ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ
ਲੇਖਕ | ਹਰਬੰਸ ਸਿੰਘ,ਅਨੁਵਾਦਕ-ਸੁਰਿੰਦਰ ਸਿੰਘ ਨਰੂਲਾ |
---|---|
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਵਿਸ਼ਾ | ਪੰਜਾਬੀ ਸਾਹਿਤ |
ਪ੍ਰਕਾਸ਼ਕ | ਭਾਈ ਵੀਰ ਸਿੰਘ ਸਾਹਿਤ ਸਦਨ |
"ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ" ਪੁਸਤਕ 'ਹਰਬੰਸ ਸਿੰਘ' ਦੀ ਅੰਗਰੇਜ਼ੀ ਪੁਸਤਕ ਦਾ ਪੰਜਾਬੀ ਅਨੁਵਾਦ ਹੈ, ਜੋ ਸੁਰਿੰਦਰ ਸਿੰਘ ਨਰੂਲਾ ਦੁਆਰਾ ਅਨੁਵਾਦ ਕੀਤੀ ਗਈ ਹੈ। ਇਹ ਪੁਸਤਕ ਭਾਈ ਵੀਰ ਸਿੰਘ ਦੇ ਸਾਹਿਤਕ ਯੋਗਦਾਨ ਨੂੰ ਲੈ ਕੇ ਲਿਖੀ ਗਈ ਹੈ। ਉਹ ਵਾਸਤਵਿਕ ਰੂਪ ਵਿੱਚ ਆਧੁਨਿਕ ਪੰਜਾਬੀ ਸਾਹਿਤ ਦਾ ਜਨਮਦਾਤਾ ਹੈ ਅਤੇ ਉਸ ਨੇ ਪੰਜਾਬੀ ਜੀਵਨ ਦੇ ਅਨੇਕ ਪੱਖਾਂ ਤੇ ਆਪਣੀ ਅਮਿੱਟ ਛਾਪ ਲਾਈ ਹੈ।
ਪੁਸਤਕ ਵਿਚਲੇ ਲੇਖਾਂ ਦਾ ਸਾਰ
[ਸੋਧੋ]ਪਿਛੋਕੜ
[ਸੋਧੋ]ਪਿਛਲੇ ਸ਼ਤਾਬਦੀ ਦੇ ਅਖੀਰਲੇ ਦਹਾਕੇ ਦਾ ਸਮਾਂ ਪਰਿਵਰਤਨਾਂ ਦਾ ਸਮਾਂ ਸੀ। ਇਹ ਆਧੁਨਿਕ ਕਾਲ ਦਾ ਆਰੰਭ ਸੀ। ਇਹਨਾਂ ਪਰਿਵਰਤਨਾਂ ਨੂੰ ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ ਗ੍ਰਹਿਣ ਕੀਤਾ। ਇਸੇ ਸਮੇਂ ਵਿੱਚ ਬਹੁਤ ਸਾਰੀਆਂ ਲਹਿਰਾਂ ਨਿਰੰਕਾਰੀ ਲਹਿਰ, ਨਾਮਧਾਰੀ ਲਹਿਰ, ਸਿੰਘ ਸਭਾ ਲਹਿਰ ਹੋਂਦ ਵਿੱਚ ਆਈਆ। ਇਹਨਾਂ ਦਾ ਕਾਰਨ ਈਸਾਈ ਮਿਸ਼ਨਰੀ|ਈਸਾਈ ਮਿਸ਼ਨਰੀਆਂ ਦਾ ਭਾਰਤ ਵਿੱਚ ਆਉਣਾ ਸੀ।
ਵਿਰਸਾ ਤੇ ਮੁੱਢਲੇ ਸਾਲ
[ਸੋਧੋ]ਇਸ ਲੇਖ ਵਿੱਚ ਹਰਬੰਸ ਸਿੰਘ ਭਾਈ ਵੀਰ ਸਿੰਘ ਦੇ ਜੀਵਨ ਦੀ ਮੁੱਢਲੀ ਜਾਣਕਾਰੀ ਦਿੰਦੇ ਹੋਏ ਦੱਸਦੇ ਹਨ ਕਿ ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਵਿੱਚ ਅੰਮ੍ਰਿਤਸਰ ਵਿੱਚ ਹੋਇਆ। ਭਾਈ ਵੀਰ ਸਿੰਘ ਬਚਪਨ ਵਿੱਚ ਆਪਣੇ ਨਾਨਾ ਹਜ਼ਾਰਾ ਸਿੰਘ ਤੋਂ ਬਹੁਤ ਪ੍ਰਭਾਵਿਤ ਹੋਏ, ਜੋ ਪੁਸਤਕਾਂ ਦਾ ਅਨੁਵਾਦ ਕਰਦੇ ਸਨ। ਮੁਢਲੀ ਵਿਦਿਆ ਦੌਰਾਨ ਭਾਈ ਵੀਰ ਸਿੰਘ ਮਿਸ਼ਨਰੀਆਂ ਅਤੇ ਸਕੂਲ ਪ੍ਰਿੰਸੀਪਲ ਨੌਰਮਨ ਅਤੇ ਮੈਕੇਨਜੀ ਤੋਂ ਪ੍ਰਭਾਵਿਤ ਹੋਇਆ।ਉਸ ਦਾ ਮੁਖ ਨਿਸ਼ਾਨਾ ਸਿੰਘ ਸਭਾ ਦੇ ਗਿਆਨਮਈ ਆਦਰਸ਼ਾਂ ਦਾ ਪ੍ਰਚਾਰ ਕਰਨਾ ਸੀ।
ਪੰਜਾਬੀ ਟ੍ਰੈਕਟ ਲਹਿਰ
[ਸੋਧੋ]ਇਸ ਲੇਖ ਵਿੱਚ ਭਾਈ ਵੀਰ ਸਿੰਘ ਦੁਆਰਾ ਚਲਾਈ ਗਈ ਪੰਜਾਬੀ ਟ੍ਰੈਕਟ ਲਹਿਰ ਦਾ ਜਿਕਰ ਕੀਤਾ ਗਿਆ ਹੈ। ਉਨ੍ਹਾਂ ਨੇ 1892 ਵਿੱਚ 'ਵਜ਼ੀਰ-ਏ-ਹਿੰਦ' ਨਾ ਦਾ ਛਾਪਾਖਾਨਾ ਖੋਲਿਆ।[1] ਇਸ ਤੋਂ ਬਾਅਦ 1893 ਵਿੱਚ ਉਸਨੇ ਖਾਲਸਾ ਟ੍ਰੈਕਟ ਸੋਸਾਇਟੀ ਦੀ ਨੀਂਹ ਰੱਖੀ। ਇਸੇ ਲਹਿਰ ਅਧੀਨ ਖ਼ਾਲਸਾ ਸਮਾਚਾਰ,ਕ੍ਰਿਸ਼ਚੀਅਨ ਵਲੋਂ ਆਪਣੇ ਸੱਭਿਆਚਾਰ ਦੇ ਕੀਤੇ ਜਾ ਰਹੇ ਫੈਲਾਅ ਨੂੰ ਰੋਕਣ ਲਈ,ਦੀ ਨੀਂਹ ਰੱਖੀ ਗਈ।
ਸੁੰਦਰੀ ਅਤੇ ਦੂਸਰੇ ਨਾਵਲ
[ਸੋਧੋ]ਪੰਜਾਬੀ ਭਾਸ਼ਾ ਦਾ ਪਹਿਲਾ ਨਾਵਲ ਸੁੰਦਰੀ(1897) ਭਾਈ ਵੀਰ ਸਿੰਘ ਦੁਆਰਾ ਲਿਖਿਆ ਗਿਆ ਹੈ।ਇਸ ਤੋਂ ਬਾਅਦ ਬਿਜੈ ਸਿੰਘ ਅਤੇ ਸਤਵੰਤ ਕੌਰ ਨਾਵਲ ਛਪੇ। ਬਾਬਾ ਨੌਧ ਸਿੰਘ ਨਾਵਲ 1921 ਵਿੱਚ ਛਪਿਆ। ਇਨ੍ਹਾਂ ਸਾਰੇ ਨਾਵਲਾਂ ਵਿੱਚ ਸਮੁੱਚੀ ਸਿੱਖ ਕੌਮ ਦੇ ਵਿਚਾਰ, ਪ੍ਰੇਰਨਾ, ਸਰੋਤ ਅਤੇ ਜੀਵਨ ਜਾਂਚ ਨੂੰ ਦਰਸਾਇਆ ਗਿਆ ਹੈ। ਭਾਈ ਵੀਰ ਸਿੰਘ ਪੰਜਾਬੀ ਨਾਵਲ ਅਤੇ ਨਵੀਨ ਪੰਜਾਬੀ ਵਾਰਤਕ ਦੋਹਾਂ ਦਾ ਮੋਢੀ ਹੈ।।[2]
ਰਾਣਾ ਸੂਰਤ ਸਿੰਘ
[ਸੋਧੋ]ਰਾਣਾ ਸੂਰਤ ਸਿੰਘ ਇੱਕ ਮਹਾਂਕਾਵਿ ਹੈ, ਜਿਸ ਦੇ ਪੰਨੇ ਚੌਂਦਾ ਹਜ਼ਾਰ ਤੋਂ ਜਿਆਦਾ ਹਨ। ਇਹ ਭਾਈ ਵੀਰ ਸਿੰਘ ਦੀ ਬੁੱਧੀ ਅਤੇ ਅੰਤਮ ਆਦਰਸ਼ਾਂ ਦੀ ਭਲੀ ਭਾਂਤ ਦਰਸ਼ਨ ਕਰਾਂਉਦਾ ਹੈ।
ਛੋਟੀਆਂ ਕਵਿਤਾਵਾਂ
[ਸੋਧੋ]ਭਾਈ ਵੀਰ ਸਿੰਘ ਦੁਆਰਾ ਲਿਖੀਆਂ ਕਵਿਤਾਵਾਂ ਦਾ ਮੂਲ ਆਧਾਰ ਉਹ ਅਧਿਆਤਮਕ ਆਦਰਸ਼ ਸੀ, ਜਿਹੜਾ ਕਿ ਸੀਮਤ ਹਯਾਤੀ ਦੀ ਹਦਬੰਦੀ ਤੋਂ ਉਤਾਂਹ ਹੈ- ਇਹ ਇੱਕ ਅਜਿਹਾ ਆਦਰਸ਼ ਸੀ, ਜਿਸਨੇ ਕੋਮਲ ਭਾਵੀ ਆਤਮਾਵਾਂ ਨੂੰ ਸਾਰੇ ਦੇਸਾਂ ਵਿੱਚ ਹਰ ਸਮੇਂ ਪ੍ਰੇਰਨਾ ਦਿੱਤੀ ਹੈ।[3]
ਵਿਦਵਤਾ ਭਰਪੂਰ ਰਚਨਾਵਾਂ
[ਸੋਧੋ]ਭਾਈ ਵੀਰ ਸਿੰਘ ਇੱਕ ਨਿਪੁੰਨ ਵਿਦਵਾਨ ਕਵੀ ਅਤੇ ਕਾਵਿ ਮੁਸ੍ਰਿਤ ਗਿਆਨ ਨਾਲ ਭਰਪੂਰ ਸਨ। ਉਨਾ ਦੁਆਰਾ ਸੰਪਾਦਤ ਪੁਰਾਣੀਆਂ ਲਿਖਤਾਂ,ਗੁਰਬਾਣੀ ਦੇ ਟੀਕੇ, ਕੋਸਕਾਰ ਅਤੇ ਇਤਿਹਾਸਕਾਰ ਵਜੋਂ ਕੀਤਾ ਕੰਮ ਹਮੇਸਾਂ ਸਤਿਕਾਰਿਆ ਜਾਵੇਗਾ। ਭਾਈ ਵੀਰ ਸਿੰਘ ਦੀਆਂ ਦੋ ਹੋਰ ਰਚਨਾਵਾਂ "ਸੰਤ ਬਿਮਲਾ ਸਿੰਘ, ਭਾਗ -1"(1974), "ਸੰਤ ਬਿਮਲਾ ਸਿੰਘ, ਭਾਗ - 2" (1976) ਛਪੀਆਂ।
ਵਿਅਕਤੀਤਵ ਦਾ ਪ੍ਰਭਾਵ
[ਸੋਧੋ]ਭਾਈ ਵੀਰ ਸਿੰਘ ਦੋ ਜੁਗਾਂ ਨੂੰ ਜੋੜਨ ਵਾਲੀ ਕੜੀ ਹੈ।ਉਸ ਦੁਆਰਾ ਨਵੀਆਂ ਤੇ ਪੁਰਾਣੀਆਂ ਪਰੰਪਰਾਵਾ ਦਾ ਮੇਲ ਹੋਇਆ ਹੈ, ਧਾਰਮਿਕ ਪਿੜ ਵਿੱਚ ਉਸ ਨਵੀਂ ਚੇਤਨਾ ਤੇ ਨਿਸ਼ਠਵਾਨ ਢੰਗ ਨਾਲ ਰਚਨਾ ਕੀਤੀ।[4] ਪੰਜਾਬੀ ਸਾਹਿਤ ਨੂੰ ਉਸ ਨਵੀਂ ਪ੍ਰੇਰਣਾ ਅਤੇ ਸ਼ੈਲੀ ਪ੍ਰਦਾਨ ਕਰਕੇ ਆਧੁਨਿਕ ਵਿਕਾਸ ਦੇ ਰਾਹ ਪਾਇਆ।
ਹਵਾਲੇ
[ਸੋਧੋ]- ↑ ਸੁਰਿੰਦਰ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ, ਭਾਈ ਵੀਰ ਸਿੰਘ ਸਾਹਿਤ ਸਦਨ, ਪੇਜ਼-38
- ↑ ਸੁਰਿੰਦਰ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ,ਭਾਈ ਵੀਰ ਸਿੰਘ ਸਾਹਿਤ ਸਦਨ,ਪੇਜ 71
- ↑ ਸੁਰਿੰਦਰ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ,ਭਾਈ ਵੀਰ ਸਿੰਘ ਸਾਹਿਤ ਸਦਨ,ਪੇਜ 107
- ↑ ਸੁਰਿੰਦਰ ਸਿੰਘ,ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘ,ਭਾਈ ਵੀਰ ਸਿੰਘ ਸਾਹਿਤ ਸਦਨ,ਪੇਜ਼-140