ਅਸ਼ਟਾਵਕਰ
ਅਸ਼ਟਾਵਕਰ | |
---|---|
![]() ਅਸ਼ਟਾਵਕਰ, ਸ਼ੁਰੂ 19ਵੀਂ ਸਦੀ ਦੀ ਇੱਕ ਪੇਂਟਿੰਗ ਵਿੱਚ (ਪਟਨਾ) | |
ਲਈ ਪ੍ਰਸਿੱਧ | ਅਸ਼ਟਾਵਕਰ ਗੀਤਾ |
ਅਸ਼ਟਾਵਕਰ (ਸੰਸਕ੍ਰਿਤ: अष्टावक्रः, IAST Aṣṭāvakra) ਪ੍ਰਾਚੀਨ ਕਾਲ ਦੇ ਪ੍ਰਸਿੱਧ ਅਤੇ ਤੇਜਸਵੀ ਮੁਨੀ ਸਨ। ਉਹਨਾਂ ਨੂੰ ਉਸ ਸਮੇਂ ਦੇ ਮਹਾਨ ਗਿਆਨੀਆਂ ਵਿੱਚ ਗਿਣਿਆ ਜਾਂਦਾ ਸੀ। ਮਿਥਿਲਾ ਨਰੇਸ਼ ਜਨਕ ਦੇ ਰਾਜਪੰਡਿਤ ਨੂੰ ਉਸਨੇ ਸ਼ਾਸਤਰਾਰਥ ਵਿੱਚ ਹਰਾਇਆ ਸੀ। ਅਸ਼ਟਾਵਰਕ ਰਿਸ਼ੀ ਦੀ ਕਥਾ ਮਹਾਂਭਾਰਤ ਅਤੇ ਵਿਸ਼ਣੂਪੁਰਾਣ ਵਿੱਚ ਵੀ ਦਿੱਤੀ ਹੋਈ ਹੈ।
ਜਨਮ[ਸੋਧੋ]
ਅਸ਼ਟਾਵਕਰ ਉੱਦਾਲਕ ਰਿਸ਼ੀ ਦੇ ਚਹੇਤੇ ਚੇਲੇ ਕਹੋੜ ਮੁਨੀ ਦੇ ਪੁੱਤਰ ਸਨ। ਉੱਦਾਲਕ ਨੇ ਆਪਣੀ ਪੁਤਰੀ ਸੁਜਾਤਾ ਦਾ ਵਿਆਹ ਕਹੋੜ ਦੇ ਨਾਲ ਕਰ ਦਿੱਤਾ ਸੀ। ਇੱਕ ਵਾਰ ਜਦੋਂ ਸੁਜਾਤਾ ਗਰਭਵਤੀ ਸੀ ਅਤੇ ਕਹੋੜ ਵੇਦ ਪਾਠ ਕਰ ਰਹੇ ਸਨ, ਉਦੋਂ ਕੁੱਖ ਵਿੱਚੋਂ ਹੀ ਅਵਾਜ ਆਈ ਕਿ ਤੁਹਾਡਾ ਉੱਚਾਰਨ ਅਸ਼ੁੱਧ ਹੈ। ਇਹ ਸੁਣਦੇ ਹੀ ਨਾਰਾਜ਼ ਕਹੋੜ ਨੇ ਗਰਭਸਥ ਬੱਚਾ ਨੂੰ ਉਸ ਦੇ ਅੱਠ ਅੰਗ ਟੇੜੇ ਹੋ ਜਾਣ ਦਾ ਸਰਾਪ ਦੇ ਦਿੱਤਾ।
ਹਵਾਲੇ[ਸੋਧੋ]
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |