀ ਐਂਟੀ ਫ਼ਾਸ਼ਸਟ ਪਾਰਟੀਜਨ ਵਿੱਚ ਛੇ ਮਹੀਨੇ ਸੇਵਾ ਕੀਤੀ।[4]  ਇੱਜ਼ਤਬੇਗੋਵਿਚ ਨੂੰ ਅੱਧ-1944 ਵਿੱਚ ਸਰਬੀਆਈ ਸ਼ਾਹੀ ਚੇਤਨਿਕਾਨ ਨੇ ਨਜ਼ਰਬੰਦ ਕਰ ਲਿਆ  ਪਰ 1914 ਵਿੱਚ ਚਾਲੀ ਸਰਬੀਆਈ ਬੰਦੀਆਂ ਦੀ ਰਿਹਾਈ 'ਵਿੱਚ ਉਸ ਦੇ ਦਾਦਾ ਦੀ ਭੂਮਿਕਾ ਲਈ ਸ਼ੁਕਰਾਨੇ ਵਜੋਂ ਰਿਹਾ ਕਰ ਦਿੱਤਾ ਗਿਆ ਸੀ।[2] ਜੰਗ ਤੋਂ ਬਾਅਦ 1946 ਵਿੱਚ  ਇੱਜ਼ਤਬੇਗੋਵਿਚ ਨੂੰ ਕਮਿਊਨਿਸਟ ਮੁਖ਼ਾਲਿਫ਼ ਸਰਗਰਮੀਆਂ ਵਿੱਚ ਹਿੱਸਾ ਲੈਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ  3 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ।[5] ਬੰਦੀ ਹੋਣ ਤੋਂ ਪਹਿਲਾਂ ਉਸ ਨੇ  ਸਾਰਜੇਯੇਵੋ ਯੂਨੀਵਰਸਿਟੀ ਦੀ ਕਾਨੂੰਨ ਦੀ ਫੈਕਲਟੀ ਤੋਂ ਕਾਨੂੰਨ ਦੀ ਡਿਗਰੀ ਲੈ ਲਈ ਸੀ।[6]  ਸਜ਼ਾ ਭੁਗਤਣ ਦੇ ਬਾਅਦ ਉਹ ਰਾਜਨੀਤੀ ਵਿੱਚ ਲੱਗਿਆ ਰਿਹਸ।[7] ਉਸਨੇ ਚਾਰ ਵਾਰ ਵਿਆਹ ਕੀਤਾ ਸੀ। ਉਸ ਦਾ ਇੱਕ ਪੁੱਤਰ, ਬਾਕਿਰ ਸੀ, ਜਿਸਨੇ ਸਿਆਸਤ 'ਵਿੱਚ ਸਰਗਰਮ ਭਾਗ ਲਿਆ ਅਤੇ  ਦੋ ਧੀਆਂ ਵੀ ਸੀ।[4]

Notes[ਸੋਧੋ]

  1. Hamilton 2014, p. 150.
  2. 2.0 2.1 Shay 2007, p. 40.
  3. "Alija Izetbegović: Introduction". Alija Izetbegović Museum. Archived from the original on 9 ਦਸੰਬਰ 2017. Retrieved 15 January 2015. {{cite web}}: Unknown parameter |dead-url= ignored (|url-status= suggested) (help)
  4. 4.0 4.1 Binder, David (20 October 2003). "Alija Izetbegovic, Muslim Who Led Bosnia, Dies at 78". New York Times.
  5. Hoare, Marko Attila (2014). Bosnian Muslims in the Second World War. Oxford University Press. p. 12. ISBN 9780199327850.
  6. Bartrop, Paul R. (2012). "Izetbegović, Alija (1925-2003)". A Biographical Encyclopedia of Contemporary Genocide: Portraits of Evil and Good. ABC-CLIO. p. 140. ISBN 9780313386787.
  7. Nedžad Latić, Boja povijesti, ISBN COBISS.