ਅੰਮ੍ਰਿਤਾ ਵਿਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਮ੍ਰਿਤਾ ਵਿਰਕ
ਜਨਮ (1975-07-11) 11 ਜੁਲਾਈ 1975 (ਉਮਰ 48)[1]
ਕਿੱਤਾਗਾਇਕੀ
ਸਾਲ ਸਰਗਰਮ1998–ਜਾਰੀ
ਵੈਂਬਸਾਈਟwww.amritavirk.com

ਅੰਮ੍ਰਿਤਾ ਵਿਰਕ ਇੱਕ ਪੰਜਾਬੀ ਗਾਇਕਾ ਹੈ।[2] ਇਹਨਾਂ ਨੇ 1998 ਵਿੱਚ ਆਪਣੀ ਪਹਿਲੀ ਐਲਬਮ ਕੱਲੀ ਬਹਿ ਕੇ ਰੋ ਲੈਨੀ ਆਂ ਨਾਲ਼ ਗਾਇਕੀ ਦੇ ਖੇਤਰ ਵਿੱਚ ਕਦਮ ਰੱਖਿਆ।[1]

ਨਿੱਜੀ ਜ਼ਿੰਦਗੀ ਅਤੇ ਗਾਇਕੀ[ਸੋਧੋ]

ਅੰਮ੍ਰਿਤਾ ਵਿਰਕ ਦਾ ਜਨਮ 11 ਜੂਨ 1975 ਨੂੰ ਹੋਇਆ। ਇਹਨਾਂ ਨੇ ਛੋਟੀ ਉਮਰ ਤੋਂ ਹੀ ਸਕੂਲ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ ਸੀ। 1997 ਵਿੱਚ ਇਹਨਾਂ ਨੇ ਗਾਇਕੀ ਨੂੰ ਕਿੱਤੇ ਵਜੋਂ ਅਪਣਾਇਆ। ਇਸ ਵੇਲ਼ੇ ਮਰਦ ਗਾਇਕਾਂ ਦੀ ਭਰਮਾਰ ਸੀ। ਜੁਲਾਈ 1998 ਵਿੱਚ ਇਹਨਾਂ ਦੀ ਪਹਿਲੀ ਐਲਬਮ, ਕੱਲੀ ਬਹਿ ਕੇ ਰੋ ਲੈਨੀ ਆਂ, ਜਾਰੀ ਹੋਈ[1] ਜੋ ਕਿ ਬਹੁਤ ਮਸ਼ਹੂਰ ਹੋਈ ਅਤੇ ਇਹਨਾਂ ਨੂੰ ਸੰਗੀਤ ਦੀ ਦੁਨੀਆ ਵਿੱਚ ਮੁਕਾਮ ਦਿਵਾਇਆ। ਮਾਰਚ 2000 ਵਿੱਚ ਇਨ੍ਹਾਂ ਦਾ ਵਿਆਹ ਮਲਕੀਤ ਬੇਗੋਵਾਲ ਨਾਲ ਹੋਇਆ। ਇਨ੍ਹਾਂ ਦੇ ਦੋ ਬੱਚੇ ਰਾਘਵ ਮਾਹੀ ਅਤੇ ਸਮਾਈਲ ਮਾਹੀ ਹਨ। ਅੰਮ੍ਰਿਤਾ ਵਿਰਕ ਦਾ ਕਨੇਡਾ 'ਚ ਵੀ ਘਰ ਹੈ ਪਰ ਇਨ੍ਹਾਂ ਦੀ ਪੱਕੀ ਰਿਹਾਇਸ਼ ਨਵਾਂ ਸ਼ਹਿਰ ਵਿਖੇ ਹੈ।


ਐਲਬਮਾਂ[ਸੋਧੋ]

ਇਹ ਹੁਣ ਤੱਕ 56 ਐਲਬਮਾਂ ਜਾਰੀ ਕਰ ਚੁੱਕੇ ਹਨ ਜਿੰਨ੍ਹਾਂ ਵਿੱਚ ਮੁੱਖ ਹਨ:

 • ਕੱਲੀ ਬਹਿ ਕੇ ਰੋ ਲੈਨੀ ਆਂ (ਜੁਲਾਈ 1998)
 • ਸਾਡਾ ਪੈ ਗਿਆ ਵਿਛੋੜਾ (ਜਨਵਰੀ 1999)
 • ਮਸਤੀ ਭਰਿਆ ਅਖਾੜਾ (ਮਾਰਚ 1999)
 • ਯਾਰੀ ਟੁੱਟੀ ਤੋਂ (ਮਈ 1999)
 • ਦਿਲ ਟੁੱਟਿਆ ਲਗਦਾ (ਮਈ 1999)
 • ਮਸਤੀ ਭਰਿਆ ਦੂਜਾ ਅਖਾੜਾ (ਜੂਨ 1999)
 • ਡੋਲੀ ਹੁਣੇ ਹੀ ਤੁਰੀ ਐ (ਅਗਸਤ 1999)
 • ਤੈਨੂੰ ਪਿਆਰ ਨ੍ਹੀਂ ਕਰਦੀ ਮੈਂ (ਅਕਤੂਬਰ 1999)
 • ਹਾਏ ਤੌਬਾ (ਫ਼ਰਵਰੀ 2000)
 • ਪਿਆਰ ਹੋ ਗਿਆ (ਅਪਰੈਲ 2000)
 • ਟੁੱਟ ਕੇ ਸ਼ਰੀਕ ਬਣ ਗਿਆ (ਨਵੰਬਰ 2000)
 • ਤੂੰ ਮੈਨੂੰ ਭੁੱਲ ਜਾਵੇਂਗਾ (ਫ਼ਰਵਰੀ 2001)
 • ਸਟੇਜੀ ਧਮਾਕਾ (ਜੂਨ 2001)
 • ਤੇਰੀ ਯਾਦ ਸਤਾਉਂਦੀ ਐ (ਦਿਸੰਬਰ 2001)
 • ਪੈ ਨਾ ਜਾਣ ਪੁਆੜੇ (ਨਵੰਬਰ 2002)
 • ਪਾਣੀ ਦੀਆਂ ਛੱਲਾਂ (ਫ਼ਰਵਰੀ 2004)
 • ਟਿਮਟਿਮਾਉਂਦੇ ਤਾਰੇ (ਮਾਰਚ 2004)
 • ਦਿਲ ਦੀ ਵਹੀ (ਦਿਸੰਬਰ 2004)
 • ਟੌਹਰ ਅੰਮ੍ਰਿਤਾ ਦੀ (ਦਿਸੰਬਰ 2007)
 • ਤੇਰੀਆਂ ਨਿਸ਼ਾਨੀਆਂ (ਫ਼ਰਵਰੀ 2009)

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

 1. 1.0 1.1 1.2 "BIOGRAPHY". AmritaVirk.com. Archived from the original on 2012-10-30. Retrieved 23 ਨਵੰਬਰ 2014. {{cite web}}: External link in |publisher= (help)
 2. "ਅੰਮ੍ਰਿਤਾ ਵਿਰਕ ਕੈਨੇਡਾ ਦੌਰੇ ਤੋਂ ਪੰਜਾਬ ਪਰਤੀ". ਜੱਗ ਬਾਣੀ. 9 ਸਿਤੰਬਰ 2014. Retrieved 23 ਨਵੰਬਰ 2014. {{cite web}}: Check date values in: |date= (help)