ਅੰਬਾ ਲਾਲ ਸਾਰਾਭਾਈ
Jump to navigation
Jump to search
ਅੰਬਾ ਲਾਲ ਸਾਰਾਭਾਈ (24 ਮਾਰਚ 1890–1967) ਅਹਿਮਦਾਬਾਦ ਦਾ ਇੱਕ ਪ੍ਰਮੁੱਖ ਉਦਯੋਗਪਤੀ ਸੀ ਅਤੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਉਸਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਸਾਰਾਭਾਈ ਟੈਕਸਟਾਈਲਜ਼, ਕੈਲਕੋ ਟੈਕਸਟਾਈਲ ਮਿੱਲਾਂ, ਸਰਾਭਾਈ ਕੈਮੀਕਲਜ਼ ਅਤੇ ਹੋਰਨਾਂ ਅਜਿਹੀਆਂ ਕੰਪਨੀਆਂ ਦੇ ਸਾਰਾਭਾਈ ਸਮੂਹ ਦਾ ਬਾਨੀ ਸੀ।
ਜ਼ਿੰਦਗੀ[ਸੋਧੋ]
ਉਹ 24 ਮਾਰਚ 1890 ਨੂੰ ਸਾਰਾਭਾਈ ਅਤੇ ਗੋਦਾਵਰੀਬ ਦੇ ਘਰ ਪੈਦਾ ਹੋਇਆ ਸੀ। ਸਾਰਾਭਾਈ ਮਗਨਲਾਲ ਕਰਮਚੰਦ ਦਾ ਪੁੱਤਰ ਸੀ।