ਆਰਥਰ ਪੇਜ ਬ੍ਰਾਉਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸੈਨ ਫ੍ਰਾਂਸਿਸ੍ਕੋ ਫ਼ੇਰੀ ਬਿਲਡਿੰਗ, ਆਰਥਰ ਪੇਜ ਬ੍ਰਾਉਨ ਵੱਲੋਂ ਤਿਆਰ ਕੀਤੀ ਹੋਈ।

ਆਰਥਰ ਪੇਜ ਬ੍ਰਾਉਨ (ਦਸੰਬਰ 1859 - 21 ਜਨਵਰੀ 1896) ਇੱਕ ਅਮਰੀਕੀ ਵਾਸਤੁਕਾਰ ਜਾਂ ਆਰਕੀਟੈਕਟ ਸਨ। ਸੈਨ ਫ੍ਰਾਂਸਿਸਕੋ ਫ਼ੇਰੀ ਬਿਲਡਿੰਗ ਦੀ 1892 ਵਿੱਚ ਉਹਨਾਂ ਵੱਲੋਂ ਬਣਾਈ ਤਰਜ਼ ਕਰ ਕੇ ਉਹ ਬਹੁਤ ਮਸ਼ਹੂਰ ਹੋਏ। ਉਸ ਵੇਲੇ, ਫ਼ੇਰੀ ਬਿਲਡਿੰਗ ਦੀ ਪਰਿਯੋਜਨਾ ਸ਼ਹਿਰ ਦੀ ਸਭ ਤੋਂ ਵੱਡੀ ਪਰਿਯੋਜਨਾ ਸੀ। ਬ੍ਰਾਉਨ ਦਾ ਜਨਮ ਏਲਿਸਬਰਗ, ਨਿਊਯਾਰਕ ਵਿਖੇ ਹੋਇਆ। ਉਹ ਕੋਰਨਿਲ ਯੂਨੀਵਰਸਿਟੀ ਸਕੂਲ ਆਫ਼ ਆਰਕੀਟੈਕਚਰ ਵਿੱਚ ਪੜ੍ਹੇ, ਪਰ ਉਹ ਗ੍ਰੈਜੁਏਟ ਨਾ ਹੋ ਸਕੇ। ਪੈਰਿਸ ਵਿਚ, ਫ਼ਾਈਨ ਆਰਟਸ ਲਈ ਕੌਮੀ ਸਕੂਲ (École des Beaux-Arts) ਦੇ ਨਾਲ ਜੁੜ ਗਏ। ਰੋਜਰ ਏਟਕਿੰਸਨ ਪ੍ਰਾਯਰ ਦੀ ਸਪੁਤਰੀ ਲੂਸੀ ਨਾਲ ਉਹਨਾਂ ਦਾ,ਵਿਆਹ ਹੋਇਆ ਅਤੇ ਉਹਨਾਂ ਦੇ ਤਿੰਨ ਬੱਚੇ ਹੋਏ। ਉਹ ਪਹਿਲੀ ਵਾਰੀ ਮਿਕ ਕੀਮ, ਮੀਡ & ਵਾਈਟ ਨਾਲ 1879 ਵਿੱਚ ਜੁੜੇ, 1882 ਵਿੱਚ ਫਿਰ ਜੁੜੇ ਅਤੇ 1884 ਵਿੱਚ ਇੱਕ ਵਾਰ ਫਿਰ ਜੁੜੇ। 1894 ਵਿਚ, ਸਾਂਤਾ ਬਾਰਬਰਾ ਵਿੱਚ ਮਿਸ਼ਨ ਰਿਵਾਈਵਲ ਬਨਾਵਟ ਜਾਂ ਸ਼ੈਲੀ ਪੇਸ਼ ਕੀਤੀ। ਉਹ ਫਰਸਟ ਬੇ ਟ੍ਰੈਡੀਸ਼ਨ ਨਾਲ ਵੀ ਜੁੜੇ ਹੋਏ ਸਨ। ਬ੍ਰਾਉਨ 1896 ਵਿੱਚ ਘੋੜਾ ਅਤੇ ਬੱਘੀ ਦੀ ਦੁਰਘਟਨਾ ਤੋਂ ਬਾਅਦ ਚੱਲ ਵੱਸੇ।