ਈਸ਼ਵਰ ਚੰਦਰ ਨੰਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਈ. ਸੀ. ਨੰਦਾ ਤੋਂ ਰੀਡਿਰੈਕਟ)
Jump to navigation Jump to search

ਈਸ਼ਵਰ ਚੰਦਰ ਨੰਦਾ (30 ਸਤੰਬਰ 1892 - 3 ਸਤੰਬਰ 1965[1]) ਇੱਕ ਪੰਜਾਬੀ ਨਾਟਕਕਾਰ ਅਤੇ ਲੇਖਕ ਸੀ ਜਿਸ ਨੇ ਆਪਣੀਆਂ ਨਾਟ-ਰਚਨਾਵਾਂ ਦੀ ਸਿਰਜਨਾ ਮੰਚ-ਦ੍ਰਿਸ਼ਟੀ ਦੇ ਪੱਖ ਤੋਂ ਕੀਤੀ,ਉਸਨੇ ਨਾਟਕ ਦੇ ਖੇਤਰ ਵਿੱਚ ਯਥਾਰਥਵਾਦੀ ਲੀਹਾਂ ਦੀ ਉਸਾਰੀ ਕੀਤੀ,ਨੰਦੇ ਨੇ ਸਮਾਜਿਕ ਜੀਵਨ ਨਾਲ ਭਰਪੂਰ ਨਾਟਕ ਲਿਖੇ,ਉਸਨੇ ਆਪਣੇ ਨਾਟਕਾਂ ਵਿੱਚ ਪੇਂਡੂ ਜੀਵਨ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ, ਨੰਦਾ ਨੇ ਨਾਟਕਾਂ ਦਾ ਅੰਤ ਸੁਖਾਂਤਕ ਹੈ ਜੋ ਸ਼ੇਕਸਪੀਅਰ ਦੇ ਨਾਟਕਾਂ ਦੇ ਰੁਮਾਂਟਿਕ ਸੁਖਾਂਤਕ ਅੰਤਾਂ ਤੋਂ ਪ੍ਰਭਾਵਿਤ ਹੈ।

ਜੀਵਨ[ਸੋਧੋ]

ਨੰਦਾ ਦਾ ਜਨਮ 30 ਸਤੰਬਰ 1892 ਨੂੰ ਪਿੰਡ ਗਾਂਧੀਆਂ ਪਨਿਆੜਾਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਲਾਲਾ ਭਾਗਮੱਲ ਦੇ ਘਰ ਹੋਇਆ। ਬਚਪਨ ਵਿੱਚ ਹੀ ਪਿਤਾ ਦੀ ਮੌਤ ਹੋ ਜਾਣ ਕਾਰਨ ਨੰਦੇ ਨੇ ਬੜੀ ਗ਼ਰੀਬੀ ਦੇ ਦਿਨ ਦੇਖੇ ਪਰ ਫਿਰ ਵੀ ਉਸ ਵਿੱਚ ਪੜ੍ਹਨ ਦੀ ਲਗਨ ਮੱਧਮ ਨਾ ਪਈ। ਦਿਆਲ ਸਿੰਘ ਕਾਲਜ,ਲਾਹੌਰ ਵਿੱਚੋਂ ਉਸਨੇ ਪਹਿਲਾਂ ਬੀ.ਏ.ਆਨਰਜ਼ ਅਤੇ ਫੇਰ ਅੰਗਰੇਜ਼ੀ ਦੀ ਐੱਮ.ਏ.ਪੰਜਾਬ ਯੂਨੀਵਰਸਿਟੀ ਲਾਹੌਰ ਵਿਚੌਂ ਅੱਵਲ ਰਹਿਕੇ ਪਾਸ ਕੀਤੀ। ਫਿਰ ਉਹ ਦਿਆਲ ਸਿੰਘ ਕਾਲਜ ਵਿੱਚ ਹੀ ਅੰਗਰੇਜ਼ੀ ਦੇ ਲੈਕਚਰਾਰ ਲੱਗ ਗਏ।[2]

ਬਚਪਨ ਤੋਂ ਹੀ ਸ਼ੋਕ[ਸੋਧੋ]

ਉਸ ਨੂੰ ਬਚਪਨ ਤੋਂ ਹੀ ਰਾਸ ਲੀਲ੍ਹਾ, ਰਾਮ ਲੀਲ੍ਹਾ, ਲੋਕ ਨਾਟਕ, ਖੇਡਾਂ ਅਤੇ ਤਮਾਸ਼ੇ ਆਦਿ ਵੇਖਣ ਦਾ ਬਹੁਤ ਸ਼ੌਂਕ ਸੀ। ਸਕੂਲ ਦੇ ਦਿਨਾਂ ਵਿੱਚ ਉਸ ਨੇ ਆਪ ਨਾਟਕਾਂ ਵਿੱਚ ਅਦਾਕਾਰੀ ਕੀਤੀ। ਕਾਲਜ ਦੀ ਪੜ੍ਹਾਈ ਦੌਰਾਨ ਉਸ ਦਾ ਮੇਲ, ਨਾਟਕ ਵਿੱਚ ਉਤਸ਼ਾਹ ਰੱਖਣ ਵਾਲੀ ਇੱਕ ਪ੍ਰੋਫੈਸਰ ਦੀ ਪਤਨੀ, ਮਿਸਿਜ਼ ਨੌਰਾ ਰਿਚਰਡਜ਼ ਨਾਲ਼ ਹੋਇਆ। ਉਸ ਦੀ ਪ੍ਰੇਰਨਾ ਸਦਕਾ ਆਈ. ਸੀ। ਨੰਦਾ ਨੇ ਨਾਟਕ ਲਿਖਣੇ ਅਤੇ ਖੇਡਣੇ ਸ਼ੁਰੂ ਕਰ ਦਿੱਤੇ। ਦੁਲਹਨ ਉਸ ਦਾ ਪਹਿਲਾ ਇਕਾਂਗੀ ਹੈ, ਜੋ ਉਸ ਨੇ ਸੰਨ 1913 ਵਿੱਚ ਕਿਸੇ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਲਿਖਿਆ ਅਤੇ ਪਹਿਲਾ ਇਨਾਮ ਹਾਸਲ ਕੀਤਾ।

ਯੋਗਦਾਨ[ਸੋਧੋ]

ਇਸ ਤੋਂ ਬਾਅਦ ਨੰਦਾ ਨੇ ਪੰਜਾਬੀ ਨਾਟਕ ਸਾਹਿਤ ਨੂੰ ਚਾਰ ਪੂਰੇ ਨਾਟਕ

  1. ਸਭੱਦਰਾ (1920)
  2. ਵਰ ਘਰ ਜਾਂ ਲਿਲੀ ਦਾ ਵਿਆਹ (1928 ਈ:)
  3. ਸ਼ਾਮੂ ਸ਼ਾਹ (1928) ਅਤੇ
  4. ਸੋਸ਼ਲ ਸਰਕਲ (1949)

ਤਿੰਨ ਇਕਾਂਗੀ ਸੰਗ੍ਰਹਿ

  1. ਝਲਕਾਰੇ (1951)
  2. ਲਿਸ਼ਕਾਰੇ (1953)
  3. ਚਮਕਾਰੇ (1966)[3]

ਹਵਾਲੇ[ਸੋਧੋ]

  1. ਰਛਪਾਲ ਸਿੰਘ ਗਿੱਲ (2004). ਪੰਜਾਬ ਕੋਸ਼ ਜਿਲਦ ਦੂਜੀ. ਭਾਸ਼ਾ ਵਿਭਾਗ ਪੰਜਾਬ. p. 201. 
  2. http://sahitchintan.airinsoft.in/article_details.aspx?id=3[ਮੁਰਦਾ ਕੜੀ]
  3. ਡਾ. ਰਘਬੀਰ ਸਿੰਘ (2007). ਮੰਚ ਦਰਸ਼ਨ. ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 147-148. ISBN 81-7380-153-3.  More than one of |pages= and |page= specified (help); Check date values in: |access-date= (help);