ਅਵੋਗੈਦਰੋ ਦਾ ਕਾਨੂੰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਵੋਗੈਦਰੋ ਦੇ ਕਾਨੂੰਨ ਨੂੰ ਚੈੱਕ ਕਰਨ ਲਈ ਇੱਕ ਸੈਟ-ਅਪ

ਅਵੋਗੈਦਰੋ ਦਾ ਕਾਨੂੰਨ (ਕਈ ​​ਵਾਰ ਅਵੋਗੈਦਰੋ ਹਾਈਪੋਥੀਸਸ ਜਾਂ ਅਵੋਗੈਰੋ ਦੇ ਅਸੂਲ ਵਜੋਂ ਵੀ ਜਾਣਿਆ ਜਾਂਦਾ ਹੈ।) ਇੱਕ ਪ੍ਰਯੋਗਿਕ ਗੈਸ ਕਾਨੂੰਨ ਹੈ ਜੋ ਗੈਸ ਦੀ ਮਾਤਰਾ ਦੀ ਗੈਸ ਦੇ ਪਦਾਰਥ ਦੀ ਮਾਤਰਾ ਨਾਲ ਸਬੰਧ ਦਰਸਾਉਂਦਾ ਹੈ।[1] ਅਵੋਗੈਦਰੋ ਦੇ ਕਾਨੂੰਨ ਦਾ ਇੱਕ ਆਧੁਨਿਕ ਬਿਆਨ ਇਹ ਹੈ:

ਅਵੋਗਾਡਰੋ ਦਾ ਕਾਨੂੰਨ ਦੱਸਦਾ ਹੈ ਕਿ " ਇੱਕੋ ਜਿਹੇ ਵਾਲੀਅਮ ਦੀਆਂ ਸਾਰੀਆਂ ਗੈਸਾਂ ਦੇ ਇੱਕੋ ਜਿਹੇ ਅਣੂ ਦੇ ਹੁੰਦੇ ਹਨ, ਜੇਕਰ ਉਹਨਾਂ ਨੂੰ ਸਮਾਨ ਤਾਪਮਾਨ ਅਤੇ ਦਬਾਅ 'ਤੇ ਰੱਖਿਆ ਜਾਵੇ।"[2]

ਆਦਰਸ਼ਕ ਗੈਸ ਦੇ ਦਿੱਤੇ ਗਏ ਪੁੰਜ ਲਈ, ਗੈਸ ਦੀ ਵਾਲੀਅਮ ਅਤੇ ਮਾਤਰਾ (ਮੋਲ) ਇੱਕ ਦੂਜੇ ਦੇ ਸਿੱਧੇ ਅਨੁਪਾਤਕ ਹੁੰਦੇ ਹਨ ਜੇਕਰ ਤਾਪਮਾਨ ਅਤੇ ਦਬਾਅ ਲਗਾਤਾਰ ਸਮਾਨ ਰਹੇ।

ਜਿਸਨੂੰ ਇਸ ਤਰਾਂ ਲਿਖਿਆ ਜਾ ਸਕਦਾ ਹੈ:

ਜਾ

ਜਿੱਥੇ:

V ਗੈਸ ਦਾ ਵਾਲੀਅਮ ਹੈ
N ਗੈਸ ਦੇ ਪਦਾਰਥ ਦੀ ਮਾਤਰਾ ਹੈ ਜਿਸਨੂੰ (ਮੋਲ) ਵਿੱਚ ਮਾਪਿਆ ਜਾਂਦਾ ਹੈ।
K ਇੱਕ ਸਥਿਰ ਜੋ ਕਿ RT/P ਦੇ ਬਰਾਬਰ ਹੈ, ਜਿੱਥੇ R ਯੂਨੀਵਰਸਲ ਗੈਸ ਕਾਂਸਟੈਂਟ ਹੈ, T ਕੈਲਵਿਨ ਵਿੱਚ ਤਾਪਮਾਨ ਹੈ ਅਤੇ P ਦਬਾਅ ਹੈ। ਜਿਵੇਂ ਤਾਪਮਾਨ ਅਤੇ ਦਬਾਅ ਸਥਿਰ ਹੁੰਦੇ ਹਨ, RT/P ਵੀ ਸਥਿਰ ਹੁੰਦਾ ਹੈ ਅਤੇ K ਵਜੋਂ ਦਰਸਾਇਆ ਜਾਂਦਾ ਹੈ। ਇਹ ਆਦਰਸ਼ਕ ਗੈਸ ਕਾਨੂੰਨ ਤੋਂ ਬਣਿਆ ਹੋਇਆ ਹੈ।

ਇਹ ਕਾਨੂੰਨ ਬਿਆਨ ਕਰਦਾ ਹੈ ਕਿ, ਤਾਪਮਾਨ ਅਤੇ ਦਬਾਅ ਦੀ ਸਮਾਨ ਸਥਿਤੀ ਵਿੱਚ, ਦੋ ਗੈਸ ਦੇ ਬਰਾਬਰ ਵਾਲੀਅਮ ਵਿੱਚ ਇੱਕੋਂ ਜਿਹੇ ਅਣੂ ਹੁੰਦੇ ਹਨ। ਇੱਕੋ ਪਦਾਰਥ ਦੀ ਦੋ ਵੱਖ ਵੱਖ ਸੈੱਟਾਂ ਦੇ ਤਹਿਤ ਤੁਲਨਾ ਕਰਨ ਲਈ, ਹੇਠ ਲਿਖੇ ਅਨੁਸਾਰ ਕਾਨੂੰਨ ਨੂੰ ਉਪਯੋਗੀ ਢੰਗ ਨਾਲ ਦਰਸਾਇਆ ਜਾ ਸਕਦਾ ਹੈ:

ਇਹ ਸਮੀਕਰਨ ਦਰਸਾਉਂਦੀ ਹੈ ਕਿ ਜਦੋਂ ਗੈਸ ਦੇ ਮੋਲਸ ਦੀ ਗਿਣਤੀ ਵਧਦੀ ਹੈ, ਗੈਸ ਦੀ ਮਾਤਰਾ ਵਿੱਚ ਵੀ ਵਾਧਾ ਹੁੰਦਾ ਹੈ। ਇਸੇ ਤਰ੍ਹਾਂ, ਜੇ ਗੈਸ ਦੇ ਮੋਲਸ ਦੀ ਗਿਣਤੀ ਘਟਦੀ ਹੈ, ਤਾਂ ਇਸਦੀ ਵਾਲੀਅਮ ਵੀ ਘਟਦੀ ਹੈ। ਇਸ ਤਰ੍ਹਾਂ, ਆਦਰਸ਼ ਗੈਸ ਦੇ ਇੱਕ ਖਾਸ ਮਿਸ਼ਰਣ ਵਿੱਚ ਅਣੂ ਜਾਂ ਐਟਮ ਦੀ ਗਿਣਤੀ ਉਹਨਾਂ ਦੇ ਆਕਾਰ ਜਾਂ ਗੈਸ ਦੇ ਮੋਲਰ ਪੁੰਜ ਤੋਂ ਆਜ਼ਾਦ ਹੈ।

ਇਹ ਕਾਨੂੰਨ ਐਮੇਡੀਓ ਅਵੋਗੈਡਰੋ ਤੋਂ ਬਾਅਦ ਰੱਖਿਆ ਗਿਆ ਹੈ, ਜਿਸਨੇ 1811 ਵਿੱਚ,[3][4] ਪ੍ਰਭਾਸ਼ਿਤ ਕੀਤਾ ਸੀ ਹੈ ਕਿ ਇਕੋ ਜਿਹੇ ਗੈਸ ਦੇ ਦੋ ਦਿੱਤੇ ਨਮੂਨੇ ਵਿੱਚ, ਸਮਾਨ ਵਾਲੀਅਮ, ਤਾਪਮਾਨ ਤੇ ਦਬਾਅ ਵਿੱਚ, ਇੱਕੋ ਜਿਹੇ ਅਣੂ ਹੁੰਦੇ ਹਨ।

ਉਦਾਹਰਣ ਦੇ ਤੌਰ 'ਤੇ, ਇੱਕੋ ਹੀ ਤਾਪਮਾਨ ਅਤੇ ਦਬਾਅ ਤੇ, ਆਦਰਸ਼ਕ ਗੈਸ ਵਿਵਹਾਰ ਨੂੰ ਦੇਖਦੇ ਹੋਏ, ਮੋਲ ਦੇ [2] ਹਿਸਾਬ ਨਾਲ ਬਰਾਬਰ ਦੀ ਮਾਤਰਾ ਹਾਈਡਰੋਜਨ ਅਤੇ ਨਾਈਟਰੋਜਨ ਵਿੱਚ ਸਮਾਨ ਅਣੂ ਹੁੰਦੇ ਹਨ।

ਗਣਿਤ ਦੀ ਪਰਿਭਾਸ਼ਾ[ਸੋਧੋ]

ਅਵੋਗੈਡਰੋ ਦੇ ਨਿਯਮ ਨੂੰ ਗਣਿਤ ਵਿੱਚ ਇਸ ਤਰਾਂ ਦਰਸਾਇਆ ਗਿਆ ਹੈ:

ਜਿਥੇ:

V ਗੈਸ ਦਾ ਵਾਲੀਅਮ ਹੈ,
n ਗੈਸ ਦੇ ਪਦਾਰਥ ਦੀ ਮਾਤਰਾ ਹੈ,
k ਇੱਕ ਸਥਿਰ ਹੈ।

ਅਵੋਗੈਡਰੋ ਦੇ ਨਿਯਮ ਦਾ ਸਭ ਤੋਂ ਮਹੱਤਵਪੂਰਨ ਨਤੀਜਾ ਇਹ ਹੈ ਕਿ ਗੈਸ ਕਾਂਸਟੈਂਟ ਦਾ ਸਾਰੇ ਗੈਸਾਂ ਲਈ ਇਕੋ ਮੁੱਲ ਹੈ। ਇਸ ਦਾ ਮਤਲਬ ਹੈ ਕਿ,

ਜਿਥੇ:

p, ਸੈੱਲ ਵਿੱਚ ਗੈਸ ਦਾ ਦਬਾਅ ਹੈ।
T ਕੈਲਵਿਨ ਵਿੱਚ ਗੈਸ ਦਾ ਤਾਪਮਾਨ ਹੈ।

ਹਵਾਲੇ[ਸੋਧੋ]