ਅਹਿਮਦ ਸਰਹਿੰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਮਾਮ ਰੱਬਾਨੀ
ਮੁਹੰਮਦ ਜਫ਼ਰ ਸਦੀਕ
ਜਨਮ26 ਜੂਨ 1564
ਮੌਤ1624 (ਉਮਰ 60)
ਸਕੂਲIslamic philosophy
ਮੁੱਖ ਰੁਚੀਆਂ
ਇਸਲਾਮੀ ਕਾਨੂੰਨ, ਇਸਲਾਮੀ ਹਕੂਮਤ ਲਾਗੂ ਕਰਵਾਉਣਾ
ਮੁੱਖ ਵਿਚਾਰ
ਇਸਲਾਮੀ ਦਰਸ਼ਨ ਦਾ ਵਿਕਾਸ, ਸ਼ਰੀਆ ਤੇ ਅਮਲ

ਇਮਾਮ ਰੱਬਾਨੀ ਸ਼ੇਖ਼ ਅਹਿਮਦ ਅਲ-ਫ਼ਾਰੂਕੀ ਅਲ-ਸਰਹਿੰਦੀ (1564–1624) (ਮੁਕੰਮਲ ਨਾਮ:ਸ਼ੇਖ਼ ਅਹਿਮਦ ਸਰਹਿੰਦੀ ਇਬਨ ਸ਼ੇਖ਼ ਅਬਦੁਲਾ ਹੱਦ ਫ਼ਾਰੂਕੀ) ਦਸਵੀਂ ਸਦੀ ਹਿਜਰੀ ਦੇ ਨਿਹਾਇਤ ਹੀ ਮਸ਼ਹੂਰ ਆਲਮ ਅਤੇ ਸੂਫ਼ੀ ਸਨ। ਅਹਿਮਦ ਫਾਰੂਕੀ ਸਰਹਿੰਦੀ ਦੀ ਸਰਹਿੰਦ, ਪੰਜਾਬ ਵਿਖੇ ਮਜ਼ਾਰ, ਰੋਜਾ ਸ਼ਰੀਫ ਤੇ ਹਰ ਸਾਲ ਦੋ ਜਾਂ ਤਿੰਨ ਰੋਜ਼ਾ ਉਰਸ ਲੱਗਦਾ ਹੈ, ਜਿਸ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਜੰਮੂ-ਕਸ਼ਮੀਰ, ਗੁਜਰਾਤ, ਮੁੰਬਈ, ਅਹਿਮਦਾਬਾਦ ਤੋਂ ਇਲਾਵਾ ਪਾਕਿਸਤਾਨ, ਅਫ਼ਗਾਨਿਸਤਾਨ, ਸਾਊਦੀ ਅਰਬ, ਬੰਗਲਾਦੇਸ਼, ਤੁਰਕੀ, ਇੰਗਲੈਂਡ ਅਤੇ ਆਸਟਰੇਲੀਆ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਲੋਕ ਸਿੱਜਦਾ ਕਰਨ ਲਈ ਆਉਂਦੇ ਹਨ।