ਅੱਜ ਸਰੋਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ:Ajj Srovar,at Kharar town of Punajab, India named after Maharaja Ajj, the Grandfathher of Sacred Hindu king, Lord Krisna.JPG
ਅੱਜ ਸਰੋਵਰ,ਖਰੜ- ਮੁਹਾਲੀ ਸੜਕ ਪੰਜਾਬ। "ਅੱਜ" ਸ੍ਰੀ ਰਾਮ ਚੰਦਰ ਜੀ ਦੇ ਦਾਦਾ ਜੀ ਦਾ ਨਾਮ ਸੀ ਜਿਹਨਾਂ ਵਲੋਂ ਇਹ ਬਣਵਾਇਆ ਗਿਆ ਸੀ ਅਤੇ ਇਸਦਾ ਨਾਮ ਵੀ ਉਹਨਾਂ ਦੇ ਹੀ ਨਾਮ ਤੇ ਪਿਆ ਹੈ।

ਅੱਜ ਸਰੋਵਰ ਭਾਰਤ ਦੇ ਪੰਜਾਬ ਰਾਜ ਦੇ ਜ਼ਿਲ੍ਹਾ ਐਸ.ਏ.ਐਸ.ਨਗਰ (ਮੁਹਾਲੀ) ਦੇ ਖਰੜ ਨਗਰ ਕੌਂਸਲ ਵਿੱਚ ਪੈਂਦਾ ਇੱਕ ਇਤਿਹਾਸਕ ਥਾਂ ਹੈ।ਇਥੇ ਇੱਕ ਇਤਿਹਾਸਕ ਚਿੰਤਾ ਹਰਨ ਮੰਦਰ ਵੀ ਹੈ।ਇਹ ਸਰੋਵਰ ਇਸ ਮੰਦਰ ਦੇ ਨਾਲ ਬਣਿਆ ਹੋਇਆ ਹੈ। ਇਸ ਮੰਦਰ ਅਤੇ ਸਰੋਵਰ ਬਾਰੇ ਇਹ ਧਾਰਨਾ ਪ੍ਰਚਲਤ ਹੈ ਕਿ ਇਹਨਾਂ ਦਾ ਨਿਰਮਾਣ ਪ੍ਰਾਚੀਨ ਹਿੰਦੂ ਰਾਜਾ ਮਹਾਰਾਜਾ ਅੱਜ ਜੋ ਕਿ ਸ੍ਰੀ ਰਾਮ ਚੰਦਰ ਦਾਦਾ ਸਨ ਨੇ ਕਰਵਾਇਆ ਸੀ।[1] ਅੱਜ ਸਰੋਵਰ ਮੋਹਾਲੀ ਖਰੜ ਮੁੱਖ ਸੜਕ ਤੇ ਪੈਂਦਾ ਹੈ। ਇਸ ਸਰੋਵਰ ਲਈ 15 ਲਈ ਏਕੜ ਥਾਂ ਪ੍ਰਾਪਤ ਹੈ ਪਰ ਇਸ ਸਮੇਂ ਇਹ ਸਰੋਵਰ ਠੀਕ ਹਾਲਤ ਵਿੱਚ ਨਹੀਂ ਹੈ। ਇਸ ਥਾਂ ਉੱਤੇ ਨਦੀਨ ਅਤੇ ਘਾਹ ਫੂਸ ਉਗਿਆ ਹੋਇਆ ਹੈ ਅਤੇ ਇਸ ਸਰੋਵਰ ਵਿੱਚ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ। ਇਸਦੀ ਦਸ਼ਾ ਸੁਧਾਰਾਨ ਅਤੇ ਇਸ ਦੇ ਪੁਨਰ ਨਿਰਮਣ ਲਈ ਵੱਖ ਵੱਖ ਧਿਰਾਂ ਵਲੋਂ ਸਮੇਂ ਸਮੇਂ ਮੰਗ ਕੀਤੀ ਜਾਂਦੀ ਹੈ।[2] ਸਨ 1926 ਵਿੱਚ ਉਸ ਵੇਲੇ ਦੇ ਅੰਬਾਲਾ ਜਿਲੇ ਦੀ ਰੋਪੜ ਸਬ ਡਵੀਜ਼ਨ (ਜਿਸ ਅਧੀਨ ਉਸ ਸਮੇਂ ਇਹ ਏਰੀਆ ਆਓਂਦਾ ਸੀ) ਵਿੱਚ ਤਾਇਨਾਤ ਸਬ ਡਵੀਜ਼ਨਲ ਅੰਗਰੇਜ਼ ਅਫਸਰ ਜੇ ਡਬਲਿਊ ਫੇਅਰਲੀਏ ਨੇ ਇੱਕ ਹੁਕਮ ਰਾਹੀਂ ਇਸ ਵਿੱਚ ਕਿਸ਼ਤੀ ਚਲਾਉਣ ਅਤੇ ਮੱਛੀਆਂ ਫੜਨ ਦੀ ਮਨਾਹੀ ਕੀਤੀ ਸੀ ਕਿਉਂਕਿ ਇਸਨੂੰ ਧਾਰਮਿਕ ਅਤੇ ਇਤਿਹਾਸਕ ਦਰਜਾ ਪ੍ਰਾਪਤ ਸੀ।[3]

ਹਵਾਲੇ[ਸੋਧੋ]

  1. http://wikimapia.org/17764278/Chinta-Haran-Mahadev-Mandir
  2. http://punjabitribuneonline.com/2015/05/%E0%A8%AE%E0%A8%B9%E0%A8%BE%E0%A8%B0%E0%A8%BE%E0%A8%9C%E0%A8%BE-%E0%A8%85%E0%A9%B1%E0%A8%9C-%E0%A8%B8%E0%A8%B0%E0%A9%8B%E0%A8%B5%E0%A8%B0-%E0%A8%B5%E0%A9%B1%E0%A8%B2-%E0%A8%A7/
  3. http://www.tribuneindia.com/2005/20051105/punjab1.htm#13