ਅੱਗ ਦੱਬਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅੱਗ, ਅਗਨੀ ਨੂੰ ਕਹਿੰਦੇ ਹਨ। ਦਬਾ ਕੇ ਰੱਖਣ ਦੀ ਕਿਰਿਆ ਨੂੰ ਦੱਬਣਾ ਕਹਿੰਦੇ ਹਨ। ਇਸ ਤਰ੍ਹਾਂ ਅੱਗ ਨੂੰ ਦਬਾ ਕੇ ਰੱਖਣ ਨੂੰ ਅੱਗ ਦੱਬਣਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਜਦ ਦੀਆ ਸਲਾਈ ਦੀ ਕਾਢ ਨਹੀਂ ਨਿਕਲੀ ਸੀ, ਉਸ ਸਮੇਂ ਜਨਾਨੀਆਂ ਰਾਤ ਦਾ ਰੋਟੀ-ਟੁੱਕ ਕਰਨ ਤੋਂ ਪਿੱਛੋਂ ਚੁੱਲ੍ਹੇ ਦੀ ਅੱਗ ਵਿਚ ਪਾਥੀ ਰੱਖ ਦਿੰਦੀਆਂ ਸਨ। ਉੱਪਰ ਸੁਆਹ ਪਾ ਦਿੰਦੀਆਂ ਸਨ। ਪਾਥੀ ਸਾਰੀ ਰਾਤ ਧੁੱਖਦੀ ਰਹਿੰਦੀ ਸੀ। ਸਵੇਰੇ ਉੱਠ ਕੇ ਜਨਾਨੀਆਂ ਧੁੱਖਦੀ ਪਾਥੀ ਤੋਂ ਫੇਰ ਅੱਗ ਬਾਲ ਲੈਂਦੀਆਂ ਸਨ। ਅੱਗ ਸਾਡੇ ਪੰਜ ਤੱਤਾਂ ਵਿਚੋਂ ਇਕ ਤੱਤ ਹੈ। ਇਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਦੀ ਪੂਜਾ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਵਿਚ ਜਦ ਨਵਾਂ ਪਿੰਡ ਵਸਾਉਣਾ ਹੁੰਦਾ ਸੀ ਤਾਂ ਪਹਿਲੇ ਪਿੰਡ ਤੋਂ ਅੱਗ ਲਿਆਂਦੀ ਜਾਂਦੀ ਸੀ। ਫੇਰ ਉਸ ਦੀ ਪੂਜਾ ਕੀਤੀ ਜਾਂਦੀ ਸੀ। ਫੇਰ ਉਸ ਅੱਗ ਨੂੰ ਨਵਾਂ ਪਿੰਡ ਵਸਾਉਣ ਵਾਲੇ ਸਾਰੇ ਪਰਿਵਾਰਾਂ ਵਿਚ ਵੰਡਿਆ ਜਾਂਦਾ ਸੀ। ਇਸ ਤਰ੍ਹਾਂ ਅੱਗ ਨੂੰ ਹਰ ਰੋਜ ਸੰਭਾਲਣ ਦੀ ਕਿਰਿਆ ਚੱਲਦੀ ਰਹਿੰਦੀ ਸੀ। ਜੇਕਰ ਕਿਸੇ ਦੇ ਘਰ ਰਾਤ ਦੀ ਦੱਬੀ ਅੱਗ ਸਵੇਰ ਤੱਕ ਨਹੀਂ ਰਹਿੰਦੀ ਸੀ ਤਾਂ ਉਹ ਗੁਆਂਢੀਆਂ ਤੋਂ ਅੱਗ ਮੰਗ ਕੇ ਲੈ ਕੇ ਜਾਂਦੇ ਸਨ। ਅੱਗ ਹਰ ਰਸਮ ਸਮੇਂ ਸ਼ੁੱਧੀ ਲਈ ਬਾਲੀ ਜਾਂਦੀ ਸੀ। ਇਹ ਵਿਸ਼ਵਾਸ ਹੈ ਕਿ ਜਿੱਥੇ ਅੱਗ ਦਾ ਨਿਵਾਸ ਹੋਵੇ, ਉੱਥੇ ਭੂਤ ਪ੍ਰੇਤ ਨਹੀਂ ਆਉਂਦੇ। ਜੋ ਕਿ ਕਿਸੇ ਹਾਨੀ ਨਾਲ ਬਚਾਉ ਦੇ ਲਈ ਕੀਤਾ ਜਾਂਦਾ ਹੈ। ਸਾਥ ਹੀ, ਉੱਪਰ ਸੁਆਹ ਪਾਉਣਾ ਇਸ ਦੀ ਪਵਿੱਤਰਤਾ ਨੂੰ ਨਾਲ ਵਧਾਉਂਦਾ ਹੈ, ਕਿਉਂਕਿ ਸੁਆਹ ਪਾਉਣਾ ਸਾਧਨ ਦਾ ਸੰਕੇਤ ਦਿੰਦਾ ਹੈ ਕਿ ਪਰਮਾਤਮਾ ਦਾ ਆਸ਼ੀਰਵਾਦ ਹੈ ਅਤੇ ਅੱਗ ਨੂੰ ਪਵਿੱਤਰ ਮੰਨਿਆ ਜਾਂਦਾ ਹੈ। ਇਸ ਰਾਹੀਂ, ਪੂਰਾ ਪਾਠ ਸੁਰੱਖਿਆ ਅਤੇ ਸ਼ੁੱਧਤਾ ਦੇ ਮਾਮਲੇ ਵਿੱਚ ਪ੍ਰਗਟ ਕੀਤਾ ਗਿਆ ਹੈ, ਜਿਸ ਨਾਲ ਆਪਣੇ ਵਿਚਾਰ ਅਤੇ ਸ਼ਬਦ ਦੇ ਸੰਪੂਰਨਤਾ ਵਿੱਚ ਸੁਧਾਰ ਕੀਤਾ ਗਿਆ ਹੈ।

ਹੁਣ ਲੋਕ ਦੀਆ ਸਲਾਈ ਨਾਲ ਅੱਗ ਬਾਲਦੇ ਹਨ। ਹੁਣ ਕੋਈ ਵੀ ਪਰਿਵਾਰ ਰਾਤ ਨੂੰ ਅੱਗ ਨਹੀਂ ਦੱਬਦਾ। ਜਿਨ੍ਹਾਂ ਕੋਲ ਰਸੋਈ ਗੈਸ ਹੈ, ਉਹ ਗੈਸੀ ਚੁੱਲ੍ਹਿਆਂ ਨੂੰ ਦੀਆਸਿਲਾਈ ਜਾਂ ਲਾਈਟਰ ਨਾਲ ਬਾਲਦੇ ਹਨ।[1]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.