ਅੱਧ ਰਿੜਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਿਸ ਦਹੀਂ ਨੂੰ ਅੱਧਾ ਰਿੜਕਿਆ ਜਾਵੇ ਪਰ ਉਸ ਵਿਚੋਂ ਮੱਖਣ ਨਾ ਕੱਢਿਆ ਜਾਵੇ, ਉਸ ਦਹੀ ਨੂੰ ਅੱਧਰਿੜਕ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਚਾਹ ਬਾਰੇ ਕੋਈ ਜਾਣਦਾ ਹੀ ਨਹੀਂ ਸੀ। ਉਸ ਸਮੇਂ ਜਿਮੀਂਦਾਰ ਪਹਿਰ ਦੇ ਤੜਕੇ ਉੱਠ ਕੇ ਜਦ ਹਲ ਵਾਹੁਣ, ਖੂਹ ਚਲਾਉਣ ਅਤੇ ਹੋਰ ਖੇਤੀ ਕੰਮ ਕਰਨ ਲਈ ਜਾਂਦੇ ਸਨ, ਉਸ ਸਮੇਂ ਤੱਕ ਇਸਤਰੀਆਂ ਵੱਲੋਂ ਪੂਰਾ ਦੁੱਧ ਰਿੜਕਿਆ ਨਹੀਂ ਹੁੰਦਾ ਸੀ। ਇਸ ਲਈ ਬੰਦੇ ਆਮ ਤੌਰ ਤੇ ਅੱਧਰਿੜਕ ਪੀ ਕੇ ਕੰਮ ਤੇ ਚਲੇ ਜਾਂਦੇ ਸਨ। ਕੋਈ ਦੁੱਧ ਪੀ ਕੇ ਚਲਿਆ ਜਾਂਦਾ ਸੀ। ਉਨ੍ਹਾਂ ਸਮਿਆਂ ਵਿਚ ਸਾਰੀ ਖੇਤੀ ਹੱਥੀਂ ਕੀਤੀ ਜਾਂਦੀ ਸੀ। ਜਿਸ ਲਈ ਚੰਗੀ ਸਿਹਤ ਦੀ ਲੋੜ ਹੁੰਦੀ ਸੀ। ਚੰਗੀ ਸਿਹਤ ਲਈ ਅੱਧਰਿੜਕ ਬਹੁਤ ਚੰਗਾ ਮੰਨਿਆ ਜਾਂਦਾ ਸੀ ਕਿਉਂ ਜੋ ਇਸ ਵਿਚ ਮੱਖਣ ਵੀ ਸ਼ਾਮਲ ਹੁੰਦਾ ਸੀ।

ਹੁਣ ਤਾਂ ਚਾਹੇ ਕੋਈ ਖੇਤੀ ਕਰਦਾ ਹੈ, ਚਾਹੇ ਕੋਈ ਹੋਰ ਧੰਦਾ ਕਰਦਾ ਹੈ, ਹਰ ਪੁਰਸ਼, ਇਸਤਰੀ, ਬੱਚਾ, ਜੁਆਨ ਅਤੇ ਬੁੱਢਾ ਸਵੇਰੇ ਉੱਠ ਕੇ ਪਹਿਲਾਂ ਚਾਹ ਪੀਂਦਾ ਹੈ। ਫੇਰ ਕੋਈ ਕੰਮ ਕਰਦਾ ਹੈ। ਅੱਜ ਦੀ ਬਹੁਤੀ ਪੀੜ੍ਹੀ ਤਾਂ ਅੱਧਰਿੜਕ ਕਿਸ ਪੀਣ ਪਦਾਰਥ ਨੂੰ ਕਹਿੰਦੇ ਹਨ, ਇਹ ਵੀ ਨਹੀਂ ਦੱਸ ਸਕਦੀ ?[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.