ਆਪਣੀ ਸਮਰੱਥਾ ਨੂੰ ਸਾਕਾਰ ਕਰੋ (ਪੁਸਤਕ)
ਲੇਖਕ | ਵਿਕਟਰ ਦਾਵੀਦੋਵਿਚ ਪੇਕੇਲਿਸ |
---|---|
ਦੇਸ਼ | ਸੋਵੀਅਤ ਯੂਨੀਅਨ |
ਭਾਸ਼ਾ | ਰੂਸੀ |
ਵਿਧਾ | ਸਵੈ-ਸੁਧਾਰ |
ਪ੍ਰਕਾਸ਼ਕ | ਜ਼ਾਨਨੀ; ਮਾਸਕੋ |
ਆਪਣੀ ਸਮਰੱਥਾ ਨੂੰ ਸਾਕਾਰ ਕਰੋ: ਆਪਣੀਆਂ ਗੁਪਤ ਸ਼ਕਤੀਆਂ ਨੂੰ ਖੋਜੋ (ਰੂਸੀ ਮੂਲ: Tvoi vozmozhnosti, chelovek!) 1973 ਦੀ ਇੱਕ ਰੂਸੀ ਸਵੈ-ਮਦਦ ਕਿਤਾਬ ਹੈ ਜੋ ਸੋਵੀਅਤ ਲੇਖਕ ਵਿਕਟਰ ਦਾਵੀਦੋਵਿਚ ਪੇਕੇਲਿਸ ਦੀ ਲਿਖੀ ਹੈ।[1][2] ਇਸਦਾ ਅੰਗਰੇਜ਼ੀ ਵਰਜਨ ਪਹਿਲੀ ਵਾਰ 1987 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ, ਇਹ ਅਨਾਤੋਲੀ ਰਸੇਂਜਵੇਗ ਨੇ ਅਨੁਵਾਦ ਕੀਤੀ ਸੀ ਅਤੇ ਇਹ ਕਿਤਾਬ ਛੇ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ।[3]
ਇਹ ਸਵੈ-ਸੁਧਾਰ, ਸਾਈਬਰਨੈਟਿਕਸ, ਯੋਗਤਾ ਅਤੇ ਪ੍ਰਤਿਭਾ ਦੇ ਮੁੱਦਿਆਂ ਨੂੰ ਇੱਕ ਵਿਲੱਖਣ ਢੰਗ ਨਾਲ ਜੋੜ ਮੇਲ ਕੇ ਲੈਂਦੀ ਹੈ। ਇਸ ਕਿਤਾਬ ਦੀ ਸਿਰਜਣਾ ਸੋਵੀਅਤ ਯੂਨੀਅਨ ਵਿੱਚ ਹੋਈ ਤੇ ਪਕੇਲਿਸ ਨੇ ਵਿਗਿਆਨਕ ਮੁੱਦਿਆਂ ਤੇ ਵਲਾਦੀਮੀਰ ਲੈਨਿਨ ਜਾਂ ਲਿਓਨਿਦ ਬ੍ਰੇਜਨੇਵ ਵਰਗੀਆਂ ਹਸਤੀਆਂ ਦੇ ਹਵਾਲੇ ਦਿੱਤੇ ਹਨ।
ਇਤਿਹਾਸ
[ਸੋਧੋ]ਇਹ ਕਿਤਾਬ ਮੂਲ ਰੂਪ ਵਿੱਚ ਅਧਿਆਇ ਦਰ ਅਧਿਆਇ ਸੋਵੀਅਤ ਅਖ਼ਬਾਰਾਂ ਅਤੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈ ਸੀ। ਬਾਅਦ ਵਿਚ, ਇਸ ਨੂੰ ਸਮਾਜਵਾਦ ਦਾ ਸੰਸਾਰ ਮੈਗਜ਼ੀਨ ਨੇ 1971 ਤੋਂ 1972 ਤੱਕ ਇੱਕ ਪ੍ਰਤਿਭਾ ਕਿਵੇਂ ਬਣੀਏ ਸਿਰਲੇਖ ਹੇਠ ਪੂਰੀ ਕਿਤਾਬ ਨੂੰ ਮੁੜ ਛਾਪਿਆ। ਬਾਅਦ ਵਿੱਚ, ਇਸ ਨੂੰ ਆਖ਼ਰਕਾਰ 1973 ਵਿੱਚ ਪ੍ਰਿਟਿੰਗ ਹਾਊਸ ਜ਼ਾਨਨੀ ਨੇ ਮਾਸਕੋ ਵਿੱਚ ਮੌਜੂਦਾ ਕਿਤਾਬ Tvoi vozmozhnosti, chelovek (ਤੁਹਾਡੇ ਵਿਕਲਪ, ਮਾਨਵੀ!) ਦੇ ਤਹਿਤ ਪ੍ਰਕਾਸ਼ਿਤ ਕੀਤਾ ਗਿਆ!
ਸੰਖੇਪ
[ਸੋਧੋ]ਪੈਕੇਲਿਸ ਯੋਗਤਾ ਨੂੰ ਪਰਿਭਾਸ਼ਿਤ ਕਰਨ ਅਤੇ ਪ੍ਰਤਿਭਾ ਕੀ ਹੈ ਤੋਂ ਗੱਲ ਸ਼ੁਰੂ ਕਰਦਾ ਹੈ ਅਤੇ ਕਈ ਉਦਾਹਰਣ ਪ੍ਰਦਾਨ ਕਰਦਾ ਹੈ। ਉਹ ਤਕਨੀਕਾਂ ਦਰਸਾਉਂਦੇ ਹੋਏ ਗੱਲ ਜਾਰੀ ਰਹਿੰਦਾ ਹੈ ਕਿ ਕਿਵੇਂ ਤੇਜ਼ ਪੜ੍ਹਨ, ਬਹੁ ਭਾਸ਼ਾਈ ਬਣਨ ਜਾਂ ਤੇਜ਼ ਗਣਨਾ ਵਰਗੀਆਂ ਵੱਖ ਵੱਖ ਮੁਹਾਰਤਾਂ ਨੂੰ ਪ੍ਰਾਪਤ ਕਰਨਾ ਹੈ। ਇਹ ਪੁਸਤਕ ਕੰਮ ਦੇ ਪ੍ਰਬੰਧਨ ਅਤੇ ਬਿਹਤਰ ਕੰਮ ਕਰਨ ਦੇ ਵਿਚਾਰਾਂ ਨਾਲ ਖਤਮ ਹੁੰਦੀ ਹੈ।
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ "Giải mã trí tuệ : phát huy khả năng bí ả̂n của con người /". worldcat.org. Retrieved 2015-04-10.
- ↑ Pekelis, V.D. (1987). Realize your potential!: discover your hidden powers. Mir. Retrieved 2015-04-10.
- ↑ "Realize your potential! (Open Library)". openlibrary.org. Retrieved 2015-04-10.