ਸਮੱਗਰੀ 'ਤੇ ਜਾਓ

ਆਰਤੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਵੇਰੇ ਦਰਿਆ ਦੀ ਆਰਤੀ
ਮੰਦਰ ਵਿੱਚ ਆਰਤੀ

ਆਰਤੀ ਹਿੰਦੂ ਪੂਜਾ ਉਪਾਸਨਾ ਦੀ ਇੱਕ ਵਿਧੀ ਹੈ। ਇਸ ਵਿੱਚ ਦੀਵਿਆਂ ਦੀ ਲੌ ਜਾਂ ਇਸ ਦੇ ਸਮਾਨ ਕੁੱਝ ਖਾਸ ਵਸਤਾਂ ਨੂੰ ਦੇਵੀ/ਦੇਵਤੇ ਦੇ ਸਾਹਮਣੇ ਇੱਕ ਵਿਸ਼ੇਸ਼ ਅੰਦਾਜ਼ ਨਾਲ ਘੁਮਾਇਆ ਜਾਂਦਾ ਹੈ। ਇਹ ਲੌ ਘੀ ਜਾਂ ਤੇਲ ਦੇ ਦੀਵਿਆਂ ਦੀ ਹੋ ਸਕਦੀ ਹੈ ਜਾਣ ਕਪੂਰ ਦੀ। ਇਸ ਵਿੱਚ ਕਈ ਵਾਰ, ਧੂਫ ਬਗੈਰ ਖੁਸ਼ਬੂਦਾਰ ਪਦਾਰਥਾਂ ਨੂੰ ਵੀ ਮਿਲਾਇਆ ਜਾਂਦਾ ਹੈ। ਕਈ ਵਾਰ ਇਸ ਦੇ ਨਾਲ ਸੰਗੀਤ (ਭਜਨ) ਅਤੇ ਨਾਚ ਵੀ ਹੁੰਦਾ ਹੈ। ਮੰਦਿਰਾਂ ਵਿੱਚ ਇਸਨੂੰ ਪ੍ਰਭਾਤ, ਸੰਝ ਅਤੇ ਰਾਤ ਨੂੰ ਦਵਾਰਜੇ ਬੰਦ ਹੋਣ ਤੋਂ ਪਹਿਲਾਂ ਕੀਤਾ ਜਾਂਦਾ ਹੈ। ਪ੍ਰਾਚੀਨ ਕਾਲ ਵਿੱਚ ਇਹ ਵਿਆਪਕ ਪੈਮਾਨੇ ਉੱਤੇ ਪ੍ਰਯੋਗ ਕੀਤਾ ਜਾਂਦਾ ਸੀ। ਤਮਿਲ ਭਾਸ਼ਾ ਵਿੱਚ ਇਸਨੂੰ 'ਦੀਪ ਆਰਾਧਨਈ' ਕਹਿੰਦੇ ਹਨ।

ਆਰਤੀ ਸੰਸਕ੍ਰਿਤ ਦੇ ‘ਆਰਾਤ੍ਰਿਕ’ ਸ਼ਬਦ ਦਾ ਅਪਭ੍ਰੰਸ਼ ਰੂਪ ਹੈ, ਭਾਵ ਉਹ ਜੋਤਿ ਜੋ ਰਾਤ ਤੋਂ ਬਿਨਾਂ ਵੀ ਜਗਾਈ ਜਾਏ ਜਾਂ ‘ਆਰੁਤ’ ਸ਼ਬਦ ਤੋਂ ਬਣਿਆ ਹੈ ਜਿਸ ਤੋਂ ਭਾਵ ਹੈ ਦੁਖ-ਪੂਰਣ ਜਾਂ ਆਜਿਜ਼ੀ ਦੇ ਸੁਰ ਵਿੱਚ ਇਸ਼ਟ-ਦੇਵ ਤੋਂ ਮੰਗਲ-ਕਾਮਨਾ ਕਰਨੀ… ਮੱਧ-ਯੁਗ ਦੇ ਵੈਸ਼ਣਵ ਭਗਤਾਂ ਵਿੱਚ ਆਰਤੀ ਉਤਾਰਨ ਦਾ ਬਹੁਤ ਰਿਵਾਜ ਸੀ। ਨਿਰਗੁਣ ਉਪਾਸ਼ਕ ਭਗਤਾਂ ਨੇ ਇਸ ਦਿਖਾਵੇ ਦੇ ਆਚਾਰ ਨੂੰ ਵਿਅਰਥ ਸਮਝ ਕੇ ਸੱਚੇ ਅਰਥਾਂ ਵਿੱਚ ਸਹਿਜ-ਸੁਭਾਵਿਕ ਆਰਤੀ ਕਰਨ ਉੱਤੇ ਬਲ ਦਿੱਤਾ ਹੈ।[1] ਗੁਰੂ ਨਾਨਕ ਦੇਵ ਨੇ ਧਨਾਸਰੀ ਰਾਗ ਵਿੱਚ ਪਰਮਾਤਮਾ ਦੇ ਵਿਰਾਟ ਰੂਪ ਵਾਲੀ ਸਹਿਜ ਆਰਤੀ ਦਾ ਸਰੂਪ ਸਪਸ਼ਟ ਕੀਤਾ ਹੈ ਜਿਸ ਵਿੱਚ ਬ੍ਰਹਿਮੰਡ ਦੀ ਹਰ ਵਸਤੂ ਆਪਣੀ ਸ਼ਕਤੀ ਅਤੇ ਸਮਰੱਥਾ ਅਨੁਸਾਰ ਜੁਟੀ ਹੋਈ ਹੈ-
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ,
ਤਾਰਿਕਾ ਮੰਡਲ ਜਨਕ ਮੋਤੀ

(ਅੰਬਰ ਦੀ ਥਾਲੀ ਵਿੱਚ ਸੂਰਜ-ਚੰਨ ਦੀਵੇ ਹਨ। ਤਾਰੇ ਆਪਣੇ ਚੱਕਰਾਂ ਸਣੇ ਜੜੇ ਹੋਏ ਹਨ।)

ਹਵਾਲੇ

[ਸੋਧੋ]