ਅਹਿਲਿਆ ਬਾਈ ਹੋਲਕਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਾਰਾਣੀ ਅਹਿਲਿਆ ਬਾਈ ਹੋਲਕਰ
महाराणी अहिल्या बाई होळकर
ਮਹਾਰਾਣੀ ਸ਼੍ਰੀਮੰਤ ਅਖੰਡ ਸੁਭਾਯਵਤੀ ਅਹਿਲਿਆ ਬਾਈ ਸਾਹਿਬਾ
ਮਾਲਵਾ ਰਾਜ ਦੀ ਰਾਣੀ
ਸ਼ਾਸਨ ਕਾਲ1 December 1767 – 13 August 1795
ਤਾਜਪੋਸ਼ੀ11 ਦਸੰਬਰ, 1767
ਪੂਰਵ-ਅਧਿਕਾਰੀਮਾਲੇਰਾਓ ਹੋਲਕਰ
ਵਾਰਸਤੁਕੋਜੀਰਾਓ ਹੋਲਕਰ I
ਜਨਮ(1725-05-31)31 ਮਈ 1725
ਗ੍ਰਰਾਮ ਚੌਂਦੀ, ਜਮਖੇੜ, ਅਹਿਮਦਨਗਰ, ਮਹਾਰਾਸ਼ਟਰ, ਭਾਰਤ
ਮੌਤ(1795-08-13)13 ਅਗਸਤ 1795
ਜੀਵਨ-ਸਾਥੀਖਾਂਡੇਰਾਓ ਹੋਲਕਰ
ਨਾਮ
ਅਹਿਲਿਆ ਬਾਈ ਸਾਹਿਬਾ ਹੋਲਕਰ
ਘਰਾਣਾਹੋਲਕਰ ਦਾ ਘਰ
ਪਿਤਾਮਾਨਕੋਜੀ ਸ਼ਿੰਦੇ
ਧਰਮਹਿੰਦੂ

ਮਹਾਰਾਣੀ ਅਹਿਲਿਆ ਬਾਈ ਹੋਲਕਰ (31 ਮਈ 1725 – 13 ਅਗਸਤ 1795) ਧੰਗਾਰ ਮਾਲਵਾ ਰਾਜ, ਭਾਰਤ ਦੀ ਹੋਲਕਰ ਰਾਣੀ  ਸੀ। ਰਾਜਮਾਤਾ ਆਹਿਲਿਆ ਬਾਈ ਦਾ ਜਨਮ ਜਮਖੇੜ ਵਿੱਚ ਚੋਂਦੀ ਪਿੰਡ, ਅਹਿਮਦਨਗਰ, ਮਹਾਰਾਸ਼ਟਰ ਵਿੱਚ ਹੋਇਆ। ਉਹ ਨਰਮਦਾ ਦਰਿਆ 'ਤੇ ਇੰਦੌਰ ਦੇ ਦੱਖਣ ਵਿੱਚ ਸਥਿਤ ਰਾਜਧਾਨੀ ਮਹੇਸ਼ਵਰ ਨੂੰ ਚਲੀ ਗਈ।

ਅਹਿਲਿਆ ਬਾਈ ਦਾ ਪਤੀ ਖਾਂਡੇਰਾਓ 1754 ਵਿੱਚ ਕੂਮਭੇਰ ਦੀ ਲੜਾਈ ਵਿੱਚ ਮਾਰਿਆ ਗਿਆ ਸੀ। ਬਾਰ੍ਹਾਂ ਸਾਲ ਬਾਅਦ, ਉਸਦੇ ਸਹੁਰੇ, ਮਲਹਾਰ ਰਾਓ ਹੋਲਕਰ ਦੀ ਮੌਤ ਹੋ ਗਈ। ਇੱਕ ਸਾਲ ਬਾਅਦ ਉਸ ਨੂੰ ਮਾਲਵਾ ਰਾਜ ਦੀ ਰਾਣੀ ਦਾ ਤਾਜ ਪਹਿਣਾਇਆ ਗਿਆ। ਉਸਨੇ ਆਪਣੇ ਰਾਜ ਨੂੰ ਲੁਟੇਰੇ ਹਮਲਾਵਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਵਿਅਕਤੀਗਤ ਤੌਰ 'ਤੇ ਲੜਾਈ ਵਿੱਚ ਫੌਜਾਂ ਦੀ ਅਗਵਾਈ ਕੀਤੀ। ਉਸਨੇ ਟੁਕੋਜਿਰਾਓ ਹੋਲਕਰ ਨੂੰ ਸੈਨਾ ਮੁੱਖੀ ਦੇ ਤੌਰ 'ਤੇ ਨਿਯੁਕਤ ਕੀਤਾ।

ਰਾਣੀ ਅਹਿਲਿਆ ਬਾਈ ਹਿੰਦੂ ਮੰਦਿਰਾਂ ਦੀ ਇੱਕ ਮਹਾਨ ਸੰਸਥਾਪਕ ਅਤੇ ਨਿਰਮਾਤਾ ਸੀ। ਉਸਨੇ ਪੂਰੇ ਭਾਰਤ ਵਿੱਚ ਸੈਂਕੜੇ ਮੰਦਰ ਅਤੇ ਧਰਮਸ਼ਾਲਾਵਾਂ ਬਣਵਾਈਆਂ।

ਸ਼ੁਰੂਆਤੀ ਜੀਵਨ [ਸੋਧੋ]

ਅਹਿਲਿਆਬਾਈ ਦਾ ਜਨਮ 31 ਮਈ 1725 ਨੂੰ, ਮਹਾਂਰਾਸ਼ਟਰ ਦੇ ਅਜੋਕੇ ਅਹਿਮਦਨਗਰ ਜ਼ਿਲ੍ਹੇ ਦੇ ਚੌਂਦੀ ਪਿੰਡ ਵਿੱਚ ਹੋਇਆ ਸੀ। ਉਸਦੇ ਪਿਤਾ, ਮਨੋਕਜੀ ਰਾਓ ਸ਼ਿੰਦੇ, ਪਿੰਡ ਦੇ ਪਾਟਿਲ ਸਨ। ਉਸ ਸਮੇਂ ਔਰਤਾਂ ਸਕੂਲ ਨਹੀਂ ਜਾਂਦੀਆਂ ਸਨ, ਪਰ ਅਹਿਲਿਆਬਾਈ ਦੇ ਪਿਤਾ ਨੇ ਉਸਨੂੰ ਪੜ੍ਹਨਾ ਅਤੇ ਲਿਖਣਾ ਸਿਖਾਇਆ।

ਰਾਜ[ਸੋਧੋ]

ਮਹੇਸ਼ਵਰ ਦਾ ਸ਼ਾਹੀ ਮਹਿਲ 
ਸ਼ਾਹੀ ਮਹਿਲ ਦਾ ਦਰਬਾਰ ਸਥਾਨ (ਰਾਜਵਾੜਾ), ਮਹੇਸ਼ਵਰ 
ਅਹਿਲਿਆ ਬਾਈ ਹੋਲਕਰ ਦੀ ਤਸਵੀਰ ਸ਼ਾਹੀ ਮਹਿਲ, ਮਹੇਸ਼ਵਰ ਵਿੱਖੇ 

ਉਸਦੇ ਪਤੀ ਦੀ ਮੌਤ 1754 ਵਿੱਚ ਕੁਮਹਿਰ ਦੀ ਘੇਰਾਬੰਦੀ ਵਿੱਚ ਹੋ ਗਈ ਸੀ।[1] 1754 ਵਿੱਚ ਪਤੀ ਦੀ ਮੌਤ ਤੋਂ ਬਾਅਦ, ਉਸਦੇ ਪਿਤਾ ਮਾਲਹਰ ਰਾਓ ਨੇ ਅਹਿਲਿਆ ਬਾਈ ਨੂੰ ਪਤੀ ਦੇ ਨਾਲ ਸਤੀ ਹੋਣ ਤੋਂ ਰੋਕਿਆ ਸੀ।[2] ਅਹਿਲਿਆ ਬਾਈ ਖਾਂਡੇਰਾਓ ਦੇ ਨਾਲ ਉਸਦੇ ਪੁੱਤਰ ਦੀ ਮੌਤ ਤੋਂ ਬਾਅਦ, ਇੰਦੌਰ ਦੀ ਸ਼ਾਸ਼ਕ ਬਣੀ।[3][4]

ਕਿਤਾਬਾਂ[ਸੋਧੋ]

ਮਰਾਠੀ ਵਿੱਚ
  • ਪੁੰਨਿਆ ਅਹਿਲਿਆ, ਆਰ.ਡਬਲਿਊ.ਤਿਕੋਰ ਦੁਆਰਾ 
  • ਅਹਿਲਿਆਬਾਈ, ਹੀਰਾਲਾਲ ਸ਼ਰਮਾ ਦੁਆਰਾ  
  • ਅਹਿਲਿਆਬਾਈ ਚਰਿੱਤਰ, ਪੁਰਸ਼ੋਤਮ ਦੁਆਰਾ 
  • ਅਹਿਲਿਆਬਾਈ ਚਰਿੱਤਰ, ਮੁਕੁੰਦ ਵਾਮਨ ਬਾਰਵੇ ਦੁਆਰਾ  
  • ਕਰਮਯੋਗਿਨੀ, ਵਿਜੈ ਜਹਾਗੀਰਦਰ ਦੁਆਰਾ 
  • ਦਨਯਤ ਅਦਯਤ ਅਹਿਲਿਆਬਾਈ ਹੋਲਕਰ, ਵਿਨੈ ਖਾਡਾਪੇਕਰ 
  • ਪਾਲ ਸਮਾਜ 'ਤੇ ਸਮਾਜ  

ਇਹ ਵੀ ਦੇਖੋ [ਸੋਧੋ]

ਹਵਾਲੇ[ਸੋਧੋ]

ਬਾਹਰੀ ਕੜੀਆਂ [ਸੋਧੋ]