ਅੰਨਾ ਚਾਂਡੀ
Anna Chandy | |
---|---|
ਜਨਮ | Anna 5 ਅਪ੍ਰੈਲ 1905 |
ਮੌਤ | 20 ਜੁਲਾਈ 1996 | (ਉਮਰ 91)
ਰਾਸ਼ਟਰੀਅਤਾ | Indian |
ਪੇਸ਼ਾ | Judge |
ਮਾਲਕ | Kerala High Court |
ਲਈ ਪ੍ਰਸਿੱਧ | First woman Judge of India, First woman Judge in commonwealth countries |
ਖਿਤਾਬ | Hon. Justice |
ਮਿਆਦ | 9 February 1959 to 5 April 1967 |
ਨਿਆਂਧੀਸ ਅੰਨਾ ਚਾਂਡੀ (1905-1996), ਜਿਸਨੂੰ ਅੰਨਾ ਚਾਂਦੀ ਵੀ ਕਿਹਾ ਜਾਂਦਾ ਹੈ, ਭਾਰਤ ਵਿੱਚ ਪਹਿਲੀ ਮਹਿਲਾ ਜੱਜ (1937) ਅਤੇ ਫਿਰ ਹਾਈ ਕੋਰਟ ਦੀ ਜੱਜ (1959) ਸੀ। ਦਰਅਸਲ, ਉਹ ਐਮਿਲੀ ਮਰਫੀ ਦੇ ਬਾਅਦ ਬਰਤਾਨਵੀ ਸਾਮਰਾਜ ਦੀ ਪਹਿਲੀ ਮਹਿਲਾ ਜੱਜਾਂ ਵਿੱਚੋਂ ਇੱਕ ਸੀ।[1]
ਜੀਵਨ
[ਸੋਧੋ]ਅੰਨਾ ਚਾਂਡੀ ਦਾ ਜਨਮ 1905 ਵਿੱਚ, ਤ੍ਰਾਵਨਕੋਰ ਦੇ ਪੁਰਾਣੇ ਰਾਜ ਵਿੱਚ ਹੋਇਆ ਅਤੇ ਉਸਦੀ ਪਰਵਰਿਸ਼ ਤ੍ਰਿਵੇਂਦਰਮ ਵਿੱਚ ਹੋਈ।[2] ਉਹ ਇੱਕ ਐਂਗਲੀਕਨ ਸੀਰੀਅਨ ਈਸਾਈ ਸੀ ਜਿਸਨੇ ਬਾਅਦ ਦੇ ਜੀਵਨ ਵਿੱਚ, ਕੈਥੋਲਿਕ ਧਰਮ ਨੂੰ ਅਪਣਾਇਆ।[3] 1926 ਵਿੱਚ ਪੋਸਟ-ਗ੍ਰੈਜੂਏਟ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਉਹ ਕਾਨੂੰਨ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਆਪਣੇ ਰਾਜ ਦੀ ਪਹਿਲੀ ਔਰਤ ਬਣ ਗਈ। ਉਸਨੇ 1929 ਤੋਂ ਬੈਰਿਸਟਰ ਦੇ ਤੌਰ 'ਤੇ ਅਭਿਆਸ ਕੀਤਾ ਅਤੇ ਨਾਲ ਹੀ ਔਰਤਾਂ ਦੇ ਅਧਿਕਾਰਾਂ ਦੇ ਕਾਰਨਾਂ ਦਾ ਪ੍ਰਚਾਰ ਕੀਤਾ, ਖਾਸ ਕਰਕੇ ਸ਼੍ਰੀਮਤੀ ਮੈਗਜ਼ੀਨ ਵਿਚ, ਜਿਸਦੀ ਸਥਾਪਨਾ ਉਸਨੇ ਹੀ ਕੀਤੀ ਸੀ ਅਤੇ ਇਸਦੀ ਸੰਪਾਦਨਾ ਉਹ ਹੀ ਕਰਦੀ ਸੀ।[4]
ਅਕਸਰ "ਪਹਿਲੀ ਪੀੜ੍ਹੀ ਦੀ ਨਾਰੀਵਾਦੀ" ਵਜੋਂ ਵਰਣਿਤ, ਚਾਂਡੀ ਨੇ 1931 ਵਿੱਚ ਸ਼੍ਰੀ ਮੁਲਮ ਪ੍ਰਸਿੱਧ ਅਸੈਂਬਲੀ ਦੀ ਚੋਣ ਲਈ ਪ੍ਰਚਾਰ ਕੀਤਾ।[5][6][7] ਦੋਵਾਂ ਧਿਰਾਂ ਤੋਂ ਉਸਨੂੰ ਵਿਰੋਧ ਮਿਲਿਆ, ਪਰ ਉਹ 1932-34 ਦੇ ਅਰਸੇ ਲਈ ਚੁਣੀ ਗਈ।
ਚਾਂਡੀ ਨੂੰ 1937 ਵਿੱਚ ਤ੍ਰਾਵਨਕੋਰ ਦੇ ਦੀਵਾਨ ਸਰ ਸੀ.ਪੀ. ਰਾਮਾਸਵਾਮੀ ਅਈਅਰ ਦੁਆਰਾ ਤ੍ਰਾਵਨਕੋਰ ਵਿੱਚ ਮੁਨਸਿਫ ਨਿਯੁਕਤ ਕੀਤਾ ਗਿਆ ਸੀ। ਇਸ ਨਾਲ ਉਹ ਭਾਰਤ ਦੀ ਪਹਿਲੀ ਮਹਿਲਾ ਜੱਜ ਬਣੀ ਅਤੇ 1948 ਵਿੱਚ ਉਸਨੂੰ ਜ਼ਿਲ੍ਹਾ ਜੱਜ ਦੇ ਅਹੁਦੇ 'ਤੇ ਉਭਾਰਿਆ ਗਿਆ।[8][9] ਜਦੋਂ ਉਹ 9 ਫਰਵਰੀ 1959 ਨੂੰ ਕੇਰਲਾ ਹਾਈ ਕੋਰਟ ਵਿੱਚ ਨਿਯੁਕਤ ਹੋਈ ਤਾਂ ਉਹ ਇੱਕ ਭਾਰਤੀ ਹਾਈ ਕੋਰਟ ਵਿੱਚ ਪਹਿਲੀ ਮਹਿਲਾ ਜੱਜ ਬਣੀ। ਉਹ 5 ਅਪ੍ਰੈਲ 1967 ਤੱਕ ਉਸ ਦਫਤਰ ਵਿੱਚ ਰਹੀ।[10]
ਆਪਣੀ ਰਿਟਾਇਰਮੈਂਟ ਵਿੱਚ ਚਾਂਡੀ ਨੇ ਭਾਰਤ ਦੇ ਕਾਨੂੰਨ ਕਮਿਸ਼ਨ ਵਿੱਚ ਸੇਵਾ ਨਿਭਾਈ ਅਤੇ ਆਤਮਕਥਾ (1973) ਸਿਰਲੇਖ ਵਾਲੀ ਇੱਕ ਸਵੈ -ਜੀਵਨੀ ਵੀ ਲਿਖੀ। 1996 ਵਿੱਚ ਉਸਦੀ ਮੌਤ ਹੋ ਗਈ।[11]
ਹਵਾਲੇ
[ਸੋਧੋ]- ↑ "'Manu and the 'muse'". The Telegraph India. 4 June 2016.
- ↑ Devika, J. Her-self: Early Writings on Gender by Malayalee Women, 1898–1938 (in ਅੰਗਰੇਜ਼ੀ). Popular Prakashan. p. 113. ISBN 978-81-85604-74-9.
- ↑ Chandy, Anna (1973). Athmakatha (The autobiography of Anna Chandy). Thrissur: Carmel Books.
- ↑ Devika J. (2005). Herself. Popular Prakashan. p. xxiv.
- ↑ Devika J. (2005). Herself. Popular Prakashan. p. xxiv.
- ↑ Raman, K. Ravi, ed. (2010). Development, Democracy and the State: Critiquing the Kerala Model of Development. Routledge. p. 179. ISBN 9781135150068.
- ↑ Mukhopadhyay, Swapna, ed. (2007). The Enigma of the Kerala Woman: A Failed Promise of Literacy. Berghahn Books. p. 113. ISBN 9788187358268.
- ↑ Devika J. (2005). Herself. Popular Prakashan. p. xxiv.
- ↑ "First to appoint a lady advocate – Mrs. Anna Chandy — as District Judge". Archived from the original on 5 July 2008. Retrieved 2008-05-27.
- ↑ "Former Judges of High Court of Kerala". Retrieved 2008-05-27.
- ↑ Devika J. (2005). Herself. Popular Prakashan. p. xxiv.
ਬਾਹਰੀ ਲਿੰਕ
[ਸੋਧੋ]https://web.archive.org/web/20120304222528/http://keralawomen.gov.in/view_page.php?type=11&id=262