ਅਹਿਮਦ ਜ਼ਾਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਹਿਮਦ ਜ਼ਾਹਿਰ
ਜਨਮ ਦਾ ਨਾਂਅਹਿਮਦ ਜ਼ਾਹਿਰ
ਜਨਮ(1946-06-14)14 ਜੂਨ 1946
ਕਾਬੁਲ, ਅਫਗਾਨਿਸਤਾਨ ਦੀ ਸਲਤਨਤ
ਮੌਤ14 ਜੂਨ 1979(1979-06-14) (ਉਮਰ 33)
ਸਾਲੰਗ, ਪਰਵਾਨ ਸੂਬਾ, ਅਫਗਾਨਿਸਤਾਨ ਦਾ ਲੋਕਤੰਤਰੀ ਗਣਤੰਤਰ
ਵੰਨਗੀ(ਆਂ)ਰਾਕ, ਪਾਪ
ਕਿੱਤਾਗਾਇਕ, ਗੀਤਕਾਰ, ਸੰਗੀਤਕਾਰ
ਸਾਜ਼ਹਰਮੋਨੀਅਮ, ਪਿਆਨੋ, accordion, Farfisa, ਅਕੂਸਟਿਕ ਗਿਟਾਰ, ਇਲੈਕਟ੍ਰਿਕ ਗਿਟਾਰ, combo organ
ਸਰਗਰਮੀ ਦੇ ਸਾਲ1967–1979
ਲੇਬਲਅਫਗਾਨ ਮਿਊਜ਼ਿਕ, Aj Musik, EMI, Music Center

ਅਹਿਮਦ ਜ਼ਾਹਿਰ (ਫ਼ਾਰਸੀ: احمد ظاهر‎, 14 ਜੂਨ 1946 – 14 ਜੂਨ 1979) ਇੱਕ ਅਫਗਾਨਿਸਤਾਨੀ ਗਾਇਕ, ਗੀਤਕਾਰ ਅਤੇ ਸੰਗੀਤਕਾਰ ਸੀ। ਇਸਨੂੰ ਕਦੇ ਕਦੇ ਅਫਗਾਨ ਸੰਗੀਤ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ।[1][2] ਇਸ ਦੇ ਜਿਆਦਾਤਰ ਗੀਤ ਦਰੀ ਭਾਸ਼ਾ ਵਿੱਚ ਹਨ ਅਤੇ ਮਸ਼ਹੂਰ ਫ਼ਾਰਸੀ ਕਵਿਤਾਵਾਂ ਉੱਤੇ ਆਧਾਰਿਤ ਹਨ। ਇਸ ਤੋਂ ਬਿਨਾਂ ਇਸਨੇ ਪਸ਼ਤੋ, ਅੰਗਰੇਜ਼ੀ ਅਤੇ ਹਿੰਦੁਸਤਾਨੀ ਜ਼ੁਬਾਨ ਵਿੱਚ ਵੀ ਗੀਤ ਗਾਏ ਹਨ।

ਜੀਵਨ[ਸੋਧੋ]

ਜ਼ਾਹਿਰ ਦਾ ਜਨਮ 14 ਜੂਨ 1946 ਨੂੰ ਕਾਬੁਲ, ਅਫਗਾਨਿਸਤਾਨ ਵਿੱਚ ਇੱਕ ਪਸ਼ਤੂਨ ਪਰਿਵਾਰ ਵਿੱਚ ਹੋਇਆ।[3] ਇਸ ਦਾ ਪਿਤਾ ਅਬਦੁਲ ਜ਼ਾਹਿਰ ਸ਼ਾਹੀ ਦਰਬਾਰ ਦਾ ਡਾਕਟਰ ਸੀ ਜੋ ਕੁਝ ਸਮੇਂ ਲਈ ਅਫਗਾਨਿਸਤਾਨ ਦੇ ਸਹਿਤ ਮੰਤਰੀ ਰਿਹਾ ਅਤੇ 1971 ਅਤੇ 1972 ਦੇ ਵਿਚਕਾਰ ਅਫਗਾਨਿਸਤਾਨ ਦਾ ਪ੍ਰਧਾਨ ਮੰਤਰੀ ਵੀ ਸੀ।[4]

ਹਵਾਲੇ[ਸੋਧੋ]

  1. "Ahmad Zahir - The King of Afghan Music". Retrieved 30 October 2013. 
  2. "Remembering 'The King of Afghan Music' Ahmad Zahir". Retrieved 30 October 2013. 
  3. Emadi, Hafizullah (2005). Culture and customs of Afghanistan. Greenwood Publishing Group. p. 105. ISBN 0-313-33089-1. Retrieved 4 April 2012. The rise of pop singer Ahmad Zahir, son of Prime Minister Abdul Zahir-himself of a prominent Pushtun family, further contributed... 
  4. Baily, John. "Afghan music before the war". Mikalina.com. Retrieved 24 May 2011.