ਅੰਗੋਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਅੰਗੋਲਾ ਦਾ ਗਣਰਾਜ
República de Angola  (Portuguese)
Repubilika ya Ngola   (Kikongo, Kimbundu, Umbundu)
ਅੰਗੋਲਾ ਦਾ ਝੰਡਾ Insignia of ਅੰਗੋਲਾ
ਕੌਮੀ ਗੀਤAngola Avante!  (Portuguese)
ਅੱਗੇ ਨੂੰ ਅੰਗੋਲਾ!

ਅੰਗੋਲਾ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਲੁਆਂਡਾ
8°50′S 13°20′E / 8.833°S 13.333°E / -8.833; 13.333
ਰਾਸ਼ਟਰੀ ਭਾਸ਼ਾਵਾਂ ਪੁਰਤਗਾਲੀ
ਜਾਤੀ ਸਮੂਹ (2000) 36% ਉਵਿਮਬੁੰਦੂ
25% ਅਮਬੁੰਦੂ
13% ਬਾਕੋਂਗੋ
22% ਹੋਰ ਅਫ਼ਰੀਕੀ
2% ਮੈਸਤੀਕੋ
1% ਚੀਨੀ
1% ਯੂਰਪੀ (ਅੰਦਾਜ਼ੇ)
ਵਾਸੀ ਸੂਚਕ ਅੰਗੋਲੀ
ਸਰਕਾਰ ਇੱਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਹੋਜ਼ੇ ਏਡੁਆਰਡੋ ਡੋਸ ਸਾਂਤੋਸ
 -  ਉਪ-ਰਾਸ਼ਟਰਪਤੀ ਫ਼ੇਰਨਾਂਦੋ ਡਾ ਪਿਏਦਾਦੇ ਡਿਆਸ ਡੋਸ ਸਾਂਤੋਸ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਪੁਰਤਗਾਲ ਤੋਂ 11 ਨਵੰਬਰ 1975 
ਖੇਤਰਫਲ
 -  ਕੁੱਲ 12,46,700 ਕਿਮੀ2 (23ਵਾਂ)
4,81,354 sq mi 
 -  ਪਾਣੀ (%) ਨਾਂ-ਮਾਤਰ
ਅਬਾਦੀ
 -  2009 ਦਾ ਅੰਦਾਜ਼ਾ 18,498,00[1] 
 -  2014 ਦੀ ਮਰਦਮਸ਼ੁਮਾਰੀ 25,789,024[2] 
 -  ਆਬਾਦੀ ਦਾ ਸੰਘਣਾਪਣ 20,69/ਕਿਮੀ2 (199ਵਾਂ)
53.57/sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਖ਼ਰੀਦ ਸ਼ਕਤੀ ਸਮਾਨਤਾ) 2011 ਦਾ ਅੰਦਾਜ਼ਾ
 -  ਕੁਲ $115.679 ਬਿਲੀਅਨ[3] (64ਵਾਂ)
 -  ਪ੍ਰਤੀ ਵਿਅਕਤੀ ਆਮਦਨ $5,894[3] (107ਵਾਂ)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) 2011 ਦਾ ਅੰਦਾਜ਼ਾ
 -  ਕੁੱਲ $100.948 ਬਿਲੀਅਨ[3] (61ਵਾਂ)
 -  ਪ੍ਰਤੀ ਵਿਅਕਤੀ ਆਮਦਨ $5,144[3] (91ਵਾਂ)
ਜਿਨੀ (2000) 59[4] (high
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (2011) ਵਾਧਾ 0.486 (low) (148ਵਾਂ)
ਮੁੱਦਰਾ ਕਵਾਂਜ਼ਾ (AOA)
ਸਮਾਂ ਖੇਤਰ WAT (ਯੂ ਟੀ ਸੀ+1)
 -  ਹੁਨਾਲ (ਡੀ ਐੱਸ ਟੀ) ਨਿਰੀਖਅਤ ਨਹੀਂ (ਯੂ ਟੀ ਸੀ+1)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .ao
ਕਾਲਿੰਗ ਕੋਡ +244

ਅੰਗੋਲਾ, ਅਧਿਕਾਰਕ ਤੌਰ ਤੇ ਅੰਗੋਲਾ ਦਾ ਗਣਰਾਜ (ਪੁਰਤਗਾਲੀ: República de Angola;[5] ਕਿਕੋਂਗੋ, ਕਿਮਬੁੰਦੂ, ਉਮਬੁੰਦੂ: Repubilika ya Ngola), ਦੱਖਣੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ਕਿ ਦੱਖਣ ਵੱਲ ਨਮੀਬੀਆ, ਪੂਰਬ ਵੱਲ ਜ਼ਾਂਬੀਆ ਅਤੇ ਉੱਤਰ ਵੱਲ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਘਿਰਿਆ ਹੋਇਆ ਹੈ। ਇਸ ਦੀ ਰਾਜਧਾਨੀ ਲੁਆਂਡਾ ਹੈ। ਕਾਬਿੰਡਾ ਦੇ ਬਾਹਰਲੇ ਇਲਾਕੇ ਦੀ ਹੱਦ ਦੋਵੇਂ ਕਾਂਗੋਆਂ ਨਾਲ ਲੱਗਦੀ ਹੈ।

16ਵੀਂ ਤੋਂ 19ਵੀਂ ਸਦੀ ਵਿੱਚ ਪੁਰਤਗਾਲੀ ਵਰਤਮਾਨ ਅੰਗੋਲਾ ਦੇ ਕੁਝ ਤਟਵਰਤੀ ਇਲਾਕਿਆਂ ਵਿੱਚ ਮੌਜੂਦ ਸਨ ਅਤੇ ਉੱਥੋਂ ਦੇ ਜਮਾਂਦਰੂ ਵਾਸੀਆਂ ਨਾਲ ਬਹੁਭਾਂਤੀ ਸਬੰਧ ਰੱਖਦੇ ਸਨ। 19ਵੀਂ ਸਦੀ ਵਿੱਚ ਉਹ ਹੌਲੀ-ਹੌਲੀ ਅਤੇ ਝਿਜਕ ਨਾਲ ਅੰਦਰੂਨੀ ਇਲਾਕਿਆਂ ਵਿੱਚ ਸਥਾਪਤ ਹੋਣ ਲੱਗੇ। 19ਵੀਂ ਸਦੀ ਦੇ ਅੰਤ ਤੱਕ ਅੰਗੋਲਾ ਪੁਰਤਗਾਲੀ ਬਸਤੀ ਬਣ ਗਿਆ ਅਤੇ ਬਰਲਿਨ ਕਾਨਫ਼ਰੰਸ ਅਨੁਸਾਰ ਲੋੜੀਂਦਾ ਕਾਰਗਰ ਅਧਿਕਾਰ 1920 ਦੇ ਦਹਾਕੇ 'ਚ ਮਿਲਿਆ। ਅਜ਼ਾਦੀ ਇੱਕ ਲੰਮੇ ਸੁਤੰਤਰਤਾ ਸੰਘਰਸ਼ ਤੋਂ ਬਾਅਦ 1975 ਵਿੱਚ ਮਿਲੀ। ਸੁਤੰਤਰਤਾ ਤੋਂ ਬਾਅਦ ਇਹ 1975 ਤੋਂ ਲੈ ਕੇ 2002 ਤੱਕ ਘਰੇਲੂ (ਸਿਵਲ) ਯੁੱਧ ਦੀ ਪਿੱਠ-ਭੂਮੀ ਰਿਹਾ। ਇਸ ਦੇਸ਼ ਕੋਲ ਵਿਸ਼ਾਲ ਖਣਿਜ ਅਤੇ ਤੇਲ ਭੰਡਾਰ ਹਨ ਅਤੇ ਇਸ ਦੀ ਅਰਥਚਾਰਾ 1990 ਤੋਂ ਲੈ ਕੇ, ਖਾਸ ਤੌਰ ਤੇ ਸਿਵਲ ਯੁੱਧ ਦੇ ਅੰਤ ਤੋਂ ਬਾਅਦ, ਔਸਤਨ ਦੋ-ਅੰਕਾਂ ਦੀ ਦਰ ਨਾਲ ਵਧੀ ਹੈ। ਇਸ ਦੇ ਬਾਵਜੂਦ ਜਿਆਦਾਤਰ ਲੋਕਾਂ ਦੀ ਰਹਿਣੀ ਦਾ ਪੱਧਰ ਨੀਵਾਂ ਹੈ ਅਤੇ ਇਸ ਦੀ ਅਬਾਦੀ ਦਾ ਔਸਤ ਜੀਵਨਕਾਲ ਅਤੇ ਬਾਲ-ਮੌਤ ਦਰ ਦੁਨੀਆਂ ਵਿੱਚ ਖਰਾਬ ਦਰਜੇ ਵਾਲੇ ਦੇਸ਼ਾਂ 'ਚੋਂ ਇੱਕ ਹੈ।[6] ਅੰਗੋਲਾ ਨੂੰ ਬੇਮੇਲ ਅਰਥ-ਸ਼ਾਸਤਰ ਵਾਲਾ ਮੁਲਕ ਗਿਣਿਆ ਜਾਂਦਾ ਹੈ ਕਿਉਂਕਿ ਇਸ ਦੀ ਜਿਆਦਾਤਰ ਦੌਲਤ ਅਬਾਦੀ ਦੇ ਇੱਕ ਬਹੁਤ ਹੀ ਅਨੁਪਾਤਹੀਣ ਹਿੱਸੇ 'ਚ ਇਕਾਗਰਤ ਹੈ।

ਅੰਗੋਲਾ ਅਫ਼ਰੀਕੀ ਸੰਘ, ਪੁਰਤਗਾਲੀ ਭਾਸ਼ਾਈ ਦੇਸ਼ਾਂ ਦੇ ਭਾਈਚਾਰੇ, ਲਾਤੀਨੀ ਸੰਘ ਅਤੇ ਦੱਖਣੀ ਅਫ਼ਰੀਕੀ ਵਿਕਾਸ ਭਾਈਚਾਰੇ ਦਾ ਮੈਂਬਰ ਹੈ।

ਨਿਰੁਪਤੀ[ਸੋਧੋ]

ਅੰਗੋਲਾ ਨਾਮ ਪੁਰਤਗਾਲੀ ਬਸਤੀਵਾਦੀ ਨਾਂ Reino de Angola (ਰੇਇਨੋ ਡੇ ਆਂਗੋਲਾ) ਤੋਂ ਆਇਆ ਹੈ ਜੋ ਕਿ ਡਿਆਸ ਡੇ ਨੋਵਾਇਸ ਦੀ 1571 ਸਨਦ ਵਿੱਚ ਵਰਤਿਆ ਗਿਆ ਹੈ। ਇਹ ਭੂਗੋਲਕ ਨਾਮ ਪੁਰਤਗਾਲੀਆਂ ਵੱਲੋਂ, ਅੰਦੋਂਗੋ ਦੇ ਰਾਜਿਆਂ ਵੱਲੋਂ ਵਰਤੀ ਜਾਂਦੀ ਪਦਵੀ ਅੰਗੋਲਾ (ngola), ਤੋਂ ਲਿਆ ਗਿਆ ਹੈ। ਅੰਦੋਂਗੋ, ਕਵਾਂਜ਼ਾ ਅਤੇ ਲੁਕਾਲਾ ਨਦੀਆਂ ਵਿਚਲੇ ਪਹਾੜੀ ਇਲਾਕੇ ਦੀ ਇੱਕ ਰਿਆਸਤ ਸੀ ਜੋ ਕਿ ਕੋਂਗੋ ਦੀ ਰਿਆਸਤ ਦੀ ਸਹਾਇਕ ਸੀ ਪਰ 16ਵੀਂ ਸਦੀ ਵਿੱਚ ਵਧੇਰੇ ਅਜ਼ਾਦੀ ਭਾਲ ਰਹੀ ਸੀ।

ਪ੍ਰਸ਼ਾਸਕੀ ਟੁਕੜੀਆਂ[ਸੋਧੋ]

ਅੰਗੋਲਾ ਦਾ ਨਕਸ਼ਾ ਜਿਸ ਵਿੱਚ ਸੂਬੇ ਦਰਸਾਏ ਗਏ ਹਨ

ਅੰਗੋਲਾ 18 ਸੂਬਿਆਂ ਅਤੇ 163 ਨਗਰਪਾਲਿਕਾਵਾਂ ਵਿੱਚ ਵੰਡਿਆ ਹੋਇਆ ਹੈ।[7] ਇਹ 18 ਸੂਬੇ ਹਨ:

 1. ਬੇਂਗੋ
 2. ਬੇਂਗੁਏਲਾ
 3. ਬਿਏ
 4. ਕਾਬਿੰਡਾ
 5. ਕੁਆਂਡੋ ਕੁਬਾਂਗੋ
 6. ਕੁਆਂਸਾ ਨੋਰਤੇ
 7. ਕੁਆਂਸਾ ਸੂਲ
 8. ਕੁਨੇਨੇ
 9. ਉਆਂਬੋ
 1. ਊਈਲਾ
 2. ਲੁਆਂਡਾ
 3. ਲੁੰਡਾ ਨੋਰਤੇ
 4. ਲੁੰਡਾ ਸੂਲ
 5. ਮਾਲਾਨਹੇ
 6. ਮੋਕਸਿਕੋ
 7. ਨਾਮਿਬੇ
 8. ਊਇਗੇ
 9. ਜ਼ਾਇਰੇ

ਚਿੱਤਰਸ਼ਾਲਾ[ਸੋਧੋ]

ਹਵਾਲੇ[ਸੋਧੋ]