ਅੱਬਾਸ ਮਿਰਜਾ
ਦਿੱਖ
ਅੱਬਾਸ ਮਿਰਜ਼ਾ ਪਛੱਮੀ ਪੰਜਾਬ ਦਾ ਇੱਕ ਪੰਜਾਬੀ ਕਵੀ ਹੈ। ਅੱਬਾਸ ਨੇ ਗਜ਼ਲ ਅਤੇ ਕਾਫੀ ਕਾਵਿ-ਵਿਧਾਵਾਂ ਵਿੱਚ ਲਿਖਿਆ ਪਰੰਤੂ ਉਸ ਦਾ ਪਸੰਦੀਦਾ ਕਾਵਿ ਛੰਦ ਬੈਂਤ ਹੈ। ਅੱਬਾਸ ਮਿਰਜ਼ਾ ਗੋਰਮਿੰਟ ਕਾਲਜ ਆਫ ਕਾਮਰਸ ਲਾਹੋਰ ਦਾ ਪ੍ਰਿੰਸੀਪਲ ਅਤੇ ਕਵੀ ਦੇ ਨਾਲ ਨਾਲ ਇਹ ਸਿੱਖਿਆ ਸ਼ਾਸਤਰੀ ਵੀ ਹੈ। ਅੱਬਾਸ ਦੀ ਵਿਸ਼ੇਸ਼ ਜੁਗਤ ਸਮਕਾਲੀ ਸਮਾਜ ਦੇ ਨਵਿਆਂ ਵਿਸ਼ਿਆਂ ਅਤੇ ਭਾਵਨਾਵਾਂ ਨੂੰ ਵਿਅੰਗਮਈ ਸ਼ੈਲੀ ਨਾਲ ਪੇਸ਼ ਕਰਨਾ ਹੈ।[1]
ਕਾਵਿ ਨਮੂਨਾ
[ਸੋਧੋ]ਬੈਂਤ
[ਸੋਧੋ]- ਕੁੱਤੇ ਨੂੰ ਉਹ ਐਵੇਂ ਮਾਰ ਕੇ ਹੱਸਿਆ ਏ ਤੇ
ਦੋਵਾਂ ਵਿੱਚ ਪਛਾਣ ਦਾ ਮਸਲਾ ਜਾਗ ਪਿਆ ਏ
- ਪੈਰਾਂ ਤੇ ਮੈਂ ਸਿਰ ਵੀ ਧਰਿਆ ਪਰ ਉਹਨੂੰ
ਮਾਫ਼ੀ ਦੇ ਕੇ ਵੱਡਾ ਬਣਨਾ ਆਇਆ ਨਹੀਂ
- ਫੁੱਟ ਨੂੰ ਚੀਨੀ ਲਾ ਕੇ ਖਾਂਦੀ ਸ਼ਹਿਰਣ ਜਈ
ਅੱਲਾਹ ਤੇਰੀ ਐਸ ਖ਼ਤਾ ਨੂੰ ਮੁਆਫ਼ ਕਰੇ[2]
ਹਵਾਲੇ
[ਸੋਧੋ]- ↑ ਡਾ. ਰਾਜਿੰਦਰ ਪਾਲ ਸਿੰਘ ਬਰਾੜ,ਡਾ.ਜੀਤ ਸਿੰਘ ਜੋਸ਼ੀ,ਹਾਸ਼ੀਏ ਦੇ ਹਾਸਲ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ,2013,ਪੰਨਾ ਨੰ.-96
- ↑ ਡਾ.ਰਾਜਿੰਦਰ ਪਾਲ ਸਿੰਘ,ਡਾ.ਜੀਤ ਸਿੰਘ ਜੋਸ਼ੀ,ਹਾਸ਼ੀਏ ਦੇ ਹਾਸਲ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ,2013,ਪੰਨਾ ਨੰ.-70-71