ਅੱਠਿਓਂ ਮੇਲਾ ਨਨਿਓਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੱਠਿਓਂ ਮੇਲਾ ਨਨਿਓਲਾ ਛਿੰਝ ਦਾ ਦ੍ਰਿਸ਼
ਅੱਠਿਓਂ ਮੇਲਾ ਨਨਿਓਲਾ ਦਾ ਦ੍ਰਿਸ਼

ਨਨਿਓਲਾ ਭਾਰਤ ਦੇ ਹਰਿਆਣਾ ਰਾਜ ਦੇ ਅੰਬਾਲਾ ਜਿਲੇ ਦਾ ਇੱਕ ਕਸਬਾ ਨੁਮਾ ਪਿੰਡ ਹੈ ਜੋ[1] ਜੋ ਪੰਜਾਬ ਅਤੇ ਹਰਿਆਣਾ ਰਾਜਾਂ ਦੀ ਸਰਹੱਦ ਉੱਤੇ ਪੈਂਦਾ ਹੈ। ਇਸ ਪਿੰਡ ਵਿੱਚ ਦੁਰਗਾ ਅਸ਼ਟਮੀ ਮੌਕੇ ਇੱਕ ਵੱਡਾ ਮੇਲਾ ਲਗਦਾ ਹੈ ਜਿਸ ਨੂੰ ਅੱਠਿਓਂ ਮੇਲਾ ਕਿਹਾ ਜਾਂਦਾ ਹੈ। ਇਸ ਮੇਲੇ ਵਿੱਚ ਆਲੇ ਦੁਆਲੇ ਦੇ ਕਈ ਪਿੰਡਾਂ ਦੇ ਲੋਕ ਸ਼ਾਮਲ ਹੁੰਦੇ ਹਨ। ਇਸ ਵਿੱਚ ਇੱਕ ਵੱਡੀ ਛਿੰਝ ਵੀ ਪਾਈ ਜਾਂਦੀ ਹੈ ਜਿਸ ਵਿੱਚ ਦੂਰੋਂ ਦੂਰੋਂ ਮਸ਼ਹੂਰ ਭਲਵਾਨ ਕੁਸ਼ਤੀ ਲੜਨ ਲਈ ਆਉਂਦੇ ਹਨ। ਇਹ ਪਿੰਡ ਇੱਕ ਕਸਬਾ ਨੁਮਾ ਵੱਡਾ ਪਿੰਡ ਹੈ ਜੋ ਆਲੇ ਦੁਆਲੇ ਦੇ ਕਈ ਪਿੰਡਾਂ ਨੂੰ ਸੇਵਾਵਾਂ ਦਿੰਦਾ ਹੈ। ਇਸ ਪਿੰਡ ਵਿੱਚ ਕਿਸਾਨਾ ਨੂੰ ਆਧੁਨਿਕ ਖੇਤੀ ਦਾ ਗਿਆਨ ਦੇਣ ਲਈ ਇੱਕ ਨਾਲਜ ਹੱਬ, ਵੀ ਖੋਲਿਆ ਜਾ ਰਿਹਾ ਹੈ।[2]

ਹਵਾਲੇ[ਸੋਧੋ]